ਲਾਹੋਰੀ ਗੇਟ ਵਾਰਡ ਨੰਬਰ 48 ਪਟਿਆਲ਼ਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਰਮੀਤ ਸਿੰਘ ਸੋਢੀ (ਜਿਲਾ ਪ੍ਰਧਾਨ ਯੂਥ ਵਿੰਗ ਪਟਿਆਲ਼ਾ ਅਤੇ ਇੰਚਾਰਜ ਮਾਲਵਾ ਜ਼ੋਨ 3 ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਦੀ ਅਗਵਾਈ ਵਿਚ ਕੈਂਪ ਲਗਾ ਕੇ ਸਿਖ ਸੰਗਤ ਦੀਆਂ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਈਆਂ ਗਈਆਂ । ਹਰਮੀਤ ਸਿੰਘ ਸੋਢੀ ਨੇ ਪ੍ਰੈੱਸ ਨਾਲ ਗਲਬਾਤ ਕਰਦਿਆਂ ਸੰਗਤ ਨੂੰ ਅਪੀਲ ਕੀਤੀ ਕੀ ਪਿਛਲੇ ਕਈ ਸਾਲਾਂ ਤੋਂ ਐਸਜੀਪੀਸੀ ਤੇ ਬਾਦਲ ਦਲ ਕਬਜ਼ਾ ਕਰ ਕੇ ਬੈਠਾ ਹੈ ਅਤੇ ਕਿਸੇ ਗੁਰੂ ਘਰ ਦਾ ਪ੍ਰਬੰਧ ਸਹੀ ਢੰਗ ਨਾਲ ਨਹੀਂ ਹੋ ਰਿਹਾ । ਅਸੁਲਨ ਤੋਰ ਤੇ ਇਹ ਵੋਟਾਂ ਪੰਜ ਸਾਲ ਬਾਅਦ ਪੈਣੀਆਂ ਚਾਹੀਦੀਆ ਹਨ ਜੋ ਨਹੀ ਪੈ ਰਹੀਆਂ ਹੁਣ ਸਰਕਾਰ ਨੇ ਵੋਟਾਂ ਬਣਾਉਣ ਅਤੇ ਵੋਟਾਂ ਪਵਾਉਣ ਲਈ ਪ੍ਰਵਾਨਗੀ ਦਿੱਤੀ ਹੈ ਅਤੇ 31 ਜੁਲਾਈ 2024 ਵੋਟਾਂ ਬਣਾਉਣ ਦੀ ਆਖ਼ਰੀ ਤਰੀਕ ਹੈ । ਸੰਗਤ ਨੂੰ ਬੇਨਤੀ ਹੈ ਜਿਨਾਂ ਦੀਆਂ ਵੋਟਾਂ ਨਹੀ ਬਣੀਆਂ ਓਹ ਆਪਣੀ ਵੋਟ ਬਣਾ ਕੇ ਸਹੀ ਨੁਮਾਇੰਦੇ ਨੂੰ ਵੋਟ ਪਾ ਕੇ ਜਿਤਾਉਣ ਤਾਂ ਜੋ ਧੋਖੇ ਨਾਲ ਕਾਬਜ ਧੜੇ ਨੂੰ ਹਟਾ ਕੇ ਸਹੀ ਧੜੇ ਨੂੰ ਜਿਤਾ ਕੇ ਅੱਗੇ ਲੈ ਕੇ ਆਉਣ ਤਾਂ ਜੋ ਸੰਗਤ ਤਾਂ ਪੈਸੇ ਸਹੀ ਢੰਗ ਨਾਲ ਸੰਗਤ ਵਿੱਚ ਲੱਗ ਸਕੇ ।ਉੱਨਾਂ ਕਿਹਾ ਕੀ ਅਸੀਂ ਪਿਛਲੇ ਕਾਫੀ ਸਮੇਂ ਤੋਂ ਕੈਂਪ ਲਗਾ ਕੇ ਵੋਟਾਂ ਬਣਾ ਰਹੇ ਹਾਂ ਅਤੇ ਅੱਗੇ ਵੀ ਬਣਾਉਂਦੇ ਰਹਾਂਗੇ । ਜਿੰਨਾ ਦੀਆਂ ਵੋਟਾਂ ਨਹੀ ਬਣੀਆਂ ਓਹ ਸਾਨੂੰ ਮਿਲ ਕੇ ਆਪਣੀ ਵੋਟ ਜ਼ਰੂਰ ਬਣਾਓ ਤਾਂ ਜੋ ਪੰਥਕ ਕਾਰਜ ਸਹੀ ਹੱਥਾਂ ਵਿਚ ਆ ਸਕਣ । ਇਸ ਸਮੇਂ ਗਗਨਦੀਪ ਸਿੰਘ (ਪ੍ਰਧਾਨ ਯੂਥ ਵਿੰਗ ਪਟਿਆਲ਼ਾ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਨੋਨਿਹਾਲ ਸਿੰਘ, ਹਰਪ੍ਰੀਤ ਸਿੰਘ (ਸੀ.ਮੀ.ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਪਟਿਆਲ਼ਾ ਸ਼ਹਿਰੀ), ਪਰਮਜੀਤ ਸਿੰਘ, ਇੰਦਰਜੋਤ ਸਿੰਘ, ਗੁਰਸਿਮਰਨ ਸਿੰਘ,ਜੱਸ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ ।