ਜੀਵਤ ਪਿਤਰ ਨਾ ਮਾਨੈ ਕੋਊ ਮੂਏ ਸਰਾਧ ਕਰਾਈ।।

1ਸਿੱਖ ਧਰਮ ਇੱਕ ਐਸਾ ਧਰਮ ਹੈ , ਜਿਸ ਵਿੱਚ ਜਾਤ ਪਾਤ ਤੋ ਉੱਪਰ ਉੱਠ ਕੇ ਕਰਮ ਕਾਂਡਾਂ ਦੀ ਨਿਰਲੇਪਤਾ , ਸਰਬ ਸਾਂਝੀਵਾਲਤਾ ਅਤੇ ਉਸਾਰੂਲੀਹਾਂ ਉੱਪਰ ਚੱਲਣ ਤੇ ਜ਼ੋਰ ਦਿੱਤਾ ਗਿਆ।ਸਮੇ ਸਮੇ ਸਾਡੇ ਗੁਰੂਸਾਹਿਬਾਨਾਂ ਨੇ ਗੁਰਬਾਣੀ ਦੇ ਜ਼ਰੀਏ ਸਾਨੂੰ ਇੱਕ ਨਵੀ ਸੇਧ ਦੇਣ ਦੀ ਕੋਸਿ਼ਸ਼ ਕੀਤੀ ਹੈ। ਕਰਵਾ ਚੌਥ,ਸ਼ਰਾਧ,ਵਰਤ,ਮੂਰਤੀ ਪੂਜਾ ਦੇ ਵਿਰੱੁਧ ਅਵਾਜ਼ ਉਠਾ ਕੇ ਸਾਨੂੰ ਗੁਰਬਾਣੀ ਨਾਲ ਜੋੜਿਆ ਹੈ।

ਸ਼ਰਾਧ ਕੀ ਹੈ? ਆਪਣੇ ਸਵਰਗਵਾਸੀ ਬਜ਼ੁਰਗਾਂ ਜਾਂ ਹੋਰ ਪਰਿਵਾਰ ਦੇ ਮੈਬਰਾਂ ਦੀ ਮੁਕਤੀ ਲਈ ਪੰਡਤਾਂ ਨੂੰ ਭੋਜਨ ਖਵਾਉਣਾ ਹਿੰਦੂਆਂ ਵਿੱਚ ਪੁੰਨ ਸਮਝਿਆ ਜਾਂਦਾ ਹੈ। ਹਿੰਦੂਧਰਮ ਵਿੱਚ ਸਰਾਧਾਂ ਨੂੰ ਬਹੁਤ ਉੱਚੀ ਥਾਂ ਦਿੱਤੀ ਗਈ ਹੈ। ਹਿੰਦੂਮਿਥਿਹਾਸ ਅਨੁਸਾਰ ਜੋ ਹਿੰਦੂਆਪਣੇ ਪਿਤਰਾਂ ਦਾ ਸਰਾਧ ਨਹੀ ਕਰਵਾਂਉਦਾ ਉਸ ਦੀ ਲੋਕ ਪ੍ਰਲੋਕ ਵਿੱਚ ਕੋਈ ਪੱੁਛ ਗਿੱਛ ਨਹੀ ਹੋਣੀ।ਭਾਵ ਉਦਾਰ ਨਹੀ ਹੁੰਦਾ ਹੈ। ਹਿੰਦੂਧਰਮ ਵਿਚੋ ਕਰਮ ਕਾਂਢਾਂ ਨੂੰ ਬਹੁਤ ਵੱਡੀ ਥਾਂ ਦਿੱਤੀ ਗਈ ਹੈ। ਪਰ ਜੇ ਉਹਨਾਂ ਦੀ ਰੀਸ ਕਰਕੇ ਸਿੱਖ ਵੀ ਉਹ ਹੀ ਕਾਢਾਂ ਨੂੰ ਅਪਨਾਉਣ ਲੈਣਗੇ ਤਾਂ ਫਿਰ ਉਹਨਾਂ ਨੂੰ ਗੁਰੂਦਾ ਸਿੱਖ ਕਹਾਉਣ ਦਾ ਕੀ ਅਧਿਕਾਰ ਹੋਵੇਗਾ ਅਸੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਦੋ ਸ਼੍ਰੀ ਗੁਰੂਨਾਨਕ ਦੇਵ ਜੀ ਹਰਿਦੁਆਰ ਸੂਰਜ ਵੱਲ ਮੂੰਹ ਕਰਕੇ ਪੰਡਿਤ ਨੂੰ ਪਾਣੀ ਦਿੰਦੇ ਵੇਖਿਆ ਤੇ ਪੱੁਛਿਆ , ਬਈ ਇਹ ਕੀ ਹੋ ਰਿਹਾ ਹੈ ਤਾਂ ਜੁਆਬ ਮਿਲਿਆ ਕਿ ਅਸੀ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ।ਗੁਰੂਸਾਹਿਬ ਨੇ ਉਹਨਾਂ ਦਾ ਭਰਮ ਤੋੜਨ ਲਈ ਲਹਿੰਦੇ ਵੱਲ ਪਾਣੀ ਦੇ ਕੇ ਸਮਝਾਇਆ ਕਿ ਜੇ ਤੁਹਾਡਾ ਸੂਰਜ ਨੂੰ ਦਿੱਤਾ ਪਾਣੀ ਉਹਨਾਂ ਪਿਤਰਾਂ ਨੂੰ ਜੋ ਕਿ ਕਈ ਸਾਲ ਪਹਿਲਾਂ ਮਰ ਚੱੁਕੇ ਹਨ ਅਤੇ ਜਿਨ੍ਹਾਂ ਦੀ ਕੋਈ ਹੋਦ ਨਹੀ ਕਿ ਉਹ ਕਿਸ ਰੂਪ ਵਿੱਚ ਵਿਚਰ ਰਹੇ ਹਨ , ਨੂੰ ਪਹੁੰਚ ਸਕਦਾ ਹੈ ਤਾਂ ਕਿ ਮੇਰਾ ਦਿੱਤਾ ਇਹ ਪਾਣੀ ਮੇਰੇ ਖੇਤਾਂ ਨੂੰ ਜੋ ਕਿ ਕੁਝ ਕੁ ਮੀਲਾਂ ਤੇ ਹਨ,ਨੂੰ ਕਿਉ ਨਹੀ ਪਹੁੰਚ ਸਕਦਾ।ਗੁਰੂ ਸਾਹਿਬ ਨੇ ਫੁਰਮਾਇਆ ਹੈ ਕਿ —
ਜੀਵਤ ਪਿਤਰ ਨਾ ਮਾਨੈ ਕੋਊ ਮੂਏ ਸਰਾਧ ਕਰਾਈ।।ਭਾਵ ਜਿਊਦੇ ਜੀਅ ਤਾਂ ਅਸੀ ਆਪਣੇ ਬਜ਼ੁਰਗਾਂ ਦੀ ਇੱਜ਼ਤ ਨਹੀ ਰੱਖਦੇ ਉਨ੍ਹਾਂ ਨੂੰ ਵੱਧ ਤੋ ਵੱਧ ਮਾਨਸਿਕ ਦੱੁਖ ਦਿੰਦੇ ਹਾਂ ਪਰ ਉਨ੍ਹਾਂ ਦੇ ਮਰ ਜਾਣ ਮਗਰੋ ਉਨ੍ਹਾਂ ਦੇ ਸਰਾਧ ਕਰਦੇ ਹਾਂ। ਜੇ ਕਾਵਾਂ, ਇਲਾਂ ਨੂੰਭੋਜਨ ਪਾ ਕੇ ਅਤੇ ਪੰਡਿਤਾਂ ਨੂੰਸਰਾਧ ਖੁਆ ਕੇ ਸਾਡੇ ਸਵਰਗਵਾਸੀ ਸਾਕ ਸਬੰਧੀਆਂ ਨੂੰਭੋਜਨ ਪਹੁੰਚ ਸਕਦਾ ਹੋਵੇ ਤਾਂ ਫਿਰ ਗੱਲ ਹੀ ਕੀ ਹੈ।