ਆਧੁਨਿਕ ਪੰਜਾਬੀ ਕਵਿਤਾ ਦੇ ਉਸਰਈਏ ਭਾਈ ਵੀਰ ਸਿੰਘ ਦਾ ਜਨਮ ਡਾ ਚਰਨ ਸਿੰਘ ਦੇ ਘਰ 5 ਦਸੰਬਰ 1872 ਈ ਨੂੰ ਅੰਮ੍ਰਿਤਸਰ ਵਿਖੇ ਹੋਇਆ। ਮੱੁਢਲੀ ਵਿੱਦਿਆ ਇੰਨ੍ਹਾਂ ਨੇ ਆਪਣੇ ਨਾਨਾ ਜੀ ਪਾਸ ਰਹਿ ਕੇ ਕੀਤੀ। ਦੱਸਵੀ ਦੇ ਇਮਤਿਹਾਨ ਵਿੱਚ ਅੱਵਲ ਰਹੇ ਤੇ ਛੇਤੀ ਹੀ ਇੰਨਾ ਨੇ ਇਕ ਖਾਲਸਾ ਸਮਾਚਾਰ ਆਰੰਭ ਕੀਤਾ ਜੋ ਬਾਅਦ ਵਿੱਚ ਇਕ ਸੰਸਥਾ ਦਾ ਰੂਪ ਧਾਰਨ ਕਰ ਗਿਆ। ਬੇਸ਼ਕ ਇਹ ਯੂਨੀਵਰਸਿਟੀ ਦੀ ਉਚ ਵਿੱਦਿਆ ਹਾਸਲ ਨਹੀ ਕਰ ਸਕੇ ਪਰ ਸੰਸਕ੍ਰਿਤ, ਫਾਰਸੀ, ਉਰਦੂ, ਗੁਰਬਾਣੀ ਤੇ ਸਿੱਖ ਇਤਿਹਾਸ, ਹਿੰਦੂ ਇਤਿਹਾਸ ਤੋ ਭਲੀ ਭਾਂਤ ਜਾਣੂ ਸਨ। ਇਹਨਾਂ ਦੇ ਸਮੇ ਅੰਗਰੇਜ਼ਾਂ ਦਾ ਰਾਜ ਸੀ। ਹਰ ਪਾਸੇ ਲੱੁਟ ਖਸੱੁਟ ਸੀ। ਲੋਕ ਜਾਤਾਂ ਤੇ ਧਰਮਾਂ ਵਿੱਚ ਵੱਟ ਰਹੇ ਸਨ। ਭਾਈ ਵੀਰ ਸਿੰਘ ਧਾਰਮਿਕ ਬ੍ਰਿਤੀ ਦੇ ਹੋਣ ਕਾਰਨ ਲੋਕਾਂ ਵਿਚ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਚਾਹੁੰਦੇ ਸਨ। ਉਹ ਲੋਕਾਂ ਨੂੰ ਇਕ ਸੇਧ ਦੇਣਾ ਚਾਹੁੰਦੇ ਸਨ ਅਤੇ ਆਪਣੇ ਸਿੱਖ ਧਰਮ ਬਾਰੇ ਸੁਚੇਤ ਕਰਨਾ ਚਾਹੁੰਦੇ ਸਨ। ਇਹੀ ਉਨ੍ਹਾਂ ਦੀ ਕਵਿਤਾ ਦਾ ਮੱੁਖ ਮਨੋਰਥ ਸੀ। ਉਸ ਦੇ ਖਿਆਲ ਵਿੱਚ ਖੇੜਾ ਹਰ ਵੇਲੇ ਦਾ ਤੇ ਹਰ ਹਾਲਾਤ ਵਿਚ ਖੇੜਾ ਹੀ ਅਸਲ ਜੀਵਨ ਹੈ। ਸੱੁਖ ਵੇਲੇ ਤਾਂ ਸਾਰੇ ਖਿੜੇ ਰਹਿ ਸਕਦੇ ਹਨ ਪਰ ਦੱੁਖ ਵੇਲੇ ਵੀ ਖਿੜੇ ਰਹਿਣਾ ਕਿਸੇ ਪਦਮ ਬ੍ਰਿਛ ਵਰਗੇ ਵਿਰਲੇ ਦਾ ਹੀ ਕੰਮ ਹੈ : ਰੱੁਤ ਉਦਾਸੀ ਦੇ ਵਿਚ ਖਿੜਦੇ, ਪਦਮ ਕੂਕ ਪਏ ਕਹਿੰਦੇ। ਸਦਾ ਬਹਾਰ ਉਨ੍ਹਾਂ ਤੇ, ਜਿਹੜੇ ਹੋ ਦਿਲਗੀਰ ਨ ਬਹਿੰਦੇ। ਖੇੜਾ ਭਰਿਆ ਹਰ ਰੱੁਤੇ ਹੈ, ਹਰ ਹਾਲੇ ਹਰ ਜਾਈ। ਖਹਿੜਾ ਛੱਡਿਆ ਜਿਸ ਨਾ ਏਸ ਦਾ, ਰਮਜ਼ ਉਸ ਨੇ ਪਾਈ। ਭਾਈ ਵੀਰ ਸਿੰਘ ਤੇ ਖਿਆਲ ਵਿੱਚ ਇਹ ਸਦਾ ਦਾ ਖੇੜਾ ਕਾਇਮ ਰੱਖਣ ਦਾ ਇੱਕੋ ਇਕ ਤਰੀਕਾ ਹੈ ਕਿ ਮਨੱੁਖ ਖੇੜੇ ਦੇ ਸੋਮੇ ਵਾਹਿਗੁਰੂ ਨਾਲ ਹਮੇਸ਼ਾ ਜੁੜਿਆ ਰਹੇ। ਉਸਦਾ ਸਿਮਰਨ ਤੇ ਪਿਆਰ ਹੀ ਮਨੱੁਖ ਨੁੰ ਖੇੜੇ ਦੀ ਪ੍ਰੇਰਨਾ ਦੇਵੇਗਾ। ਭਾਈ ਸਾਹਿਬ 19 ਵੀ ਸਦੀ ਦੇ ਅੰਤ ਤੇ 20 ਵੀ ਸਦੀ ਦੇ ਅਰੰਭ ਦੇ ਦੇ ਇਕ ਅਜਿਹੇ ਕਵੀ ਹੋਏ ਹਨ ਜਿੰਨ੍ਹਾਂ ਨੇ ਨਾ ਕੇਵਲ ਕਵਿਤ ਦੀਆਂ ਪੁਰਾਤਨ ਰਵਾਇਤਾਂ ਨੂੰ ਤੋੜ ਕੇ ਆਧੁਨਿਕ ਨਿੱਕੀ ਕਵਿਤਾ ਤੇ ਮਹਾਂਕਾਵਿ ਨੂੰ ਜਨਮ ਦਿੱਤਾ ਸਗੋ ਵਾਰਤਕ ਨੂੰ ਵੀ ਨਵਾਂ ਰੂਪ ਤੇ ਸ਼ੈਲੀ ਪ੍ਰਦਾਨ ਕੀਤੀ ਤੇ ਮਗਰੋ ਆਧੁਨਿਕ ਕਾਲ ਦੇ ਸਾਰੇ ਲਿਖਾਰੀਆਂ ਨੇ ਕਵਿਤਾ ਤੇ ਵਾਰਤਕ ਦੇ ਖੇਤਰ ਵਿੱਚ ਭਾਈ ਵੀਰ ਸਿੰਘ ਦੀਆਂ ਪਾਈਆਂ ਲੀਹਾਂ ਨੂੰ ਅਪਣਾਇਆ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਹੇਠ ਲਿਖਿਆਂ ਕਾਵਿ ਰਚਨਾਵਾਂ ਦਿੱਤੀਆਂ। ਰਾਣਾ ਸੂਰਤ ਸਿੰਘ (ਮਹਾਂਕਾਵਿ), ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ, ਪ੍ਰੀਤ ਵੀਣਾ, ਕੰਬਦੀ ਕਲਾਈ, ਕੰਤ ਸਹੇਲੀ ਤੇ ਮੇਰੇ ਸਾਈਆਂ ਜੀਉ। ਭਾਈ ਸਾਹਿਬ ਪੰਜਾਬੀ ਸਾਹਿਤ ਵਿਚ ਪਹਿਲੇ ਮਹਾਂਕਾਵਿ ਲੇਖਕ ਹਨ। ਉਨ੍ਹਾਂ ਦੇ ਮਹਾਂਕਾਵਿ ਰਾਣਾ ਸੂਰਤ ਸਿੰਘ ਨੂੰ ਸਿੱਖ ਰੱਹਸਵਾਦ ਦੀ ਵਿਆਖਿਆ ਕਿਹਾ ਜਾ ਸਕਦਾ ਹੈ। ਇਸ ਮਹਾਂਕਾਵਿ ਵਿੱਚ ਭਾਈ ਵੀਰ ਸਿੰਘ ਦੀਆਂ ਕਾਲਪਨਿਕ ਉਡਾਰੀਆਂ ਦੀਆਂ ਸਿਖਰਾਂ ਵੇਖੀਆਂ ਜਾ ਸਕਦੀਆਂ ਹਨ। ਇਸ ਵਿਚਲੇ ਸੂਖਮ ਵਿਚਾਰ, ਉਦੇ ਮੰਡਪਲਾਂ ਅਤੇ ਰੱਹਸਵਾਦੀ ਦ੍ਰਿਸ਼ਾਂ ਤੇ ਰਾਣੀ ਰਾਜ ਕੌਰ ਦੀ ਅਲੌਕਿਕ ਸੁੰਦਰਤਾ ਇਸਦੇ ਸਿੰ਼ਗਾਰ ਹਨ। ਪੰਜਾਬੀ ਯੂਨੀਵਰਸਿਟੀ ਵੱਲੋ ਇਨ੍ਹਾਂ ਨੂੰ ਡਾਕਟਰ ਆਫ ਓਰੀਐਟਲ ਨਰਸਿੰਗ ਦੀ ਡਿਗਰੀ ਦੇਣੀ ਮਨਜੂਰ ਕੀਤੀ ਗਈ ਪਰ ਇਹ ਉਥੇ ਮੌਜੂਦ ਨਾ ਹੋਣ ਕਰਦੇ ਡਿਗਰੀ ਇੰਨਾਂ ਦੇ ਘਰ ਪਹੁੰਚਾ ਦਿੱਤੀ ਗਈ। 1952 ਵਿੱਚ ਪੰਜਾਬ ਸਰਕਾਰ ਨੇ ਇੰਨਾਂ ਨੂੰ ਪੰਜਾਬ ਲੈਜਿਸਲੇਟਿਵ ਕੌਸਲ ਦਾ ਮੈਬਰ ਨਾਮਜ਼ਦ ਕੀਤਾ। 1955 ਵਿਚ ਸਿੱਖ ਵਿੱਦਿਅਕ ਕਾਨਫਰੰਸ ਉਤੇ ਆਪ ਨੂੰ ਇਕ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ। 1955 ਵਿੱਚ ਇੰਨ੍ਹਾਂ ਦੇ ਕਾਵਿ ਸੰਗ੍ਰਹਿ ਮੇਰੇ ਸਾਈਆ ਜੀਓ ਨੂੰ ਭਾਰਤ ਸਰਕਾਰ ਦਾ ਸਾਹਿਤ ਅਕਾਦਮੀ ਵੱਲੋ ਪੰਜ ਹਜ਼ਾਰ ਰੁਪਏ ਦਾ ਕੌਮੀ ਇਨਾਮ ਮਿਲਿਆ। ਇਸ ਵਿਚ ਬਿਰਹਾ ਵਰਣਨ ਕੀਤਾ ਹੈ। ਆਪ ਦਾ ਪ੍ਰੀਤਮ ਜੋਤਿ ਸਰੂਪ ਹੋਣ ਕਰਕੇ ਬੜੀ ਦੁਰਲੱਭ ਵਸਤ ਹੈ। ਇਸ ਲਈ ਉਹ ਕਦੀ ਕਦੀ ਛਿਨਭੰਗਰੀ ਮਿਲਾਪ ਤੋ ਬਾਅਦ ਲੰਮਾ ਵਿਛੋੜਾ ਹੋ ਜਾਂਦਾ ਹੈ ਤੇ ਕਵੀ ਦੀ ਆਤਮਾ ਪ੍ਰੀਤਮ ਦੇ ਅਲਬੇਲੇਪਨ ਦਾ ਦੱੁਖ ਮਹਿਸੂਸ ਕਰਨ ਲੱਗ ਜਾਂਦੀ ਹੈ। ਕਈ ਵਾਰੀ ਵੁਸ ਨੂੰ ਦੁਬਾਰਾ ਮਿਲਣ ਦੀ ਆਸ ਟੱੁਟ ਗਈ ਮਹਿਸੂਸ ਹੁੰਦੀ ਹੈ।
