ਜਵੀਨ ਬਿਊਰਾ ਸ੍ਰੀਮਾਨ ਸੰਤ ਸੰਗਤ ਸਿੰਘ ਜੀ ਮਹਾਰਾਜ

ਗੁਰਸਿੱਖਾਂ ਹਰਿ ਚਰਨ ਧੂੜ ਦੇ,
ਹਮ ਪਾਪੀ ਭੀ ਗਤਿ ਪਾਹਿ।।

ਜੁਗੋੑਜੁਗੋ ਅਟੱਲ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਇਹ ਤੁਕ ਦਰਸਾਉਂਦੀ ਹੈ ਕਿ ਉਨ੍ਹਾਂ ਗੁਰਸਿੱਖਾਂ ਤੋਂ ਅਸੀਂ ਵਾਰੑਵਾਰ ਬਲਿਹਾਰੇ ਜਾਂਦੇ ਹਾਂ, ਜਿਹੜੇ ਗੁਰੂਨਾਲ ਇਕੑਮਿਕ ਹੋਏ ਪਏ ਹਨ ਅਤੇ ਆਨੰਦ ਮਾਣ ਰਹੇ ਹਨ। ਅਜਿਹੀ ਸਖ੪ੀਅਤ ਸਨ ਸ੍ਰੀਮਾਨ ਸੰਤ ਸੰਗਤ ਜੀ ਮਹਾਰਾਜ। ਅਸੀਂ ਉਨ੍ਹਾਂ ਨੂੰਸੀ ਨਹੀਂ ਕਹਿ ਸਕਦੇ ਕਿਉਂਕਿ

ਬ੍ਰਹਮ ਗਿਆਨੀ ਸਦ ਜੀਵੇ, ਨਹੀਂ ਮਰਤਾ

Baba Sangat Singh Jiਇਹੋ ਜਿਹੀ ਸਖ੪ੀਅਤ ਹਨ ਸੰਤ ਸੰਗਤ ਜੀ ਮਹਾਰਾਜ। ਭਾਵੇਂ ਉਹ ਦੁਨਿਆਵੀ ਤੌਰ ਤੇ ਚੌਲਾ ਛੱਡ ਗਏ ਹਨ, ਪਰ ਆਪ ਜੀ ਦੀ ਪਵਿੱਤਰ ਪੁਨੀਤ ਆਤਮਾ ਜੁਗੋੑਜੁਗ ਅਟੱਲ ਧੰਨ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਗਈ ਹੈ ਅਤੇ ਆਪ ਜੀ ਨੇ ਗੁਰੂਦੀ ਬਖ੪ੀ ਦਾਤ ਨਾਲ ਅਜਿਹੀ ਕਰਣੀ ਕਰਕੇ ਦਿਖਾਈ ਹੈ, ਜਿਸ ਦੀ ਕਮਾਲੀਏ (ਪਾਕਿਸਤਾਨ) ਅਤੇ ਪਟਿਆਲੇ ਵਿੱਚ ਇੱਕ ਅਦੁੱਤੀ ਮਿਸਾਲ ਹੈ। ਆਪ ਵਰਗੀ ਹਸਤੀ ਨੂੰਅਸੀਂ ਪਰਮ ਪੂਜਨੀਕ, ਪਰਮ ਆਨੰਦ ਸਰੂਪ, ਮਹਾਨ ਤਿਆਗੀ, ਮਹਾਨ ਤਪੱਸਵੀ, ਅਤੇ ਉੱਤਮ ਗ੍ਰਹਿਸਥੀ ਵਿੱਚ ਰਹਿ ਕੇ ਨਾਮ ਬਾਣੀ ਦੇ ਰਸੀਏ ਬ੍ਰਹਮ ਗਿਆਨੀਆਂ ਦੀ ੪੍ਰੋਮਣੀ ਕਰੋੜਾਂ ਹਿਰਦੇ ਸਮਰਾਟ ਨਾਮ ਦੇ ਰੱਤੇ ਸਰਵ ਸ੍ਰਿ੪ਟ ਵਿੱਦਿਆ, ਸਰਵ ਪੂਜਯ ਆਦਿ ਦਾ ਅਹੁੱਦਾ ਦੇਣ ਵਿੱਚ ਕੋਈ ਕੁਤਾਹੀ ਨਹੀਂ ਵਰਤ ਸਕਦੇ।

ਸ੍ਰੀਮਾਨ ਸੰਤ ਸੰਗਤ ਸਿੰਘ ਜੀ ਕਮਾਲੀਏ (ਪਾਕਿਸਤਾਨ) ਦੇ ਉਹ ਜਗਮਗ ਕਰਦੇ ਸਿਤਾਰੇ ਸਨ, ਜਿਨ੍ਹਾਂ ਨੇ ਇਸ ਧਰਤੀ ਉਪਰ ਆ ਕੇ ਜਿੱਥੇ ਆਪਣੀ ਵੰ੪ ਦਾ ਨਾਮ ਰੌ੪ਨ ਕੀਤਾ, ਉੱਥੇ ਉਨ੍ਹਾਂ ਨੇ ਕਮਾਲੀਏ ਦੀ ਸਿੱਖ ਸੰਗਤਾਂ ਨੂੰਨਾਮ ਦੇ ਲੜ ਲਾ ਕੇ ਉਨ੍ਹਾਂ ਦਾ ਜਨਮ ਸਫਲਾ ਕੀਤਾ। ਆਪ ਗੁਰੂਘਰ ਦੇ ਮਹਾਨ ਸੇਵਕ ਸ੍ਰੀ ੪ਾਮੂਸਚਿਆਰ ਦੀ ਵੰ੪ ਵਿੱਚੋਂ ਸਨ। ਆਪ ਜੀ ਨੇ ਆਪਣਾ ਸਾਰਾ ਜੀਵਨ ਆਪਣੀ ਮਿੱਠੀ ਰਸਨਾ ਦੁਆਰਾ ਆਪਣੇ ਆਲੇੑਦੁਆਲੇ ਦੇ ਹੀ ਨਹੀਂ ਸਗੋਂ ਦੇ੪ ਦੇ ਕਈ ਹਿੱਸਿਆਂ ਵਿੱਚ ਆਪ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ। ਕਹਿੰਦੇ ਹਨ ਕਿ ਆਪ ਜੀ ਦੀ ਕਥਾ ਕਰਨ ਦੀ ਵਿਧੀ ਅਤੇ ਵਿਆਖਿਆ ਵਿੱਚ ਇੰਨਾ ਆਨੰਦ ਆਉਂਦਾ ਸੀ ਕਿ ਸੰਗਤਾਂ ਘੰਟਿਆਂ ਬੱਧੀ ਮੰਤਰ ਮੁਗਧ ਹੋ ਕੇ ਬੈਠੀਆਂ ਰਹਿੰਦੀਆਂ ਸਨ। ਆਪ ਕਹਿਣੀ ਅਤੇ ਕਰਣੀ ਦੇ ਪੱਕੇ ਸਨ। ਸਿੱਖੀ ਦੇ ਪ੍ਰਚਾਰ ਲਈ ਆਪ ਜੀ ਨੇ ਬੱਚਿਆਂ ਨੂੰਪਾਠ ਕਰਨ ਦੀ ਸਿਖਲਾਈ ਦੇ ਕੇ ਬਹੁਤ ਮਹਾਨ ਕਾਰਜ ਕੀਤੇ। ਆਪ ਜੀ ਦੁਆਰਾ ਜਿਸ ਵੀ ਬੱਚੇ ਨੇ ਪਾਠ ਪੜਨ ਦੀ ਸੰਥਿਆ ਲਈ ਉਹ ਆਪਣੇ ਸਮੇਂ ਦੇ ਵੱਡੇ ਅਖੰਡ ਪਾਠੀ ਜਾਂ ਕੀਰਤਨੀਏ ਬਣੇ। ਦੇ੪ ਦੀ ਵੰਡ ਤੋਂ ਬਾਅਦ ਆਪ ਜੀ ਨੇ ਪਟਿਆਲੇ ਦੇ ਰਾਘੋ ਮਾਜਰਾ ਵਿੱਚ ਆਪਣੀਆਂ ਬਖf੪੪ਾਂ ਦੇ ਭੰਡਾਰੇ ਖੋਲ੍ਹੇ ਅਤੇ ਹੋਰ ਆਸੑਪਾਸ ਦੀਆਂ ਸੰਗਤਾਂ ਨੂੰਗੁਰੂਘਰ ਨਾਲ ਜੋੜਿਆ।

ਸੰਤ ਜੀ ਮਹਾਰਾਜ ਦੇ ਅਨਿਨ ਸੇਵਕ ਭਾਈ ਸਰਦਾਰ ਸਿੰਘ ਜੀ, ਜਿਨ੍ਹਾਂ ਨੂੰਸਾਰੀ ਸੰਗਤ ਮਾਮਾ ਜੀ ਕਹਿ ਕੇ ਸੰਬੋਧਨ ਕਰਦੀ ਸੀ ਨੇ ਇੱਥੇ ਉਨ੍ਹਾਂ ਦੀ ਰਹਿਨੁਮਾਈ ਹੇਠਾਂ ਰਾਘੋ ਮਾਜਰਾ ਦੇ ਗੁਰਦੁਆਰੇ ਵਿੱਚ ਜਿੱਥੇ ਆਪ ਜੀ ਨੇ ਤਨੑਮਨ ਨਾਲ ਸੇਵਾ ਅਰਪਿੱਤ ਕੀਤੀ, ਉੱਥੇ ਆਪਣੇ ਸਾਰੇ ਪਰਿਵਾਰ ਅਤੇ ਰਾਘੋ ਮਾਜਰਾ ਦੀ ਸਾਧੑਸੰਗਤ ਨੂੰਇਸ ਸੇਵਾ ਵਿੱਚ ਲਗਾ ਕੇ ਬੜਾ ਨਾਮਣਾ ਖਟਿਆ। ਆਪ ਸੰਤ ਜੀ ਮਹਾਰਾਜ ਜੀ ਦੇ ਅਣਥੱਕ ਸੇਵਕ ਸਨ ਅਤੇ ਆਪ ਜੀ ਨੇ ਸਾਰਾ ਜੀਵਨ ਗੁਰੂਮਹਾਰਾਜ ਦੀ ਸੇਵਾ ਲਈ ਅਰਪਿੱਤ ਕਰ ਦਿੱਤਾ। ਆਪ ਜੀ ਨੇ ਆਪਣੇ ਜੀਵਨ ਕਾਲ ਵਿੱਚ ਸੰਤ ਸੰਗਤ ਜੀ ਦੀ ਅਪਾਰ ਬਖf੪੪ ਸਦਕਾ ਆਪ ਆਪਣੀ ਰਸਮਈ ਕਥਾ ਰਾਹੀਂ ਸਾਧੑਸੰਗਤ ਨੂੰਗੁਰੂਨਾਲ ਜੋੜੀ ਰੱਖਿਆ। ਭਾਵੇਂ ਉਹ ਵੀ ਅੱਜ ਸਾਡੇ ਵਿੱਚ ਸਰੀਰਕ ਤੌਰ ਤੇ ਨਹੀਂ ਹਨ, ਪਰ ਫਿਰ ਵੀ ਉਨ੍ਹਾਂ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਅਤੇ ਛੋਟੀ ਪੁੱਤਰੀ ਹਰਪ੍ਰੀਤ ਕੌਰ ਅਤੇ ਸਪੁੱਤਰ ਸ: ਹਰਬੀਰ ਸਿੰਘ ਨੇ ਇਹ ਸੇਵਾ ਸੰਭਾਲ ਕੇ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਸਪੁੱਤਰ ਸੰਤ ਸੰਗਤ ਜੀ ਮਹਾਰਾਜ ਦੁਆਰਾ ਚਲਾਈ ਅਖੰਡ ਪਾਠਾਂ ਦੀ ਲੀਹ ਨੂੰਅੱਗੇ ਤੋਰਿਆ ਹੋਇਆ ਹੈ।

