ਵੀਨਸ ਕਲੌਨੀ ਦੇ ਮੇਨ ਗੇਟ ਤੋ ਗੁਰਦਵਾਰਾ ਸ਼੍ਰੀ ਦੁਖਨਿਵਾਰਨ ਸਾਹਿਬ ਤੱਕ ਸੜਕ ਦਾ ਸੁੰਦਰੀਕਰਨ ਕੀਤਾ ਜਾਵੇਗਾ

ਵੀਨਸ ਕਲੌਨੀ ਜੋ ਕਿ ਇਤਿਹਾਸਕ ਗੁਰਦਵਾਰਾ ਸ਼੍ਰੀ ਦੁਖਨਿਵਾਰਨ ਸਾਹਿਬ ਤੋਂ 100 ਮੀਟਰ ਦੀ ਦੂਰੀ ਤੇ ਮੇਨ ਰੋਡ ਤੇ ਸਥਿਤ ਹੈ l ਅੱਜ ਇਥੇ ਵੈਲਫ਼ੇਅਰ ਐਸੋਸੀਏਸ਼ਨ ਵੀਨਸ ਕਲੌਨੀ ਦੇ ਅਹੁਦੇਦਾਰਾਂ ਦੀ ਚੋਣ ਹੋਈ, ਜਿਸ ਵਿੱਚ ਰਜਨੀਸ਼ ਸਕਸੇਨਾ ਜੀ (ਪੱਤਰਕਾਰ ਨਿਊਜ਼ ਲਾਈਨ ਐਕਸਪ੍ਰੈਸ ਅਤੇ ਪ੍ਰੈਸ ਕੀ ਤਾਕਤ ਅਖਬਾਰ) ਅਤੇ ਮੈਂਬਰ ਇਲੈਕਟ੍ਰਾਨਿਕ ਮੀਡਿਆ ਵੈਲਫ਼ੇਅਰ ਕਲੱਬ ਪਟਿਆਲਾ ਨੂੰ ਸਰਬਸੰਮਤੀ ਨਾਲ ਵੈਲਫ਼ੇਅਰ ਐਸੋਸੀਏਸ਼ਨ ਵੀਨਸ ਕਲੋਨੀ ਅਤੇ ਮਾਰਕੀਟ ਦਾ ਪ੍ਰਧਾਨ ਚੁਣਿਆ ਗਿਆ,ਉਹਨਾਂ ਨੇ ਮੌਕੇ ਤੇ ਹੀ ਸਪਸ਼ਟ ਕੀਤਾ ਕਿ ਇਸ ਕਲੌਨੀ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ l ਇਹ ਕਲੌਨੀ ਇਤਿਹਾਸਕ ਮਾਰਗ ਤੇ ਹੋਣ ਕਾਰਨ ਇਸ ਕਲੌਨੀ ਦੇ ਮੇਨ ਗੇਟ ਤੋ ਲੈ ਕੇ ਗੁਰਦਵਾਰਾ ਸ਼੍ਰੀ ਦੁਖਨਿਵਾਰਨ ਸਾਹਿਬ ਤੱਕ ਦੇ ਮਾਰਗ ਦੀ ਸੁੰਦਰਤਾ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਅਤੇ ਨਗਰ ਨਿਗਮ ਕਮਿਸ਼ਨਰ ਕੋਲ ਵੀ ਪਹੁੰਚ ਕੀਤੀ ਜਾਵੇਗੀ l ਇਸੇ ਮੌਕੇ ਅਵਤਾਰ ਸਿੰਘ ਮਾਂਗਟ ਜੀ ਨੂੰ ਮੀਤ ਪ੍ਰਧਾਨ, ਲਖਵਿੰਦਰ ਸਿੰਘ ਜੀ ਸਟੇਟ ਅਵਾਰਡੀ ਨੂੰ ਜਨਰਲ ਸਕੱਤਰ , ਮਨੀਸ਼ ਮਿੱਡਾ ਜੀ ਨੂੰ ਕੈਸ਼ੀਅਰ, ਐਡਵੋਕੇਟ ਸੁਖਵਿੰਦਰ ਕੌਰ ਚੱਡਾ ਜੀ ਨੂੰ ਲੀਗਲ ਐਡਵਾਈਜਰ ਅਤੇ ਹਰਪ੍ਰੀਤ ਸਿੰਘ ਸਹਿਗਲ ਜੀ,ਡਾ.ਮਨਪ੍ਰੀਤ ਸਿੰਘ ਕਥੂਰੀਆ ਜੀ, ਡਾ.ਸਨੀ ਬਜਾਜ਼ ਜੀ,ਡਾ.