ਭੀਮਾਕਸ਼ੀ ਸ਼ਰਮਾ ਨੇ ਡੱਡੂ ਛਾਲ ਦੌੜ ਵਿੱਚ ਜਿੱਤਿਆ ਗੋਲਡ ਮੈਡਲ ।
ਮਾਤਾ ਪਿਤਾ ਨੂੰ ਪੜਾਈ ਦੇ ਨਾਲ ਨਾਲ ਬੱਚਿਆਂ ਦੀ ਖੇਡਾਂ ਵਿੱਚ ਵੀ ਲੈਣਾ ਚਾਹੀਦਾ ਹੈ ਰੁਝਾਨ
ਪਟਿਆਲਾ ਸ਼ਹਿਰ ਦੇ ਮਸ਼ਹੂਰ ਪੈਪਸੂ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਜਿੱਥੇ ਬੱਚਿਆਂ ਦੀ ਪੜ੍ਹਾਈ ਤੇ ਵਿਸ਼ੇਸ ਧਿਆਨ ਦਿੱਤਾ ਜਾਂਦਾ ਹੈ । ਉਥੇ ਹੀ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਜੋਰ ਨੂੰ ਵਧਾਉਣ ਵਾਸਤੇ ਖੇਡਾਂ ਵਿੱਚ ਵੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਦੱਸ ਦਈਏ ਕਿ ਬੀਤੇ ਦਿਨੀ ਪੈਪਸੂ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਹੋਈਆਂ ਖੇਡਾਂ ਵਿੱਚ ਬੱਚਿਆਂ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲਿੱਤਾ ਅਤੇ ਆਪਣਾ ਜੋਰ ਅਤੇ ਹੁਨਰ ਵਿਖਾ ਕੇ ਜਿੱਥੇ ਅਧਿਆਪਕਾਂ, ਮਾਤਾ ਪਿਤਾ ਅਤੇ ਸਾਥੀ ਵਿਦਿਆਰਥੀਆਂ ਦਾ ਮਨ ਜਿੱਤਿਆ। ਉੱਥੇ ਹੀ ਖੇਡ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰ ਮੈਡਲ ਵੀ ਹਾਸਿਲ ਕੀਤੇ । ਇਸੇ ਲੜੀ ਵਿੱਚ ਸਕੂਲ ਦੀ ਵਿਦਿਆਰਥਨ ਭੀਮਾਕਸ਼ੀ ਸ਼ਰਮਾ ਨੇ ਡੱਡੂ ਛਾਲ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ। ਉੱਥੇ ਹੀ ਦੂਜੇ ਸਥਾਨ ਤੇ ਚਾਂਦੀ ਤਗਮਾ ਰਿਧਮ ਤੇ ਤੀਸਰੇ ਸਥਾਨ ਤੇ ਅਸ਼ਮੀਤ ਕੌਰ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ। ਉੱਥੇ ਹੀ ਸਕੂਲ ਵੱਲੋਂ ਵਿਸ਼ੇਸ਼ ਕਰਕੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਬੱਚਿਆਂ ਦਾ ਉਤਸਾਹ ਵਧਾਉਣ ਵਾਸਤੇ ਇਹਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਦਾ ਹੌਸਲਾ ਵੀ ਵਧਾਇਆ ਗਿਆ । ਸਕੂਲ ਦੀ ਮੈਨੇਜਮੈਂਟ ਵੱਲੋਂ ਹਮੇਸ਼ਾ ਹੀ ਬੱਚਿਆਂ ਦੇ ਉੱਜਵਲ ਭਵਿੱਖ ਲਈ ਜਿੱਥੇ ਪੜ੍ਹਾਈ ਤੇ ਖਾਸ ਧਿਆਨ ਦਿੱਤਾ ਜਾਂਦਾ ਹੈ ਉਥੇ ਹੀ ਬਚਿਆ ਦੀ ਸੁਵਿਧਾ ਵਾਸਤੇ ਵੀ ਕਾਫੀ ਖਿਆਲ ਦਿਤਾ ਜਾਂਦਾ ਹੈ । ਪਰ ਇਸ ਦੇ ਨਾਲ ਨਾਲ ਹੀ ਬੱਚਿਆਂ ਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਵਾਸਤੇ ਵੀ ਸਮੇਂ ਸਮੇਂ ਤੇ ਖੇਡਾਂ ਦੇ ਮੁਕਾਬਲੇ ਵੀ ਕਰਾਏ ਜਾਂਦੇ ਹਨ।