ਰਾਸ਼ਨ ਡਿੱਪੂ ਹੋਲਡਰਜ਼ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਵਲੋਂ ਅੱਜ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ੀ੍ ਪ੍ਦੀਪ ਕਪਿਲਾ ਅਤੇ ਜਨਰਲ ਸਕੱਤਰ ਸ੍ ਗੁਰਿੰਦਰ ਸਿੰਘ ਲਾਲੀ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਡਿੱਪੂ ਹੋਲਡਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਵਿੱਚਾਰ ਵਿਟਾਦੰਰਾ ਕੀਤਾ ਗਿਆ ਸਾਰੇ ਸਾਥੀਆਂ ਵਲੋ ਆਪਣੇ ਆਪਣੇ ਵਿਚਾਰ ਰੱਖੇ ਗਏ ਖਾਸ ਤੋਰ ਤੇ ਈ-ਕੇ ਵਾਈ ਸੀ ਬਾਰੇ ਖੁੱਲਕੇ ਚਰਚਾ ਕੀਤੀ ਗਈ ਐਸੋਸੀਏਸ਼ਨ ਪੰਜਾਬ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਜਿੰਨਾ ਗਰੀਬ ਪਰਿਵਾਰ ਲਾਭ ਪਾਤਰੀਆਂ ਦੇ ਰਾਸ਼ਨ ਕਾਰਡ ਬਣੇ ਹੋਏ ਹਨ ਉਨ੍ਹਾਂ ਦੇ ਜੋ ਪਰਿਵਾਰਿਕ ਮੈਂਬਰ ਜੋ ਵਿਦੇਸ਼ ਪੜਾਈ ਕਰਨ ਗਏ ਹਨ ਉਨ੍ਹਾਂ ਨੇ ਪੜਾਈ ਤੋਂ ਬਾਅਦ ਆਪਣੇ ਦੇਸ ਘਰ ਵਾਪਿਸ ਆਉਣਾ ਹੈ ਉਹਨਾਂ ਦੇ ਜਾਂ ਜਿਹੜੇ ਕਿਸੇ ਭਾਰਤ ਦੇ ਦੁੱਜੇ ਰਾੱਜਾ ਵਿੱਚ ਕੰਮ ਕਰਨ ਲਈ ਆਪਣੀ ਰੋਟੀ ਰੋਜ਼ੀ ਲਈ ਘਰੋ ਬਾਹਰ ਗਏ ਹੋਏ ਹਨ ਉਨ੍ਹਾਂ ਦੇ ਨਾਮ ਰਾਸ਼ਨ ਕਾਰਡ ਵਿੱਚੋਂ ਨਾ ਕੱਟੇ ਜਾਣ ਉਹਨਾਂ ਦੇ ਮੈਂਬਰਾਂ ਦਾ ਖਰਚਾ ਅਤੇ ਗੁਜ਼ਾਰਾ ਆਪਣੇ ਪਰਿਵਾਰ ਵਲੋਂ ਹੀ ਚਲਦਾ ਹੈ ਇਸ ਲਈ ਇਸ ਮੁੱਦੇ ਬਾਰੇ ਸਿਵਿਲ ਸਪਲਾਈ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਵਿਚਾਰ ਅਧੀਨ ਸੋਚਣਾ ਚਾਹੀਦਾ ਹੈ ਪਤਾ ਨਹੀਂ ਕਿਸ ਤਰ੍ਹਾਂ ਮਾਂ ਬਾਪ ਆਪਣੇ ਢਿੱਡ ਨੂੰ ਗੱਠ ਦੇ ਕੇ ਕਿਸ ਹਾਲਤ ਵਿੱਚ ਬੱਚਿਆਂ ਦਾ ਭਵਿੱਖ ਬਨਾਉਣ ਲਈ ਮਜ਼ਬੂਰੀ ਵੱਸ਼ ਬਾਹਰ ਭੇਜਦੇ ਹਨ। ਬਾਕਿ ਜੋ ਕਣਕ ਅਪ੍ਰੈਲ, ਮਈ ਅਤੇ ਜੂਨ ਤਿੰਨ ਮਹੀਨੇ ਦੀ ਵੰਡ ਡਿੱਪੂ ਹੋਲਡਰਾਂ ਵਲੋਂ ਕੀਤੀ ਜਾ ਚੁੱਕੀ ਹੈ ਉਸ ਦਾ ਬਣਦਾ ਕਮੀਸ਼ਨ ਅੱਜ ਦੀ ਤਾਰੀਖ ਤੱਕ ਸਰਕਾਰ ਵਲੋਂ ਨਹੀਂ ਦਿੱਤਾ ਗਿਆ ਡਿੱਪੂ ਹੋਲਡਰਾਂ ਨੇ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰਨਾ ਹੈ ਜੋ ਕਮੀਸ਼ਨ ਅੱਜ 90/- ਰੁਪਏ ਕਿੰਵਟਲ ਦਿੱਤਾ ਜਾ ਰਿਹਾ ਹੈ ਉਹ ਬਹੁਤ ਘੱਟ ਹੈ ਸਾਡਾ ਤਿੰਨ ਮਹੀਨੇ ਦਾ ਕਮੀਸ਼ਨ ਜਲਦ ਪਾਇਆ ਜਾਵੇ ਸਾਡਾ ਕਮੀਸ਼ਨ 90/- ਰੁਪਏ ਪ੍ਰਤੀ ਕਿੰਵਟਲ ਤੋ ਵਧਾਕੇ 200/- ਰੁਪਏ ਪ੍ਰਤੀ ਕਿੰਵਟਲ ਕੀਤਾ ਜਾਵੇ। ਅਸੀਂ ਸਰਕਾਰ ਕੋਲੋਂ ਪਹਿਲਾਂ ਵੀ ਮੰਗ ਕਰ ਚੁੱਕੇ ਹਾਂ ਕਿ ਸਾਨੂੰ ਦੁਕਾਨ ਦਾ ਕਿਰਾਇਆ ਬਿਜਲੀ ਦਾ ਬਿੱਲ ਮੋਬਾਈਲ ਦਾ ਨੈੱਟ ਚਾਰਜਿੰਗ ਦਾ ਬਿੱਲ ਦਾ ਖਰਚਾ ਵੀ ਦਿੱਤਾ ਜਾਵੇ। ਇਸ ਵਕਤ ਡਿੱਪੂ ਹੋਲਡਰਾਂ ਨੂੰ ਆਪਣੇ ਘਰ ਦਾ ਖਰਚਾ ਚਲਾਉਣਾ ਬਹੁਤ ਔਖਾ ਹੋਇਆ ਪਿਆ ਹੈ ਸਾਡੇ ਸਾਰੇ ਡਿੱਪੂ ਹੋਲਡਰਾਂ ਦਾ ਆਸ਼ੂਮਾਨ ਸਿਹਤ ਬੀਮਾ ਯੋਜਨਾ ਦੇ ਅਧੀਨ ਪੰਜ ਲੱਖ ਜਾਂ ਜੋ ਪੰਜਾਬ ਸਰਕਾਰ ਸਭ ਦਾ ਦਸ ਲੱਖ ਦਾ ਬੀਮਾ ਕਰਨ ਜਾ ਰਹੀ ਹੈ ਸਾਡਾ ਵੀ ਕੀਤਾ ਜਾਵੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਸਾਡੀਆਂ ਮੰਗਾਂ ਤੇ ਫੋਰਨ ਗੋਰ ਕਰਕੇ ਮੰਗਾ ਮੰਨੀਆਂ ਜਾਣ।ਸ਼ੀ੍ ਮਨਮੋਹਨ ਅਰੋੜਾ ਚੇਅਰਮੈਨ ਰਾਸ਼ਨ ਡਿੱਪੂ ਹੋਲਡਰ ਐਸੋਸੀਏਸ਼ਨ ਪੰਜਾਬ ਵਲੋਂ ਸਾਰੇ ਮੀਟਿੰਗ ਵਿੱਚ ਹਾਜ਼ਿਰ ਡਿੱਪੂ ਹੋਲਡਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਵੀ ਤੁਹਾਡੀਆਂ ਮੰਗਾ ਹਨ ਮੈ ਆਪਣੇ ਪੰਜਾਬ ਦੇ ਪ੍ਧਾਨ ਸ਼ੀ੍ ਰਾਮਪਾਲ ਮਹਾਜਨ ਜੀ ਨੂੰ ਨਾਲ ਲੈ ਕੇ ਆਪਣੇ ਸਤਿਕਾਰਯੋਗ ਮੰਤਰੀ ਸ਼ੀ੍ ਲਾਲ ਚੰਦ ਕਟਾਰੂਚੱਕ ਜੀ ਤੋਂ ਸਮਾਂ ਲੈ ਕੇ ਇਹਨਾਂ ਨੂੰ ਜਲਦੀ ਪੂਰੀਆਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਇਸ ਮੀਟਿੰਗ ਵਿੱਚੋ ਸੁਦਰਸ਼ਨ ਕਿੰਗਰ ਕੈਸ਼ੀਅਰ, ਦੁੰਸ਼ਤ ਕੁਮਾਰ,ਬਲਜਿੰਦਰ ਮਿੰਟੂ, ਸਤੀਸ਼ ਰੂੱਝਾ,ਤਰਸੇਮ ਤਰੋੜਾ,ਬਿ੍ਜ ਮੋਹਨ, ਬਿੰਦਰ, ਮਨੋਹਰ ਲਾਲ,ਸ਼ਸ਼ੀ,ਸ਼ੇਖਰ,ਪਵਨ ਕੁਮਾਰ ਜਗਦੀਸ਼ ਸਿੰਘ ਜੱਗੀ ,ਬਲਵੰਤ ਸਿੰਘ ਅਤੇ ਹੋਰ ਵੀ ਡਿੱਪੂ ਹੋਲਡਰ ਸ਼ਾਮਿਲ ਹੋਏ।ਪੈ੍ਸ ਸਕੱਤਰ ਪੰਜਾਬ ਸੁਦਰਸ਼ਨ ਮਿੱਤਲ ਵਲੋਂ ਸਾਰੇ ਡਿੱਪੂ ਹੋਲਡਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਡਿੱਪੂ ਹੋਲਡਰਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਿਲ ਦਰਪੇਸ਼ ਆਉਦੀਂ ਹੈ ਤਾਂ ਮੇਰੇ ਨਾਲ ਜਾਂ ਸਾਡੇ ਕਿਸੇ ਵੀ ਅਹੁਦੇਦਾਰ ਨਾਲ ਸੰਪਰਕ ਕਰੋਂ ਐਸੋਸੀਏਸ਼ਨ ਤੁਹਾਡੇ ਨਾਲ ਹਰ ਵਕਤ ਖੜੀ ਹੈ। ਜਾਰੀ ਕਰਤਾ ਸੁਦਰਸ਼ਨ ਮਿੱਤਲ ਪੈ੍ਸ ਸਕੱਤਰ ਪੰਜਾਬ।
