ਜਿਲ੍ਹੇ ਦੇ ਸਕੂਲ ਟਰਾਂਸਪੋਰਟ ਦੇ ਡਰਾਇਵਰ ਕੰਡਕਟਰਾ ਦੀ ਹੋਈ ਹੰਗਾਮੀ ਮੀਟਿੰਗ

^ ਮਾਪੇ ਖਿੱਚਣ ਤਿਆਰੀ, ਸੋਮਵਾਰ ਬੱਚੇ ਛੱਡਣ ਦੀ ਆ ਸਕਦੀ ਵਾਰੀ
^ ਜਲਦ ਮਾਪਿਆਂ ਨੂੰ ਨਿਭਾਉਣੀ ਪੈ ਸਕਦੀ ਹੈ ਬੱਚਿਆਂ ਨੂੰ ਸਕੂਲ ਲਿਜਾਉਣ ਦੀ ਡਿਊਟੀ
– ਸੋਮਵਾਰ ਤੋਂ ਸਕੂਲੀ ਗੱਡੀਆ ਚਾਲਕਾ ਨੇ ਪੂਰਨ ਬੰਦ ਦੀ ਦਿੱਤੀ ਕਾਲ
^ ਆਮ ਆਦਮੀ ਦੀ ਸਰਕਾਰ ਵਿੱਚ ਆਮ ਆਦਮੀ ਨੂੰ ਝੱਲਣੀ ਪੈ ਰਹੀ ਹੈ ਵੱਡੀ ਮਾਰ- ਯੂੂਨੀਅਨ ਮੈਂਬਰ
^ ਸਿਆਸੀ ਵਰਕਰਾਂ ਨੇ ਵੀ ਸਾਥ ਦੇਣ ਦਾ ਭਰਿਆ ਹੁੰਗਾਰਾ

ਪਟਿਆਲਾ 26 ਅਪ੍ਰੈਲ ( ) ਜਿਲ੍ਹੇ ਵਿੱਚ ਸਕੂਲੀ ਗੱਡੀਆਂ ਪ੍ਰਤੀ ਪ੍ਰਸ਼ਾਸ਼ਨ ਵੱਲੋਂ ਕੀਤੀ ਗਈ ਸਖਤਾਈ ਦੇ ਸੰਬੰਧ ਵਿੱਚ ਜਿਲੇ੍ਹ ਦੇ 70 ਸਕੂਲਾਂ ਦੇ ਕਰੀਬ 450 ਡਰਾਇਵਰਾਂ ਵੱਲੋਂ ਨਹਿਰੂ ਪਾਰਕ ਵਿਖੇ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਵੱਖ ਵੱਖ ਸਕੂਲਾਂ ਦੀ ਯੂਨੀਅਨਾਂ ਦੇ ਨੁਮਾਇੰਦਿਆ ਨੇ ਸਾਂਝੇ ਤੌਰ ਤੇ ਕਿਹਾ ਕਿ ਆਮ ਪਾਰਟੀ ਦੀ ਸਰਕਾਰ ਵਿੱਚ ਆਮ ਆਦਮੀ ਨੂੰ ਹੀ ਵੱਡੀ ਮਾਰ ਝੱਲਣੀ ਪੈ ਰਹੀ ਹੈ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹਰਿਆਣੇ ਵਿੱਚ ਸਕੂਲੀ ਬੱਸ ਦਾ ਐਕਸੀਡੇਂਟ ਹੋਣ ਕਾਰਨ ਪੰਜਾਬ ਦੇ ਹਰ ਜਿਲ੍ਹੇ ਵਿੱਚ ਪ੍ਰਸ਼ਾਸ਼ਨ ਵੱਲੋਂ ਸਕੂਲੀ ਬੱਸਾਂ ਤੇ ਸਖਤੀ ਕਰ ਦਿੱਤੀ ਗਈ ਸੀ। ਜਿਸ ਦਾ ਨਤੀਜਾ ਕਈ ਗੱਡੀਆਂ ਵਾਲਿਆਂ ਨੂੰ ਮੌਟੇ ਚਲਾਣ ਭਰ ਕੇ ਆਪਣੀ ਗੱਡੀ ਛਡਾਉਣੀ ਪਈ ਸੀ। ਸੂਤਰਾਂ ਮੁਤਾਬਕ ਕਈਆਂ ਦੇ ਇਹ ਚਲਾਣ 25000 ਤੱਕ ਵੀ ਕੀਤੇ ਗਏ ਸਨ। ਇਸ ਸੰਬੰਧੀ ਹੋਰ ਬੋਲਦਿਆ ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਸਕੂਲੀ ਬੱਸਾਂ ਵਿੱਚ ਬੱਚੇ ਲਿਜਾਉਣ ਦਾ ਕੰਮ ਕਰਦੇ ਹਨ ਅਤੇ ਇਸ ਦੌਰਾਨ ਕਈ ਰਾਜਨੀਤਕ ਪਾਰਟੀਆ ਦੇ ਰਾਜ ਦੌਰਾਨ ਕਦੇ ਵੀ ਪ੍ਰਸ਼ਾਸ਼ਨ ਦਾ ਐਨਾ ਧੱਕਾ ਨਹੀ ਸੀ ਵੇਖਣ ਨੂੰ ਮਿਿਲਆ। ਪ੍ਰਸ਼ਾਸ਼ਨ ਵੱਲੋਂ ਗੱਡੀਆਂ ਰੋਕਣ ਤੋਂ ਇਲਾਵਾ ਸਕੂਲੀ ਪ੍ਰਬੰਧਕਾਂ ਤੇ ਵੀ ਇਨ੍ਹਾਂ ਗੱਡੀਆਂ ਨੂੰ ਨਾ ਚਲਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ।

