ਕਬਾੜ ਦੀਆਂ ਲਾਵਾਰਿਸ ਗੱਡੀਆਂ ਤੋਂ ਪ੍ਰੇਸ਼ਾਨ ਕਲੋਨੀ ਨਿਵਾਸੀਆਂ ਵਿੱਚ ਡਰ

ਕਲੋਨੀ ਨਿਵਾਸੀ ਅਤੇ ਮਾਰਕੀਟ ਦੇ ਦੁਕਾਨਦਾਰ ਮੰਗ ਪੱਤਰ ਦੇ ਨਾਲ।

ਸੜਕ ਤੋਂ ਕਬਜ਼ਾ ਹਟਾਉਣ ਵਾਸਤੇ ਪਰੇਸ਼ਾਨ ਲੋਕ ਸੜਕ ਰੋਕਣ ਲਈ ਮਜਬੂਰ

ਪਟਿਆਲਾ ਸ਼ਹਿਰ ਦੇ ਪੌਸ਼ ਇਲਾਕੇ 33 ਫੁੱਟੀ ਰੋਡ ਨਿਊ ਬਿਸ਼ਨ ਨਗਰ , ਐਸਐਸਟੀ ਨਗਰ ਵਿੱਚ ਅੱਜ ਕਲੋਨੀ ਨਿਵਾਸੀਆਂ ਅਤੇ ਦੁਕਾਨਦਾਰਾਂ ਵੱਲੋਂ ਸਾਂਝੇ ਤੌਰ ਤੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੋਨੀ ਦੇ ਪ੍ਰਧਾਨ ਨੇ ਦੱਸਿਆ ਇਸ ਇਲਾਕੇ ਵਿੱਚ ਇੱਕ ਵਿਅਕਤੀ ਜਿਸ ਦਾ ਕਬਾੜ ਦਾ ਕੰਮ ਹੈ। ਉਹ ਰਹਿ ਰਿਹਾ ਹੈ ਜਿਸ ਵੱਲੋਂ ਇਲਾਕੇ ਦੀ ਸੜਕ ਉੱਤੇ ਨਜਾਇਜ਼ ਤੌਰ ਤੇ ਕਵਾੜ ਵਾਲੀਆਂ ਲਾਵਾਰਿਸ ਗੱਡੀਆਂ ਲਿਆ ਕੇ ਸੁੱਟ ਦਿੱਤੀਆਂ ਹਨ। ਵਾਰ ਵਾਰ ਪ੍ਰਧਾਨ, ਐਸੋਸੀਏਸ਼ਨ ਅਤੇ ਮਹੱਲਾ ਨਿਵਾਸੀਆਂ ਤੇ ਦੁਕਾਨਦਾਰਾਂ ਨੇ ਬੇਨਤੀ ਕੀਤੀ ਪਰ ਉਹ ਇਹ ਗੱਡੀਆਂ ਚੱਕਣ ਨੂੰ ਤਿਆਰ ਨਹੀਂ। ਇਸ ਸੰਦਰਭ ਦੇ ਵਿੱਚ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ, ਨਗਰ ਨਿਗਮ ਨੂੰ ਬੇਨਤੀ ਕੀਤੀ ਗਈ, ਇੰਪਰੂਵਮੈਂਟ ਟਰਸਟ ਨੂੰ ਵੀ ਇਸ ਬਾਰੇ ਦੱਸਿਆ ਗਿਆ। ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਇਹ ਗੱਡੀਆਂ ਮੋੜ ਉੱਤੇ ਲੱਗੀਆਂ ਹਨ ਜਿਸ ਨਾਲ ਇਹ ਮੋੜ ਅੰਨਾ ਮੋੜ ਹੋ ਜਾਂਦਾ ਹੈ। ਤੇ ਆਏ ਦਿਨ ਇੱਥੇ ਐਕਸੀਡੈਂਟ ਹੁੰਦੇ ਹਨ। ਇਸ ਤੋਂ ਇਲਾਵਾ ਸਕੂਲ ਬੱਸਾਂ , ਅੰਤਿਮ ਸੰਸਕਾਰ ਵੈਨ ਅਤੇ ਆਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਖਾਸੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਮਾਰਕੀਟ ਵਾਲਿਆਂ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਜੇਕਰ ਕੋਈ ਗ੍ਰਾਹਕ ਆਉਂਦਾ ਹੈ ਤਾਂ ਉਸ ਨੂੰ ਮੋਟਰਸਾਈਕਲ ਜਾਂ ਕਾਰ ਖੜਾਉਂਣ ਦੀ ਥਾਂ ਨਹੀਂ ਮਿਲਦੀ ਕਿਉਂਕਿ ਇਹ ਗੱਡੀਆਂ ਲਗਾਤਾਰ ਲੰਬੇ ਅਰਸੇ ਤੋਂ ਇਥੇ ਜਿਉਂ ਦੀਆਂ ਤਿਉਂ ਕਬਜਾ ਕਰ ਖੜ੍ਹੀਆਂ ਹੋਈਆਂ ਹਨ। ਉਥੇ ਹੀ ਸ਼ਿਵਸੇਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਦੇ ਪ੍ਰਧਾਨ ਹਰੀਸ ਸਿੰਗਲਾ ਨੇ ਮਾਰਕੀਟ ਦੀ ਸਮੱਸਿਆ ਸੁਣੀ ਅਤੇ ਉਹਨਾਂ ਸਰਕਾਰ ਅਤੇ ਪਟਿਆਲਾ ਪ੍ਰਸ਼ਾਸਨ ਤੋਂ ਇਹ ਸਵਾਲ ਕੀਤਾ ਕਿ ਜੇਕਰ ਇਹਨਾਂ ਗੱਡੀਆਂ ਵਿੱਚ ਕੋਈ ਅਣਜਾਣ ਵਿਅਕਤੀ ਕੋਈ ਵਿਸੋਕਟ ਸਮੱਗਰੀ ਰੱਖ ਜਾਂਦਾ ਹੈ ਅਤੇ ਇੱਥੇ ਕੋਈ ਅਣਸੁਖਾਣੀ ਘਟਨਾ ਵਾਪਰ ਜਾਂਦੀ ਹੈ ਤਾਂ ਕਲੋਨੀ ਅਤੇ ਦੁਕਾਨਦਾਰਾਂ ਦੇ ਨੁਕਸਾਨ ਦਾ ਜਿੰਮੇਵਾਰ ਪਟਿਆਲਾ ਪ੍ਰਸ਼ਾਸਨ ਜਾ ਐਸਐਸਪੀ ਪਟਿਆਲਾ ਹੋਣਗੇ ? ਅੱਜ ਕੱਲ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ ਕਲੋਨੀ ਨਿਵਾਸੀਆਂ ਅਤੇ ਮਾਰਕੀਟ ਦੇ ਦੁਕਾਨਦਾਰਾਂ ਵਿੱਚ ਇਸ ਗੱਲ ਦਾ ਵੀ ਡਰ ਹੈ ਕਿ ਇਹਨਾਂ ਗੱਡੀਆਂ ਨੂੰ ਸ਼ਰਾਰਤੀ ਲੋਕ ਕਿਸੇ ਸ਼ਰਾਰਤ ਨੂੰ ਅੰਜਾਮ ਦੇਣ ਲਈ ਇਸਤੇਮਾਲ ਨਾ ਕਰਨ ਅਤੇ ਉਹਨਾਂ ਸਬੰਧਤ ਥਾਣੇ ਨੂੰ ਬੇਨਤੀ ਕੀਤੀ ਕਿ ਇਹਨਾਂ ਗੱਡੀਆਂ ਦੇ ਕਾਗਜ਼ਾਤ ਚੈੱਕ ਕੀਤੇ ਜਾਣ ਅਤੇ ਇਹਨਾਂ ਨੂੰ ਜਲਦ ਤੋਂ ਜਲਦ ਇੱਥੋਂ ਹਟਾਇਆ ਜਾਵੇ। ਇੱਥੇ ਹੀ ਕਲੋਨੀ ਪ੍ਰਧਾਨ ਨੇ ਸਿੱਧੇ ਤੌਰ ਉੱਤੇ ਐਲਾਨ ਕੀਤਾ ਕਿ ਜੇਕਰ ਪੁਲਿਸ ਅਤੇ ਪ੍ਰਸ਼ਾਸਨ ਸਾਡੀ ਇਹ ਮੰਗ ਨਹੀਂ ਮੰਨਦਾ ਤਾਂ ਆਣ ਵਾਲੇ ਸਮੇਂ ਵਿੱਚ ਸਾਨੂੰ ਰੋਡ ਖਲਵਾਣ ਲਈ ਰੋਡ ਜਾਮ ਕਰਨੀ ਪਈ ਤਾਂ ਵੀ ਅਸੀਂ ਗੁਰੇਜ ਨਹੀਂ ਕਰਾਂਗੇ ।

 

Leave a Reply

Your email address will not be published. Required fields are marked *