ਪਟਿਆਲਾ —(ਗੁਰਪ੍ਰਤਾਪ ਸਿੰਘ ਸਾਹੀ)—”ਰਿਆਜ ਮਿਉਜੀਕਲ ਫੋਰਮ” ਪਟਿਆਲਾ ਵੱਲੋਂ ਸਾਲ 2025 ਦੇ ਆਉਣ ਦੀ ਖੁਸ਼ੀ ਵਿੱਚ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ, ਭਾਸ਼ਾ ਭਵਨ, ਪਟਿਆਲਾ ਵਿਖੇ ਕਰਵਾਇਆ ਗਿਆ । ਸੰਸਥਾ ਦੇ ਪ੍ਰਧਾਨ ਸ੍ਰੀ ਸੁਸ਼ੀਲ ਕੁਮਾਰ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਸੰਸਥਾ ਵੱਲੋਂ ਨਵਾਂ ਸਾਲ ਮਨਾਉਣ ਲਈ ਉਲੀਕੇ ਇਸ ਪ੍ਰੋਗਰਾਮ ਵਿੱਚ ਪਟਿਆਲੇ ਤੋਂ ਇਲਾਵਾ, ਸਰਹਿੰਦ, ਬੱਸੀ ਮੋਰਿੰਡਾ, ਸੰਗਰੂਰ ਆਦਿ ਸ਼ਹਿਰਾਂ ਤੋ ਵੀ ਗਾਇਕਾਂ ਨੇ ਹਿੱਸਾ ਲਿਆ । ਸੰਸਥਾ ਦੇ ਪ੍ਰਧਾਨ ਸ੍ਰੀ ਸੁਸ਼ੀਲ ਕੁਮਾਰ ਵੱਲੋਂ “ਬਹਿ ਕੇ ਦੇਖ ਜਵਾਨਾ”, ਮੈਡਮ ਅਰਵਿੰਦਰ ਕੋਰ ਵੱਲੋਂ “ਸੁਨੋ ਸਜਨਾ ਪਪੀਹੇ ਨੇ”, ਐਡਵੋਕੇਟ ਐਨ.ਕੇ.ਸ਼ਾਹੀ ਵੱਲੋਂ “ਆਨੇ ਸੇ ਉਸਕੇ ਆਏ ਬਹਾਰ”, ਸਰਿੰਦਰ ਸ਼ਰਮਾ ਵੱਲੋਂ “ਹੰਮ ਨੇ ਅਪਨਾ ਸਭ ਕੁਛ”, ਰਾਕੇਸ਼ ਗੁਪੱਤਾ ਵੱਲੋਂ “ਮੁਝੇ ਇਸ਼ਕ ਹੈ ਤੁਝੀ ਸੇ, ਬਲਬੀਰ ਸਿੰਘ ਵੱਲੋਂ “ਤੇਰੀ ਪਿਆਰੀ ਪਿਆਰੀ ਸੁਰਤ ਕੋ”, ਲਲਿਤ ਛਾਬੜਾ ਵੱਲੋਂ “ਯਮਾਂ ਯਮਾਂ”, ਬਲਦੇਵ ਕ੍ਰਿਸ਼ਨ ਵੱਲੋਂ “ਤੁੰਮ ਸੇ ਅੱਛਾ ਕੋਨ ਹੈ”, ਡਾ. ਇੰਦਰਜੀਤ ਸਿੰਘ ਵੱਲੋਂ “ਤੇਰੇ ਨੇਨਾ ਕਿਉਂ ਭਰ ਆਏ”, ਐਡਵੋਕੇਟ ਅਨਿਲ ਗੁੱਪਤਾ ਵੱਲੋਂ “ਮੇਰੇ ਨੇਨਾ ਸਾਵਨ ਭਾਦੇ”, ਪਵਿਤਰ ਢਿੱਲੋਂ ਵੱਲੋਂ ਚੰਨ ਕਿਥਾਂ ਗੁਜਾਰੀ ਆਈ”, ਗੁਰਜੀਤ ਗੁੱਪਤਾ ਵੱਲੋਂ “ਛਲਕਾਈਏ ਜਾਮ”, ਸੈਲੇਂਦਰ ਵੱਲੋਂ “ਹਾਲ ਕਿਆ ਹੈ ਦਿਲੋਂ ਕਾ”, ਆਦਿ ਗੀਤਾ ਨੇ ਆਏ ਸਰੋਤਿਆ ਨੂੰ ਝੁੰਮਣ ਤੇ ਕੀਤਾ ਮਜਬੂਰ । ਗਾਇਕਾਂ ਵੱਲੋਂ ਸੁਸ਼ੀਲ ਕੁਮਾਰ ਦੇ ਸਾਉਂਡ ਸਿਸਟਮ ਅਤੇ ਸ੍ਰੀਮਤੀ ਪ੍ਰਮਜੀਤ ਕੋਰ ਵੱਲੋਂ ਨਿਭਾਈ ਸਟੇਜ ਸਕੱਤਰ ਦੀ ਭੂਮੀਕਾ ਦੀ ਸ਼ਲਾਘਾ ਕੀਤੀ ਗਈ । “ਰੋਜਾਨਾ ਚੜਦੀਕਲਾ” ਅਖਬਾਰ ਵੱਲੋਂ ਨਵੇਂ ਸਾਲ ਦਾ ਕਲੰਡਰ ਅਤੇ ਮੈਡਮ ਅਰਵਿੰਦਰ ਕੋਰ ਵੱਲੋਂ ਨਵੇਂ ਸਾਲ ਦਾ ਤੋਹਫਾ ਵੀ ਦਿੱਤਾ ਗਿਆ । ਸ੍ਰੀ ਬਸੰਤ ਚੌਹਾਨ ਅਤੇ ਸ੍ਰੀ ਪਰਮਜੀਤ ਸਿੰਘ ਲਾਲੀ ਪੱਤਰਕਾਰਾਂ ਤੋਂ ਇਲਾਵਾ ਹੋਰ ਵੀ ਕਈ ਗਾਇਕ ਅਤੇ ਨਾਮਵਰ ਸਖਸ਼ੀਅਤਾਂ ਨੇ ਹਾਜਰੀ ਭਰੀ