ਰੈਡ ਕਰਾਸ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜਿਸਦਾ ਉਦੇਸ਼ ਬਿਨਾਂ ਕਿਸੇ ਵੀ ਭੇਦਭਾਵ, ਧਾਰਮਿਕ ਜਾਂ ਨਸਲੀ ਵਿਤਕਰੇ ਦੇ ਸੰਸਾਰ ਦੇ ਸੱਭ ਲੋਕਾਂ ਦੀ ਸੇਵਾ ਅਤੇ ਮਦਦ ਕਰਨਾ ਹੈ। ਪਿਛਲੇ ਕਈ ਵਰ੍ਹਿਆਂ ਤੋਂ ਲਾਲ ਪਲੱਸ ਦੇ ਨਿਸ਼ਾਨ ਨੂੰ ਦੇਖ ਕੇ ਆਮਤੌਰ ਤੌਰ ਅਸੀਂ ਇਸ ਨੂੰ ਡਾਕਟਰ ਜਾਂ ਸਿਹਤ ਵਿਭਾਗ ਦੀ ਨਿਸ਼ਾਨੀ ਹੀ ਸਮਝਦੇ ਆ ਰਹੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਲਾਲ ਪਲੱਸ ਦਾ ਨਿਸ਼ਾਨ ਡਾਕਟਰ ਜਾਂ ਸਿਹਤ ਵਿਭਾਗ ਦਾ ਨਹੀਂ ਹੈ ਸਗੋਂ ਇਹ ਤਾਂ ਵਿਸ਼ਵ ਰੈੱਡ ਕਰਾਸ ਸੁਸਾਇਟੀ ਦਾ ਨਿਸ਼ਾਨ ਚਿੰਨ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਕੰਮ ਕਰ ਰਹੀ ਹੈ। ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਅੱਜ 8 ਮਈ ਨੂੰ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਆਓ ਜਾਣਦੇ ਹਾਂ ਕਿ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ, ਇਸ ਦਿਨ ਦੀ ਕੀ ਮਹੱਤਤਾ ਹੈ ਅਤੇ ਵਿਸ਼ਵ ਰੈੱਡ ਕਰਾਸ ਬਾਰੇ ਕੁਝ ਖਾਸ ਤੇ ਵਿਸ਼ੇਸ਼ ਮਹੱਤਵਪੂਰਨ ਜਾਣਕਾਰੀਆਂ ਅਤੇ ਇਸ ਬਾਰੇ ਗੱਲਾਂਬਾਤਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ।
ਸਾਡੇ ਭਾਰਤ ਦੇਸ ਵਿੱਚ ਰੈੱਡ ਕਰਾਸ ਸੁਸਾਇਟੀ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਸੰਗਠਨ ਹੈ। ਵਿਸ਼ਵ ਰੈਡ ਕਰਾਸ ਸੁਸਾਇਟੀ ਦੀ ਸਥਾਪਨਾ ਬ੍ਰਿਟਿਸ਼ ਸਰਕਾਰ ਦੁਆਰਾ ਪਾਸ ਕੀਤੇ ਗਏ ਇੱਕ ਸੰਸਦੀ ਐਕਟ ਦੇ ਅਨੁਸਾਰ ਸਾਲ 1920 ਵਿੱਚ ਭਾਰਤੀ ਪ੍ਰਾਇਦੀਪ ਵਿੱਚ ਕੀਤੀ ਗਈ ਸੀ। ਪਿਛਲੇ ਸਾਲ ਦੇ ਵਿਸ਼ਵ ਰੈੱਡ ਕਰਾਸ ਦਿਵਸ ਦਾ ਵਿਸ਼ਾ ਪਿਆਰ ਸੀ, ਅਤੇ ਇਹ ਪੂਰੀ ਦੁਨੀਆ ਵਿੱਚ ਮਨਾਇਆ ਗਿਆ ਸੀ।
ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਹੈਨਰੀ ਡੁਨੇਟ ਨੇ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ (ਆਈ.ਸੀ.ਆਰ.ਸੀ.) ਦੀ ਸਥਾਪਨਾ ਕੀਤੀ। ਹੈਨਰੀ ਡੁਨਟ ਦਾ ਜਨਮ 8 ਮਈ 1828 ਨੂੰ ਹੋਇਆ ਸੀ। ਇਸ ਲਈ ਉਨ੍ਹਾਂ ਦੇ ਜਨਮ ਦਿਨ ‘ਤੇ ਹੀ ਉਨ੍ਹਾਂ ਦੇ ਵਿਚਾਰਾਂ ਦਾ ਸਮੁੱਚੇ ਵਿਸ਼ਵ ਭਰ ਵਿੱਚ ਪ੍ਰਚਾਰ ਤੇ ਪਸਾਰ ਕਰਨ ਦੇ ਉਦੇਸ਼ ਨਾਲ ਇਸ ਦਿਨ ਨੂੰ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਵਜੋਂ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਵਰਲਡ ਰੈੱਡ ਕਰਾਸ ਸੋਸਾਇਟੀ ਭੋਜਨ ਦੀ ਕਮੀ, ਕੁਦਰਤੀ ਆਫ਼ਤਾਂ, ਯੁੱਧਾਂ ਅਤੇ ਮਹਾਂਮਾਰੀ ਦੌਰਾਨ ਆਮ ਲੋਕਾਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਹੈ।
ਤੁਹਾਨੂੰ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਨੋਬਲ ਪੁਰਸਕਾਰ ਵਿਜੇਤਾ ਹੈਨਰੀ ਡੁਨਟ ਨੂੰ ਇੱਕ ਮਾਨਵਤਾਵਾਦੀ ਅਤੇ ਪ੍ਰਸਿੱਧ ਸਮਾਜ ਸੇਵੀ ਵਜੋਂ ਹਮੇਸ਼ਾ ਯਾਦ ਕੀਤਾ ਜਾਂਦਾ ਹੈ। ੳਹਨਾਂ ਦੀਆਂ ਸਮਾਜ ਸੇਵੀ ਗਤੀਵਿਧੀਆਂ ਤੇ ਸ਼ਲਾਘਾਯੋਗ ਸਮਾਜਿਕ ਕੰਮਾਂ ਲਈ ਉਨ੍ਹਾਂ ਨੂੰ ਸਾਲ 1901 ਵਿੱਚ ਦੁਨੀਆ ਦਾ ਪਹਿਲਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ। ਇਹ ਪੁਰਸਕਾਰ ਉਨ੍ਹਾਂ ਨੂੰ ਸਾਲ 1863 ਵਿੱਚ ਇੰਟਰਨੈਸ਼ਨਲ ਕਮੇਟੀ ਆਫ਼ ਦੀ ਰੈੱਡ ਕਰਾਸ (ਆਈ.ਸੀ.ਆਰ.ਸੀ.) ਦੀ ਸਥਾਪਨਾ ਲਈ ਦਿੱਤਾ ਗਿਆ ਸੀ।
ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਮੂਵਮੈਂਟ ਇੱਕ ਗਲੋਬਲ ਮਾਨਵਤਾਵਾਦੀ ਨੈਟਵਰਕ ਹੈ ਜੋ ਦੁਨੀਆ ਭਰ ਦੇ ਲਗਭਗ ਹਰ ਇੱਕ ਦੇਸ਼ ਤੇ ਵੱਖ ਵੱਖ ਸੂਬਿਆਂ, ਸ਼ਹਿਰਾਂ,ਕਸਬਿਆਂ ਅਤੇ ਪੇਂਡੂ ਖੇਤਰਾਂ ਵਿੱਚ ਕੰਮ ਕਰਦਾ ਹੈ ਅਤੇ ਸੰਕਟਕਾਲੀਨ ਆਫ਼ਤਾਂ, ਲੋਕ ਸੰਘਰਸ਼ਾਂ ਅਤੇ ਹੋਰ ਸੰਕਟਾਂ ਦੌਰਾਨ ਲੋੜਵੰਦ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ। ਵਿਸ਼ਵ ਰੈੱਡ ਕਰਾਸ ਸੁਸਾਇਟੀ ਮਨੁੱਖੀ ਦੁੱਖਾਂ ਨੂੰ ਘਟਾਉਣ, ਮਨੁੱਖੀ ਸਨਮਾਨ ਦੀ ਰੱਖਿਆ ਕਰਨ ਅਤੇ ਸ਼ਾਂਤੀ, ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਵੀ ਕੰਮ ਕਰਦੀ ਹੈ।
ਵਿਸ਼ਵ ਰੈੱਡ ਕਰਾਸ ਦਿਵਸ ਨੂੰ ਵਿਸ਼ਵ ਰੈੱਡ ਕ੍ਰੀਸੈਂਟ ਦਿਵਸ ਵੀ ਕਿਹਾ ਜਾਂਦਾ ਹੈ। ਵਿਸ਼ਵ ਰੈੱਡ ਕਰਾਸ ਦਿਵਸ ਮਨਾਉਣ ਦਾ ਵਿਚਾਰ ਸਭ ਤੋਂ ਪਹਿਲਾਂ 1933 ਵਿੱਚ ਟੋਕੀਓ, ਜਾਪਾਨ ਵਿੱਚ ਆਯੋਜਿਤ ਇੱਕ ਅੰਤਰਰਾਸ਼ਟਰੀ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਕਾਨਫਰੰਸ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ। ਇਹ ਸਮਾਗਮ ਹੈਨਰੀ ਡੁਨਟ ਦੀ ਯਾਦ ਨੂੰ ਯਾਦ ਕਰਨ ਅਤੇ ਵਿਸ਼ਵ ਭਰ ਵਿੱਚ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਅੰਦੋਲਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੀ।
ਹੈਨਰੀ ਡੁਨਟ ਨੇ ਸਾਲ 1859 ਵਿੱਚ ਸੋਲਫੇਰੀਨੋ ਦੀ ਲੜਾਈ ਵਿੱਚ ਜ਼ਖਮੀ ਹੋਏ ਸਿਪਾਹੀਆਂ ਦੀ ਭਰਪੂਰ ਮਦਦ ਕੀਤੀ ਸੀ ਅਤੇ ਫਿਰ ਬਾਅਦ ਵਿੱਚ ਹਾਕਮਾਂ ਤੇ ਰਾਜਨੀਤਿਕ ਨੇਤਾਵਾਂ ਨੂੰ ਯੁੱਧ ਪੀੜਤਾਂ ਦੀ ਸੁਰੱਖਿਆ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ ਸੀ। ਇਸ ਤੋਂ ਇਲਾਵਾ ੳਹਨਾਂ ਨੇ ਇੱਕ ਹੋਰ ਮਹੱਤਵਪੂਰਨ ਕੰਮ ਕੀਤਾ ਜੋਕਿ ਜੰਗ ਦੌਰਾਨ ਜ਼ਖਮੀਆਂ ਦੀ ਮਦਦ ਕਰਨ ਲਈ ਵਾਲੰਟੀਅਰ ਗਰੁੱਪ ਬਣਾਉਣਾ ਸੀ।
