ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈਨਿੰਦਰ ਕੌਰ ਨੂੰ 24ਵੀਂ ਭਗਵਾਨ ਜਗੰਨਾਥ ਰਥ ਯਾਤਰਾ ਦਾ ਸੱਦਾ ਦਿੱਤਾ ਗਿਆ

ਅੰਤਰਰਾਸ਼ਟਰੀ ਕ੍ਰਿਸ਼ਨ ਭਾਵਨਾਮ੍ਰਿਤ ਸੰਘ (ਇਸਕਾਨ) ਦੇ ਸੰਸਥਾਪਕ-ਆਚਾਰਿਆ ਕ੍ਰਿਸ਼ਨ ਕ੍ਰਿਪਾਮੂਰਤੀ ਸ਼੍ਰੀ ਸ਼੍ਰੀਮਦ ਏ.ਸੀ. ਭਕਤੀਵੇਦਾਂਤ ਸਵਾਮੀ ਪ੍ਰਭੁਪਾਦ ਜੀ ਦੀ ਪ੍ਰੇਰਣਾ ਨਾਲ ਇਸਕਾਨ ਫੈਸਟੀਵਲ ਕਮੇਟੀ, ਪਟਿਆਲਾ ਅਤੇ ਇਸਕਾਨ ਪ੍ਰਚਾਰ ਕੇਂਦਰ, ਪਟਿਆਲਾ ਵੱਲੋਂ 21 ਜੁਲਾਈ 2026 ਨੂੰ ਨਿਕਲਣ ਵਾਲੀ 24ਵੀਂ ਭਗਵਾਨ ਜਗੰਨਾਥ ਰਥ ਯਾਤਰਾ ਦੇ ਸੱਦਾ ਅਭਿਆਨ ਤਹਿਤ ਅੱਜ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈਨਿੰਦਰ ਕੌਰ ਨੂੰ ਰਥ ਯਾਤਰਾ ਦਾ ਸੱਦਾ ਪੱਤਰ ਭੇਟ ਕਰਕੇ ਪਰਿਵਾਰ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

ਇਸ ਮੌਕੇ ਬੀਬਾ ਜੈਨਿੰਦਰ ਕੌਰ ਨੇ ਭਗਵਾਨ ਜਗੰਨਾਥ ਜੀ ਦੀ ਰਥ ਯਾਤਰਾ ਦੀ ਭਰਪੂਰ ਸ਼ਲਾਘਾ ਕਰਦਿਆਂ ਲੰਗਰ ਲਈ ਆਪਣੀ ਵੱਲੋਂ ਦੇਸੀ ਘਿਉ ਦੇ ਤਿੰਨ ਟੀਨ ਭੇਟ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਇਸ ਭਵਿਆ ਰਥ ਯਾਤਰਾ ਵਿੱਚ ਸ਼ਾਮਲ ਹੋ ਕੇ ਭਗਵਾਨ ਜਗੰਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਅਤੇ ਇਸ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਣਗੇ।

ਇਸਕਾਨ ਫੈਸਟੀਵਲ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਰਥ ਯਾਤਰਾ ਦੇ ਪ੍ਰੋਗਰਾਮ ਅਤੇ ਰੂਟ ਬਾਰੇ ਜਾਣਕਾਰੀ ਦਿੱਤੀ ਅਤੇ ਵੱਧ ਤੋਂ ਵੱਧ ਸੰਗਤ ਨੂੰ ਇਸ ਇਤਿਹਾਸਕ ਯਾਤਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਇਸ ਮੌਕੇ ਸੁਦਰਸ਼ਨ ਮਿੱਤਲ, ਪ੍ਰਦੀਪ ਕਪਿਲਾ, ਕਮਲਜੀਤ ਕਪਿਲਾ, ਸੈਂਡੀ ਵਾਲੀਆ ਅਤੇ ਸੀਨੀਅਰ ਪੱਤਰਕਾਰ ਕਿਰਣ ਵਸ਼ਿਸ਼ਟ ਹਾਜ਼ਰ ਸਨ।

Leave a Reply

Your email address will not be published. Required fields are marked *