● ਪੰਜਾਬ ਦੇ ਐਡੀਸ਼ਨਲ ਚੀਫ ਸੈਕਟਰੀ ਅਤੇ ਐਫ.ਸੀ.ਆਰ. ਸ੍ਰੀ ਕੁਮਾਰ ਅਨੁਗ੍ਰਹਿ ਪ੍ਰਸ਼ਾਦ ਸਿੰਨਹਾ ਮੰਦਿਰ ਸ੍ਰੀ ਕਾਲੀ ਦੇਵੀ ਪਹੁੰਚੇ।
● ਮੰਦਿਰ ਪਹੁੰਚਣ ਤੇ ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਮੈਂਬਰ ਸੰਦੀਪ ਬੰਧੂ ਵੱਲੋਂ ਸਵਾਗਤ ਕੀਤਾ ਗਿਆ।
ਪੰਜਾਬ ਦੇ ਐਡੀਸ਼ਨਲ ਚੀਫ ਸੈਕਟਰੀ ਅਤੇ ਐਫ.ਸੀ.ਆਰ. ਪੰਜਾਬ ਸ੍ਰੀ ਕੁਮਾਰ ਅਨੁਗ੍ਰਹਿ ਪ੍ਰਸ਼ਾਦ ਸਿੰਨਹਾ ਮੰਦਿਰ ਸ੍ਰੀ ਕਾਲੀ ਦੇਵੀ ਪਟਿਆਲਾ ਵਿਖੇ ਪਹੁੰਚੇ। ਦਰਬਾਰ ਵਿੱਚ ਮਾਤਾ ਰਾਣੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆ। ਇਸ ਮੌਕੇ ਉਹਨਾਂ ਨਾਲ ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਅਰੁਣ ਸੇਖਰੀ ਅਤੇ ਕੁਝ ਹੋਰ ਅਫਸਰ ਵੀ ਹਾਜ਼ਰ ਸਨ।
ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਮੈਂਬਰ ਸੰਦੀਪ ਬੰਧੂ ਵੱਲੋਂ ਮੰਦਿਰ ਪਹੁੰਚਣ ਤੇ ਐਫ.ਸੀ.ਆਰ. ਪੰਜਾਬ ਅਤੇ ਸਭ ਅਫਸਰਾਂ ਦਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਕਮੇਟੀ ਮੈਂਬਰ ਸੰਦੀਪ ਬੰਧੂ ਨੇ ਉਹਨਾਂ ਨੂੰ ਪੂਰੇ ਮੰਦਿਰ ਪਰਿਸਰ ਦਾ ਦੌਰਾ ਵੀ ਕਰਵਾਇਆ ਅਤੇ ਉਹਨਾਂ ਨਾਲ ਮੰਦਿਰ ਦੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਰਚਾ ਵੀ ਕੀਤੀ। ਐਫ.ਸੀ.ਆਰ. ਸਿੰਨਹਾ ਨੇ ਮੰਦਿਰ ਵਿੱਚ ਚਲ ਰਹੇ ਕੰਮਾਂ ਬਾਰੇ ਬੰਧੂ ਤੋਂ ਕਾਫੀ ਜਾਣਕਾਰੀ ਹਾਸਿਲ ਕੀਤੀ। ਸੰਦੀਪ ਬੰਧੂ ਨੇ ਦੱਸਿਆ ਕਿ ਪਿਛਲੇ ਦੋ ਨਵਰਾਤਰਿਆਂ ਦੌਰਾਨ ਮੰਦਿਰ ਵਿੱਚ ਵਧੀਆ ਪ੍ਰਬੰਧ, ਮਾਤਾ ਦੇ ਦਰਬਾਰ ਵਿੱਚ ਵੱਡੇ ਪੈਮਾਨੇ ਤੇ ਸਾਜ-ਸਜਾਵਟ, ਜੋ ਪਹਿਲਾਂ ਕਦੀ ਨਹੀਂ ਹੋਈ, ਸਾਫ-ਸਫਾਈ, ਪੀਣ ਵਾਲਾ ਪਾਣੀ, ਮੈਡੀਕਲ ਸੁਵਿਧਾਵਾਂ, ਸੁਰੱਖਿਆ ਪ੍ਰਬੰਧਾਂ ਦੇ ਚਲਦਿਆਂ ਚੋਰੀਆਂ ਦੀਆਂ ਘਟਨਾਵਾਂ ਨਾ ਦੇ ਬਰਾਬਰ ਹੋਈਆਂ। ਨਵਰਾਤਰਿਆਂ ਵਿੱਚ ਪਹਿਲੀ ਵਾਰ ਮਾਤਾ ਰਾਣੀ ਦੇ ਦਰਬਾਰ ਵਿੱਚ ਮਹਾਂ ਆਰਤੀ ਦਾ ਸਫਲ ਆਯੋਜਨ ਵੀ ਕੀਤਾ ਗਿਆ।
ਸੰਦੀਪ ਬੰਧੂ ਨੇ ਐਫ.ਸੀ.ਆਰ. ਕੁਮਾਰ ਅਨੁਗ੍ਰਹਿ ਪ੍ਰਸ਼ਾਦ ਸਿੰਨਹਾ ਨੂੰ ਦੱਸਿਆ ਕਿ
ਮੰਦਿਰ ਗੋਲਕ ਵਿੱਚ ਜਦੋਂ ਦੀ ਸਰਕਾਰ ਵਲੋਂ ਨਵੀਂ ਐਡਵਾਈਜ਼ਰ ਮੈਨੇਜਿੰਗ ਕਮੇਟੀ ਬਣਾਈ ਗਈ ਹੈ। ਉਸ ਸਮੇਂ ਤੋਂ ਲਗਾਤਾਰ ਗੋਲਕ ਦੇ ਰੈਵੀਨਿਊ ਵਿੱਚ ਵਾਧਾ ਹੋ ਰਿਹਾ ਹੈ। ਪਿਛਲੇ ਸਾਲਾਂ ਨਾਲੋਂ ਇਸ ਸਾਲ ਮੰਦਿਰ ਵਿੱਚ ਚੜਾਵੇ ਦੇ ਰੂਪ ਵਿੱਚ ਆਏ ਸਾਮਾਨ (ਜਿਵੇਂ ਨਾਰਿਅਲ, ਚੁੰਨੀਆਂ, ਸ਼ਿੰਗਾਰ, ਜਾਨਵਰਾਂ) ਦੇ ਕਰਵਾਏ ਗਏ ਸਮੂਹ ਠੇਕਿਆਂ ਦੇ ਪੈਸਿਆਂ ਵਿੱਚ 65 ਲੱਖ ਰੁਪਏ ਜਿਆਦਾ ਆਏ ਹਨ। ਜਿਸ ਨਾਲ ਮੰਦਿਰ ਦੇ ਰੈਵੀਨਿਊ ਵਿੱਚ ਵੱਡਾ ਵਾਧਾ ਹੋਇਆ। ਐਫ.ਸੀ.ਆਰ. ਸਿੰਨਹਾ ਨੇ ਮੰਦਿਰ ਵਿੱਚ ਵੱਧ ਰਹੇ ਰੈਵੀਨਿਊ ਬਾਰੇ ਸੰਦੀਪ ਬੰਧੂ ਦੀ ਬਹੁਤ ਤਾਰੀਫ ਕੀਤੀ। ਉਹਨਾਂ ਕਿਹਾ ਕਿ ਉਹ ਭਰਿਸ਼ਟਾਚਾਰ ਅਤੇ ਬੇਈਮਾਨੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਣਗੇ।
ਐਫ.ਸੀ.ਆਰ. ਸਿੰਨਹਾ ਵੱਲੋਂ ਸੰਦੀਪ ਬੰਧੂ ਨੂੰ ਵਿਸ਼ਵਾਸ਼ ਦਿੱਤਾ ਗਿਆ ਕਿ ਮੰਦਿਰ ਵਿੱਚ ਬੇਹਤਰੀਨ ਸੁਵਿਧਾਵਾਂ ਲਈ ਅਤੇ ਮੰਦਿਰ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਜੋ ਵੀ ਪ੍ਰੋਜੈਕਟ ਬਣਾਕੇ ਮੇਰੇ ਕੋਲ ਭੇਜੇ ਜਾਣਗੇ, ਉਸ ਨੂੰ ਜਲਦ ਤੋਂ ਜਲਦ ਮਨਜ਼ੂਰੀ ਦੇ ਦੇਣਗੇ। ਉਹਨਾਂ ਬੰਧੂ ਨੂੰ ਕਿਹਾ ਕਿ ਮੰਦਿਰ ਬਾਰੇ ਕੋਈ ਵੀ ਮਹੱਤਵਪੂਰਨ ਗੱਲਬਾਤ ਹੋਵੇ ਜਾਂ ਕੋਈ ਅਫਸਰ ਸੁਣਵਾਈ ਨਾ ਕਰੇ ਤਾਂ ਉਹ ਮੇਰੇ ਨਾਲ ਸਿੱਧੀ ਗਲ ਕਰ ਸਕਦੇ ਹਨ। ਇਸ ਮੌਕੇ ਸੰਦੀਪ ਬੰਧੂ ਦੇ ਨਾਲ ਮੁੱਖ ਪੁਜਾਰੀ ਰਵੀ ਜੀ, ਪੰਡਿਤ ਚੰਦਰਪਾਲ, ਮੰਦਿਰ ਮੈਨੇਜਰ ਮਾਨਵ ਬੱਬਰ, ਅਕਾਊਂਟੈਂਟ ਨਵਨੀਤ ਟੰਡਨ, ਸਟੋਰ ਇੰਚਾਰਜ ਬਲਬੀਰ ਚੰਦ, ਕਰਨ, ਮੁਨੀਸ਼ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।
ਸੰਦੀਪ ਬੰਧੂ
ਮੈਂਬਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ
ਮੰਦਿਰ ਸ੍ਰੀ ਕਾਲੀ ਦੇਵੀ ਜੀ।
ਫੋਨ : 98141-96212