ਕੁਬੇਰ ਘਈ ਜੀ, ਪਰਮਜੀਤ ਸਿੰਘ ਸੰਧੂ ਜੀ, ਹਰਪ੍ਰੀਤ ਕੌਰ ਜੀ, ਗੁਰਮੀਤ ਕੌਰ ਜੀ ਅਤੇ ਵਿਜੈ ਲਕਸ਼ਮੀ ਜੀ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ, ਉਥੇ ਹੀ ਕੁਲਦੀਪ ਸਿੰਘ ਬਖਸ਼ੀ ਜੀ(ਰਿਟਾਇਰਡ ਚੀਫ ਇੰਜੀਨੀਅਰ) ਰਾਮ ਕ੍ਰਿਸ਼ਨ ਪੁਰੀ ਜੀ (ਰਿਟਾਇਰਡ ਪ੍ਰਿੰਸੀਪਲ ) ਅਤੇ ਭੁਪਿੰਦਰ ਸਿੰਘ ਕੰਗ ਜੀ (ਰਿਟਾਇਰਡ ਆਡਿਟ ਡਾਇਰੈਕਟਰ ), ਰਣਧੀਰ ਸੂਦ ਜੀ, ਅਤੁਲ ਸੂਦ ਜੀ, ਡਾਕਟਰ ਕੁਮਾਰ ਵਿਸ਼ੇਸ਼ ਜੀ,ਸ਼੍ਰੀ ਮਤੀ ਨਿਰਮਲ ਵਰਮਾ ਜੀ, ਪਿਆਰ ਕੌਰ ਜੀ,ਸ਼ਿਮਲਾ ਕਾਂਸਲ( ਰਿਟਾਇਰਡ ਪ੍ਰਿੰਸੀਪਲ) ਰਾਜਿੰਦਰ ਸਿੰਘ ਜੀ ਅਤੇ ਜਸਪਾਲ ਸਿੰਘ ਸਹਿਗਲ ਜੀ ਨੂੰ ਸਰਪ੍ਰਸਤ ਚੁਣਿਆ ਗਿਆ ਅਤੇ ਨਾਲ ਹੀ ਸਭ ਦੀ ਸਹਿਮਤੀ ਨਾਲ ਹਰਪ੍ਰੀਤ ਪੁਰੀ ਜੀ ਨੂੰ ਚੇਅਰਮੈਨ ਚੁਣਿਆ ਗਿਆ l ਇਸ ਮੌਕੇ ਚੇਅਰਮੈਨ ਅਤੇ ਜਰਨਲ ਸਕੱਤਰ ਮਾਸਟਰ ਲਖਵਿੰਦਰ ਸਿੰਘ ਸਟੇਟ ਅਵਾਰਡੀ ਨੇ ਕਲੌਨੀ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਪਣੀ ਕਲੌਨੀ ਦੇ ਅੰਦਰੂਨੀ ਅਤੇ ਬਾਹਰੀ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਿਆ ਜਾਵੇਗਾ ਅਤੇ ਕਲੌਨੀ ਦਾ ਮੇਨ ਗੇਟ ਲਗਵਾ ਕੇ ਕਲੌਨੀ ਨਿਵਾਸੀਆਂ ਨੂੰ ਨਸ਼ੇੜੀਆਂ ਅਤੇ ਚੋਰਾਂ ਤੋ ਸੁਰੱਖਿਅਤ ਕੀਤਾ ਜਾਵੇਗਾ l ਇਸ ਮੌਕੇ ਮੀਤ ਪ੍ਰਧਾਨ ਅਵਤਾਰ ਸਿੰਘ ਮਾਂਗਟ ਜੀ ਨੇ ਇਕੱਤਰ ਹੋਏ ਕਲੌਨੀ ਨਿਵਾਸੀਆਂ ਦਾ ਧੰਨਵਾਦ ਕੀਤਾ l

Leave a Reply

Your email address will not be published. Required fields are marked *