ਮਾਡਲ ਟਾਊਨ ਸਕੂਲ ਦੀਆਂ ਸਾਇੰਸ ਅਧਿਆਪਕਾਵਾਂ ਵੱਲੋਂ ਰੰਗਦਾਰ ਮਾਡਲ ਬਣਾਉਣ ਦਾ ਉਪਰਾਲਾ

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਹੱਲਾਸ਼ੇਰੀ ਸਦਕਾ ਰਾਜ ਦੇ ਸਰਕਾਰੀ ਸਕੂਲ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਪਟਿਆਲਾ ਜ਼ਿਲ੍ਹੇ ਦੇ ਬਿਹਤਰੀਨ ਸਕੂਲਾਂ ‘ਚ ਸ਼ਾਮਲ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਦੀਆਂ ਸਾਇੰਸ ਅਧਿਆਪਕਾਵਾਂ ਨੇ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ੇ ਪ੍ਰਤੀ ਹੋਰ ਵਧੇਰੇ ਆਕਰਸ਼ਤ ਕਰਨ ਲਈ ਖੁਦ ਰੰਗਦਾਰ ਮਾਡਲ ਬਣਾਉਣ ਲਈ ਕਾਰਜਸ਼ੀਲ ਹੋ ਗਈਆਂ ਹਨ।
ਸਕੂਲ ਦੇ ਪ੍ਰਿੰ. ਬਲਵੀਰ ਸਿੰਘ ਜੌੜਾ ਨੇ ਦੱਸਿਆ ਕਿ ਸਾਇੰਸ ਮਿਸਟ੍ਰੈਸ ਰੇਨੂੰ ਮਹਿੰਦੀਰੱਤਾ ਤੇ ਸੋਨੀਆ ਚਾਵਲਾ ਨੇ ਵਿਗਿਆਨ ਵਿਸ਼ੇ ਨੂੰ ਸਰਲ ਤੇ ਰੋਚਕ ਤਰੀਕੇ ਨਾਲ ਪੜ੍ਹਾਉਣ ਹਿੱਤ ਰੰਗਦਾਰ ਮਾਡਲ ਤਿਆਰ ਕਰਨ ਦਾ ਬੀੜਾ ਚੁੱਕਿਆ ਹੈ। ਦੋਨੋਂ ਅਧਿਆਪਕਾਵਾਂ ਵੱਲੋਂ ਪਹਿਲਾ ਸਕੂਲ ‘ਚ ਸਾਇੰਸ ਪਾਰਕ ਬਣਾਉਣ ਸਮੇਂ ਵੀ ਮਾਡਲ ਬਣਾਏ ਗਏ ਸਨ। ਉਕਤ ਅਧਿਆਪਕਾਵਾਂ ਵੱਲੋਂ ਹੁਣ ਮਾਡਲਾਂ ਨੂੰ ਵੱਖ-ਵੱਖ ਰੰਗਾਂ ਨਾਲ ਸਜਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਿੰ. ਜੌੜਾ ਨੇ ਦੱਸਿਆ ਕਿ ਸ੍ਰੀਮਤੀ ਰੇਨੂੰ ਮਹਿੰਦੀ ਰੱਤਾ ਜਨਵਰੀ ਮਹੀਨੇ ‘ਚ ਸੇਵਾਮੁਕਤ ਹੋ ਰਹੇ ਹਨ ਪਰ ਉਨ੍ਹਾਂ ਦਾ ਆਪਣੀਆਂ ਵਿੱਦਿਅਕ ਜਿੰਮੇਵਾਰੀਆਂ ਪ੍ਰਤੀ ਜੋਸ਼ ਜਿਉਂ ਦੀ ਤਿਉਂ ਕਾਇਮ ਹੈ। ਇਨ੍ਹਾਂ ਦਾ ਇਹ ਜਨੂੰਨ ਹੋਰਨਾਂ ਅਧਿਆਪਕਾਂ ਲਈ ਮਾਗਰਦਰਸ਼ਕ ਦਾ ਕੰਮ ਕਰਦਾ ਹੈ। ਸ੍ਰੀਮਤੀ ਰੇਨੂੰ ਮਹਿੰਦੀਰੱਤਾ ਨੇ ਕਿਹਾ ਕਿ ਬੱਚੇ ਹਮੇਸ਼ਾਂ ਹੀ ਰੰਗਦਾਰ ਵਸਤੂਆਂ ਵੱਲ ਆਕਰਸ਼ਤ ਹੁੰਦੇ ਹਨ ਇਸ ਲਈ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਵਿੱਦਿਅਕ ਸਰਗਰਮੀਆਂ ਲਈ ਰੰਗਦਾਰ ਸਹਾਇਕ ਸਮੱਗਰੀ ਵਰਤੀ ਜਾਵੇ।
ਤਸਵੀਰ:- ਸਾਇੰਸ ਮਿਸਟ੍ਰੈਸ ਰੇਨੂੰ ਮਹਿੰਦੀਰੱਤਾ ਰੰਗਦਾਰ ਮਾਡਲ ਬਣਾਉਣ ਲਈ ਕਾਰਜਸ਼ੀਲ।

Leave a Reply

Your email address will not be published. Required fields are marked *