ਇਕ ਫਿਲਮ ਆਈ ਸੀ ਦੁਲਹਾ ਬਿਕਤਾ ਹੈ ਬੋਲੋ ਖ੍ਰੀਦੋਗੇ ਮਤਲੱਬ ਦੁਲਹਾ ਜਿੰਨਾ ਪੜਿਆ ਲਿਖਿਆ ਵੱਡਾ ਅਫਸਰ ਉਂਤਨੀ ਉਸ ਦੀ ਤਨਖ਼ਾਹ/ਆਮਦਨ ਜਾਂ ਕੀਮਤ ਕਹਿਣ ਦਾ ਮਤਲਬ ਅੱਜ ਪੂਰੇ ਭਾਰਤ ਦੇਸ਼ ਵਿਚ ਬੱਚੇ ਬਹੁਤ ਪੜਾਇਆ ਕਰ ਰਹੇ ਹਨ ਕੋਈ ਮੈਡੀਕਲ ਕਰ ਰਿਹਾ ਹੈ ਕੋਈ ਇੰਜੀਅਰਿੰਗ ਕਰ ਰਿਹਾ ਹੈ ਕੋਈ ਚਾਰਟੇਡ ਅਕਾਉਟੇਂਟ ਬਣਨਾ ਚਾਹੁੰਦਾ ਹੈ ਕੋਈ ਵਿਗਿਆਨਿਕ ਬਣਨਾ ਚਾਹੁੰਦਾ ਹੈ ਕੋਈ ਉੱਚ ਕੋਟੀ ਦਾ ਆਰਕੀਟੈਕਟ ਪਰੰਤੂ ਇੰਨੀ ਪੜਾਈ ਤੋਂ ਬਾਅਦ ਵੀ ਇਹਨਾਂ ਬੱਚਿਆਂ ਨੂੰ ਇਹਨਾਂ ਦੀ ਯੋਗਤਾ ਮੁਤਾਬਿਕ ਨੌਕਰੀਆਂ ਨਹੀਂ ਮਿਲਦਿਆਂ ਇਹਨਾਂ ਬੱਚਿਆਂ ਦੀ ਪੜਾਈ ਲਈ ਬੱਚਿਆਂ ਦੇ ਮਾਂ ਪਿਉ 40-50 ਲੱਖ ਰੁਪਏ ਦੇ ਐਜੂਕੇਸ਼ਨ ਲੋਨ ਦੇ ਨਾਮ ਤੇ ਆਪਣੇ ਘਰ, ਸੋਨਾ, ਗਹਿਣੇ ਗਿਰਵੀ ਰੱਖ ਕੇ ਬੈਂਕਾਂ ਤੋਂ ਕਰਜੇ ਲੈਂਦੇ ਹਨ ਤੇ ਆਪਣੇ ਜਿਗਰ ਦੇ ਟੁਕੜੇ ਨੂੰ ਪੜ੍ਹਨ ਅਤੇ ਨੌਕਰੀ ਲਈ ਵਿਦੇਸ਼ ਭੇਜਦੇ ਹਨ ਜਿਥੇ ਬੱਚੇ ਪੜਾਈ ਨੇ ਨਾਲ ਨਾਲ ਵਿਦੇਸ਼ ਵਿਚ ਆਪਣੀ ਫੀਸ ਵੱਜੋ ਲਿਤਾ ਕਰਜਾ ਉਤਾਰਨ ਲਈ ਉੱਥੇ ਮਜ਼ਦੂਰੀ ਕਰਦੇ ਹਨ ਪਰ ਉਹਨਾਂ ਵਲੋਂ ਪੜ੍ਹੀ ਗਈ ਪੜਾਈ ਵਾਲੀਂ ਨੌਕਰੀ ਫੇਰ ਵੀ ਨਹੀਂ ਮਿਲਦੀ ਉਹ ਬੇਚਾਰੇ ਸਿਰਫ ਉਥੇ ਮਜਦੂਰ ਬਣਕੇ ਰਹਿ ਜਾਂਦੇ ਹਨ। ਪਹਿਲਾਂ ਨੌਕਰੀ ਲਗਵਾਨ ਦੇ ਨਾਮ ਤੇ ਮੰਤਰੀ ਸੰਤਰੀ ਅਫਸਰ ਦਲਾਲਾਂ ਵਲੋਂ ਲੱਖਾਂ ਰੁਪਏ ਰਿਸ਼ਵਤਾਂ ਲੈ ਕੇ ਨੌਕਰੀਆਂ ਲਗਵਾਈਆਂ ਜਾਂਦੀਆਂ ਸੀ ਤੇ ਯੋਗ ਉਮੀਦਵਾਰ ਮੈਰਿਟ ਵਾਲੇ ਨੌਕਰੀ ਤੋਂ ਵਾਂਜੇ ਰਹਿ ਜਾਂਦੇ ਸੀ ਜੋ ਕੀ ਉਹ ਵੀ ਅਜ ਦੇ ਸਮੇ ਚ ਬੰਦ ਹੈ ਕਿਉ ਕਿ ਸਰਕਾਰਾਂ ਪਾਸ ਦੇਣ ਨੂੰ ਤਨਖ਼ਾਹ ਨਹੀਂ ਹੈ “ਤਨਖ਼ਾਹ ਨਹੀਂ ਤਾਂ ਭਰਤੀ ਨਹੀਂ”। ਕਿਉਂ ਨਾ ਸਰਕਾਰਾਂ ਵੀ ਰਿਸ਼ਵਤ ਨਾ ਲੈ ਕੇ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਨੌਕਰੀਆਂ ਵੇਚਣੀ ਸ਼ੁਰੂ ਕਰ ਦਵੇ ਜਾਂ ਸਕਿਉਰਿਟੀ ਦੇ ਤੋਰ ਪੈਸੇ ਜਮਾਂ ਕਰਵਾਕੇ ਜਿਵੇ ਬੈਂਕ ਕਰਜ਼ਾ ਦੇਣ ਦੇ ਬਦਲੇ FD ਜਾਂ ਰਜਿਸਟਰੀ ਗਿਰਵੀ ਰਖਾ ਕਰ ਕਰਜ਼ਾ ਦੇਂਦੇ ਹਨ ਅਤੇ ਇਸੇ ਤਰਾਂ ਸਰਕਾਰ ਵੀ ਇਸੇ ਪੈਸੇ (ਡਿਪੋਸਿਟ ਰਕਮ) ਨਾਲ ਅਤੇ ਇਸਦੇ ਵਿਆਜ ਨਾਲ ਇਹਨਾਂ ਨੂੰ ਤਨਖ਼ਾਹ ਦੇਵੇ ਅਤੇ ਵਿਕਸਿਤ ਕਾਰਜ ਕਰੇ ਅਤੇ ਰਿਸ਼ਵਤ ਲੈ ਕੇ ਨੌਕਰੀਆਂ ਦੇਣ ਦਾ ਭ੍ਰਿਸਟਾਚਾਰ ਖ਼ਤਮ ਕਰੇ ਅਤੇ ਯੋਗ ਉਮੀਦਵਾਰ ਨੂੰ ਉਸਦੀ ਯੋਗਤਾ ਮੁਤਾਬਿਕ ਨੌਕਰੀ ਦੇਵੇ, ਉਧਾਰਣ ਦੇ ਤੋਰ ਤੇ ਡਾਕਟਰ ਦੀ ਨੌਕਰੀ ਲਈ 2 ਕਰੋੜ ਇੰਜੀਨਿਅਰ ਲੱਗਣ ਲਈ 1 ਕਰੋੜ ਕਲਰਕ ਲੱਗਣ ਲਈ 30 ਲੱਖ (ਕਾਨੂੰਨੀ ਤੋਰ ਤੇ ਇਸ ਰਕਮ ਨੂੰ security amount ਸਮਝਿਆ ਜਾਵੇ ਨੂੰ ਲੈ ਕੇ ਆਪਣੇ ਖ਼ਜ਼ਾਨੇ ਭਰਕੇ ਕੁਬੇਰ ਬਣ ਸਕਦੀ ਹੈ ਹੁਣ ਸਵਾਲ ਇਹ ਹੈ ਕਿ ਯੋਗ ਉਮੀਦਵਾਰ ਇੰਨੀ ਵੱਡੀ ਰਕਮ ਕਿਥੋਂ ਲੈ ਕੇ ਆਵੇਗਾ ਅਮੀਰ ਤਾਂ ਦੇ ਦੇਵੇਗਾ ਪਰ ਗਰੀਬ ਮਾਂ ਪਿਓ ਕਿਥੋਂ ਇੰਨੀ ਵੱਡੀ ਰਕਮ ਲੈ ਕੇ ਆਉਣਗੇ। ਜਦ ਬੱਚੇ ਦੀ ਪੜਾਈ ਲਈ ਬੈਂਕ ਉਸ ਨੂੰ ਵਿਦੇਸ਼ ਪੜਾਈ ਲਈ 40-50 ਲੱਖ ਰੁਪਏ EDUCATION LOAN FOR ABROAD STUDY ਲਈ ਦਿੰਦੇ ਹਨ ਤੇ ਜਦੋਂ ਬੱਚਾ ਪੜਾਈ ਪੂਰੀ ਕਰ ਲੈਂਦਾ ਹੈ ਫੇਰ ਨੌਕਰੀ ਲੱਗਣ ਤੇ ਇਹ ਕਿਸਤਾ ਵਿਚ education ਲਈ ਲਿੱਤਾ ਕਰਜ਼ਾ ਉਤਾਰਨਾ ਹੁੰਦਾ ਹੈ ਫੇਰ ਕਿਉ ਨਾ ਬੈਂਕ ਸਕੀਮ ਦਾ ਨਾਮ ਬਦਲ ਕੇ LOAN FOR JOB IN BHARAT ਕਰ ਦਿੱਤਾ ਜਾਵੇ। ਵਿਦੇਸ਼ੀ ਯੂਨੀਵਰਸਿਟੀ ਦੇ offer letter ਤੇ ਕਰਜ਼ਾ ਦੇਣ ਦੀ ਥਾਂ ਸਰਕਾਰ ਵਲੋਂ appointment letter ਬੱਚੇ ਦੀ ਯੋਗਤਾ ਮੁਤਾਬਿਕ ਜਾਰੀ ਕਰੇ ਤੇ ਬੈਂਕ ਵਲੋਂ ਕਰਜ਼ਾ ਦਵਾ ਕੇ ਨੌਕਰੀ join ਕਰਵਾਈ ਜਾਵੇ। ( ਜਿਵੇਂ ਲਘੂ ਉਦਯੋਗ ਬੈਂਕਾਂ ਨੂੰ ਸਪਾਂਸਰ ਹੁੰਦੇ ਹਨ) ਇਸ ਕਰਜ਼ੇ ਤੋਂ ਪ੍ਰਾਪਤ ਕੀਤੀ ਨੌਕਰੀ ਦੀ ਤਨਖ਼ਾਹ ਤੋਂ ਹੀ ਉਹ ਨੌਕਰੀ ਲਈ ਯੋਗ ਉਮੀਦਵਾਰ ਕਰਜ਼ੇ ਦੀ ਕਿਸ਼ਤ ਜੋ ਕੀ ਸਰਕਾਰ ਵਲੋਂ ਕਟ ਕੇ ਬੈਂਕ ਨੂੰ ਦਿੱਤੀ ਜਾਵੇਗੀ ਤੇ ਬਾਕੀ ਤਨਖ਼ਾਹ ਨਾਲ ਉਹ ਆਸਾਨੀ ਨਾਲ ਆਪਣਾ ਪਰਿਵਾਰ ਪਾਲ ਸਕਦਾ ਹੈ ਇਸ ਨਾਲ ਬੇਰੋਜ਼ਗਾਰੀ ਖ਼ਤਮ ਹੋਵੇਗੀ ਅਪਰਾਧ ਖ਼ਤਮ ਹੋਣਗੇ ਨਸ਼ਾ ਖ਼ਤਮ ਹੋਵੇਗਾ ਵਿਦੇਸ਼ ਜਾਉਂਣ ਦੀ ਹੋੜ ਖ਼ਤਮ ਹੋਵੇਗੀ ਭਾਰਤ ਦਾ ਪੈਸਾ ਭਾਰਤ ਚ ਰਹੇਗਾ ਤੇ ਜਿਹੜੇ ਬਣੇ ਬਣਾਏ ਡਾਕਟਰ ਇੰਜੀਨਿਅਰ ਵਿਗਿਆਨਿਕ ਦੂਜੇ ਦੇਸ਼ਾਂ ਨੂੰ ਭਾਰਤ ਤੋਂ ਮਿਲਦੇ ਸੀ ਉਹ ਭਾਰਤ ਚ ਰਹਿ ਕੇ ਭਾਰਤ ਦੀ ਹੀ ਸੇਵਾ ਕਰਨਗੇ ਤੇ ਕਿਵੇਂ ਨਹੀਂ ਭਾਰਤ ਖੁਸ਼ਹਾਲ ਹੋਵੇਗਾ ਫਿਰ ਤੋਂ ਸੋਨੇ ਦੀ ਚਿੜੀਆ ਹੋਵੇਗਾ।
(ਰਜਨੀਸ਼ ਸਕਸੇਨਾ)
ਪਟਿਆਲਾ