ਜੇ ਅਸੀ ਜੀਉਦੇ ਜੀ ਆਪਣੇ ਬਜ਼ੁਰਗਾਂ ਦੀ ਸੇਵਾ ਨਹੀ ਕਰ ਸਕੇ ਤਾਂ ਫਿਰ ਉਨ੍ਹਾਂ ਦੇ ਸ਼ਰਾਧ ਕਰਨ ਦਾ ਕੀ ਫਾਇਦਾ। ਇੱ ਪਰਿਵਾਰ ਵਿੱਚ ਮਾਂ ਪਿਉ ਰਲ ਕੇ ਆਪਣੇ ਛੋਟੇ ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ ਉਨ੍ਹਾਂ ਦੇ ਹਰ ਦੱੁਖ ਸੱੁਖ ਵਿਚ ਖਿਆਲ ਰੱਖਦੇ ਹਨ। ਛੋਟਾ ਬੱਚਾ ਜਦੋ ਰਾਤ ਨੂੰਬਿਸਤਰ ਗਿਲਾ ਕਰ ਦਿੰਦਾ ਹੈ ਤਾਂ ਮਾਂ ਉਸ ਨੂੰਸੱੁਕੀ ਥਾਂ ਤੇ ਪਾ ਕੇ ਆਪ ਗਿਲੀ ਥਾਂ ਲੇਟ ਜਾਂਦੀ ਹੈ ਭਾਵ ਉਸ ਨੂੰਕੋਈ ਕੱੁਖ ਤਕਲੀਫ ਨਹੀ ਹੋਣ ਦਿੰਦੀ ਪਰ ਉਹੀ ਬੱਚੇ ਜਦੋ ਵੱਡੇ ਹੁੰਦੇ ਹਨ, ਜਦੋ ਉਨ੍ਹਾਂ ਨੂੰਆਪਣੇ ਮਾਂ ਪਿਉ ਦਾ ਸਹਾਰਾ ਬਣਨਾ ਹੁੰਦਾ ਹੈ ਅਤੇ ਮਾਤਾ ਪਿਤਾ ਨੂੰਵੀ ਪੂਰੀ ਉਮੀਦ ਹੁੰਦੀ ਹੈ ਕਿ ਮੇਰੇ ਬੱਚੇ ਹੁਣ ਜਵਾਨ ਹੋ ਗਏ ਹਨ। ਹਬਦ ਸਾਡਾ ਬੁਢੇਪਾ ਕਟਿਆ ਜਾਵੇਗਾ ਤੇ ਫਿਰ ਉਹੀ ਬੱਚੇ ਆਪਣੇ ਮਾਂ ਪਿਉ ਨੂੰਅੱਖਾਂ ਦਿਖਾਣਾ ਸੁਰੂਕਰ ਦਿੰਦੇ ਹਨ। ਜਵਾਨ ਕਮਾਣ ਵਾਲੇ ਪੱੁਤਰਾਂ ਦੇ ਹੁੰਦਿਆਂ ਉੋਹ ਸਰਕਾਰੀ ਪੈਨਸ਼ਨਾਂ ਤੇ ਦਿਨ ਕੱਟੀ ਕਰਦੇ ਹਨ। ਉਨ੍ਹਾਂ ਨਾਲ ਗੱਲ ਕਰਨ ਦਾ ਵੀ ਸਾਡੇ ਕੋਲ ਟਾਇਮ ਨਹੀ ਹੁੰਦਾ। ਜਿਨ੍ਹਾਂ ਦੀ ਬਿਮਾਰੀ ਸੁਸਤੀ ਤੇ ਇੱਕ ਪੈਸਾ ਵੀ ਖਰਚ ਕਰਨ ਵਾਸਤੇ ਅਸੀ ਰਾਜੀ ਨਹੀ ਹੁੰਦੇ, ਪਰ ਉਨ੍ਹਾਂ ਦੇ ਮਰ ਜਾਣ ਉਪਰੰਤ ਅਸੀ ਉਨ੍ਹਾਂ ਦੇ ਸੰਸਕਾਰ ਵੀ ਸ਼ਾਹੀ ਤਰੀਕੇ ਨਾਲ ਕਰਦੇ ਖੁਆਉਦੇ ਹਨ। ਉਨ੍ਹਾਂ ਦੇ ਸਰਾਧ ਕਰਦੇ ਹਾਂ। ਜਿਹੜੇ ਸਾਡੇ ਗੁਰੂਸਾਹਿਬਾਨਾਂ ਨੇ ਸਾਨੂੰਇਨ੍ਹਾਂ ਕਰਮ ਕਾਂਡਾਂ ਤੋ ਵਰਜਿਆ ਹੈ ਉਨ੍ਹਾਂ ਦਾ ਹੀ ਅਸੀ ਸਰਾਧ ਮਨਾਉਣ ਲੱਗ ਜਾਂਦੇ ਹਾਂ ਤੇ ਉਹੀ ਗੁਰੂਘਰ ਦੇ ਸ਼ਾਹੀ ਲੰਗਰ ਪੂਰੀ ਖਾ ਕੇ ਅਰਦਾਸ ਸੋਧਦੇ ਹਨ ਕਿ ਇਨ੍ਹਾਂ ਦੇ ਬਜੁਰਗਾਂ ਨੂੰਸਵਰਗਾਂ ਵਿਚ ਸਥਾਨ ਮਿਲੇ ਅਤੇ ਹਰ ਸਾਲ ਇਸੀ ਤਰWਾਂ ਇਹ ਸਾਨੂੰਪ੍ਰੀਤੀ ਭੋਜਨ ਖੁਆਂਦੇ ਰਹਿਣ। ਸਿਰਫ ਸਰਾਧ ਹੀ ਨਹੀ ਸਾਡੀਆਂ ਸਿੰਘਣੀਆਂ ਨੇ ਕਰਵਾ ਚੋਥ ਦਾ ਵਰਤ ਰੱਖਣਾ ਸੁਰੂਕਰ ਦਿੱਤਾ ਹੈ। ਗੁਰੂਜੀ ਨੇ ਫੁਰਮਾਇਆ ਹੈ ਕਿ : ਵਰਤੋ ਕਰੋ ਚੰਦ੍ਰਾਇਣਾ ਸੇ ਕਿਤੈ ਨਾ ਲੇਖੋ।

2ਭਾਵ ਚੰਦਰਮਾ ਦਾ ਵਰਤ ਰੱਖਣ ਵਾਲਿਆਂ ਨੂੰਕਿਤੇ ਵੀ ਢੋਈ ਨਹੀ ਮਿਲਦੀ। ਵਰਤ ਰੱਖਣ ਜਾਂ ਸਰਘੀਆਂ ਖਾਣ ਨਾਲ ਪਤੀ ਦਾ ਸਾਥ ਨਹੀ ਮਿਲਦਾ ਸਗੋ ਗੁਰੂਜੀ ਨੇ ਤਾਂ ਦ੍ਰਿਸ਼ਟਾਂਤ ਦੇ ਦੇ ਕੇ ਸਮਝਾਇਆ ਹੈ ਕਿ ਇਕ ਇਸਤਰੀ ਨੂੰਸਦੀਵੀ ਸੁਖ ਤਾਂ ਹੀ ਮਿਲ ਸਕਦਾ ਹੈ ਜੇ : ਹਉਮੈ ਮਾਰੇ, ਸਬਦੇ ਜਾਗੈ ਐਥੇ ਉਥੈ ਸਦਾ ਸੁਖ ਆਗੈ।