ਵਿਸ਼ਵ ਰੈੱਡ ਕਰਾਸ ਦਿਵਸ ਮਾਨਵਤਾਵਾਦੀ ਕਾਰਵਾਈਆਂ ਨੂੰ ਦਰਸਾਉਣ ਅਤੇ ਹੈਨਰੀ ਡੁਨਟ ਦੀ ਵਿਰਾਸਤ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ, ਜਿਸ ਦੀ ਦ੍ਰਿਸ਼ਟੀ ਅਤੇ ਸਮਰਪਣ ਦੁਨੀਆ ਭਰ ਦੇ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ। ਇਸਦਾ ਉਦੇਸ਼ ਮਨੁੱਖੀ ਦੁੱਖਾਂ ਨੂੰ ਘਟਾਉਣਾ, ਜੀਵਨ ਅਤੇ ਸਿਹਤ ਦੀ ਰੱਖਿਆ ਕਰਨਾ ਅਤੇ ਸੰਕਟਕਾਲਾਂ ਦੌਰਾਨ ਮਨੁੱਖੀ ਸਨਮਾਨ ਨੂੰ ਕਾਇਮ ਰੱਖਣਾ ਹੈ।
ਇੱਥੇ ਸਾਡੇ ਪੰਜਾਬ ਰਾਜ ਵਿੱਚ ਵੀ ਰਾਜ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਰੈੱਡ ਕਰਾਸ ਸੁਸਾਇਟੀਆਂ ਬਣਾਈਆਂ ਗਈਆਂ ਹਨ। ਸਟੇਟ ਕਮੇਟੀ ਦੀ ਪ੍ਰਧਾਨਗੀ ਮਾਨਯੋਗ ਰਾਜਪਾਲ ਕਰਦੇ ਹਨ ਜਦਕਿ ਜ਼ਿਲ੍ਹਾ ਪੱਧਰ ‘ਤੇ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਇਸ ਦੇ ਮੁੱਖੀ ਹੁੰਦੇ ਹਨ।
ਇਸ ਨੂੰ ਮਨਾਉਣ ਦਾ ਮੁੱਖ ਕਾਰਨ ਰੈੱਡ ਕਰਾਸ ਸੁਸਾਇਟੀ ਅਤੇ ਰੈੱਡ ਕ੍ਰੀਸੈਂਟ ਲਹਿਰ ਦੇ ਸਿਧਾਂਤਾਂ ਨੂੰ ਯਾਦ ਵੀ ਕਰਨਾ ਹੈ।
ਵਿਸ਼ਵ ਰੈੱਡ ਕਰਾਸ ਦਿਵਸ ਮਨਾਉਣ ਦਾ ਇੱਕ ਮੁੱਖ ਕਾਰਨ ਉਨ੍ਹਾਂ ਵਲੰਟੀਅਰਾਂ ਦੀ ਮਹੱਤਤਾ ਹੈ, ਜਿਨ੍ਹਾਂ ਨੇ ਪੀੜਤ ਲੋਕਾਂ ਦੀ ਮਦਦ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ। ਰੈੱਡ ਕਰਾਸ ਸੰਸਥਾਂ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਵਿੱਚੋਂ ਇੱਕ ਇਹ ਹੈ ਕਿ ਇਹ ਜੰਗ, ਹੜ੍ਹ, ਅੱਗ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਦਾ ਹੈ ਅਤੇ ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ
ਅੰਤਰਰਾਸ਼ਟਰੀ ਸੰਸਥਾਂ ਕਈ ਹੋਰ ਸਰਕਾਰੀ ਤੇ ਗੈਰਸਰਕਾਰੀ ਸਮਾਜ ਸੇਵੀ ਸੰਸਥਾਵਾਂ ਨੂੰ ਪ੍ਰੇਰਿਤ ਕਰਦੀ ਹੈ।
ਰੈਡ ਕਰਾਸ ਗੈਰ-ਮੁਨਾਫ਼ਾ ਸਰਕਾਰੀ ਸੰਸਥਾਵਾਂ ਜੋ ਲੋਕਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਦੀਆਂ ਹਨ ਨਾਲ ਵੀ ਤਾਲਮੇਲ ਬਣਾਈ ਰੱਖਦੀ ਹੈ।।
