ਪਟਿਆਲਾ 18 ਅਪ੍ਰੈਲ (ਸੁਖੀਜਾ)- ਪਿਛਲੇ ਦਿਨੀ ਪੰਜਾਬ ਸਰਕਾਰ ਦੇ ਹਕਾਰੇ ਹੋਏ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬ੍ਰਹਮ ਗਿਆਨੀ ਭਾਈ ਲਾਲੋ ਦੇ ਵਾਰਸਾ ਨੂੰ ਮਜ਼ਾਕ ਦਾ ਪਾਤਰ ਬਣਾਇਆ ਮਿਹਨਤਕਸ਼ ਕੌਮ ਨੂੰ ਨੀਵਾ ਦਿਖਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਕੀਤਾ ਉਹਨਾਂ ਕਿਹਾ ਪੰਜਾਬ ਸਰਕਾਰ ਦਾ ਇਹ ਵਜੀਰ ਰਾਮਗੜ੍ਹੀਆ ਇਤਿਹਾਸ ਤੋਂ ਕੋਰਾ ਅਣਜਾਣ ਹੈ। ਲਾਲਜੀਤ ਭੁੱਲਰ ਵੱਲੋਂ ਬੋਲੀ ਗਈ ਭੱਦੀ ਸਬਦਾਬਲੀ ਨੂੰ ਰਾਮਗੜ੍ਹੀਆ ਪਰਿਵਾਰ ਕਦੇ ਵੀ ਨਹੀ ਭੁਲਾਉਣਗੇ। ਸੱਗੂ ਨੇ ਕਿਹਾ ਅਸੀ ਕਿਰਤੀ ਹਾਂ ਮਿਹਨਤਕਸ਼ ਹਾਂ ਹੰਕਾਰੀ ਨਹੀ ਹਾਂ ਪਰ ਹੰਕਾਰੀ ਦਾ ਹੰਕਾਰ ਤੋੜਨ ਲਈ ਸਾਡੀ ਕੌਮ ਹਮੇਸ਼ਾ ਮੋਹਰੀ ਰਹੀ ਹੈ ਬੇਅੰਤ ਇਤਿਹਾਸ ਦੇ ਪੰਨੇ ਇਸ ਗੱਲ ਦਾ ਗਵਾਹ ਹਨ। ਉਹਨਾਂ ਕਿਹਾ ਰਾਮਗੜ੍ਹੀਆ ਅਕਾਲ ਜਥੇਬੰਦੀ ਰਜਿ ਪੰਜਾਬ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਜਿਿਲਆ ਅੰਦਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰੋਸ ਮੁਜਾਰੇ ਕੀਤੇ ਜਾ ਰਹੇ ਹਨ ਅਤੇ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ। ਸੱਗੂ ਨੇ ਦੱਸਿਆ ਕਿ ਮਿਤੀ 21 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਰਿਹਾਇਸ਼ ਦੇ ਨੇੜੇ ਰੋਸ ਵਜੋ ਸੜਕ ਤੇ ਬੈਠ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਸੂਬਾ ਆਗੂਆ ਦੀ ਵੱਡੀ ਮੀਟਿੰਗ ਹੋਵੇਗੀ। ਸਾਰੇ ਮੈਂਬਰ ਸਾਹਿਬਾਨਾਂ ਦੀ ਸਹਿਮਤੀ ਨਾਲ ਮੌਕੇ ਤੇ ਅਗਲਾ ਪ੍ਰੋਗਰਾਮ ਵੀ ਉਲੀਕਿਆ ਜਾ ਸਕਦਾ ਹੈ।
ਤਸਵੀਰ – ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ।