ਪੁਰਾਣੇ ਜ਼ਮਾਨੇ ਵਿੱਚ ਮਨੁੱਖ ਦਾ ਜੀਵਨ ਸਧਾਰਨ ਹੁੰਦਾ ਸੀ।ਉਸ ਵਿੱਚ ਕੋਈ ਬਨਾਵਟੀਪਨ ਨਹੀ ਸੀ।ਪਰਿਵਾਰ ਵਿੱਚ ਇੱਕ ਜੀਅ ਕਮਾੳਂੁਦਾ ਸੀ ਅਤੇ ਸਾਰੇ ਖਾੳਂੁਦੇ ਸਨ।ਇੱਕ ਇੱਕ ਪਰਿਵਾਰ ਵਿੱਚ ਦਸ ਦਸ ਜੀਅ ਹੁੰਦੇ ਸਨ। ਉਸ ਵੇਲੇ ਦੀ ਸਰਕਾਰ ਵੀ ਉਨ੍ਹਾਂ ਨੂੰ ਇਨਾਮ ਦਿੰਦੀ ਸੀ। ਜਿਸਦੇ ਘਰ ਵਿੱਚ ਬਾਰ੍ਹਾਂ ਜਾਂ ਇਸ ਤੋ ਵੱਧ ਮਂੈਬਰ ਹੁੰਦੇ ਸਨ। ਉਸ ਵੇਲੇ ਘਰ ਦੇ ਬਜ਼ੁਰਗ ਆਪਣੇ ਬੱਚਿਆਂ ਨੂੰ 7 ਪੱੁਤਰ ਹੋਣ ਦਾ ਵਰ ਦਿੰਦੇ ਸਨ।ਉਸ ਸਮੇਂ ਕੋਈ ਬਿਰਧ ਘਰ ਨਹੀ ਹੁੰਦੇ ਸਨ। ਕਿੳਂੁਕਿ ਜਿਸ ਪਰਿਵਾਰ ਵਿੱਚ ਚਾਰ ਵੀ ਲੜਕੇ ਹੁੰਦੇ ਸਨ। ਉਨ੍ਹਾਂ ਦੇ ਬਜ਼ੁਰਗ ਆਪਣੇ ਆਪ ਹੀ ਸੰਭਾਲੇ ਜਾਂਦੇ ਸਨ। ਕਿਸੀ ਨੂੰ ਲੋੜ ਹੀ ਨਹੀ ਪੈਦੀਂ ਸੀ ਕਿ ਆਪਣੇ ਘਰ ਦੇ ਬਜ਼ੁਰਗ ਨੂੰ ਕਿਸੀ ਕੁੰਭ ਦੇ ਮੇਲੇ ਵਿੱਚ ਛੱਡ ਆਉਣ ਜਾਂ ਕਿਸੀ ਬਿਰਧ ਆਸ਼ਰਮ ਵਿੱਚ ਭੇਜ ਦੇਣ।
ਹੋਲੀ ਹੋਲੀ ਮਨੁੱਖ ਵਿੱਚ ਜਾਗ੍ਰਿਤੀ ਆੳਂੁਦੀ ਗਈ। ਪੜਾਈ ਦਾ ਪਸਾਰ ਜਿਆਦਾ ਹੋਣ ਲੱਗ ਪਿਆ। ਪਰਿਵਾਰ ਦੀਆਂ ਲੋੜਾਂ ਵੱਧਣ ਲੱਗ ਪਈਆਂ। ਜਾਂ ਇੰਝ ਕਹਿ ਲਓ ਕਿ ਖੁਸ਼ਹਾਲੀ ਆਉਣੀ ਸ਼ੁਰੂ ਹੋ ਗਈ। ਵੱਡੇ ਪਰਿਵਾਰਾਂ ਵਾਲਿਆਂ ਨੂੰ ਘੱਟ ਤਰਜੀਹ ਮਿਲਣ ਲੱਗ ਗਈ। ਕਿੳਂੁਕਿ ਖੁਸ਼ਹਾਲੀ ਵੱਧਣ ਨਾਲ ਪਰਿਵਾਰ ਦੀ ਆਮਦਨ ਘੱਟ ਲੱਗਣ ਲੱਗ ਗਈ। ਹੁਣ ਪਰਿਵਾਰ ਦੇ ਵਧੇਰੇ ਮਂੈਬਰ ਕਮਾਉਣ ਲੱਗ ਪਏ ਪਰ ਘਰ ਵਿੱਚ ਖਿੱਚ ਖਿੱਚ ਵੱਧਣ ਲੱਗ ਪਈ। ਹੁਣ ਸਰਕਾਰ ਨੂੰ ਵੀ ਮਹਿਸੂਸ ਹੋਣ ਲੱਗ ਗਿਆ ਕਿ ਇੱਕ ਪਰਿਵਾਰ ਵਿੱਚ ਘੱਟ ਮੈਂਬਰ ਹੋਣੇ ਚਾਹੀਦੇ ਹਨ।