ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇਗ ਅਤੇ ਦੇਗ ਦੋਵਾਂ ਦੇ ਧਨੀ ਹਨ ਅਤੇ ਆਪਣੇ ਪ੍ਰੇਮੀਆਂ ਅਤੇ ਸੰਗਤਾਂ ਨੂੰ ਪਿਆਰ ਦੇਣ ਲਈ ਆਪ ਜੀ ਨੇ ਬਹੁਤ ਅਸਥਾਨਾਂ ਨੂੰ ਭਾਗ ਲਾਏ ਹਨ। ਅਜਿਹਾ ਹੀ ਬਖਸ਼ਿਸ਼ ਵਾਲਾ ਅਸਥਾਨ ਹੈ ਗੁਰਦੁਆਰਾ ਸ੍ਰੀ ਰੋਹਟਾ ਸਾਹਿਬ ਜਿੱਥੇ ਸੰਗਤਾਂ ਨਿੱਤ ਹੀ ਝੋਲੀਆਂ ਭਰਦੀਆਂ ਹਨ। ਸ਼ਰਧਾ ਸਹਿਤ ਇੱਥੇ ਗੁਰਪੂਰਬ ਮਨਾਏ ਜਾਂਦੇ ਹਨ ਅਤੇ ਗੁਰੂ ਮਤ ਅਨੁਸਾਰ ਸੰਗਤਾਂ ਨਾਮ—ਭਜਨ ਦਾ ਉਪਦੇਸ਼ ਲੈਂਦੀਆਂ ਹਨ। ਮੈਨੇਜਰ ਅਮਰੀਕ ਸਿੰਘ ਨਿਸ਼ਕਾਮ ਬਿਰਤੀ ਨਾਲ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹਨ।