ਕਰਨਵੀਰ ਸਿੰਘ ਅੰਡਰ 17 ਨੇ 1000 ਮੀਟਰ ਰਿੰਕ ਰੇਸ ਅਤੇ ਵਨ ਲੈਪ ਰੋਡ ਰੇਸ ਵਿੱਚ ਜਿੱਤਿਆ ਗੋਲਡ ਮੈਡਲ

ਕਰਨਵੀਰ ਸਿੰਘ ਅੰਡਰ 17 ਨੇ 1000 ਮੀਟਰ ਰਿੰਕ ਰੇਸ ਅਤੇ ਵਨ ਲੈਪ ਰੋਡ ਰੇਸ ਵਿੱਚ ਜਿੱਤਿਆ ਗੋਲਡ ਮੈਡਲ

ਪੀ.ਐੱਮ. ਸ਼੍ਰੀ ਕੇਂਦਰੀ ਵਿਦਿਆਲਿਆ, ਮੋਹਾਲੀ ਵਿਖੇ 55ਵੇਂ ਡਵੀਜ਼ਨਲ ਖੇਡ ਮੁਕਾਬਲੇ ਦਾ ਸਮਾਪਤੀ ਸਮਾਰੋਹ ਸਫਲਤਾਪੂਰਵਕ ਹੋਇਆ ਸੰਪੰਨ

ਪਟਿਆਲਾ ( ) : ਪੀ.ਐੱਮ. ਸ਼੍ਰੀ ਕੇਂਦਰੀ ਵਿਦਿਆਲਿਆ, ਮੋਹਾਲੀ ਵਿਖੇ 55ਵੇਂ ਡਵੀਜ਼ਨਲ ਖੇਡ ਮੁਕਾਬਲੇ ਦਾ ਸਮਾਪਤੀ ਸਮਾਰੋਹ ਸਫਲਤਾਪੂਰਵਕ ਸੰਪੰਨ ਹੋਇਆ। ਪੀ.ਐੱਮ. 20 ਅਪ੍ਰੈਲ 2026 ਤੋਂ 26 ਅਪ੍ਰੈਲ 2026 ਤੱਕ 55ਵੇਂ ਡਵੀਜ਼ਨਲ ਖੇਡ ਮੁਕਾਬਲੇ, (ਚੰਡੀਗੜ੍ਹ ਡਿਵੀਜ਼ਨ) ਦਾ ਸ਼ਾਨਦਾਰ ਆਯੋਜਨ ਸ਼੍ਰੀ ਕੇਂਦਰੀ ਵਿਦਿਆਲਿਆ, ਮੋਹਾਲੀ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਚੰਡੀਗੜ੍ਹ ਡਿਵੀਜ਼ਨ ਦੇ ਕੁੱਲ 28 ਕੇਂਦਰੀ ਵਿਦਿਆਲਿਆਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਖੇਡ ਮੁਕਾਬਲੇ ਵਿੱਚ ਸਕੇਟਿੰਗ, ਟੇਬਲ ਟੈਨਿਸ, ਲਾਅਨ ਟੈਨਿਸ ਅਤੇ ਰੋਪ ਸਕਿਪਿੰਗ ਵਰਗੀਆਂ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਦੇ ਲੜਕੇ ਅਤੇ ਲੜਕੀਆਂ ਨੇ ਬਰਾਬਰ ਦੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਕਰਨਵੀਰ ਸਿੰਘ ਅੰਡਰ 17 ਨੇ 1000 ਮੀਟਰ ਰਿੰਕ ਰੇਸ ਵਿੱਚ ਗੋਲਡ ਮੈਡਲ ਅਤੇ ਵਨ ਲੈਪ ਰੋਡ ਰੇਸ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ।
ਸਾਰੇ ਮੁਕਾਬਲੇ ਖੇਡ ਭਾਵਨਾ, ਅਨੁਸ਼ਾਸਨ ਅਤੇ ਉਤਸ਼ਾਹ ਨਾਲ ਕਰਵਾਏ ਗਏ। ਸਮਾਪਤੀ ਸਮਾਰੋਹ ਮੌਕੇ ਜੇਤੂ ਖਿਡਾਰੀਆਂ ਨੂੰ ਟਰਾਫੀਆਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ, ਅਧਿਆਪਕ ਅਤੇ ਹੋਰ ਪਤਵੰਤੇ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਸ੍ਰੀ ਜਗੇਸ਼ਵਰ ਜੀ ਨੇ ਸਾਰੇ ਪ੍ਰਤੀਯੋਗੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮੁਕਾਬਲੇ ਦਾ ਸਫਲ ਆਯੋਜਨ ਸਕੂਲ ਪਰਿਵਾਰ ਦੇ ਸਮੂਹਿਕ ਯਤਨਾਂ ਦਾ ਨਤੀਜਾ ਸੀ।

Leave a Reply

Your email address will not be published. Required fields are marked *