ਇਸ ਮੌਕੇ ਹੋਰ ਬੋਲਦਿਆ ਯੂਨੀਅਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਸੜਕ ਤੇ ਬੱਚੇ ਲਿਜਾ ਰਹੀਆਂ ਗੱਡੀਆਂ ਨੂੰ ਇੰਝ ਫੜਿਆ ਜਾ ਰਿਹਾ ਜਿਵੇਂ ਗੱਡੀ ਚਾਲਕ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜਿਆ ਹੋਵੇ। ਇਹ ਹੀ ਨਹੀ ਗੱਡੀਆਂ ਦੇ ਮੋਟੇ ਚਲਾਨ ਕਰ ਕੇ ਸਕੂਲ ਗੱਡੀਆ ਚਾਲਕਾ ਦਾ ਲੱਕ ਤੋੜਿਆ ਜਾ ਰਿਹਾ ਹੈ। ਸਰਕਾਰ ਦਾ ਇਹੀ ਰਵੱਈਆਂ ਦੇਖ ਸਕੂਲ ਗੱਡੀਆ ਚਾਲਕਾ ਵੱਲੋਂ ਆਉਂਦੇ ਸੋਮਵਾਰ ਤੋਂ ਪੂਰੇ ਪੰਜਾਬ ਵਿੱਚ ਅਣਮਿੱਥੇ ਸਮੇਂ ਤੱਕ ਕੰਮ ਬੰਦ ਰੱਖਣ ਕਾਲ ਦਿੱਤੀ ਗਈਂ ਹੈ। ਜਿਸ ਵਿੱਚ ਮਾਪਿਆਂ ਨੂੰ ਬੱਚੇ ਛੱਡਣ ਦੀ ਡਿਊਟੀ ਨਿਭਾਉਣੀ ਪੈ ਸਕਦੀ ਹੈ। ਯੂਨੀਅਨ ਮੈਂਬਰਾਂ ਨੇ ਕਿਹਾ ਕਿ ਇਸ ਸੰਬੰਧੀ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਵੀ ਜਾਣੂ ਕਰਵਾਇਆ ਗਿਆ ਸੀ ਪਰ ਪ੍ਰਸ਼ਾਸ਼ਨ ਕਿਸੇ ਵੀ ਪੱਖੋਂ ਸੁਨਣ ਲਈ ਤਿਆਰ ਨਹੀ। ਇਸ ਦੇ ਨਾਲ ਹੀ ਗੱਡੀਆਂ ਦੇ ਕਾਲੇ ਝੰਡੇ ਲਗਾ ਕੇ ਸਰਕਾਰ ਦੇ ਇਸ ਧੱਕੇ ਖਿਲਾਫ ਰੋਸ ਵੀ ਜ਼ਾਹਰ ਕੀਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਪਟਿਆਲਾ ਦੇ ਕਈ ਟੈਕਸੀ ਚਾਲਕ ਅਤੇ ਪਟਿਆਲਾ ਦੀ ਥ੍ਰੀ ਵੀਲਰ ਅਤੇ ਫੋਰਵੀਲਰ ਯੂਨੀਅਨ ਦੇ ਨੁਮਾਇੰਦਿਆਂ ਨੇ ਵੀ ਸਕੂਲੀ ਗੱਡੀਆਂ ਦੇ ਇਸ ਰੋਸ ਵਿੱਚ ਸਾਥ ਦੇਣ ਦਾ ਐਲਾਨ ਕੀਤਾ। यूपी

Leave a Reply

Your email address will not be published. Required fields are marked *