ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ (ਰਜਿ) ਵੱਲੋਂ ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਦੀ ਅਗਵਾਈ ਵਿੱਚ ਇੱਕ ਵਫਦ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ

ਪਟਿਆਲਾ (ਸੁਖੀਜਾ) – , ਐਸਐਸਪੀ ਪਟਿਆਲਾ, ਬਾਲ ਵਿਕਾਸ ਵਿਭਾਗ ਅਤੇ ਸਿਵਿਲ ਸਰਜਨ ਪਟਿਆਲਾ ਨੂੰ ਲਿਖਤ ਰੂਪ ਦੇ ਵਿੱਚ ਸ਼ਿਕਾਇਤ ਪੱਤਰ ਦਿੰਦਿਆਂ ਮੰਗ ਕੀਤੀ ਹੈ ਕਿ ਪਿਛਲੇ ਦਿਨੀ ਇੱਕ ਨਿਜੀ ਹਸਪਤਾਲ ਵਿੱਚ ਨਵ ਜੰਮੇ ਬੱਚੇ ਦੀ ਮੌਤ ਨੂੰ ਲੈ ਕੇ ਹੋਏ ਘਟਨਾਕ੍ਰਮ ਦੀ ਜਾਂਚ ਕੀਤੀ ਜਾਵੇ। ਕਿਉਂਕਿ ਮੌਕੇ ਦੇ ਉਕਤ ਹਸਪਤਾਲ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਤੇ ਆਰੋਪ ਲਗਾਉਂਦਿਆਂ ਹੋਇਆ ਮੀਡੀਆ ਨੂੰ ਵੀ ਬੁਲਾਇਆ ਗਿਆ ਅਤੇ ਸੰਬੰਧਤ ਥਾਣੇ ਦੀ ਪੁਲਿਸ ਵੀ ਉੱਥੇ ਪਹੁੰਚੀ। ਬਾਵਜੂਦ ਇਸਦੇ ਬਾਅਦ ਵਿੱਚ ਸਾਰਾ ਮਾਮਲਾ ਰਫਾ ਦਫਾ ਹੋ ਗਿਆ।ਨਾ ਹੀ ਮੀਡੀਆ ਵਿੱਚ ਇਸ ਦੀ ਕੋਈ ਖਬਰ ਲੱਗੀ ਅਤੇ ਨਾ ਹੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ। ਅਤੇ ਨਾ ਹੀ ਬੱਚੇ ਦੀ ਮੌਤ ਦਾ ਕਾਰਨ ਪਤਾ ਲੱਗ ਸਕਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਕਿਹਾ ਕਿ ਇਹ ਸ਼ਰਮਨਾਕ ਘਟਨਾ ਹੈ। ਅਸੀਂ ਮੰਗ ਕਰਦੇ ਹਾਂ ਕਿ ਉਕਤ ਵਿਭਾਗ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਿਰਪੱਖ ਜਾਂਚ ਕਰਨ ਤਾਂਕਿ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆ ਸਕੇ। ਅਤੇ ਜੇ ਇਸ ਵਿੱਚ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਬੇਦੀ,ਜਨਰਲ ਸੈਕਟਰੀ ਚਰਨਜੀਤ ਸਿੰਘ ਕੋਹਲੀ, ਮੀਤ ਪ੍ਰਧਾਨ ਦਮਨਪ੍ਰੀਤ ਸਿੰਘ, ਕੈਸ਼ੀਅਰ ਜਸਬੀਰ ਸਿੰਘ ਸੁਖੀਜਾ, ਬਿੰਦਰ ਬਾਤੀਸ਼, ਗੁਰਦੀਪ ਸਿੰਘ ਮਾਹਲ, ਜਗਜੀਤ ਸੱਗੂ, ਗੁਰਚਰਨ ਸਿੰਘ ਚੰਨੀ, ਕਰਨਵੀਰ ਰੰਧਾਵਾ, ਪਰਮਜੀਤ ਸਿੰਘ, ਆਦਿ ਮੌਜੂਦ ਸਨ।

Leave a Reply

Your email address will not be published. Required fields are marked *