
ਇਸ ਮੌਕੇ ਯੂਨੀਅਨ ਪ੍ਰਧਾਨ ਸਰਦਾਰ ਮਸਤਾਨ ਸਿੰਘ ਵਿਰਕ ਅਤੇ ਸਮੂਹ ਐਡਜੈਕਟਿਵ ਕਮੇਟੀ ਮੈਂਬਰ ਸਾਹਿਬਾਨ ਵੱਲੋਂ ਫੈਕਟਰੀ ਦੇ ਮੇਨ ਗੇਟ ਉੱਤੇ ਯੂਨੀਅਨ ਦਾ ਝੰਡਾ ਚੜਾਇਆ ਗਿਆ ਝੰਡਾ ਚੜਾਣ ਉਪਰੰਤ ਯੂਨੀਅਨ ਦੇ ਜਨਰਲ ਸਕੱਤਰ ਗੁਰਬਾਜ ਸਿੰਘ ਭੰਗੂ ਕੈਸ਼ੀਅਰ ਕੁਲਜੀਤ ਸਿੰਘ ਦੌਨਕਲਾ ਕਮੇਟੀ ਮੈਂਬਰਾਂ ਨੇ ਮੰਚ ਤੋਂ ਸੰਬੋਧਨ ਕੀਤਾ
ਪ੍ਰਧਾਨ ਸਰਦਾਰ ਮਸਤਾਨ ਸਿੰਘ ਵਿਰਕ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ 3 ਅਗਸਤ 1987 ਨੂੰ ਯੂਨੀਅਨ ਬਣੀ ਤਾਂ ਬਹੁਤ ਸੰਘਰਸ਼ ਕਰਨਾ ਪਿਆ ਬਹੁਤ ਵਰਕਰਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ ਅਤੇ ਜਾਨਾ ਗਵਾਉਣੀਆਂ ਪਈਆਂ ਉਹਨਾਂ ਕਿਹਾ ਕਿ ਯੂਨੀਅਨ ਦੀ ਮਜਬੂਤੀ ਦੇ ਲਈ ਸਾਨੂੰ ਯੂਨੀਅਨ ਦੇ ਨਾਲ ਡੱਟ ਕੇ ਖੜਨਾ ਚਾਹੀਦਾ ਹੈ ਤਾਂ ਕਿ ਯੂਨੀਅਨ ਆਪਦੇ ਵਰਕਰਾਂ ਦਾ ਹੱਕ ਨਿਰੰਤਰ ਦਿਵਾਂਦੀ ਰਹੇ ਉਹਨਾਂ ਕਿਹਾ ਕਿ ਜੋ ਪਿਛਲੇ ਸਮੇਂ ਦੌਰਾਨ ਐਗਰੀਮੈਂਟ ਹੋਇਆ ਹੈ ਉਹ ਇਕ ਲਾ ਮਿਸਾਲ ਐਗਰੀਮੈਂਟ ਸੀ ਔਰ ਅਗਲਾ ਜਿਹੜਾ ਐਗਰੀਮੈਂਟ ਹੋਣਾ ਹੈ ਉਹ ਉਸ ਤੋਂ ਵੀ ਬਹੁਤ ਜਿਆਦਾ ਵਧੀਆ ਐਗਰੀਮੈਂਟ ਹੋਏਗਾ ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਨੌਰ ਹਲਕੇ ਦੇ ਐਮਐਲਏ ਸਰਦਾਰ ਹਰਮੀਤ ਸਿੰਘ
ਪਠਾਨ ਮਾਜਰਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮਸਤਾਨ ਸਿੰਘ ਵਿਰਕ ਦੇ ਪਿਛਲੇ ਸਮੇਂ ਦੌਰਾਨ ਕੀਤੇ ਕੰਮਾਂ ਕੰਮਾਂ ਦੀ ਪ੍ਰਸ਼ੰਸਾ ਕੀਤੀ ਉਹਨਾਂ ਕਿਹਾ ਕਿ ਪ੍ਰਧਾਨ ਸਰਦਾਰ ਮਸਤਾਨ ਸਿੰਘ ਮੇਰਾ ਵੱਡਾ ਭਰਾ ਉਹ ਮੇਰੇ ਤੋਂ ਕਿਸੇ ਤਰ੍ਹਾਂ ਦਾ ਕੋਈ ਕੰਮ ਉਹ ਮੇਰੀ ਬਾਂਹ ਫੜ ਕੇ ਮੇਰੇ ਤੋਂ ਕਰਵਾ ਸਕਦੇ ਹਨ ਉਹਨਾਂ ਕਿਹਾ ਕਿ ਸਰਦਾਰ ਮਸਤਾਨ ਸਿੰਘ ਦਾ ਸਾਥ ਦਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਤੁਹਾਨੂੰ ਵਧੀਆ ਐਗਰੀਮੈਂਟ ਕਰਵਾ ਕੇ ਦੇਣਗੇ ਉਨਾਂ ਸਮੂਹ ਵਰਕਰਾਂ ਨੂੰ ਵੀ ਕਿਹਾ ਕਿ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਹਨ ਤੁਸੀਂ ਮੇਰੇ ਕੋਲ ਜਦੋਂ ਮਰਜ਼ੀ ਆ ਕੇ ਕੋਈ ਵੀ ਕੰਮ ਕਿਸੇ ਤਰ੍ਹਾਂ ਦਾ ਵੀ ਹੋਵੇ ਮੇਰੇ ਤੋਂ ਕਰਵਾ ਸਕਦੇ ਹੋ
ਸਟੇਜ ਸਕੱਤਰ ਦੀ ਭੂਮਿਕਾ ਚੇਅਰਮੈਨ ਕੁਲਦੀਪ ਸਿੰਘ ਹਰਪਾਲਪੁਰ ਵੱਲੋਂ ਬਾਖੂਬੀ ਨਿਭਾਈ ਗਈ
ਇਸ ਮੌਕੇ ਬਹਾਦਰਗੜ੍ਹ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਵਿਰਕ, ਏਐਸਆਈ ਸਰਬਜੀਤ ਸਿੰਘ ,ਮਨਜੀਤ ਸਿੰਘ, ਗੁਰਨਾਮ ਸਿੰਘ ,ਜਗਮਾਲ ਸਿੰਘ ਰਾਣਾ, ਰਘਬੀਰ ਚੰਦ ਦੁਗਲ,ਬਲਜੀਤ ਸਿੰਘ ਥੇੜੀ,ਦਲੇਰ ਸਿੰਘ ਵਿਰਕ, ਨਵਦੀਪ ਸਿੰਘ ਲਾਡੀ ਅਸ਼ੋਕ ਕੁਮਾਰ ਅਤਰੀ ਗੁਰ ਪਿਆਰ ਸਿੰਘ ਜਗਤਾਰ ਸਿੰਘ ਘੁਮਾਣ ਰਾਮ ਭੰਗੂ ਸਤਨਾਮ ਸਿੰਘ, ਸੁਖਦੀਪ ਸਿੰਘ,ਅੰਮ੍ਰਿਤ ਪਾਲ ਸਿੰਘ ਵਾਸਦੇਵ, ਪਰਵੀਨ ਰਾਣਾ, ਹਰਜਿੰਦਰ ਸਿੰਘ ਚੱਪੜ,ਗੋਲਡੀ,ਜਤਿੰਦਰ ਸਿੰਘ, ਮਨਦੀਪ ਸਿੰਘ ਲਾਡੀ ਕੁਲਵਿੰਦਰ ਸਿੰਘ ਦਰਸ਼ਨ ਸਿੰਘ ਬਲਜਿੰਦਰ ਸਿੰਘ ਸਤਨਾਮ ਸਿੰਘ ਰਵਿੰਦਰ ਸਿੰਘ ਸੁਰਿੰਦਰ ਸਿੰਘ ਕ੍ਰਿਸ਼ਨ ਕੁਮਾਰ ਆਦਿ ਹਾਜ਼ਰ ਸਨ
