ਉਮੰਗ ਟੀਮ ਵਲੋਂ ਮੈਰੀਟੋਰੀਅਸ ਸਕੂਲ ਵਿੱਚ ਸਾਈਬਰ ਸੁਰੱਖਿਆ ਦੇ 15 ਵੇਂ ਸੈਮੀਨਾਰ ਦਾ ਆਗਾਜ਼ ​ਵਿ​ਦਿਆਰ​ਥੀ ਇੰਟਰਨੈਟ ਦੀ ਸਹੀ ਵਰਤੋਂ ਸਿੱਖ ਕੇ ਹੋਰਨਾਂ ਲਈ ਬਨਣ ਚਾਨਣ ਮੁਨਾਰਾ​- ਪ੍ਰਧਾਨ ਅਰਵਿੰਦਰ ਸਿੰਘ

ਪਟਿਆਲਾ 7 ਅਕਤੂਬਰ ( ) ਉਮੰਗ ਵੈਲਫੇਅਰ ਫਾਊਂਡੇਸ਼ਨ ਰਜਿ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਜਿਲਾ ਬਾਲ ਸੁਰਖਿੱਆ ਅਫਸਰ ਸ਼ਾਇਨਾਂ ਕਪੂਰ ਦੇ ਵਿਸ਼ੇਸ਼ ਸਹਿਯੋਗ ਸਦਕਾ ਅਤੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਤੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਖ​-ਵੱਖ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਅਤੇੇ ਕਾਲਜਾਂ ਵਿੱਚ ਸਾਈਬਰ ਸੁਰੱਖਿਆ ਸਬੰਧੀ ਸੈਮੀਨਾਰ ਲਗਾਉਣ ਤਹਿਤ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਦੇ ਨਜ਼ਦੀਕ ਬਣੇ ਸੀਨੀਅਰ ਸਕੈੰਡਰੀ ਰੈਸੀਡੇਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਸ ਵਿਖੇ ਸਾਇਬਰ ਸੁਰੱਖਿਆ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ 230 ਦੇ ਕਰੀਬ ਲੜਕੇ ਲੜਕੀਆਂ ਨੇ ਹਿੱਸਾ ਲਿਆ।
ਸੈਮੀਨਾਰ ਦੌਰਾਨ ਹੋਰਨਾਂ ਤੋਂ ਇਲਾਵਾ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ, ਸੰਸਥਾਂ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਬਰ ਐਕਸਪਰਟ ਅਨੁਰਾਗ ਅਚਾਰਿਆ, ਪ੍ਰੋਪੋਗੰਡਾ ਸੈਕਟਰੀ ਗੁਰਜੀਤ ਸਿੰਘ, ਸੈਮੀਨਾਰ ਕੋਆਰਡੀਨੇਟਰ ਡਾ ਗਗਨਪ੍ਰੀਤ ਕੌਰ ਸਮੇਤ ਸਕੂਲ ਸਟਾਫ ਤੋਂ ਸਕੂਲ ਇੰਚਾਰਜ ਗਗਨਦੀਪ ਬਾਂਸਲ, ਰਜਿਸਟਰਾਰ ਗੁਰਜੰਟ ਸਿੰਘ, ਪੰਜਾਬੀ ਲੈਕਚਰਾਰ ਮਨਪ੍ਰੀਤ ਸਿੰਘ, ਪੰਜਾਬੀ ਲੈਕਚਰਾਰ ਹਰਵਿੰਦਰ ਸਿੰਘ, ਲੈਕਚਰਾਰ ਸੰਜੀਵ ਗੁਪਤਾ, ਲੈਕਚਰਾਰ ਮਨਦੀਪ ਕੁਮਾਰ, ਕੰਪਿਊਟਰ ਟੀਚਰ ਸੁਨੀਤਾ ਕਟਾਰੀਆਂ ਮੌਜੂਦ ਰਹੇ।
ਇਸ ਮੌਕੇ ਅਨੁਰਾਗ ਅਚਾਰਿਆ ਨੇ ਵਿਿਦਆਰਥੀਆਂ ਨੂੰ ਸਾਈਬਰ ਸੁਰੱਖਿਆ ਬਾਰੇ ​d​ਡੂੰਘਾਈ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਇੰਟਰਨੈੱਟ ਦੀ ਵਰਤੋਂ ਵਧਣ ਨਾਲ ਦੇਸ਼ ਤਰੱਕੀ ਦੇ ਰਾਹੇ ਪਿਆ ਹੈ, ਉੱਥੇ ਹੀ ਇਸ ਦਾ ਗਲਤ ਇਸਤਮਾਲ ਕਰ ਲੋਕਾਂ ਨਾਲ ਫਰਾਡ ਦੇ ਕੇਸਾਂ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ। ਜਿਸ ਤੋਂ ਬਚਣ ਲਈ ਅੱਜ ਦੇ ਸਮੇਂ ਵਿੱਚ ਅਪਡੇਟ ਰਹਿਣਾ ਮੁੱਢਲੀ ਜਰੂਰਤ ਹੈ।
ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਹੋਰਨਾਂ ਸਕੂਲਾਂ ਅਤੇ ਕਾਲਜਾਂ ਨੂੰ ਵੀ ਅਪੀਲ ਕੀਤੀ ਕਿ ਇਸ ਸੈਮੀਨਾਰ ਨੂੰ ਕਰਵਾਉਣ ਲਈ ਸੰਸਥਾ ਦੇ ਜਨਰਲ ਸੈਕਟਰੀ ਰਾਜਿੰਦਰ ਸਿੰਘ ​ਸੂਦਨ ਨਾਲ 9779182335 ਤੇ ਸੰਪਰਕ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੋਈ ਵੀ ਪ੍ਰੇਸ਼ਾਨੀ ਆਉਣ ਤੇ ਸਭ ਤੋਂ ਪਹਿਲਾ ਆਪਣੇ ਮਾਂ ਬਾਪ ਅਤੇ ਅਧਿਆਪਕ ਨੂੰ ਦੱਸਣ ਬਾਰੇ ਵੀ ਅਪੀਲ ਕੀਤੀ ਤਾਂ ਜੋ ਬੱਚੇ ਇੰਟਰਨੇਟ ਤੋਂ ਡਰਨ ਦੀ ਬਜਾਏ ਇਸ ਤੋਂ ਚੰਗੀ ਸਿੱਖਿਆ ਲੈਣ ਲਈ ਗੁਰੇਜ ਨਾ ਕਰਨ। ਉਨਾਂ ਬੱਚਿਆਂ ਨੂੰ ਇੰਟਰਨੈਟ ਦੀ ਸਹੀ ਵਰਤੋਂ ਸਿੱਖ ਕੇ ਹੋਰਨਾਂ ਲਈ ਚਾਨਣ ਮੁਨਾਰਾ ਬਨਣ ਤੇ ਜੋਰ ਦਿੱਤਾ।

Leave a Reply

Your email address will not be published. Required fields are marked *