ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ੀ ਗੁਰੂ ਅਰਜਨ ਦੇਵ ਜੀ ਮਹਾਰਜ ਦੇ ਸ਼ਹੀਦੀ ਪੁਰਬ ਨੂੰ ਸਮਰਪਤਿ ਸ੍ੀ ਸੁਖਮਣੀ ਸਾਹਿਬ ਜੀ ਦੇ 8 ਜੂਨ ਨੂੰ ਸ੍ੀ ਆਖੰਡ ਪਾਠ ਆਰੰਭ ਹੋਣਗੇ ਜਿਹਨਾਂ ਦੇ ਭੋਗ 10 ਜੂਨ ਪੈਣਗੇ

ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ੀ ਗੁਰੂ ਅਰਜਨ ਦੇਵ ਜੀ ਮਹਾਰਜ ਦੇ ਸ਼ਹੀਦੀ ਪੁਰਬ ਨੂੰ ਸਮਰਪਤਿ 40 ਦਿਨਾਂ ਦੇ ਸੰਗਤੀ ਰੂਪ ਵਿਚ ਸ੍ੀ ਸੁਖਮਣੀ ਸਾਹਿਬ ਜੀ ਦੇ ਪਾਠ ਅਤੇ ਸਿਮਰਨ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ 29 ਅਪੈ੍ਲ ਤੋਂ ਪਾ੍ਰੰਭ ਹਨ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮ ਨੂੰ ਹਾਜਰੀ ਭਰਦੀਆਂ ਹਨ ਰੋਜਾਨਾ ਸੰਗਤਾਂ ਵਾਸਤੇ ਠੰਡੇ ਮਿਠੇ ਜਲ ਦੀ ਛਬੀਲ ਲਗਾਈ ਜਾਂਦੀ ਹੈ ਹਰ ਰੋਜ ਸੰਗਤਾਂ ਵਾਸਤੇ ਚਾਹ ਪਾਣੀ ਤੇ ਹੋਰ ਪਦਾਰਥਾਂ ਦੇ ਲੰਗਰ ਲਗਾਏ ਜਾਂਦੇ ਹਨ ਭਾਈ ਰਾਜਿੰਦਰ ਸਿੰਘ ਖਾਲਸਾ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਖਾਲਸਾ ਜਨਰਲ ਸਕੱਤਰ ਨੇ ਦੱਸਿਆ ਕਿ c ਜਿਸ ਵਿਚ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ 6 ਜੂਨ ਭਾਈ ਹਰਅੰਮਿ੍ਤਪਾਲ ਸਿੰਘ ਜੀ ਸ੍ੀ ਆਨੰਦਪੁਰ ਸਾਹਿਬ ਵਾਲਿਆਂ ਵਲੋ ਸ਼ਾਮੀ ਗੁਰਮਤਿ ਸਮਾਗਮ ਹੋਣਗੇ 8 ਜੂਨ ਨੂੰ ਸ੍ੀ ਆਖੰਡ ਪਾਠ ਆਰੰਭ ਹੋਣਗੇ ਜਿਹਨਾਂ ਦੇ ਭੋਗ 10 ਜੂਨ ਪੈਣਗੇ ਉਪਰੰਤ ਗੁਰਮਤਿ ਸਮਾਗਮ ਹੋਵੇਗਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਰੇ ਸਮਾਗਮਾਂ ਵਿਚ ਹਾਜਰੀਆਂ ਭਰਕੇ ਗੁਰੂ ਦੀਆਂ ਖੁਸ਼ੀਆਂ ਪਾ੍ਪਤ ਕਰੋ ਜੀ ਉਪਰੰਤ ਗੁਰੂ ਦੇ ਲੰਗਰ ਅਤੁਟ ਵਰਤਾ ਜਾਣਗੇ ਰੋਜਾਨਾ ਮਿਸਲ ਸ਼ਹੀਦਾਂ ਬਾਬਾ ਦੀਪ ਸਿੰਘ ਸ਼ਹੀਦ ਬੀਬੀਆਂ ਦੇ ਜਥੇ ਵਲੋਂ ਛਬੀਲ ਸੇਵਾ ਕੀਤੀ ਜਾਂਦੀ ਹੈ ਬੀਬੀ ਦਲਜੀਤ ਕੌਰ ਮਨਜੀਤ ਕੌਰ ਮਹਿਰਾ ਤੇਜਿੰਦਰ ਕੌਰ ਕੁਲਵਿੰਦਰ ਕੌਰ ਜਗਤਾਰ ਕੌਰ ਜਸਵਿੰਦਰ ਕੌਰ ਬੀਨਾ ਗੁਰਪਰੀਤ ਕੌਰ ਗੁਰਪਰੀਤ ਕੌਰ ਆਦਿ ਸੇਵਾ ਨਿਭਾਉਦੀਆਂ ਹਨ ਉਪਰੋਕਤ ਤੋਂ ਇਲਾਵਾ ਭਾਈ ਦਵਿੰਦਰ ਸਿੰਘ ਹਰਨੇਕ ਸਿੰਘ ਖਾਲਸਾ ਅਵਤਾਰ ਸਿੰਘ ਗੁਰਿੰਦਰ ਸਿੰਘ ਸਵਰਨ ਸਿੰਘ ਜਸਵੰਤ ਸਿੰਘ ਜਸਪਾਲ ਸਿੰਘ ਚਰਨ ਸਿੰਘ ਬਲਜੀਤ ਸਿੰਘ ਸੁੰਮਨ ਚਰਨਜੀਤ ਸਿਘ ਬਲਵਿੰਦਰ ਸਿੰਘ ਕੇਸਰ ਸਿੰਘ ਬਲਦੇਵ ਸਿੰਘ ਗੁਰਦੇਵ ਸਿੰਘ ਆਦਿ ਕਮੇਟੀ ਮੈਂਬਰ ਹਾਜਰ ਹੁੰਦੇ ਹਨ

Leave a Reply

Your email address will not be published. Required fields are marked *