ਸਰਕਾਰ ਨੇ ਬੱਸ ਦੋ ਯਾ ਤੀਨ ਬੱਚੇ, ਹੋਤੇ ਹੈ ਘਰ ਮੇ ਅੱਛੇ ਦਾ ਨਾਅਰਾ ਲਗਾਉਣਾ ਸ਼ੁਰੂ ਕਰ ਦਿੱਤਾ। ਕਿੳਂੁਕਿ ਵੱਸਂੋ ਵੱਧਣ ਲੱਗੀ ਅਤੇ ਕੰਮ ਦੇ ਮੌਕੇ ਘੱਟਣ ਲੱਗੇ।ਪਰ ਘਰ ਦੇ ਬਜ਼ੁਰਗਾਂ ਦੀ ਬੇਕਦਰੀ ਅਜੇ ਵੀ ਨਹੀ ਹੁੰਦੀ ਸੀ। ਕਿਉਂਕਿ ਜੇ ਇੱਕ ਘਰ ਵਿਚ ਦੋ ਲੜਕੇ ਵੀ ਹੁੰਦੇ ਸਨ ਤਾਂ ਬਜ਼ੁਰਗਾਂ ਦਾ ਸਾਰਾ ਭਾਰ ਇੱਕ ਦੇ ਸਿਰ ਉੱਤੇ ਨਹੀਂ ਰਹਿ ਜਾਂਦਾ ਸੀ ਕਿੳਂੁਕਿ ਉਹ ਵਾਰੀ ਵਾਰੀ ਆਪਣੇ ਬਜ਼ੁਰਗਾਂ ਨੂੰ ਰੱਖ ਲੈਂਦੇ ਸਨ।ਹੁਣ ਇੱਕਾ ਦੁੱਕਾ ਬਿਰਧ ਆਸ਼ਰਮ ਬਣਨ ਲੱਗ ਪਏ।ਪਰ ਫਿਰ ਵੀ ਜ਼ਮਾਨਾ ਠੀਕ ਹੀ ਸੀ।
ਪਰ ਹੁਣ ਤਾਂ ਹੱਦ ਹੀ ਹੋ ਗਈ ਹੈ। ਜਦੋਂ ਦੀ ਸਰਕਾਰ ਨੇ ਹਮ ਦੋ ਹਮਾਰੇ ਦੋ ਦੀ ਅਵਾਜ਼ ਸ਼ੁਰੂ ਕੀਤੀ ਹੈ। ਮਾੜਾ ਹੀ ਹਾਲ ਹੈ। ਹੁਣ ਹਾਲਾਤ ਇਹ ਹਨ ਕਿ ਘਰ ਦਾ ਹਰ ਜੀਅ ਕਮਾ ਰਿਹਾ ਹੈ। ਪਰਿਵਾਰ ਛੋਟੇ ਹੋਣ ਦੇ ਬਾਵਜੂਦ ਵੀ ਕਿਸੀ ਦੀਆਂ ਲੋੜਾਂ ਦੀ ਪੂਰਤੀ ਨਹੀ ਹੋ ਰਹੀ। ਹਰ ਪਾਸੇ ਅਸ਼ਾਂਤੀ ਹੈ। ਲੁੱਟ ਖਸੱੁਟ ਵੱਧ ਗਈ ਹੈ।ਦੋ ਬੱਚਿਆਂ ਵਿਚੋ ਇੱਕ ਲੜਕਾ ਤਾਂ ਹਰ ਕੋਈ ਚਾਹੁੰਦਾ ਹੀ ਹੈ। ਜੇ ਇੱਕ ਪਰਿਵਾਰ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਹੈ ਤਾਂ ਬਜ਼ੁਰਗਾਂ ਦਾ ਬਹੁਤ ਮਾੜਾ ਹਾਲ ਹੋ ਗਿਆ ਹੈ। ਮਾਂ ਪਿਓ ਲੜਕੇ ਨੂੰ ਬੜੇ ਲਾਡ ਪਿਆਰ ਨਾਲ ਪਾਲਦੇ ਹਨ।ਉਸ ਨੂੰ ਹਰ ਤਰ੍ਹਾਂ ਦੀ ਸਹੂਲਤ ਦੇ ਕੇ ਪੜਾਉਂਦੇ ਲਿਖਾਂਦੇ ਹਨ।ਤਾਂ ਕਿ ਮੁੰਡਾ ਵੱਡਾ ਹੋ ਕੇ ਅਫਸਰ ਬਣੇਗਾ ਅਤੇ ਸਾਡਾ ਬੁਢੇਪਾ ਅਰਾਮ ਨਾਲ ਕੱਟ ਜਾਵੇਗਾ।ਪਰ ਹੁੰਦਾ ਇਸ ਦੇ ਉਲਟ ਹੈ। ਕੋਈ ਇੱਕ ਅੱਧਾ ਵਿਰਲਾ ਹੀ ਆਗਿਆਕਾਰੀ ਬੱਚਾ ਹੋਵੇਗਾ।ਜਿਹੜਾ ਵੱਡਾ ਹੋਣ ਤੋਂ ਬਾਅਦ ਆਪਣੇ ਮਾਂ ਬਾਪ ਨੂੰ ਆਦਰ ਸਨਮਾਨ ਨਾਲ ਰੱਖੇਗਾ। ਨਹੀਂ ਤਾਂ ਅੱਜ ਇਹੋ ਜਿਹਾ ਜ਼ਮਾਨਾ ਆ ਗਿਆ ਹੈ ਕਿ ਜਿਵੇਂ ਹੀ ਬੱਚਾ ਵੱਡਾ ਹੁੰਦਾ ਹੈ , ਨੌਕਰੀ ਕਰਨ ਲੱਗਦਾ ਹੈ ਆਪਣੇ ਬੁੱਢੇ ਮਾਂ ਬਾਪ ਨੂੰ ਬੋਝ ਸਮਝਣ ਲੱਗ ਜਾਂਦਾ ਹੈ। ਹੁਣ ਤਾਂ ਥਾਂ ਥਾਂ ਤੇ ਬਿਰਧ ਘਰ ਜਾਂ ਅਜਿਹੇ ਆਸ਼ਰਮ ਖੱੁਲ੍ਹ ਗਏ ਹਨ ਜਿਥੇ ਇਹੋ ਜਿਹੇ ਹੋਣਹਾਰ ਮੁੰਡੇ ਆਪਣੇ ਮਾਂ ਪਿਓ ਨੂੰ ਇੱਕ ਵਾਰੀ ਛੱਡ ਜਾਂਦੇ ਹਨ ਅਤੇ ਮੁੜ ਕੇ ਉਨ੍ਹਾਂ ਦੀ ਬਾਤ ਨਹੀਂ ਪੁੱਛਦੇ ਕਿ ਉਹ ਜ਼ਿੰਦਾ ਵੀ ਹਨ ਕਿ ਨਹੀਂ।ਆਪਣੇ ਬਜ਼ੁਰਗਾਂ ਨੂੰ ਇੱਕ ਫਾਲਤੂ ਮੈਂਬਰ ਹੀ ਸਮਝਦੇ ਹਨ। ਜੇ ਕਿਸੀ ਦੇ ਮਾਂ ਬਾਪ ਇਨ੍ਹਾਂ ਆਸ਼ਰਮਾਂ ਵਿੱਚ ਜਾਣ ਤੋਂ ਰਹਿ ਜਾਂਦੇ ਹਨ ਤਾਂ ਉਨ੍ਹਾਂ ਨਾਲ ਘਰ ਵਿੱਚ ਹੀ ਨੌਕਰਾਂ ਵਾਲਾ ਵਿਵਹਾਰ ਕੀਤਾ ਜਾਂਦਾ ਹੈ। ਘਰ ਦੇ ਜਿੰਨੇ ਵੀ ਫਾਲਤੂ ਕੰਮ ਭਾਵ ਬਜ਼ਾਰੋਂ ਸਬਜ਼ੀ ਲਿਆਣੀ,ਦੱੁਧ ਲਿਆਣਾ,ਬੱਚਿਆਂ ਨੂੰ ਸਕੂਲ ਛੱਡਣ ਜਾਣਾ ਆਦਿ ਸਭ ਕੁਝ ਉਨ੍ਹਾਂ ਦੇ ਜ਼ਿੰਮੇ ਹੀ ਹੁੰਦਾ ਹੈ।
ਸੋ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਲਾਜ਼ਮੀ ਕਰ ਦੇਣ ਕਿ ਇੱਕ ਪਰਿਵਾਰ ਵਿੱਚ ਚਾਰ ਹੀ ਜੀਅ ਹੋਣ। ਵੱਧ ਚਾਹੇ ਹੋਣ ਪਰ ਘੱਟ ਨਾ ਹੋਣ ਤਾਂ ਕਿ ਜਿਹੜਾ ਬੁਢੇਪਾ ਹੁਣ ਬਿਰਧ ਆਸ਼ਰਮਾਂ ਜਾਂ ਕੁੰਭ ਦੇ ਮੇਲਿਆਂ ਵਿੱਚ ਰੱੁਲ ਰਿਹਾ ਹੈ ਆਪਣੇ ਘਰ ਹੀ ਸੰਭਾਲਿਆ ਜਾਵੇ।ਬੱਚੇ ਆਪਣੇ ਮਾਂ ਬਾਪ ਨੂੰ ਉਹੀ ਇੱਜ਼ਤ ਦੇਣ ਜਿੰਨਾ ਦੇ ਉਹ ਹੱਕਦਾਰ ਹਨ।