ਸਮਾਜਿਕ ਗਤੀਵਿਧੀਆਂ ਤੋਂ ਇਲਾਵਾ, ਰੈੱਡ ਕਰਾਸ ਤੋਂ ਪ੍ਰੇਰਿਤ ਗੈਰ-ਸਰਕਾਰੀ ਸੰਗਠਨ ਆਪਣੇ-ਆਪਣੇ ਸ਼ਹਿਰਾਂ ਜਾਂ ਕਸਬਿਆਂ ਵਿੱਚ ਸਮਾਜ ਸੇਵੀ ਗਤੀਵਿਧੀਆਂ, ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਵੀ ਆਯੋਜਿਤ ਕਰਦੇ ਹਨ। ਹਰ ਸਾਲ ਵਿਸ਼ਵ ਰੈੱਡ ਕਰਾਸ ਦਿਵਸ ਇੱਕ ਥੀਮ ਅਨੁਸਾਰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ।
ਵਿਸ਼ਵ ਰੈੱਡ ਕਰਾਸ ਦਿਵਸ ਦੇ ਜਸ਼ਨ ਉਨ੍ਹਾਂ ਵਲੰਟੀਅਰਾਂ ਨੂੰ ਸ਼ਰਧਾਂਜਲੀ ਦੇਣ ਦੀ ਇਜਾਜ਼ਤ ਦਿੰਦੇ ਹਨ ਜੋ ਯੁੱਧ, ਸੰਘਰਸ਼ ਅਤੇ ਕੁਦਰਤੀ ਆਫ਼ਤਾਂ ਦੌਰਾਨ ਲੱਖਾਂ ਲੋਕਾਂ ਦੀ ਮਦਦ ਕਰਦੇ ਹਨ।
ਵਿਸ਼ਵ ਰੈੱਡ ਕਰਾਸ ਦਿਵਸ ‘ਤੇ, ਵਿਸ਼ਵ ਭਰ ਵਿੱਚ ਭਾਸ਼ਣ, ਸੈਮੀਨਾਰ, ਸਿਹਤ ਜਾਂਚ ਆਦਿ ਵਰਗੇ ਸਮਾਗਮ ਕਰਵਾਏ ਜਾਂਦੇ ਹਨ। ਇਸ ਦਿਨ ਰੇਡੀਓ ਅਤੇ ਟੈਲੀਵਿਜ਼ਨ ਵਰਗੇ ਕਈ ਸੰਚਾਰ ਪਲੇਟਫਾਰਮਾਂ ਤੇ ਕਈ ਖੇਡ ਤੇ ਸੱਭਿਆਚਾਰਕ ਪ੍ਰੋਗਰਾਮ, ਇੰਟਰਵਿਊ, ਮੁਕਾਬਲੇ ਅਤੇ ਵੱਖ-ਵੱਖ ਟਾਕ ਸ਼ੋਅ ਵੀ ਆਯੋਜਿਤ ਕੀਤੇ ਜਾਂਦੇ ਹਨ।
ਰੈੱਡ ਕਰਾਸ ਦੁਨੀਆ ਭਰ ਦੇ ਲਗਭਗ 180 ਦੇਸ਼ਾਂ ਵਿੱਚ ਮੌਜੂਦ ਹੈ, ਅਤੇ ਇਹ ਲਗਭਗ 240 ਮਿਲੀਅਨ ਲੋਕਾਂ ਦੀ ਮਦਦ ਕਰਦੀ ਹੈ।
ਹਰ ਸਾਲ ਅੰਤਰਰਾਸ਼ਟਰੀ ਸੰਸਥਾਂ ਦੁਆਰਾ ਕਈ ਤਰ੍ਹਾਂ ਦੇ ਪੋਸਟਰ, ਲੋਗੋ ਵਾਲੀਆਂ ਮੀਡੀਆ ਪੋਸਟਾਂ ਅਤੇ ਬਹੁਤ ਸਾਰੀਆਂ ਵੱਖ-ਵੱਖ ਦੇਸ਼ਾਂ ਦੀਆਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਵਿੱਚ ਜ਼ਰੂਰੀ ਸੰਦੇਸ਼ ਜਾਰੀ ਕੀਤੇ ਜਾਂਦੇ ਹਨ।
ਵਿਸ਼ਵ ਰੈੱਡ ਕਰਾਸ ਦਿਵਸ ਤੇ ਸਰਕਾਰ ਅਤੇ ਗੈਰ ਸਰਕਾਰੀ ਸੰਗਠਨ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਭਲਾਈ ਲਈ ਵਿਸ਼ੇਸ਼ ਪ੍ਰੋਗਰਾਮ ਚਲਾਉਣ ਲਈ ਵੀ ਇਕੱਠੇ ਹੁੰਦੇ ਹਨ। ਇਹ ਉਹ ਦਿਨ ਹੈ ਜਦੋਂ ਬਹੁਤ ਸਾਰੇ ਨੌਜਵਾਨ ਭੁਚਾਲਾਂ, ਚੱਕਰਵਾਤ, ਹੜ੍ਹਾਂ ਅਤੇ ਮਲੇਰੀਆ ਦੇ ਪ੍ਰਕੋਪ ਵਰਗੀਆਂ ਕੁਦਰਤੀ ਆਫ਼ਤਾਂ ਵਰਗੀਆਂ ਸੰਕਟਕਾਲਾਂ ਵਿੱਚ ਮਦਦ ਕਰਨ ਲਈ ਪ੍ਰੇਰਿਤ ਮਹਿਸੂਸ ਕਰਦੇ ਹਨ।