ਸੰਤ ਸੰਗਤ ਜੀ ਮਹਾਰਾਜ ਨੇ ਆਪਣੇ ਕਾਰਜਕਾਲ ਸਮੇਂ ਆਪਣਾ ਰਹਿਣ ਬਸੇਰਾ ਰਾਘੋ ਮਾਜਰਾ ਦੇ ਨਿਵਾਸ ਅਸਥਾਨ ਤੇ ਹੀ ਰੱਖਿਆ ਅਤੇ ਇਸ ਅਸਥਾਨ ਤੇ ਆਪ ਜੀ ਦੇ ਸਪੁੱਤਰ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲਿਆਂ ਨੇ ਵੀ ਆਪ ਜੀ ਦੇ ਪਿਤਾ ਜੀ ਦੇ ਪੈਰੋਕਾਰ ਤੇ ਚੱਲਦੇ ਹੋਏ ਉਨ੍ਹਾਂ ਕੋਲੋਂ ਉਚੇਰੀ ਸਿੱਖਿਆ ਲਈ ਅਤੇ ਸੰਤ ਸੰਗਤ ਜੀ ਮਹਾਰਾਜ ਦੇ ਬ੍ਰਹਮਲੀਨ ਹੋਣ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲਿਆਂ ਨੇ ਆਪਣੇ ਪਿਤਾ ਜੀ ਦੇ ਪੈਰੋਕਾਰ ਤੇ ਚੱਲਦੇ ਹੋਏ ਸਰੀਰਕ ਤੌਰ ਤੇ ਸੰਤ ਸੰਗਤ ਜੀ ਮਹਾਰਾਜ ਦੀ ਘਾਟ ਨੂੰਮਹਿਸੂਸ ਨਹੀਂ ਹੋਣ ਦਿੱਤਾ ਅਤੇ ਆਪ ਵੀ ਆਪਣੀ ਮਿੱਠੀ ਰਸਨਾ ਵਿੱਚੋਂ ਇਸ ਤਰ੍ਹਾਂ ਕਥਾ ਵਿਆਖਿਆ ਕਰਦੇ ਸਨ ਕਿ ਆਪ ਜੀ ਦੀ ਕਥਾ ਕਰਨ ਸਮੇਂ ਸੂਈ ਗਿਰਨ ਦੀ ਵੀ ਆਵਾ੭ ਆਉਂਦੀ ਸੀ ਅਤੇ ਸੰਗਤ ਅਡੋਲ ਹੋ ਕੇ ਬੈਠੀ ਹੁੰਦੀ ਸੀ। ਭਾਵੇਂ ਸੰਤ ਕਰਤਾਰ ਸਿੰਘ ਜੀ ਵੀ ਹੁਣ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਹਨ। ਆਤਮਾ ਦੇ ਤੌਰ ਤੇ ਜਦੋਂ ਵੀ ਅਸੀਂ ਉਨ੍ਹਾਂ ਨੂੰਯਾਦ ਕਰਦੇ ਹਾਂ, ਉਹ ਹਰ ਦੁੱਖੑਸੁੱਖ ਵਿੱਚ ਸਾਡੇ ਵਿੱਚ ਆ ਖੜ੍ਹੇ ਹੁੰਦੇ ਹਨ। ਸਾਧ ਸੰਗਤ ਵਿੱਚ ਇੱਕ ਰੁਝਾਨ ਹੁੰਦਾ ਸੀ ਕਿ ਜਦੋਂ ਵੀ ਕਿਸੇ ਨੂੰਕਿਸੇ ਤਰ੍ਹਾਂ ਦਾ ਦੁੱਖੑਸੁੱਖ ਮਹਿਸੂਸ ਹੁੰਦਾ ਤਾਂ ਉਹ ਤੁਰੰਤ ਸੰਤ ਜੀ ਮਹਾਰਾਜ ਕੋਲ ਜਾਂਦੇ ਸਨ, ਸੰਤ ਜੀ ਮਹਾਰਾਜ ਉਨ੍ਹਾਂ ਨੂੰ੪ਬਦ ਦਾ ਆਸਰਾ ਦਿੰਦੇ ਸਨ। ਸੰਤ ਸੰਗਤ ਜੀ ਨੇ ਆਪਣੇ ਕਾਰਜਕਾਲ ਸਮੇਂ ਆਪਣਾ ਰਹਿਣ ਬਸੇਰਾ ਇੱਥੇ ਰਾਘੋ ਮਾਜਰੇ ਹੀ ਰੱਖਿਆ। ਕਹਿੰਦੇ ਹਨ ਕਿ ਜੋ ਮਹਾਵਾਕ ਆਪ ਜੀ ਦੇ ਮੁਖਾਰੑਬਿੰਦ ਵਿੱਚੋਂ ਸਹਿਜ ਸੁਭਾਏ ਨਿਕਲ ਜਾਂਦੇ ਸਨ, ਉਹ ਸੁੱਤੇ ਸਿੱਧ ਹੀ ਪੂਰੇ ਹੋ ਜਾਂਦੇ ਸਨ। ਸਾਡੇ ਬੀ ਜੀ (ਬੀਬੀ ਜਸਵੰਤ ਕੌਰ) ਜੋ ਕਿ ਕਮਾਲੀਏ ਤੋਂ ਹੀ ਆਪ ਜੀ ਦੇ ਚਰਨਾਂ ਨਾਲ ਜੁੜੇ ਹੋਏ ਸਨ, ਦੱਸਦੇ ਹੁੰਦੇ ਸਨ ਕਿ ਜਦੋਂ ਲਗਾਤਾਰ ਜਸਵੰਤ ਕੌਰ ਜੀ ਦੇ ਘਰ ਚੌਥੀ ਲੜਕੀ ਜਨਮੀ ਤਾਂ ਆਪ ਜੀ ਦੇ ਦੇਵਰ ਸੁਜਾਨ ਸਿੰਘ ਨੇ ਉਨ੍ਹਾਂ ਨੂੰਰੌਂਦੀ ਵੇਖਦੇ ਹੋਏ ਮਖੌਲ ਵਿੱਚ ਕਹਿ ਦਿੱਤਾ ਕਿ ਭਰਜਾਈ ਰੌਂਦੀ ਕਿਉਂ ਹੈ, ਅਜੇ ਤਾਂ ਤੇਰੀਆਂ ਸੱਤ ਹੋਣੀਆਂ ਹਨ, ਤਾਂ ਬੀਬੀ ਜਸਵੰਤ ਕੌਰ ਭੁੱਬਾਂ ਮਾਰੑਮਾਰ ਕੇ ਉੱਚੀੑਉੱਚੀ ਰੌਣ ਲੱਗ ਪਈ। ਅਚਨਚੇਤ ਸੰਤ ਸੰਗਤ ਜੀ ਮਹਾਰਾਜ ਬੀਬੀ ਜਸਵੰਤ ਕੌਰ ਦੇ ਘਰ ਆ ਪਹੁੰਚੇ। ਸੰਤ ਜੀ ਮਹਾਰਾਜ ਨੇ ਪਰਿਵਾਰ ਵਿੱਚ ਆ ਕੇ ਪੁੱਛਿਆ ਜਦੋਂ ਕਿ ਸਰਦਾਰ ਰਣਜੀਤ ਸਿੰਘ ਵੀ ਉਸ ਸਮੇਂ ਘਰ ਸਨ, ਤਾਂ ਸੰਤ ਜੀ ਮਹਾਰਾਜ ਨੇ ਪੁੱਛਿਆ ਕਿ ਬੱਚੀ ਜਸਵੰਤ ਕੌਰ ਕਿੱਥੇ ਹੈ? ਤਾਂ ਵੱਡੀ ਲੜਕੀ ਜਗਜੀਤ ਕੌਰ ਨੇ ਕਿਹਾ ਕਿ ਬੀਬੀ ਜੀ ਅੰਦਰ ਰੌ ਰਹੇ ਹਨ। ਤਾਂ ਸੰਤ ਜੀ ਮਹਾਰਾਜ ਤੇ ਪੁੱਛਣ ਤੇ ਸ: ਰਣਜੀਤ ਸਿੰਘ ਜੀ ਨੇ ਦੱਸਿਆ ਕਿ ਚੌਥੀ ਲੜਕੀ ਨੇ ਜਨਮ ਲਿਆ ਹੈ ਅਤੇ ਉਨ੍ਹਾਂ ਦੇ ਦੇਵਰ ਨੇ ਮਖੌਲ ਨਾਲ ਕਹਿ ਦਿੱਤਾ ਹੈ ਕਿ ਤੇਰੀਆਂ ਤਾਂ ਅਜੇ ਸੱਤ ਲੜਕੀਆਂ ਹੋਣਗੀਆਂ ਤਾਂ ਉਹ ਰੌ ਰਹੀ ਹੈ। ਸੰਤ ਜੀ ਮਹਾਰਾਜ ਨੇ ਜਸਵੰਤ ਕੌਰ ਨੂੰਬੁਲਾਇਆ ਅਤੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ÒÒਮੇਰੀਏ ਬੱਚੀਏ ਕੀ ਗੱਲ ਹੈ। ਜਾ ਅੱਜ ਤੋਂ ਬਾਅਦ ਅਗਲਾ ਬੱਚਾ ਤੇਰਾ ਲੜਕਾ ਹੀ ਹੋਵੇਗਾ ਅਤੇ ਦੋ ਹੀ ਤੇਰੀ ਕਿਸਮਤ ਵਿੱਚ ਲਿਖੇ ਹਨ। ਤੀਜੇ ਦਾ ਲਾਲਚ ਨਾ ਕਰੀਂ ਅਤੇ ਮੇਰੇ ਕੋਲੋਂ ਇਹ ੪ਬਦ ਦੀ ਦਾਤ ਲੈ ਲੈ ਪਤਾ ਨਹੀਂ ਮੈਂ ਉਸ ਸਮੇਂ ਹੋਣਾ ਹੈ ਕਿ ਨਹੀਂ।❁❁ ਇਸੇ ਤਰ੍ਹਾਂ ਹੀ ਹੋਇਆ ਜਿਵੇਂ ਆਪ ਜੀ ਨੇ ਆਪਣੇ ਮੁਖਾਬਰ ❁ਚੋਂ ੪ਬਦ ਨਿਕਲੇ। ਜਦੋਂ ਸੰਤ ਜੀ ਮਹਾਰਾਜ ਬ੍ਰਹਮਲੀਨ ਹੋ ਗਏ ਤਾਂ ਜਸਵੰਤ ਕੌਰ ਦੇ ਘਰ ਇੱਕ ਲੜਕੇ ਨੇ ਜਨਮ ਲਿਆ ਜਿਸ ਦਾ ਨਾਮ ਮਨਮੋਹਨ ਸਿੰਘ ਹੈ ਅਤੇ ਉਸ ਤੋਂ ਬਾਅਦ ਦੂਜੇ ਲੜਕੇ ਨੇ ਜਨਮ ਲਿਆ।

ਸੋ ਇਹੋ ਜਿਹੀ ਕਹਿਣੀ ਅਤੇ ਕਥਨੀ ਦੇ ਪੱਕੇ ਬਹੁਤ ਘੱਟ ਹੀ ਇਸ ਦੁਨੀਆਂ ਵਿੱਚ ਮਿਲਦੇ ਹਨ। ਅੱਜ 24 ਅਕਤੂਬਰ ਨੂੰਅਸੀਂ ਸਾਰੇ ਉਸ ਮਹਾਨ ਪੁਰ੪ ਦੀ ਬਰਸੀ ਮਨਾ ਰਹੇ ਹਾਂ। ਆਪ ਜੀ ਦੇ ਸਪੁੱਤਰ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲਿਆਂ ਨੇ ਆਪ ਜੀ ਦੇ ਬ੍ਰਹਮਲੀਨ ਹੋਣ ਤੋਂ ਬਾਅਦ ਆਪ ਜੀ ਦੀ ਗੱਦੀ ਦੀ ਸੇਵਾ ਸੰਭਾਲੀ ਅਤੇ ਹਰ ਸਾਲ ਆਪ ਜੀ ਦੀ ਬਰਸੀ ਦੇ ਮੌਕੇ ਤੇ ਵਿਧੀ ਅਨੁਸਾਰ 16 ਸਤੰਬਰ ਤੋਂ 24 ਅਕਤੂਬਰ ਤੱਕ ਅਖੰਡ ਪਾਠਾਂ ਦੀ ਲੜੀ ਚਲਾਈ ਜਾਂਦੀ ਹੈ। ਇਸ ਲੜੀ ਵਿੱਚ ਪਹਿਲਾਂ 16 ਸਤੰਬਰ ਤੋਂ 16 ਅਕਤੂਬਰ ਤੱਕ ਸੰਪਟ ਅਤੇ ਅਖੰਡ ਪਾਠ ਸਾਹਿਬ ਆਪ ਜੀ ਦੇ ਨਿਵਾਸ ਅਸਥਾਨ ਰਾਘੋ ਮਾਜਰਾ ਵਿੱਚ ਅਤੇ ਫਿਰ 16 ਅਕਤੂਬਰ ਤੋਂ 24 ਅਕਤੂਬਰ ਤੱਕ ਸੰਤ ਕਰਤਾਰ ਸਿੰਘ ਜੀ ਦੇ ਨਿਵਾਸ ਅਸਥਾਨ ਮਾਡਲ ਟਾਊਨ ਵਿਖੇ ਅਖੰਡ ਪਾਠਾਂ ਦੀ ਲੜੀ ਚਲਾਈ ਜਾਂਦੀ ਹੈ। 24 ਅਕਤੂਬਰ ਨੂੰਇਨ੍ਹਾਂ ਅਖੰਡ ਪਾਠਾਂ ਦੇ ਭੋਗ ਸਵੇਰੇ 4 ਵਜੇ ਤੋਂ ਆਰੰਭ ਹੋ ਜਾਂਦੇ ਹਨ। ਬਾਅਦ ਵਿੱਚ ਪਾਠਾਂ ਦੇ ਭੋਗ ਉਪਰੰਤ ਰਸਮਈ ਕੀਰਤਨ ਮਹਾਨ ਰਾਗੀਆਂ ਵੱਲੋਂ ਕੀਤਾ ਜਾਂਦਾ ਹੈ। ਇਸ ਦੌਰਾਨ 22 ਅਤੇ 23 ਅਕਤੂਬਰ ਨੂੰਕੀਰਤਨ ਦਰਬਾਰ ਹੁੰਦੇ ਹਨ, ਜਿਸ ਵਿੱਚ ਸੰਗਤਾਂ ਹੁੰਮੑਹੁੰਮਾ ਕੇ ਆਉਂਦੀਆਂ ਹਨ ਅਤੇ ਰਸਮਈ ਕੀਰਤਨ ਦਾ ਆਨੰਦ ਮਾਣ ਕੇ ਜੀਵਨ ਸਫਲ ਕਰਦੀਆਂ ਹਨ।

16 ਅਕਤੂਬਰ ਤੋਂ 24 ਅਕਤੂਬਰ ਤੱਕ ਅਤੁੱਟ ਲੰਗਰ ਵਰਤਾਏ ਜਾਂਦੇ ਹਨ। ਸਿੱਖ ਸੰਗਤਾਂ ਵੱਲੋਂ ਸੰਤ ਸੰਗਤ ਸਿੰਘ ਜੀ ਮਹਾਰਾਜ ਨੂੰਸੱਚੀ ੪ਰਧਾਂਜਲੀ ਤਾਂ ਹੀ ਹੋਵੇਗੀ, ਜੇਕਰ ਅਸੀਂ ਆਪ ਅਤੇ ਆਪਣੇ ਬੱਚਿਆਂ ਨੂੰਗੁਰੂਦੇ ਲੜ ਲਗਾਈਏ। ਪਤਿਤ ਹੋ ਰਹੀ ਨੌਜਵਾਨ ਪੀੜ੍ਹੀ ਨੂੰਪ੍ਰੇਰ ਕੇ ਅੰਮ੍ਰਿਤ ਵਾਲੇ ਬਣਾਈਏ।
ਚੇਤੇ ਰਹੇ ਕਿ ਮਾਡਲ ਟਾਊਨ ਵਿਖੇ ਸੰਤ ਕਰਤਾਰ ਸਿੰਘ ਜੀ ਦੀ ਹੋਣਹਾਰ ਬੱਚੀ ਬੀਬੀ ਦਵਿੰਦਰ ਕੌਰ ਅਤੇ ਸਪੁੱਤਰ ਸੁਖਪਾਲ ਸਿੰਘ ਸੰਤ ਜੀ ਮਹਾਰਾਜ ਦੇ ਪੈਰੋਕਾਰ ਤੇ ਚੱਲਦੇ ਹੋਏ ਸੇਵਾ ਨਿਭਾ ਰਹੇ ਹਨ।

Leave a Reply

Your email address will not be published. Required fields are marked *