ਵੇ ਕਿੰਗ ਵਜਾਂਦਿਆਂ ਜੋਗੀਆ ਪਿਆ ਗਾਨਾ ਏ ਬਿਰਹੋ ਦੇ ਗੀਤ ਪਿਆ ਫਿਰਨੈ ਤੂੰ ਬਾਉਲਿਆਂ ਵਾਂਗ। ਭਾਈ ਵੀਰ ਸਿੰਘ ਨੂੰਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਆਖਿਆ ਜਾਂਦਾ ਹੈ। ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਆਖਿਆ ਜਾਂਦਾ ਹੈ। ਛੋਟੀਆਂ ਕਵਿਤਾਵਾਂ ਦੀ ਰਚਨਾ ਇੰਨਾਂ ਨੇ 1905 ਈ ਤੋ ਮਗਰੋ ਆਰੰਭ ਕੀਤੀ। ਇਹ ਕਵਿਤਾਵਾਂ ਕਲਾ ਦੇ ਪੱਖੋ ਉਨ੍ਹਾਂ ਦੀਆਂ ਲੰਮੀਆਂ ਕਵਿਤਾਵਾਂ ਨਾਲੋ ਮਹਾਨ ਹਨ। ਕਿਉਕਿ ਇਹ ਵੱਡੀ ਗੱਲ ਨੂੰ ਬੜੇ ਸੁੰਦਰ ਢੰਗ ਨਾਲ ਚਾਰ ਸਤਰਾਂ ਵਿਚ ਕਹਿ ਜਾਂਦ ਹਨ ਪਰ ਲੰਮੇਰੀਆਂ ਕਵਿਤਾਵਾਂ ਵਿਚ ਛੋਟੀ ਗਲ ਨੂੰ ਬੜਾ ਲਮਕਾ ਕੇ ਤੇ ਦੁਹਰਾ ਦੁਹਰਾ ਕੇ ਪੇਸ਼ ਕਰਦੇ ਹਨ। ਉਨ੍ਹਾਂ ਦੀਆਂ ਛੋਟੀਆਂ ਕਵਿਤਾਵਾਂ ਦਾ ਪ੍ਰਭਾਵ ਇੰਨਾ ਬਲਵਾਨ ਹੁੰਦਾ ਹੈ ਕਿ ਪਾਠਕਾਂ ਨੂੰ ਪੜ੍ਹਦੇ ਸਾਰ ਹੀ ਯਾਦ ਹੋ ਜਾਂਦੀਆਂ ਹਨ। ਬੇਸ਼ਕ ਇਸ ਵਿਚ ਅਧਿਆਤਮਕਤਾ ਦੀ ਛੋਹ ਮੌਜੂਦ ਹੁੰਦੀ ਹੈ। ਜਿਵੇ :
- ਦੇਹ ਇੱਕ ਬੂੰਦ ਸੁਰਾਹੀਉ ਸਾਨੂੰ ਇਕ ਹੀ ਦੇ ਸਾਈ।
- ਹੋਸ਼ਾ ਨਾਲੋ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ।ਭਾਈ ਸਾਹਿਬ ਕੁਦਰਤ ਪ੍ਰੇਮੀ ਹਨ। ਉਹ ਕੁਦਰਤ ਵਿਚ ਆਪਣੇ ਅਰੂਪ ਪਿਤ ਦੇ ਦਰਸ਼ਨ ਕਰਦੇ ਹਨ ਜਿਸਨੇ ਕੁਦਰਤ ਨੂੰਸਾਜਿਆ ਹੈ : ਵੈਰੀ ਨਾਗ ਤੇਰਾ ਪਹਿਲਾ ਝਲਕਾ, ਜਦ ਅੱਖਆਂ ਵਿਚ ਵੱਜਦਾ। ਕੁਦਰਤ ਤੇ ਕਾਦਰ ਦਾ ਜਲਵਾ, ਲੈ ਲੈਦਾ ਇਕ ਸਜਦਾ।
ਇਸੇ ਤਰ੍ਹਾਂ ਮਟਕ ਹੁਲਾਰੇ ਵਿਚ ਬਹੁਤ ਸਾਰੀਆਂ ਕਵਿਤਾਵਾਂ ਕਸ਼ਮੀਰ ਦੀ ਸੁੰਦਰਤਾ, ਇਸਦੇ ਸਭਿਆਚਾਰਕ ਇਤਿਹਾਸ ਜਾਂ ਕੁਝ ਘਟਨਾਵਾਂ ਨਾਲ ਸੰਬੰਧਤ ਹਨ। ਭਾਈ ਸਾਹਿਬ ਨੇ ਕਈ ਥਾਵਾਂ ਤੇ ਕੁਦਰਤ ਰਾਹੀ ਸਵੈ ਪ੍ਰਗਟਾਵਾ ਵੀ ਕੀਤਾ ਹੈ ਜਿਵੇ ਬਿਨਫਸੇ ਦਾ ਕੱੁਲ ਕਵਿਤਾ ਵਿਚ ਲਿਖਦੇ ਹਨ : ਮੇਰੀ ਛਿਪੇ ਰਹਿਣ ਦੀ ਚਾਹ, ਤੇ ਛਿਪ ਟੁਰ ਜਾਣ ਦੀ ਹਾਂ, ਪੂਰੀ ਹੁੰਦੀ ਨਾਂਹ, ਮੈ ਤਰਲੇ ਲੈ ਰਿਹਾ। ਭਾਈ ਵੀਰ ਸਿੰਘ ਦੀ ਕਵਿਤਾ ਦਾ ਰਹੱਸਵਾਦੀ ਝੁਕਾਅ ਅਤੇ ਖੇੜਾ ਫਿਲਾਸਫੀ ਉਨ੍ਹਾਂ ਦੀ ਨਿੱਜਵਾਦੀ ਰੂਚੀ ਦੇ ਲਖਾਇਕ ਹਨ। ਉਨ੍ਹਾਂ ਦੀ ਸਮੱੁਚੀ ਕਵਿਤਾ ਛੰਦ ਬੱਧ ਹੈ। ਲਹਿਰਾਂ ਦੇ ਹਾਰ ਤੇ ਮਟਕ ਹੁਲਾਰੇ ਦੀਆਂ ਬਹੁਤੀਆਂ ਕਵਿਤਾਵਾਂ ਤੁਰਿਆਈ ਨਾਂ ਦੇ ਚੋਤੁਕੀਏ ਛੰਦ ਵਿਚ ਹਨ। ਇਨ੍ਹਾਂ ਨੇ ਆਪਣੀ ਬਹੁਤੀ ਕਵਿਤਾ ਵਿਚ ਸੰਕੇਤਕ ਚਿੰਨ੍ਹਾਂ ਦੀ ਵਰਤੋ ਕੀਤੀ ਹੈ। ਜਿਵੇ ਪਿਆਰ ਦੇ ਸੰਯੋਗ ਵੱਜੋ ਪਤੀ ਪਤਨੀ ਦਾ ਪ੍ਰਤੀਕ ਅਤੇ ਵਿਯੋਗ ਅਵਸਥਾ ਲਈ ਪ੍ਰੇਮੀ ਪ੍ਰੇਮਿਕਾ ਦਾ ਪ੍ਰਤੀਕ ਵੱਜੋ ਵਰਦਿਆ ਜਾਣਾ। ਬੋਲੀ ਵੀ ਸਰਲ ਪੰਜਾਬੀ ਹੈ ਜਿਸ ਵੱਜੋ ਕਵੀ ਦੇ ਤੋਰ ਤੇ ਭਾਈ ਸਾਹਿਬ ਜਿ਼ਆਦਾ ਮਾਣ ਹਾਸਲ ਕਰਦੇ ਹਨ। ਅੱਜ ਬਾਕੀ ਕਵੀਆਂ ਲਈ ਉਹ ਪਥ ਪ੍ਰਦਰਸ਼ਕ ਵੱਜੋ ਸਿੱਧ ਹੁੰਦੇ ਹਨ। ਸ੍ਰੀ ਰਵਿੰਦਰ ਨਾਥ ਚਦੋਪਾਖੀਆਂ ਲਿਖਦੇ ਹਨ : ਪੰਜ ਦਰਿਆਵਾਂ ਦੀ ਧਰਤੀ ਵਿਚ ਭਾਈ ਵੀਰ ਸਿੰਘ ਇਕ ਕਲਚਰ ਅਤੇ ਵਿੱਦਿਆ ਦਾ ਸਦਾ ਵਹਿੰਦਾ ਝਰਨਾ ਹੈ। ਇਸ ਤਰ੍ਹਾਂ ਭਾਈ ਸਾਹਿਬ ਨੇ ਇੱਕ ਅਣੱਥਕ ਸਾਹਿਤਕਾਰ ਸਨ। ਜਿੰਨਾ ਨੇ ਪੰਜਾਬੀ ਸਾਹਿਤ ਦੇ ਭੰਡਾਰੇ ਨੂੰ ਗਿਣਨਾਤਮਕ ਤੇ ਗੁਣਾਤਮਕ ਦੋਹਾਂ ਪੱਖਾਂ ਤੋ ਭਰਪੂਰ ਕੀਤਾ।