ਔਰਤ ਤੇਰੀ ਯਹੀ ਕਹਾਨੀ

ਔਰਤ ਤੇਰੀ ਯਹੀ ਕਹਾਨੀਭਾਵੇ ਅੱਜ ਦੇ ਯੱੁਗ ਵਿੱਚ ਔਰਤ ਨੂੰ ਪੈਰ ਦੀ ਜੱੁਤੀ ਨਹੀ ਸਮਝਿਆ ਜਾਂਦਾ ਉਹ ਹੁਣ ਜ਼ਿੰਦਗੀ ਦੇ ਹਰ ਖੇਤਰ ਵਿੱਚ ਪਹੁੰਚ ਚੱੁਕੀ ਹੈ। ਵੱਡੇ ਤੋ ਵੱਡੇ ਅਹੁਦਿਆਂ ਤੋ ਲੈ ਕੇ ਪਹਾੜਾਂ ਦੀਆਂ ਚੋਟੀਆਂ ਵੀ ਸਰ ਕਰ ਚੱੁਕੀ ਹੈ। ਕਿਤੇ ਉਹ ਡਾਕਟਰ ਹੈ, ਕਿਤੇ ਇੰਜੀਨੀਅਰ ਅਤੇ ਕਿਤੇ ਨੇਤਾ।ਇੱਥੋ ਤੱਕ ਕਿ ਪੁਲਾੜ ਤੱਕ ਵੀ ਉਸ ਨੇ ਆਪਣੀ ਹਾਜ਼ਰੀ ਲਵਾ ਲਈ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਔਰਤ ਅੱਜ ਵੀ ਆਪਣੇ ਆਪ ਨੂੰ ਸੁੱਰਖਿਅਤ ਨਹੀ ਸਮਝਦੀ।ਅੱਜ ਵੀ ਇਸ ਮਰਦ ਪ੍ਰਧਾਨ ਸਮਾਜ ਵਿੱਚ ਵਿਚਰਣ ਲਈ ਉਸ ਨੂੰ ਬਹੁਤ ਫੂਕ ਫੂਕ ਕੇ ਕਦਮ ਰੱਖਣੇ ਪੈਦੇ ਹਨ।ਕਿਸੀ ਵੀ ਖੇਤਰ ਵਿੱਚ ਜਾਣ ਲਈ ਉਸ ਨੂੰ ਬਹੁਤ ਸੰਘਰਸ਼ ਵਿਚੋ ਲੰਘਣਾ ਪੈਦਾ ਹੈ।ਚਾਹੇ ਉਹ ਘਰ ਦੀ ਚਾਰ ਦੀਵਾਰੀ ਵਿੱਚ ਹੈ ਜਾਂ ਦਫਤਰ ਵਿੱਚ। ਹਰ ਥਾਂ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀ ਹੈ। ਜਿੱਥੇ ਪਹਿਲਾਂ ਨਵਜੰਮੀ ਬੱਚੀ ਨੂੰ ਮਾਰ ਮੁਕਾਇਆ ਜਾਂਦਾ ਸੀ , ਹੁਣ ਤਾਂ ਉਸ ਦੇ ਜਨਮ ਲੈਣ ਦੀ ਵੀ ਉਡੀਕ ਨਹੀ ਕੀਤੀ ਜਾਂਦੀ । ਆਪਣੀ ਮਾਂ ਦੀ ਕੱੁਖ ਵਿੱਚ ਹੀ ਉਸ ਨੂੰ ਮੌਤ ਦੇ ਜਮ ਘਸੀਟਣ ਲੱਗਦੇ ਹਨ। ਇੱਕ ਔਰਤ ਮਾਂ ਹੋਣ ਦੇ ਬਾਵਜੂਦ ਵੀ ਕੁਝ ਨਹੀ ਕਰ ਸਕਦੀ ਕਿਉਕਿ ਸਮਾਜ ਨੂੰ ਇਹ ਮੰਨਜ਼ੂਰ ਨਹੀ ਹੈ। ਇਹੀ ਕਾਰਨ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋ ਬਹੁਤ ਘੱਟ ਗਈ ਹੈ। ਜੇ ਕਿਤੇ ਕੋਈ ਸਮਾਜ ਵਿਰੋਧੀ ਮਾਂ ਦਿਲ ਪੱਕਾ ਕਰਕੇ ਆਪਣੀ ਬੱਚੀ ਨੂੰ ਜਨਮ ਦੇ ਵੀ ਦਿੰਦੀ ਹੈ ਤਾਂ ਉਹ ਸਮਾਜ ਦੀਆਂ ਨਜ਼ਰਾਂ ਵਿੱਚ ਹੀਣ ਭਾਵਨਾ ਦਾ ਸਿ਼ਕਾਰ ਹੋ ਜਾਂਦੀ ਹੈ।ਹਰ ਕਦਮ ਤੇ ਉਸ ਬੱਚੀ ਨਾਲ ਫਰਕ ਰੱਖਿਆ ਜਾਂਦਾ ਹੈ। ਭਾਵੇ ਅੱਜ ਕਲ੍ਹ ਲੜਕੀਆਂ ਪੜ੍ਹਾਈ ਅਤੇ ਹਰ ਖੇਤਰ ਵਿੱਚ ਅੱਗੇ ਜਾ ਰਹੀਆਂ ਹਨ ਪਰ ਫਿਰ ਵੀ ਉਸ ਨੂੰ ਹਰ ਵੇਲੇ ਇਹ ਅਹਿਸਾਸ ਦਿਵਾਇਆ ਜਾਂਦਾ ਹੈ ਕਿ ਉਹ ਲੜਕੀ ਹੈ।ਵਿਆਹ ਤੋ ਬਾਅਦ ਵੀ ਦਾਜ ਰੂਪੀ ਦੈਤ ਦਾ ਸਾਹਮਣਾ ਕਰਨਾ ਪੈਦਾ ਹੈ।ਔਰਤ ਭਾਵੇ ਕਮਾਊਹੋਵੇ ਪਰ ਵਿਆਹ ਵੇਲੇ ਇਹ ਹੀ ਸ਼ਰਤ ਰੱਖੀ ਜਾਂਦੀ ਹੈ ਕਿ ਲੜਕੀ ਸੋਹਣੀ ਹੋਵੇ,ਦਾਜ ਵੀ ਚੌਖਾ ਹੋਵੇ।ਮੁੰਡਾ ਭਾਵੇ ਘੱਟ ਪੜਿਆ ਚਾਹਿਦਾ ਹੈ। ਸੋ ਹਰ ਥਾਂ ਔਰਤ ਨਾਲ ਹੋ ਰਿਹਾ ਵਿਤਕਰਾ ਇਹ ਸੋਚਣ ਤੇ ਮਜਬੂਰ ਕਰਦਾ ਹੈ ਕਿ ਔਰਤ ਕਦੀ ਵੀ ਵਿਦਰੋਹ ਨਹੀ ਕਰ ਸਕੇਗੀ।ਹਰ ਸਾਲ ਅਸੀ 8 ਮਾਰਚ ਨੂੰ ਮਹਿਲਾ ਦਿਵਸ ਦੇ ਤੌਰ ਤੇ ਮਨਾਂਦੇ ਹਾਂ।ਲਿਖਿਆ ਹੋਵੇ ਜਾਂ ਕਰੂਪ ਹੋਵੇ ਵਿਆਹ ਵੇਲੇ ਤਾਂ ਇਹੀ ਕਹੇਗਾ ਕਿ ਲੜਕੀ ਸੋਹਣੀ ਹੋਣੀ ਚਾਹਿਦੀ ਹੈ। ਸੋ ਹਰ ਥਾਂ ਔਰਤ ਨਾਲ ਹੋ ਰਿਹਾ ਵਿਤਕਰਾ ਇਹ ਸੋਚਣ ਤੇ ਮਜਬੂਰ ਕਰਦਾ ਹੈ ਕਿ ਔਰਤ ਕਦੀ ਵੀ ਵਿਦਰੋਹ ਨਹੀ ਕਰ ਸਕੇਗੀ।ਹਰ ਸਾਲ ਅਸੀ 8 ਮਾਰਚ ਨੂੰ ਮਹਿਲਾ ਦਿਵਸ ਦੇ ਤੌਰ ਤੇ ਮਨਾਂਦੇ ਹਾਂ। ਇਸ ਵਿੱਚ ਥਾਂ ਥਾਂ ਔਰਤਾਂ ਦੇ ਹੱਕ ਵਿੱਚ ਪ੍ਰੋਗਰਾਮ ਕੀਤੇ ਜਾਂਦੇ ਹਨ। ਸਮਾਗਮ ਕਰਾਏ ਜਾਂਦੇ ਹਨ। ਵਾਅਦੇ ਕੀਤੇ ਜਾਂਦੇ ਹਨ ਕਿ ਅਸੀ ਔਰਤ ਨੂੰ ੳੱੁਪਰ ਉਠਾਵਾਂਗੇ। ਕਈ ਟਰੱਸਟ ਵੀ ਬਣਾਏ ਜਾਂਦੇ ਹਨ।ਪਰ ਇਹ ਸਭ ਕੁਝ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਜਾਂਦਾ ਹੈ। ਸਿਰਫ ਦਫਤਰੀ ਕਾਰਵਾਈ ਤੱਕ ਹੀ ਸੀਮਿਤ ਰਹਿ ਜਾਂਦਾ ਹੈ।ਜੁਗਾਂ ਜੁਗਾਤਰਾਂ ਤੋ ਇਹੀ ਕੁਝ ਹੁੰਦਾ ਆਇਆ ਹੈ ਅਤੇ ਪਤਾ ਨਹੀ ਕਦੋ ਤੱਕ ਇਹੀ ਕੁਝ ਹੁੰਦਾ ਰਹੇਗਾ।ਲੋੜ ਹੈ ਅੱਜ ਦੀ ਔਰਤ ਨੂੰ ਆਪ ਜਾਗਰੂਕ ਹੋਣ ਦੀ। ਕਿਉਕਿ ਹੁਣ ਉਹ ਅਬਲਾ ਨਹੀ ਹੈ ਬਲਕਿ ਸਬਲਾ ਹੈ।

Leave a Reply

Your email address will not be published. Required fields are marked *