ਇਸ ਤੋਂ ਇਲਾਵਾ ਵਿਸ਼ਵ ਰੈਡ ਕਰਾਸ ਦਿਵਸ ਦਾ ਇੱਕ ਹੋਰ ਮਹੱਤਵਪੂਰਨ ਉਦੇਸ਼ ਪੋਲੀੳ, ਮਲੇਰੀਆ, ਏਡਜ਼ ਖਸਰਾ ਅਤੇ ਕਰੋਨਾ ਵਰਗੀਆਂ ਘਾਤਕ ਅਤੇ ਮਹਾਂਮਾਰੀ ਵਰਗੀਆਂ ਬਿਮਾਰੀਆਂ ਨੂੰ ਘਟਾਉਣਾ ਹੈ। ਰੈਡ ਕਰਾਸ ਸੰਸਥਾਵਾਂ ਲੋੜ ਪੈਣ ਤੇ ਲੋਕਾਂ ਤੋਂ ਪੈਸਾ ਇਕੱਠਾ ਕਰਨ ਲਈ ਮੁਹਿੰਮਾਂ ਚਲਾਉਂਦੀਆਂ ਹਨ ਜੋਕਿ ਉਹਨਾਂ ਪ੍ਰੋਜੈਕਟਾਂ ਵੱਲ ਜਾਂਦੀਆਂ ਹਨ ਜੋ ਕਾਲ, ਯੁੱਧ ਅਤੇ ਲੜਾਈ ਦੌਰਾਨ ਲੱਖਾਂ ਜਾਨਾਂ ਬਚਾਉਂਦੀਆਂ ਹਨ।
ਵਿਸ਼ਵ ਰੈੱਡ ਕਰਾਸ ਦੁਆਰਾ ਆਯੋਜਿਤ ਸਾਰੇ ਸਮਾਗਮਾਂ ਵਿੱਚ ਪ੍ਰਸ਼ਾਸਨਿਕ ਅਧਿਕਾਰੀ, ਵੱਖ ਵੱਖ ਮਹਿਕਮਿਆਂ ਦੇ ਮੁਲਾਜ਼ਮ, ਵਲੰਟੀਅਰ, ਨੌਜਵਾਨ ਮੁੰਡੇ ਕੁੜੀਆਂ ਅਤੇ ਆਮ ਲੋਕ ਵੀ ਸ਼ਾਮਲ ਹੁੰਦੇ ਹਨ। ਇਹ ਸੰਸਥਾਂ ਪਿਛਲੇ ਬਹੁਤ ਸਾਲਾਂ ਤੋਂ ਦੁਨੀਆ ਭਰ ਦੇ ਪੀੜਤ ਤੇ ਲੋੜਵੰਦ ਲੋਕਾਂ ਦੀ ਮਦਦ ਕਰ ਰਹੀ ਹੈ। ਸੰਗਠਨਾਂ ਦਾ ਇੱਕ ਉਦੇਸ਼ ਜੰਗ, ਕਾਲ, ਚੱਕਰਵਾਤ, ਭੂਚਾਲ ਅਤੇ ਮਹਾਂਮਾਰੀ ਵਰਗੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਵੀ ਕਰਨਾ ਹੈ।
ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਅਜਿਹੇ ਸਮਾਜ ਭਲਾਈ ਕਾਰਜਾਂ ਲਈ ਸਵੈ-ਸੇਵੀ ਸੰਸਥਾਵਾਂ ਤੇ ਵਧੇਰੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਸਮਾਗਮਾਂ ਦਾ ਆਯੋਜਨ ਕਰਦੀ ਰਹਿੰਦੀ ਹੈ। ਵਿਸ਼ਵ ਰੈੱਡ ਕਰਾਸ ਦਿਵਸ ਦਾ ਇੱਕ ਮੁੱਖ ਉਦੇਸ਼ ਲੋਕਾਂ ਦੇ ਦੁੱਖਾਂ ਨੂੰ ਘਟਾਉਣਾ, ਉਨ੍ਹਾਂ ਦੇ ਮਾਣ-ਸਨਮਾਨ ਨੂੰ ਵਧਾਉਣਾ ਅਤੇ ਉਹਨ੍ਹਾਂ ਦੇ ਜੀਵਨ ਨੂੰ ਹਰ ਤਰ੍ਹਾਂ ਦੇ ਸੰਕਟਕਾਲਾਂ ਤੋਂ ਬਚਾਉਣਾ ਹੈ।
ਕਿਸੇ ਦੇਸ਼ ਦੀ ਨੁਮਾਇੰਦਗੀ ਕਰਨਾ ਹਮੇਸ਼ਾ ਮਾਣ ਵਾਲੀ ਗੱਲ ਹੁੰਦੀ ਹੈ। ਸਾਡੇ ਲਈ ਇਹ ਬਹੁਤ ਹੀ ਵਾਲੀ ਮਾਣ ਗੱਲ ਹੈ ਕਿ ਸਾਬਕਾ ਆਈ.ਏ.ਐਸ ਸ਼ਿਵਦੁਲਾਰ ਸਿੰਘ ਢਿਲੋਂ ਸੈਕਟਰੀ ਭਾਰਤੀ ਰੈਡ ਕਰਾਸ ਸੁਸਾਇਟੀ ਪੰਜਾਬ ਸਾਖਾ ਨੇ ਪ੍ਰਿਟੋਰੀਆ ਦੱਖਣੀ ਅਫਰੀਕਾ ਵਿਖੇ ਇਸ ਸਾਲ 16ਅਪਰੈਲ ਤੋਂ 19 ਅਪ੍ਰੈਲ ਤੱਕ ਆਯੋਜਿਤ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਤੇ 6ਵੀ ਰਾਸ਼ਟਰਮੰਡਲ ਰੈਡ ਕਰਾਸ ਤੇ ਰੈਡ ਕਰੀਸੈਂਟ ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਰੈਡ ਕਰਾਸ ਸੁਸਾਇਟੀ ਦਾ ਪਟਿਆਲਾ ਯੂਨਿਟ ਵੀ ਸ੍ਰੀ ਸ਼ੌਕਤ ਅਹਿਮਦ ਪਰੈ ਆਈ. ਏ.ਐਸ ਡਿਪਟੀ ਕਮਿਸ਼ਨਰ ਪਟਿਆਲਾ ਦੀ ਪ੍ਰਧਾਨਗੀ ਹੇਠ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਕਰੋਨਾ ਕਾਲ ਅਤੇ ਹੜਾਂ ਦੌਰਾਨ ਸੁਸਾਇਟੀ ਨੇ ਬਹੁਤ ਹੀ ਬਾਖੂਬੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਇਥੇ ਡਾ.ਪੀ.ਐਸ ਸਿੱਧੂ ਸੈਕਟਰੀ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ।
ਮੈਂ ਆਪ ਸੱਭ ਨੂੰ ਰੈਡ ਕਰਾਸ ਸੁਸਾਇਟੀ ਪਟਿਆਲਾ ਦੇ ਸਰਪ੍ਰਸਤ ਦੇ ਤੌਰ ਤੇ ਵਿਸ਼ਵ ਰੈਡ ਕਰਾਸ ਦਿਵਸ ਅਤੇ ਵਿਸ਼ਵ ਕਰੀਸੈਂਟ ਦਿਵਸ਼ ਦੀਆਂ ਬਹੁਤ ਬਹੁਤ ਮੁਬਾਰਕਾਂ ਦਿਦਾ ਹਾਂ ਤੇ ਕਾਮਨਾ ਕਰਦਾ ਹਾਂ ਕਿ ਰੈਡ ਕਰਾਸ ਸੁਸਾਇਟੀ ਹੋਰ ਵੀ ਵੱਧੇ ਫੁੱਲੇ ਤੇ ਇਸੇ ਤਰ੍ਹਾਂ ਹੀ ਸਮੁੱਚੀ ਮਾਨਵਤਾ, ਸਰਵ ਧਰਮ ਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਵੀ ਮਜ਼ਬੂਤ ਬਣਾਉਣ ਲਈ ਨਿਰਵਿਘਨ ਸ਼ਲਾਘਾਯੋਗ ਕੰਮ ਕਰਦੀ ਰਹੇ।
ਧੰਨਵਾਦ !
ਭਗਵਾਨ ਦਾਸ ਗੁਪਤਾ ਸਮਾਜਸੇਵੀ
ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ
ਸੰਪਰਕ: 9855384640
Email. gupta.bhagwandass00@gmail.com