ਜੇ ਬੁਤ ਪੂਜਾ ਜਾ ਦੇਹ ਧਾਰੀ ਗੁਰੂਆਂ ਦਾ ਵਿਰੋਧ ਗੁਰੂਆਂ ਨੇ ਕੀਤਾ ਹੈ। ਅਸੀ ਬੂਤ ਪੂਜਾ ਛੱੜ ਕੇ ਤਸਵੀਰ ਪੂਜਾ ਸੁਰੂਕਰ ਦਿੱਤੀ ਹੈ। ਜੇ ਹਿੰਦੂਆਪਣੇ ਮੰਦਰਾਂ ਵਿਚੋ ਦੇਵੀ ਦੇਵਤਿਆਂ ਦੀਆਂ ਮੂਰਤਾਂ ਬਣਾ ਕੇ ਪੂਜਦੇ ਹਨ ਤਾਂ ਅਸੀ ਵੀ ਕੁਝ ਘੱਟ ਨਹੀ ਕਰ ਰਹੇ। ਅਸੀ ਗੁਰੂਆਂ ਦੀਆਂ ਮਨਘੜਤ ਤਸਵੀਰਾਂ ਬਣਾ ਕੇ ਉਨ੍ਹਾਂ ਅੱਗੇ ਧੂਪ ਅਗਰਬਤੀ ਲਗਾ ਕੇ ਪੂਜਣਾ ਸੁਰੂਕਰ ਦਿੱਤਾ ਹੈ। ਜਿਨ੍ਹਾਂ ਮਸੰਦਾਂ ਨੂੰਗੁਰੂਸਾਹਿਬਾਨ ਨੇ ਜਲਾਕੇ ਨਾਸ਼ ਕਰ ਦਿੱਤਾ ਸੀ ਉਨ੍ਹਾਂ ਦੇ ਰੂਪ ਵਿਚੋ ਹੀ ਹੁਣ ਸੰਤਾਂ ਮਹੰਤਾਂ ਨੂੰਰੱਖ ਕੇ ਅਸੀ ਗੁਰਬਾਣੀ ਨੂੰਭੁਲਦੇ ਜਾ ਰਹੇ ਹਾਂ। ਕਿਸੀ ਸੰਤ ਜਾਂ ਮਹੰਤ ਦੇ ਡੇਰੇ ਤੇ ਚਲੇ ਜਾਉ ਉਥੇ ਗੁਰਬਾਣੀ ਦੀ ਥਾਂ ਤੇਆਪਣੇ ਹੀ ਗੀਤ ਬਣਾ ਬਣਾ ਕੇ ਗਾਂਦੇ ਮਿਲਣਗੇ। ਇਥੋ ਤੱਕ ਕਿ ਕੈਸਟਾਂ ਦੀਆਂ ਕੈਸਟਾਂ ਬਣਵਾਈਆਂ ਜਾ ਰਹੀਆਂ ਹਨ। ਆਪਣੇ ਪ੍ਰਚਾਰ ਵਾਸਤੇ। ਆਖਰ ਇਹ ਸਭ ਕਿਉ ਹੋ ਰਿਹਾ ਹੈ। ਅਸੀ ਆਪਣੇ ਧਰਮ ਨੂੰਛੱਡ ਕੇ ਹੋਰ ਧਰਮਾਂ ਵੱਲ ਆਕਰਸਿ਼ਤ ਕਿਉ ਹੋ ਰਹੇ ਹਾਂ। ਅਸੀ ਕਿਉ ਆਪਣੇ ਉਨ੍ਹਾਂ ਗੁਰੂਆਂ ਦੀਆਂ ਕੁਰਬਾਨੀਆਂ ਨੂੰਭੱੁਲਦੇ ਜਾ ਰਹੇ ਹਾਂ, ਜਿਨ੍ਹਾਂ ਨੇ ਦਸ ਜਾਮੇ ਬਦਲ ਬਦਲ ਕੇ ਸਾਨੂੰਜੀਣ ਦੀ ਜਾਚ ਸਿਖਾਈ। ਆਖਿਰ ਸਾਡੀ ਨਵੀ ਪੀੜੀ ਪਤਿਤਪੁਣੇ ਵੱਲ ਕਿਉ ਵੱਧ ਰਹੀ ਹੈ। ਸਾਡੇ ਧਾਰਮਿਕ ਆਗੂਆਂ ਨੇ ਅੱਜ ਕੱਲ ਆਪਣੇ ਧਰਮ ਵੱਲ ਘੱਟ ਤੇ ਆਪਣੀ ਕੁਰਸੀ ਵੱਲ ਵੱਧ ਧਿਆਨ ਦੇਣਾ ਸੁਰੂਕਰ ਦਿੱਤਾ ਹੈ। ਇਹ ਸਭ ਕੁਝ ਕੁ ਸਵਾਲ ਹਨ ਜਿਨ੍ਹਾਂ ਦਾ ਉਤਰ ਸਾਨੂੰਆਪਣੇ ਜਮੀਰ ਤੋ ਹੀ ਮਿਲ ਸਕਦਾ ਹੈ। ਅੱਜ ਲੋੜ ਹੈ ਇਕ ਐਸ ਮਹਾਂਪੁਰਸ਼ ਦੀ ਜਿਸ ਦੀ ਅਗਵਾਈ ਬੁਲੰਦੀਆਂ ਦੀਆਂ ਸਿਖਰਾਂ ਛੋਹੇ ਅਤੇ ਅਸੀ ਇਸ ਸੰਸਾਰ ਵਿਚੋ ਸਿਰ ਉਚਾ ਕਰਦੇ ਚੱਲ ਸਕੀਏ ਅਤੇ ਐਸੇ ਮਹਾਂਪੁਰਸ਼ ਨੂੰਲੱਭਣ ਦੀ ਲੋਭ ਨਹੀ ਕਿਤੇ ਉਹ ਤੁਹਾਡੇ ਬਹੁਤ ਨੇੜੇ ਹੈ ਜਿਸ ਨੂੰਅਸੀ ਗੁਰੂਗ੍ਰੰਥ ਸਾਹਿਬ ਦੇ ਨਾਂ ਨਾਲ ਜਾਣਦੇ ਹਾਂ। ਇਸ ਲਈ ਲੋੜ ਹੈ ਜਾਗਰੂਕ ਹੋਣ ਦੀ ਹੈ, ਫੇਰ ਆਪਣੇ ਆਪ ਹੀ ਸਭ ਕੁਝ ਸੁਹੇਲਾ ਹੋ ਜਾਏਗਾ ਕਿਉਕਿ ਇਹ ਐਸਾ ਮਹਾਂਪੁਰਸ਼ ਜਿਹੜਾ ਕਦੇ ਸਾਥ ਨਹੀ ਛੱਡਦਾ ਹਮੇਸ਼ਾ ਪਰਉਪਕਾਰ ਕਰਦਾ ਹੈ ਅਤੇ ਸਾਰੀਆਂ ਚਿੰਤਾਵਾਂ ਅਤੇ ਦੱੁਖ ਤਕਲੀਵਾਂ ਆਪਣੇ ਸਿਰ ਲੈ ਲੈਦਾ ਹੈ। ਬੱਸ ਲੋੜ ਹੈ ਇਸ ਨੂੰਨਮਸਕਾਰ ਕਰਣ ਦੀ। ਸਿਆਣਪ ਇਹੀ ਹੈ ਕਿ ਇਸ ਦੇ ਸਾਹਮਣੇ ਸਿਰ ਝੁਕਾਇਆ ਜਾਵੇਗਾ ਫੇਰ ਹਲਤ ਪਲਤਿ ਆਪਣੇ ਆਪ ਸਵਰ ਜਾਣਗੇ।

— ਪਰਮਜੀਤ ਕੌਰ

Leave a Reply

Your email address will not be published. Required fields are marked *