ਪਟਿਆਲਾ 27 ਅਕਤੂਬਰ ( ) ਉਮੰਗ ਵੈਲਫੇਅਰ ਫਾਊਂਡੇਸ਼ਨ ਰਜਿ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਜਿਲਾ ਬਾਲ ਸੁਰਖਿੱਆ ਅਫਸਰ ਸ਼ਾਇਨਾਂ ਕਪੂਰ ਦੇ ਵਿਸ਼ੇਸ਼ ਸਹਿਯੋਗ ਸਦਕਾ ਅਤੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਅਤੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਖ^ਵੱਖ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਅਤੇੇ ਕਾਲਜਾਂ ਵਿੱਚ ਸਾਈਬਰ ਸੁਰੱਖਿਆ ਸਬੰਧੀ ਸੈਮੀਨਾਰ ਲਗਾਉਣ ਤਹਿਤ ਰਾਜਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ, ਮਹਿੰਦਰ ਗੰਜ ਰਾਜਪੁਰਾ ਟਾਊਨ ਵਿਖੇ 25ਵਾਂ ਸਾਈਬਰ ਸੁਰੱਖਿਆਂ ਸੈਮੀਨਾਰ ਦਾ ਸਿਲਵਰ ਜੁਬਲੀ ਵਜੋਂ ਆਗਾਜ ਕੀਤਾ ਗਿਆ।ਜਿਸ ਵਿੱਚ 270 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਸਮਾਗਮ ਮੌਕੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ, ਮੀਤ ਪ੍ਰਧਾਨ ਅਤੇ ਸਾਈਬਰ ਐਕਸਪਰਟ ਅਨੁਰਾਗ ਅਚਾਰਿਆ, ਕੋਆਰਡੀਨੇਟਰ ਡਾ ਗਗਨਪ੍ਰੀਤ ਸਿੰਘ, ਅਤੇ ਸਕੂਲ ਸਟਾਫ ਤੋਂ ਪ੍ਰਿੰਸੀਪਲ, ਪੂਨਮ ਕੁਮਾਰੀ, ਸੀਨੀਅਰ ਲੈਕਚਰਾਰ ਇੰਗਲਿਸ਼, ਰਾਜੇਸ਼ ਕੁਮਾਰ ਸਿਆਲ, ਕੰਪਿਊਟਰ ਫੈਕਲਟੀ, ਸੰਜੀਵ ਕੁਮਾਰ ਇੰਗਲਿਸ਼ ਮਿਸਟ੍ਰੈਸ, ਸ਼੍ਰੀਮਤੀ ਲੀਨਾ ਖੰਨਾ, ਕੰਪਿਊਟਰ ਫੈਕਲਟੀ, ਸ੍ਰੀਮਤੀ ਨੀਤੂ ਖੰਨਾ, ਕੰਪਿਊਟਰ ਫੈਕਲਟੀ, ਸ਼੍ਰੀਮਤੀ ਪਰਮਿੰਦਰ ਕੌਰ ਕੰਪਿਊਟਰ ਫੈਕਲਟੀ, ਸ਼੍ਰੀਮਤੀ ਸੀਮਾ ਆਰੀਆ ਲੈਕਚਰਾਰ ਅੰਗਰੇਜ਼ੀ, ਮੋਹਨ ਲਾਲ ਸਾਇੰਸ ਮਿਸਟ੍ਰੈਸ, ਸ਼੍ਰੀਮਤੀ ਵੀਨਾ ਅਰੋੜਾ ਲੈਕਚਰਾਰ ਗਣਿਤ, ਨੀਰਜ ਸ਼ਰਮਾ ਲੈਕਚਰਾਰ ਕੈਮਿਸਟਰੀ, ਨਵਦੀਪ ਲੈਕਚਰਾਰ ਕਾਮਰਸ, ਨੀਲਮ ਰਾਣੀ ਨੇ ਸਾਇਬਰ ਸਕਿਊਰਟੀ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਅਨੁਰਾਗ ਅਚਾਰਿਆ ਨੇ ਕਿਹਾ ਅਸੀ ਪਿਛਲੇ ਲੰਮੇ ਸਮੇਂ ਤੋਂ ਜਿਲ੍ਹਾ ਪ੍ਰਸ਼ਾਸ਼ਨ ਦੀ ਮਦਦ ਨਾਲ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਇਹ ਸੈਮੀਨਾਰ ਕਰ ਰਹੇ ਹਾਂ। ਅੱਜ ਦੇ ਸਮੇਂ ਵਿੱਚ ਮੁਬਾਇਲ ਤਾਂ ਸਾਰੇ ਚਲਾਉਂਦੇ ਹਨ, ਪਰ ਇਸ ਦੀ ਸਹੀ ਵਰਤੋਂ ਦੀ ਜਾਣਕਾਰੀ ਅਤੇ ਇਸ ਨਾਲ ਹੋਣ ਵਾਲੇ ਫਰਾਡ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ। ਇਹ ਹੀ ਨਹੀ ਖਾਸ ਤੌਰ ਤੇ ਕੁੜੀਆਂ ਨਾਲ ਇੰਟਰਨੈਟ ਰਾਹੀ ਹੋਣ ਵਾਲੀਆਂ ਮੁਸ਼ਕਲਾਂ ਅਤੇ ਉਨਾਂ ਦੇ ਹੱਲ ਬਾਰੇ ਜਾਨਣਾ ਮੋਜੂਦਾ ਖਾਸ ਜਰੂਰਤ ਹੈ। ਇਸ ਦੇ ਨਾਲ ਹੀ ਵਿਿਦਆਰਥੀਆਂ ਨੂੰ ਕ੍ਰਿਪਟੋਗ੍ਰਾਫੀ, ਐਪਲਕੇਸ਼ਨ ਸੁਰਖਿਆਂ, ਸੋਸ਼ਲ ਮੀਡੀਆ, ਮਾਲਵੇਅਰ ਅਤੇ ਵਾਇਰਲ ਚੀਜਾਂ ਤੋਂ ਬਚਣ ਆਦਿ ਬਾਰੇ ਵੀ ਗੁਣ ਦੱਸੇ ਗਏ
ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਹੋਰਨਾਂ ਸਕੂਲਾਂ ਅਤੇ ਕਾਲਜਾਂ ਨੂੰ ਵੀ ਅਪੀਲ ਕੀਤੀ ਕਿ ਇਸ ਸੈਮੀਨਾਰ ਨੂੰ ਕਰਵਾਉਣ ਲਈ ਸੰਸਥਾ ਦੇ ਕੋਆਰਡੀਨੇਟਰ ਡਾ ਗਗਨਪ੍ਰੀਤ ਨਾਲ 9646637262 ਤੇ ਸੰਪਰਕ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੋਈ ਵੀ ਪ੍ਰੇਸ਼ਾਨੀ ਆਉਣ ਤੇ ਸਭ ਤੋਂ ਪਹਿਲਾ ਆਪਣੇ ਮਾਂ ਬਾਪ ਅਤੇ ਅਧਿਆਪਕ ਨੂੰ ਦੱਸਣ ਬਾਰੇ ਵੀ ਅਪੀਲ ਕੀਤੀ ਤਾਂ ਜੋ ਬੱਚੇ ਇੰਟਰਨੇਟ ਤੋਂ ਡਰਨ ਦੀ ਬਜਾਏ ਇਸ ਤੋਂ ਚੰਗੀ ਸਿੱਖਿਆ ਲੈਣ ਲਈ ਗੁਰੇਜ ਨਾ ਕਰਨ।