ਰਾਮਗੜ੍ਹੀਆ ਅਕਾਲ ਜਥੇਬੰਦੀ ਨੇ ਲਾਇਆ ਵਿਸ਼ਾਲ ਖੂਨਦਾਨ ਕੈਂਪ। ਪਟਿਆਲਾ 7 ਦਸੰਬਰ (0000)- ਅਠਾਰਵੀਂ ਸਦੀਂ ਦੇ ਮਹਾਨ ਸਿੱਖ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲਾ ਸ਼ਤਾਬਦੀ ਨੂੰ ਦੁਨੀਆ ਭਰ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆਂ ਜਾ ਰਿਹਾ ਹੈ। ਅੱਜ ਸਥਾਨਕ ਰੈੱਡ ਕਰਾਸ ਸੁਸਾਇਟੀ ਪਟਿਆਲ਼ਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਭਾ, ਸ੍ਰੀ ਵਿਸ਼ਵਕਰਮਾ ਚੈਰੀਟੇਬਲ,ਅੇਜੂਕੇਸ਼ਨ ਅਤੇ ਵੈਲਫੇਅਰ ਟਰੱਸਟ ਲ਼ਾਹੋਰੀ ਗੇਟ ਪਟਿਆਲ਼ਾ ਦੇ ਸਹਿਯੋਗ ਨਾਲ ਰਾਮਗੜ੍ਹੀਆ ਭਾਈਚਾਰੇ ਦੀ ਨਾਮਵਰ ਸੰਸਥਾ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਵੱਲੋਂ ਜਗਜੀਤ ਸਿੰਘ ਸੱਗੂ ਸੂਬਾ ਚੇਅਰਮੈਨ ਅਤੇ ਰਾਮ ਸਿੰਘ ਧੀਮਾਨ ਮੁੱਖ ਬੁਲਾਰਾ ਪੰਜਾਬ ਦੀ ਅਗਵਾਈ ਹੇਠ ਮਹਾਰਾਜਾ ਸ੍ਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ ਅਤੇ ਇਸ ਮੌਕੇ ਸਾਲ 2024 ਦਾ ਕਲੰਡਰ ਵੀ ਰਲੀਜ ਕੀਤਾ ਗਿਆ। ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਉਹਨਾਂ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪੰਜਾਬ ਭਰ ਵਿੱਚ 5 ਮਈ ਤੋਂ 5 ਦਸੰਬਰ ਤੱਕ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆ ਅੰਦਰ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸਰਦਾਰ ਜੱਸਾ ਰਾਮਗੜ੍ਹੀਆ ਜੀ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਖੂਨਦਾਨ ਕੈਂਪ ਲਾਏ ਗਏ ਹਨ ਉਹਨਾਂ ਕਿਹਾ 31 ਦਸੰਬਰ ਨੂੰ ਸ਼੍ਰੀ ਅਮ੍ਰਿੰਤਸਰ ਸਾਹਿਬ ਵਿਖੇ ਕੈਂਪ ਲਾਉਣ ਵਾਲਿਆ ਸਮੁੱਚੀਆ ਟੀਮਾਂ ਨੂੰ ਸਨਮਾਨ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਰੱਖੀਆ ਜਾਵੇਗਾ ਅਤੇ ਸਾਲ 2024 ਦੀ ਰੂਪ-ਰੇਖਾ ਪੰਜਾਬ ਦੇ ਅਹੁਦੇਦਾਰਾ ਨਾਲ ਸਲਾਹ ਮਸ਼ਵਰਾ ਕਰਕੇ ਉਲੀਕੀ ਜਾਵੇਗੀ। ਪੰਜਾਬ ਦੇ ਨਾਮਵਰ ਪੰਜਾਬੀ ਗਾਇਕ ਚਰਨ ਲੋਹਾਰ ਨੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜੀਵਨ ਬਾਰੇ ਬਹੁਤ ਹੀ ਵਿਸਥਾਰ ਨਾਲ ਗੁਣਗਾਨ ਕੀਤਾ ਆਈ ਸੰਗਤ ਨੇ ਉਹਨਾਂ ਦੀ ਗਾਇਕੀ ਦੀ ਖੂਬ ਪ੍ਰਸੰਸ਼ਾ ਕੀਤੀ। ਸੂਬੇ ਦੇ ਮੁੱਖ ਬੁਲਾਰੇ ਰਾਮ ਸਿੰਘ ਧੀਮਾਨ ਨੇ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਵੱਲੋਂ ਕੀਤੇ ਜਾ ਉਪਰਾਲਿਆ ਬਾਰੇ ਅਤੇ ਆਉਣ ਵਾਲੇ ਸਮੇਂ ਵਿੱਚ ਕਰਨ ਵਾਲੇ ਕਾਰਜਾਂ ਬਾਰੇ ਸਮੂਹ ਮੈਂਬਰ ਸਾਹਿਬਾਨਾਂ ਨਾਲ ਬਹੁਤ ਹੀ ਬਰੀਕੀ ਨਾਲ ਜਾਣਕਾਰੀ ਸਾਝੀ ਕੀਤੀ। ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕਲਸੀ ਨੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਨੂੰ ਅਤੇ ਸਮੂਹ ਮੈਂਬਰ ਸਾਹਿਬਾਨਾਂ ਨੂੰ ਸਾਲ 2023 ਦੋਰਾਨ ਹੋਏ ਸਾਰੇ ਕਾਮਯਾਬ ਕਾਰਜ਼ਾ ਦੀ ਮੁਬਾਰਕਬਾਦ ਦਿੱਤੀ। ਜ਼ਿਲ੍ਹੇ ਦੇ ਆਗੂ ਇੰਦਰਜੀਤ ਸਿੰਘ ਮੁੰਡੇ ਅਤੇ ਗੁਰਭਜਨ ਸਿੰਘ ਲਚਕਾਣੀ ਨੇ ਰਾਮਗੜ੍ਹੀਆ ਭਾਈਚਾਰੇ ਦੇ ਪਹੁੰਚੇ ਸਰਕਾਰੀ ਮੁਲਾਜਮਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਅਤੇ ਸੀਨੀਅਰ ਆਗੂ ਭਗਵੰਤ ਸਿੰਘ ਮਣਕੂ ਨੇ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਅੱਠਵੇਂ ਖੂਨਦਾਨ ਕੈਂਪ ਵਿੱਚ ਰਜਿੰਦਰਾ ਹਸਪਤਾਲ ਬਲੱਡ ਬੈਕ ਦੀ ਟੀਮ ,ਪਟਿਆਲ਼ਾ ਵੂਡਨ ਲੇਬਰ ਕੰਨਟਰੈਕਟਰ ਯੂਨੀਅਨ ,ਡਾ ਹਰਿੰਦਰ ਪਾਲ ਸਿੰਘ ਸਕੱਤਰ ਪਰਿਤਪਾਲ ਸਿੰਘ ਸਿੱਧੂ ਵਿਜੇ ਕਪੂਰ ਸਮਾਜ ਸੇਵਕ ਅਤੇ ਪੰਜਾਬ ਭਰ ਵਿੱਚੋਂ ਆਏ ਆਗੂ ਸਾਹਿਬਾਨਾਂ ਦਾ ਵਿਸ਼ੇਸ਼ ਸਨਮਾਨ ਕਰਨ ਦੇ ਨਾਲ ਨਾਲ ਪਟਿਆਲਾ ਪਹੁੰਚਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਜ਼ਿਲਾ ਸੰਗਰੂਰ, ਮਲੇਰਕੋਟਲਾ, ਬਰਨਾਲਾ, ਮਾਨਸਾ, ਪਾਤੜਾ ,ਸਮਾਨਾ ,ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਸ੍ਰੀ ਫਤਿਹਗੜ੍ਹ ਸਾਹਿਬ, ਮੋਹਾਲੀ, ਚੰਡੀਗੜ੍ਹ, ਰੂਪਨਗਰ ਅਤੇ ਪਟਿਆਲਾ ਤੋੰ ਵੱਡੀ ਗਿਣਤੀ ਵਿੱਚ ਆਗੂ ਸਾਹਿਬਾਨ ਪਹੁੰਚੇ ਸਨ।