ਸੰਸਾਰ ਨੂੰ ਗੰਭੀਰਤਾ ਅਤੇ ਸ਼ਰਧਾ ਸਹਿਤ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਚੇਤੇ ਕਰਨ ਦੀ ਲੋੜ

  • ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ
  • ਕੋਊ ਹਰਿ ਸਮਾਨ ਨਹੀ ਰਾਜਾ ਇਹ ਭੂਪਤਿ ਸਭ ਦਿਵਸ ਚਾਰ ਕੇ ਝੂਠੇ ਕਰੇ ਦਿਵਾਜਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਇੱਕ ਐਸੀ ਬੇਮਿਸਾਲ ਅਤੇ ਅਮੱੁਲ ਕੀਮਤੀ ਸ਼ਬਦ ਰੂਪੀ ਹੀਰਿਆਂ ਦੀ ਮਾਲਾ ਹੈ ਜਿਸ ਦੇ ਹਰ ਸ਼ਬਦ, ਹਰ ਅੰਗ ਵਿੱਚ ਇੱਕ ਅਦੱੁਤੀ ਖਜ਼ਾਨਾ ਛੁਪਿਆ ਹੋਇਆ ਹੈ। ਸਿੱਖ ਕੌਮ ਲਈ ਇਹ ਇੱਕ ਅਜਿਹਾ ਅਮੱੁਕ ਵਿਰਸਾ ਹੈ ਜਿਸ ਵਿੱਚੋਂ ਹਰ ਧਰਮ, ਹਰ ਕੌਮ ਲਈ ਇੱਕ ਉਪਦੇਸ਼ ਰੂਪੀ ਸੁਨੇਹਾ ਹੈ। ਤਾਂ ਹੀ ਸਾਡੇ ਗੁਰੂ ਸਾਹਿਬਾਨ ਨੇ ਇਸ ਗ੍ਰੰਥ ਨੂੰ ਗੁਰੂ ਦਾ ਦਰਜਾ ਦਿੱਤਾ ਹੈ।

ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਉਨ੍ਹਾਂ ਦਾ ਸਭ ਤੋਂ ਵੱਡਾ ਮਕਸਦ ਇਹੀ ਸੀ ਕਿ ਸਿੱਖ ਕੌਮ ਕਿਸੀ ਕਰਮ ਕਾਂਡ ਵਿੱਚ ਪੈ ਕੇ ਕਿਸੀ ਦੇਹਧਾਰੀ ਵਿਅਕਤੀ ਨੂੰ ਆਪਣਾ ਗੁਰੂ ਨਾ ਬਣਾ ਬੈਠੇ। ਕਿਉਂਕਿ ਜੋ ਘਾਲਨਾ ਪਹਿਲੇ ਨੌਂ ਗੁਰੂਆਂ ਅਤੇ ਫਿਰ ਦਸਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕੌਮ ਲਈ ਘਾਲੀ। ਉਹ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਹੈ। ਇੱਕ ਪਾਸੇ ਤਾਂ ਉਨ੍ਹਾਂ ਭੱੁਲੇ ਭਟਕੇ ਇਨਸਾਨਾਂ ਨੂੰ ਗੁਰਬਾਣੀ ਨਾਲ ਜੋੜ ਕੇ ਸੱਚੇ ਮਾਰਗ ੳੱੁਤੇ ਪਾਇਆ ਅਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਲੁਟਾ ਕੇ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਨੂੰ ਮਜਬੂਤ ਕੀਤਾ। ਗੁਰੂ ਸਾਹਿਬ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਿਆ ਕੇ ਇੱਕ ਐਸੀ ਨਿਡਰ ਕੌਮ ਤਿਆਰ ਕੀਤੀ ਜਿਸ ਦਾ ਕੰਮ ਨਿਰਬਲਾਂ ਦੀ ਮਦਦ ਕਰਨੀ ਸੀ। ਗੁਰੂ ਦੇ ਇੱਕ ਇੱਕ ਸਿੱਖ ਵਿੱਚ ਉਹ ਸ਼ੇਰ ਜਿੰਨੀ ਤਾਕਤ ਭਰ ਦਿੱਤੀ ਗਈ ਅਤੇ ਕਿਹਾ।

ਸਵਾ ਲਾਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ।।

ਅਤੇ ਜਦੋਂ ਗੁਰੂ ਸਾਹਬਿ ਦਾ ਸੱਚਖੰਡ ਜਾਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਬੁਲਾ ਕੇ ਕਿਹਾ ਕਿ ਅੱਜ ਤੋਂ ਬਾਦ ਤੁਹਾਡੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਹਨ। ਜਿਹੜਾ ਵੀ ਸਿੱਖ ਸੱਚੀ ਸ਼ਰਧਾ ਨਾਲ ਗੁਰੂ ਗ੍ਰੰਥ ਸਾਹਬਿ ਦੇ ਦਰਸ਼ਨ ਦਿਦਾਰੇ ਕਰੇਗਾ ਉਸ ਵਿੱਚੋਂ ਉਸ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ। ਆਪ ਨੇ ਫੁਰਮਾਇਆ : ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇਹ ਜਾ ਕਾ ਹਿਰਦਾ ਸ਼ੁਧ ਹੈ ਖੋਜ ਸ਼ਬਦ ਮੈਂ ਲੇਹ
ਗੁਰੂ ਗ੍ਰੰਥ ਸਾਹਿਬ ਨੂੰ ਉਨ੍ਹਾਂ ਨੇ ਗੁਰੂ ਦਾ ਦਰਜਾ ਦੇ ਕੇ ਅਖੌਤੀ ਸਾਧਾਂ ਸੰਤਾਂ ਦੇ ਮਗਰ ਲਗਣ ਤੋਂ ਰੋਕਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਆਪਣੇ ਜੀਵਨ ਵਿੱਚ ਢਾਲਦਾ ਹੈ। ਇਹੀ ਆਪ ਜੀ ਦਾ ਮੱੁਖ ਉਪਦੇਸ਼ ਹੈ। ਨਾਂ ਇਸ ਵਰਗਾ ਕੋਈ ਹੋਇਆ ਹੈ, ਨਾ ਕੋਈ ਹੈ ਅਤੇ ਨਾ ਹੀ ਕੋਈ ਹੋਣਾ ਹੈ।ਇਸ ਦੀ ਅਗਵਾਈ ਤੋਂ ਬਿਨਾਂ ਮਨੱੁਖਤਾ ਖੁਆਰ ਹੋਵੇਗੀ ਅਤੇ ਇਸ ਭਵਜਲ ਵਿੱਚੋਂ ਕੱਢਣ ਵਾਲਾ ਕੋਈ ਨਹੀਂ, ਬੱਸ ਜੁਆਬ ਹੈ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਕੋਲ। ਜਿਸ ਦੇ ਮੱਥੇ ਭਾਗ ਹਨ, ਉਹ ਇਨ੍ਹਾਂ ਦੀ ਸ਼ਰਨ ਵਿੱਚ ਆ ਜਾਵੇ ਤੇ ਆਪਣਾ ਪਾਰ ਉਤਾਰਾ ਕਰਾ ਲਵੇ। ਬਾਕੀ ਨਹੀਂ ਤਾਂ ਅੱਜ ਕੱਲ੍ਹ ਤਾਂ ਘਰ ਘਰ ਰਾਮ ਬੈਠੇ ਹਨ। ਅਸੀਂ ਕਿਸੇ ਦੀ ਨਿੰਦਾ ਨਹੀਂ ਕਰਨੀ ਪਰ ਇਨ੍ਹਾਂ ਸੰਤਾਂ ਨੂੰ ਜੇਕਰ ਪੱੁਛਿਆ ਜਾਵੇ ਕਿ ਮਰਸਡੀਜ਼ ਗੱਡੀ ਦਾ ਟਾਇਰ ਕਿੰਨੇ ਦਾ ਆਉਂਦਾ ਹੈ ਤਾਂ ਪਤਾ ਲੱਗ ਜਾਵ। ਜੇਕਰ ਇੱਕ ਦਿਨ ਛਾਬੜੀ ਦੀ ਰੇੜੀ ਲਾਉਣੀ ਪੈ ਜਾਵੇ ਤਾਂ ਸਾਰਾ ਸੰਤਪੁਣਾ ਨਿਕਲ ਜਾਵੇ। ਜਿਹੜਾ ਅਸਲ ਸੰਤ, ਬ੍ਰਹਮ ਗਿਆਨੀ ਹੋਵੇਗਾ ਉਹ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਹੀ ਰੱਖੇਗਾ। ਉਹ ਇਹ ਹੀ ਕਹੇਗਾ, ਬਾਣੀ ਹੀ ਸੰਤ ਹੈ। ਅਸੀਂ ਇਤਿਹਾਸ ਦੇ ਪੰਨਿਆਂ ਨੂੰਹੀ ਫਰੋਲ ਲਈਏ, ਬਾਬਾ ਬੱੁਢਾ ਜੀ ਸੰਪੂਰਨ ਬ੍ਰਹਮਗਿਆਨੀ ਸਨ ਪਰ ਛੇ ਜਾਮਿਆਂ ਤੱਕ ਉਨ੍ਹਾਂ ਨੇ ਘਾਹੀਏ ਦਾ ਕੰਮ ਕੀਤਾ ਪਰ ਬ੍ਰਹਮਗਿਆਨੀ ਨਹੀਂ ਕੁਆਇਆ। ਇੱਕ ਵਾਰ ਦੀ ਬਾਤ ਹੈ ਆਪ ਨੇ ਕਹਿ ਦਿੱਤਾ, ਜਵਾਈ ਤਾਂ ਸਾਡੇ ਗੁਰੂ ਹਰਿਗੋਬਿੰਦ ਸਾਹਿਬ ਬਣਨਗੇ ਤੇਰੇ, ਤੇਰੀ ਕੀ ਔਕਾਦ ਹੈ ਤਾਂ ਗੁਰੂ ਹਰਿਗੋਬਿੰਦ ਸਾਹਿਬ ਕਹਿਣ ਲੱਗੇ, ਬਾਬਾ ਜੀ ਇਹ ਕੀ ਕਹਿ ਰਹੇ ਹੋ ? ਤਾਂ ਬਾਬਾ ਜੀ ਨੇ ਜੁਆਬ ਦਿੱਤਾ, ਗੁਰੂ ਹਰਿਗੋਬਿੰਦ ਸਾਹਿਬ ਅਸੀਂ ਤਾ ਕਠਪੱੁਤਲੀ ਹਾਂ ਜਿਵੇਂ ਤੁਸੀਂ ਨਚਾਂਦੇ ਹੋ ਉਸ ਹੀ ਤਰ੍ਹਾਂ ਨੱਚਦੇ ਹਾਂ। ਇਸ ਤਰ੍ਹਾਂ ਉਨ੍ਹਾਂ ਨੇ ਵਡਿਆਈ ਗੁਰੂ ਹਰਿਗੋਬਿੰਦ ਸਾਹਿਬ ਨੂੰ ਦਿੱਤੀ।

ਬਾਕੀ ਸੰਸਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਿਮਰਤਾ ਦਾ ਖਜ਼ਾਨਾ ਕੋਈ ਨਹੀਂ ਹੋਇਆ। ਅੱਜ ਦਾ ਕਲ ਦਾ ਕੋਈ ਸੰਤ ਰੋਮ ਰੋਮ ਤਪੱਸਿਆ ਵੀ ਕਰ ਲਵੇ ਫੇਰ ਵੀ ਇਹ ਬਚਨ ਨਹੀਂ ਸੁਣਾ ਸਕਦਾ। ਇਹ ਤਾਂ ਸਾਹਿਬ ਹੀ ਕਹਿ ਸਕਦੇ ਹਨ।

ਇਨ ਹੀ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋ ਸੋ ਗਰੀਬ ਕਰੋਰ ਪਰੇ।।

ਜੇਕਰ ਸਾਡਾ ਪਿਉ ਹੀ ਇੰਨੀ ਵੱਡੀ ਗੱਲ ਕਹਿ ਰਿਹਾ ਹੈ ਤਾਂ ਅਸੀਂ ਕਿਸ ਖੇਤ ਦੀ ਮੂਲੀ ਹਾਂ। ਇਹ ਤਾਂ ਸਾਰਾ ਵਿਸ਼ਵਾਸ਼ ਦੀ ਖੇਡ ਹੈ। ਦੇਖਿਆ ਜਾਂਦਾ ਹੈ ਕਿ ਅਕਸਰ ਲੋਕੀ ਕਹਿੰਦੇ ਹਨ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਹੋਣ, ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਣ। ਇਨ੍ਹਾਂ ਨੂੰ ਪੱੁਛਿਆ ਜਾਵੇ ਤੁਸੀਂ ਕਿਉਂ ਕਿਉਂ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਟਾਲ ਰਹੇ ਹੋ? ਕੀ ਤੁਹਾਨੂੰ ਉਨ੍ਹਾਂ ਦਾ ਬਚਨ ਯਾਦ ਨਹੀਂ ਆਉਂਦਾ, ਜਦ ਆਪ ਨੇ ਕਹਿ ਦਿੱਤਾ ਕੀ ਗੁਰੂ ਮਾਨਿਉ ਗ੍ਰੰਥ ਤਾਂ ਵਿਹਲੇ ਫੁਰਨੇ ਉਠਾਉਣ ਦਾ ਮਤਲਬ ਨਹੀਂ। ਫੇਰ ਪੱੁਛੋ ਕਿੱਥੇ ਚਲੇ ਗਏ ਗੁਰੂ ਨਾਨਕ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ। ਇਸ ਦਾ ਜੁਆਬ ਹੈ ਬਾਣੀ। ਦੱਸਾਂ ਪਾਤਸ਼ਾਹੀਆਂ ਦਾ ਇੰਨਾਂ ਪਿਆਰ ਸੀ ਬਾਣੀ ਨਾਲ ਕਿ ਬਾਣੀ ਵਿੱਚ ਹੀ ਸਮਾ ਗਏ। ਆਪਾਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਹੀ ਲੈ ਲਈਏ, ਇੱਕ ਵਾਰੀ ਆਪ ਨੇ ਫੁਰਮਾਨ ਕੀਤਾ ਕਿ ਕੋਈ ਗੁਰਸਿੱਖ ਸ਼ੁਧ ਜਪਜੀ ਸਾਹਿਬ ਦਾ ਪਾਠ ਸੁਣਾਵੇ ਤਾਂ ਇੱਕ ਗੁਰਸਿੱਖ ਸੁਣਾਉਣ ਲੱਗ ਪਿਆ। ਮਹਾਰਾਜ ਇੰਨੇ ਪ੍ਰਸੰਨ ਹੋਏ ਕਿ ਜਿਵੇਂ ਜਿਵੇਂ ਉਹ ਬਾਣੀ ਪੜ੍ਹ ਰਿਹਾ ਹੈ ਮਹਾਰਾਜ ਆਪਣੇ ਸਿੰਘਾਸਨ ਤੋਂ ਪਰੇ ਹੋਈ ਜਾ ਰਹੇ ਹਨ, ਮਹਾਰਾਜ ਦਾ ਵਿਚਾਰ ਬਣਿਆ ਕਿ ਅੱਜ ਇਸ ਗੁਰਸਿੱਖ ਨੂੰ ਗੁਰਗੱਦੀ ਦੇ ਦੇਣੀ ਹੈ। ਪਰ ਜਦ ਉਹ ਗੁਰਸਿੱਖ ਆਖਰੀ ਪੌੜੀ ਤੇ ਪਹੁੰਚਿਆ ਤਾਂ ਉਸ ਦੇ ਮਨ ਵਿੱਚ ਫੁਰਨਾ ਆਇਆ ਕਿਉਂ ਨਾ ਮਹਾਰਾਜ ਮੈਨੂੰ ਸਵਾ ਲੱਖ ਦੀ ਕਾਠੀ ਵਾਲੀ ਘੋੜੀ ਇਨਾਮ ਵੱਜੋਂ ਦੇ ਦੇਣ। ਬੱਸ ਮਹਾਰਾਜ ਫੇਰ ਆਪਣੇ ਸਿੰਘਾਸਨ ਤੇ ਟਿੱਕ ਗਏ। ਸਮਾਪਤੀ ਉਪਰੰਤ ਮਹਾਰਾਜ ਨੇ ਫੁਰਮਾਇਆ ਖਾਲਸਾ ਜੀ ਜੇ ਕਿਤੇ ਤੁਸੀਂ ਸਵਾ ਲੱਖ ਦੀ ਕਾਠੀ ਵਾਲੀ ਘੋੜੀ ਨਾਂ ਮੰਗੀ ਹੁੰਦੀ ਤਾਂ ਤੁਹਾਨੂੰ ਗੁਰਗੱਦੀ ਦੇ ਦਿੰਦੇ। ਹੁਣ ਅਸੀਂ ਅੰਦਾਜ਼ਾ ਲਾ ਲਈ ਕਿ ਬਾਣੀ ਦਾ ਸਥਾਨ ਕੀ ਹੈ।

ਜਦ ਵੀ ਘਰ ਅਖੰਡ ਪਾਠ ਸਾਹਿਬ ਰਖਵਾਂਦੇ ਹਾਂ ਤਾਂ ਬਾਣੀ ਦਾ ਅਦਬ ਭੱੁਲ ਜਾਂਦੇ ਹਾਂ ਤੇ ਸੰਤਾਂ ਨੂੰ ਬੱੁਲਾ ਕੇ ਉਨ੍ਹਾਂ ਦੀ ਆਉ ਭਗਤ ਵਿੱਚ ਲੱਗ ਜਾਂਦੇ ਹਾਂ। ਇਹ ਹੋਛੀ ਗੱਲ ਹੈ। ਜਦ ਘਰ ਬਾਦਸ਼ਾਹ ਦਰਵੇਸ਼ ਗੁਰੂ ਗ੍ਰੰਥ ਸਾਹਿਬ ਘਰੇ ਆਏ ਹੋਣ ਤਾਂ ਉਨ੍ਹਾਂ ਅਦਬ ਪ੍ਰਮੱੁਖ ਹੈ। ਬਾਕੀ ਹਰੇਕ ਦੀ ਆਪਣੀ ਆਪਣੀ ਬੱੁਧੀ ਬੱੁਧੀ ਹੈ, ਜਿੰਨੀ ਸਤਿਗੁਰਾਂ ਨੇ ਬਖਸ਼ੀ ਹੈ ਪਰ ਇਹ ਰਹਿਣੀ, ਬਹਿਣੀ, ਸਹਿਣੀ ਤੇ ਕਹਿਣੀ ਤਾਂ ਗੁਰਸਿੱਖਾਂ ਦੀ ਸੰਗਤ ਅਤੇ ਗੁਰੂ ਘਰ ਤੋਂ ਹੀ ਪ੍ਰਾਪਤ ਹੁੰਦੀ ਹੈ। ਸੱਚ ਮੰਨੇ ਇਹੀ ਨੇ ਵਿਸ਼ਨੂੰਭਗਵਾਨ, ਇਹੀ ਨੇ ਗੋਡ ਤੇ ਇਹ ਨੇ ਅੱਲਾ, ਸਾਰੇ ਖਜ਼ਾਨੇ ਇਨ੍ਹਾਂ ਕੋਲ ਹੀ ਹਨ। ਇਨ੍ਹਾਂ ਕੋਲ ਆ ਕੇ ਫਰਿਆਦ ਕਰੋ। ਸੋ ਸਮੇਂ ਦੀ ਮੰਗ ਹੈ ਕਿ ਆਪਣੀ ਬੱੁਧੀ ਨੂੰਖੁਰਚਿਆ ਜਾਵੇ ਤੇ ਐਵੇਂ ਬਾਬਿਆਂ ਦੇ ਚੱਕਰਾਂ ਵਿੱਚ ਖੁਆਰ ਨਾ ਹੋਈਏ। ਸਾਡਾ ਇੰਡੀਆ ਐਸਾ ਹੈ ਖੋਤੇ ਦੇ ਗਲੇ ਵਿੱਚ ਵੀ ਹਾਰ ਪੁਆ ਦੇਈਏ ਉਸ ਦੀ ਪੂਜਾ ਕਰਨ ਲੱਗ ਪੈਂਦੇ ਹਨ। ਫੇਰ ਅਸਲ ਗੁਰੂਦੀ ਪਛਾਣ ਕਰ ਲੈਣੀ ਇਹ ਤਾਂ ਬਹੁਤ ਵੱਡੇ ਭਾਗਾਂ ਵਾਲੀ ਗੱਲ ਹੈ। ਗੁਰੂਗ੍ਰੰਥ ਸਾਹਿਬ ਕੋਈ ਕਾਗਜ਼ ਦੇ ਪੱਤਰੇ ਨਹੀਂ, ਇਹ ਧੁਰ ਕੀ ਬਾਣੀ ਹੈ।ਇਸ ਦੇ 1420 ਅੰਗ ਨਿਰੰਕਾਰ ਦਾ ਸਰੂਪ ਹਨ। ਬੱਸ ਐਸੇ ਹਨ ਕਿ ਇਹ ਸ਼ਕਤੀ ਨਹੀਂ ਦਿਖਾਂਦੇ। ਚੋਜੀ ਪ੍ਰੀਤਮ ਹਨ, ਆਪ ਨਰਾਇਣ ਹਰੀ ਹਨ। ਪਰ ਜਿਸ ਨਾਲ ਪਿਆਰ ਪਾ ਲੈਂਦੇ ਹਨ ਉਸ ਨੂੰਤੱਤੀ ਵਾ ਨੀ ਲੱਗਣ ਦਿੰਦੇ। ਸੱਚ ਮੰਨੋ ਬੇਗਮਪੁਰੇ ਵਿੱਚ ਇੰਨਾ ਦਾ ਹੀ ਰਾਜ ਹੈ, ਇਹੀ ਹਨ ਸੱਚਖੰਡ ਦੇ ਮਾਲਕ, ਸਾਰੀਆਂ ਪਾਤਸ਼ਾਹੀਆਂ ਇੰਨਾ ਕੋਲ ਹਨ।

ਸੰਤ ਉਹ ਹੈ ਜਿਹੜਾ ਬਾਣੀ ਦੀ ਉਸਤਤ ਕਰੇ, ਐਸੇ ਹੀ ਸੰਤ ਹੋਏ ਹਨ ਸੰਤ ਸੁੰਦਰ ਸਿੰਘ ਜੀ ਭਿੰਡਰਾਵਾਲੇ ਜਿੰਨ੍ਹਾਂ ਨੇ ਬਾਣੀ ਨੂੰਦਾਗ ਨਾ ਲੱਗਣ ਦਿੱਤਾ। ਆਪ ਹਲੇ ਜਵਾਨੀ ਦੇ ਪਹਿਰੇ ਵਿੱਚੋਂ ਹੀ ਲੰਘ ਰਹੇ ਸਨ ਕਿ ਇੱਕ ਦਿਨ ਦੀ ਗੱਲ ਹੈ ਆਪ ਆਪਣੇ ਕੁਝ ਗੁਰਸਿੱਖ ਸਾਥੀਆਂ ਨਾਲ ਲੰਘ ਰਹੇ ਸਨ ਤੇ ਇੱਕ ਸੱਜਣ ਗਾਲਾਂ ਕੱਢਣ ਲੱਗ ਪਿਆ ਕਿ ਸਭ ਭਰਮ ਹੈ, ਅਖੰਡ ਪਾਠ ਰਖਵਾਇਆ ਕੋਈ ਫਾਇਦਾ ਤਾਂ ਹੋਇਆ ਨਹੀਂ। ਬਾਬਾ ਜੀ ਨੇ ਸੁਣ ਲਿਆ ਅਤੇ ਕਹਿਣ ਲੱਗੇ ਕੀ ਗੱਲ ਹੋਈ ? ਕਿਉਂ ਬਾਣੀ ਨੂੰਐਸ ਤਰ੍ਹਾਂ ਕਹਿ ਰਹਿਆ ਹੈ, ਉਸ ਜੁਆਬ ਦਿੱਤਾ, ਬਾਬਾ ਜੀ ਮੇਰੇ ਲੜਕੇ ਦੇ ਪੇਟ ਵਿੱਚ ਪਾਣੀ ਭਰ ਗਿਆ ਹੈ, ਬਾਣੀ ਦਾ ਪਾਠ ਰਖਵਾਇਆ, ਅਰਦਾਸ ਕਰਵਾਈ ਪਰ ਕੁਝ ਨਹੀਂ ਹੋਇਆ। ਬਾਬਾ ਜੀ ਕਹਿਣ ਲੱਗੇ ਇਸ ਵਾਰੀ ਅਸੀਂ ਆਪ ਅਖੰਡ ਪਾਠ ਰੱਖਾਂਗੇ ਤੇ ਅਰਦਾਸ ਕਰਾਂਗੇ। ਇਸੀ ਪ੍ਰਕਾਰ ਹੋਇਆ ਤੇ ਅਰਦਾਸ ਦਾ ਸਮਾਂ ਆ ਗਿਆ ਤਾਂ ਬਾਬਾ ਜੀ ਨੂੰਅਕਾਸ਼ਵਾਣੀ ਹੋਈ ਜਿਸ ਲੜਕੇ ਦੀ ਤੁਸੀਂ ਅਰਦਾਸ ਕਰ ਰਹੇ ਹੋ, ਉਸ ਦਾ ਸਮਾਂ ਪੂਰਾ ਹੋ ਗਿਆ ਹੈ ਤੇ ਉਸ ਨੇ ਜਾਣਾ ਹੈ, ਬਾਬਾ ਜੀ ਨੇ ਕਿਹਾ ਪਰ ਅਸੀ ਬਾਣੀ ਨੂੰਤਾਂ ਦਾਗ ਨਹੀਂ ਲੱਗਣ ਦੇਣਾ। ਜਿਹੜੀ ਅਰਦਾਸ ਗੁਰੂਗ੍ਰੰਥ ਸਾਹਿਬ ਦੇ ਸਨਮੱੁਖ ਹੋਈ ਹੈ ਉਹ ਤਾਂ ਪੂਰੀ ਹੁੰਦੀ ਹੈ। ਬਾਬਾ ਜੀ ਨੇ ਕਿਹਾ ਅਸੀਂ ਆਪਣੀ ਉਮਰ ਇਸ ਲੜਕੇ ਨੂੰਦੇ ਦਿੰਦੇ ਹਾਂ ਤੇ ਇਸ ਦੇ ਪੇਟ ਦਾ ਪਾਣੀ ਲੈ ਲੈਂਦੇ ਹਾਂ। ਅਤੇ ਸੱਚਖੰਡ ਪਿਆਨੇ ਕਰ ਜਾਂਗੇ। ਸੋ ਐਸਾ ਸੰਤ ਜਿਹੜਾ ਭਰਾ ਜਵਾਨੀ ਵਿੱਚ ਸਿਰਫ ਬਾਣੀ ਪਿੱਛੇ ਆਪਣੀ ਸਾਰੀ ਉਮਰ ਭੇਂਟ ਕਰ ਗਿਆ। ਇਸ ਨੂੰਕਹਿੰਦੇ ਹਨ ਬ੍ਰਹਮਗਿਆਨ। ਅਜਿਹਾ ਸੰਤ ਕੋਟਾਂ ਵਿੱਚ ਇੱਕ ਹੁੰਦਾ ਹੈ ਤੇ ਅਸੀਂ ਹਰੇਕ ਮੋੜ ਤੇ ਪੋਸਟਰ ਲਾ ਦਿੰਦੇ ਹਾਂ ਸੰਤ ਬਾਬਾ ਜੀ ……………….. ਬ੍ਰਹਮਗਿਆਨੀ ………………..। ਅਸਲ ਸੰਤ ਹੈ ਗੁਰੂਗ੍ਰੰਥ ਸਾਹਿਬ। ਇੰਨਾ ਵਰਗਾ ਕੋਈ ਸੰਤ ਨਹੀਂ। ਇਹ ਨਹੀਂ ਕਿ ਸਾਧੂਸੰਤ ਹੈ ਨਹੀਂ ਪਰ ਜਿਹੜੇ ਹੈਗੇ ਹਨ ਉਹ ਇਨ੍ਹਾਂ ਦਾ ਹੀ ਗੁਣਗਾਨ ਕਰਦੇ ਹਨ ਤੇ ਆਪਣਾ ਨਿਸ਼ਾਨਾ ਬਾਣੀ ਉੱਪਰ ਰੱਖਦੇ ਹਨ ਤੇ ਕਹਿੰਦੇ ਹਨ ਮੇਰਾ ਗੁਰੂਵੱਡਾ ਤੇ ਬਲਵਾਨ ਹੈ। ਸੋ ਇੰਨਾ ਕੁਝ ਲਿੱਖਣ ਤੇ ਪੜ੍ਹਨ ਦਾ ਤਾਂ ਹੀ ਫਾਇਦਾ ਹੈ ਜੇ ਅਸੀਂ ਇਸ ਸਿੱਖਿਆ ਨੂੰਧਾਰਨ ਕਰੀਏ ਤਾਂ ਹਰ ਕਿਸੇ ਕੋਲ ਆਪਣੇ ਰੋਣੇ ਰੋਣ ਦੇ ਬਜਾਏ ਗੁਰੂਗ੍ਰੰਥ ਸਾਹਿਬ ਅੱਗੇ ਜੋਦੜੀ ਕਰੀਏ।

Leave a Reply

Your email address will not be published. Required fields are marked *