ਸਵਿਟਜਰਲੈਂਡ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਨੇ ਇੱਕ ਗੱਲ ਸਾਂਝੀ ਕੀਤੀ ਕਿ ਜਿਹੜੇ ਘਰ ਵਿੱਚ ਉਹ ਕਿਰਾਏ ਤੇ ਰਹਿੰਦਾ ਸੀ, ਉਸ ਘਰ ਦੀ 67 ਸਾਲਾ ਮਾਲਕਣ ਜੋ ਕਿ ਸੇਵਾ ਮੁਕਤ ਅਧਿਆਪਕਾ ਸੀ । ਉਹ ਚੰਗੀ ਪੈਨਸ਼ਨ ਵੀ ਲੈਂਦੀ ਸੀ। ਇੱਕ ਲਾਗਲੇ ਘਰ ਵਿੱਚ ਰਹਿੰਦੇ 87 ਸਾਲ ਦੇ ਬਜ਼ੁਰਗ ਦੀ ਸਾਂਭ-ਸੰਭਾਲ਼ ਲਈ ਜਾਂਦੀ ਹੁੰਦੀ। ਕਹਿੰਦਾ ਇੱਕ ਦਿਨ ਮੈਂ ਘਰ ਦੀ ਮਾਲਕਣ ਨੂੰ ਪੁੱਛ ਬੈਠਿਆ ਕਿ ਅੰਟੀ ਤੁਸੀਂ ਚੰਗੀ ਪੈਨਸ਼ਨ ਲੈਂਦੇ ਹੋ, ਫਿਰ ਉਸ ਬਜ਼ੁਰਗ ਦੀ ਸਾਂਭ-ਸੰਭਾਲ਼ ਲਈ ਜਾਂਦੇ ਹੋ ? ਕਿੰਨੇ ਪੈਸੇ ਮਿਲਦੇ ਆ। ਉੱਤਰ ਸੁਣ ਕੇ ਹੈਰਾਨ ਰਹਿ ਗਿਆ। ਕਹਿੰਦੀ ਕਾਕਾ ਇਹ ਕੰਮ ਪੈਸਿਆਂ ਲਈ ਨਹੀਂ ਬਲਕਿ ਆਪਣੇ ਬੁਢੇਪੇ ਵਿੱਚ ਕਿਸੇ ਦੀ ਮੱਦਦ ਲੈਣ ਲਈ ਸਮਾਂ ਇਕੱਠਾ ਕਰ ਰਹੀ ਹਾਂ।, ਮੈਂ ਇੱਕ ਟਾਈਮ ਬੈਂਕ ਦੀ ਮੈਂਬਰਸ਼ਿਪ ਲਈ ਹੈ। ਉਹਨਾਂ ਨੇ ਮੈਨੂੰ ਇੱਕ ਕਾਰਡ ਜਾਰੀ ਕੀਤਾ ਹੈ,। ਜਦ ਤੱਕ ਮੇਰੇ ਹੱਡ-ਗੋਡੇ ਸਹੀ ਸਲਾਮਤ ਹਨ। ਮੈਂ ਅਜਿਹੇ ਲੋੜਵੰਦਾਂ ਲਈ ਸਮਾਂ ਕੱਢਦੀ ਰਹਾਂਗੀ। ਅਤੇ ਓਨੇ ਘੰਟੇ ਮੇਰੇ ਖਾਤੇ ਵਿੱਚ ਜਮਾਂ ਹੋਈ ਜਾਣਗੇ। ਜਦੋਂ ਮੈਨੂੰ ਲੱਗਿਆ ਕਿ ਹੁਣ ਮੈਂ ਕਿਸੇ ਦੀ ਦੇਖ-ਭਾਲ਼ ਨਹੀਂ ਕਰ ਸਕਦੀ, ਉਸ ਦਿਨ ਮੈਂ ਬੈਂਕ ਨੂੰ ਲਿਖਕੇ ਦਰਖ਼ਾਸਤ ਦੇ ਦਵਾਂਗੀ। ਬੈਂਕ ਮੈਨੂੰ ਮੇਰਾ ਕਮਾਇਆ ਗਿਆ ਸਮਾਂ ਸਮੇਤ ਵਿਆਜ, ਜਦੋਂ ਮੈਨੂੰ ਕਿਸੇ ਦੀ ਲੋੜ ਮਹਿਸੂਸ ਹੋਇਆ ਕਰੇਗੀ, ਮੇਰੇ ਘਰੇ ਕਿਸੇ ਹੋਰ ਖਾਤੇਧਾਰਕ ਨੂੰ (ਜਿਸਨੇ ਸਮਾਂ ਕਮਾਉਣਾ ਹੋਇਆ) ਮੇਰੇ ਕੰਮਾਂ ‘ਚ ਮੱਦਦ ਕਰਨ ਅਤੇ ਮੇਰੀ ਸਾਂਭ-ਸੰਭਾਲ਼ ਲਈ ਭੇਜ ਦਿਆ ਕਰੇਗਾ।
ਅੰਟੀ ਦਾ ਜੁਆਬ ਸੁਣਕੇ ਮੈਂ ਸੁੰਨ ਰਹਿ ਗਿਆ।ਮੈਂ ਤਾਂ ਸੋਚਦਾ ਸੀ ਸਵਿਟਜਰਲੈਂਡ ‘ਚ ਤਾਂ ਸਿਰਫ ਪੈਸਿਆਂ ਵਾਲ਼ੇ ਹੀ ਬੈਂਕ ਹਨ ਕਿਤੇ।। ਉਦੋਂ ਹੀ ਮੇਰੀਆਂ ਤਾਰਾਂ ਅਪਣੇ ਸਮਾਜ ਨਾਲ਼ ਜੁੜ ਗਈਆਂ ਕਿ ਸਾਨੂੰ ਤਾਂ ਆਪ ਅਜਿਹੇ ਬੈਂਕਾਂ ਦੀ ਬਹੁਤ ਲੋੜ ਹੈ। ਜਿਸ ਲਈ ਹੁਣੇ ਤੋਂ ਉਪਰਾਲਾ ਕਰਨਾ ਬਣਦੈ।