ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ਼ ਸਬੰਧਿਤ ਕੁੱਝ ਦੁਰਲੱਭ ਦਸਤਾਵੇਜ਼ ਤੇ ਫੋਟੋਆਂ

16 ਨਵੰਬਰ 1915 ਨੂੰ ਲਾਹੌਰ ਸਾਜਿਸ਼ ਕੇਸ ਅਧੀਨ ਕਰਤਾਰ ਸਿੰਘ ਸਰਾਭਾ ਸਣੇ 7 ਦੇਸ਼ ਭਗਤਾਂ ਨੂੰ ਲਾਹੌਰ ਸੈੰਟਰਲ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ !
ਉਹਨਾਂ ਦੀ ਸ਼ਹਾਦਤ ‘ਤੇ ਇਹਨਾਂ ਸੂਰਮਿਆਂ ਨੂੰ ਸਤਿਕਾਰ ਨਾਲ਼ ਚੇਤੇ ਕੀਤਾ ਜਾ ਰਿਹਾ ਹੈ !
ਸਰਾਭਾ ਉਮਰ ਵਿੱਚ ਸਭ ਗ਼ਦਰੀਆਂ ‘ਚੋਂ ਨਿੱਕਾ ਸੀ ਪਰ ਬੇਹੱਦ ਤਿੱਖਾ ਸੀ ! ਉਸ ਦੇ ਜੀਵਨ ਨਾਲ ਸਬੰਧਿਤ ਦੁਰਲੱਭ ਅਸਲ ਦਸਤਾਵੇਜ਼ ( ਜਿਹਨਾਂ ਚੋਂ ਕੁਝ ਸੀਤਾ ਰਾਮ ਮਾਧੋਪੁਰੀ ਜੀ ਤੋਂ ਧੰਨਵਾਦ ਸਹਿਤ ਪ੍ਰਾਪਤ ਕੀਤੇ ਹਨ ) ਤੁਹਾਡੇ ਨਾਲ਼ ਸਾਂਝੇ ਕਰਦਿਆਂ ਮਹਾਨ ਸ਼ਹੀਦਾਂ ਦੀ ਯਾਦ ਤਾਜ਼ਾ ਕਰਨ ਦਾ ਯਤਨ ਕਰ ਰਹੇ ਹਾਂ !

🔷️ ਤਰਤੀਬਵਾਰ ਵੇਰਵਾ :

1) ਸ਼ਹੀਦ ਸਰਾਭਾ ਦੀ ਅਸਲ ਫੋਟੋ

2) 30 ਜੁਲਾਈ 1912 ਨੂੰ ਅਮਰੀਕਾ ਉਤਰਨ ਸਮੇਂ ਡਾਕਟਰੀ ਬੋਰਡ ਵਲੋਂ ਜਾਰੀ ਅਸਲ ਮੈਡੀਕਲ ਸਰਟੀਫਿਕੇਟ

3-4) 31 ਜੁਲਾਈ 1912 ਨੂੰ ਅਮਰੀਕੀ ਇੰਮੀਗਰੇਸ਼ਨ ਅਧਿਕਾਰੀਆਂ ਵਲੋਂ ਸਰਾਭਾ ਨਾਲ ਕੀਤੇ ਸਵਾਲ-ਜਵਾਬ (ਇੰਟਰਵਿਊ) ਤੇ ਦਾਖਲੇ ਦੀ ਆਗਿਆ ਵਾਲਾ ਅਸਲ ਦਸਤਾਵੇਜ਼

5-6) ਇੰਟਰਵਿਊ ਦਾ ਪੰਜਾਬੀ ਅਨੁਵਾਦ

7-8) ਗ਼ਦਰ ਪਾਰਟੀ ਦੇ ਹੈੱਡਕੁਆਟਰ “ਯੁਗਾਂਤਰ ਆਸ਼ਰਮ” ਸਾਨਫਰਾਂਸਿਸਕੋ ਦੀ ਤਸਵੀਰ

9) ਉਹ ਪ੍ਰਿੰਟਿੰਗ ਪ੍ਰੈਸ ਜਿਸ ਨੂੰ ਹੱਥੀਂ ਚਲਾ ਕੇ ਸਰਾਭੇ ਹੋਰੀਂ “ਗ਼ਦਰ” ਅਖਬਾਰ ਕੱਢਿਆ ਕਰਦੇ ਸੀ !

10) ” ਗ਼ਦਰ” ਅਖਬਾਰ ਦੀ ਕਾਪੀ

11) 16 ਨਵੰਬਰ ਨੂੰ ਫਾਹੇ ਲਾਏ 7 ਗ਼ਦਰੀ ਸ਼ਹੀਦਾਂ ਦਾ ਵੇਰਵਾ

12) ਸੀਤਾ ਰਾਮ ਬਾਂਸਲ (ਮਾਧੋਪੁਰੀ) ਦਾ ਨੋਟ

Leave a Reply

Your email address will not be published. Required fields are marked *