ਅੱਜ ਰਾਸ਼ਨ ਡਿੱਪੂ ਹੋਲਡਰ ਐਸੋਸੀਏਸ਼ਨ ਪੰਜਾਬ ਦਾ ਇਕ ਵਫਦ ਭਾ: ਅੰਜੁਮਨ ਭਾਸਕਰ ਐਡੀਸ਼ਨਲ ਡਾਇਰੈਕਟਰ ਜੀ ਨੂੰ ਅਨਾਜ਼ ਭਵਨ ਚੰਡੀਗੜ੍ਹ ਵਿਖੇ ਮਨਮੋਹਨ ਅਰੌੜਾ ਚੇਅਰਮੈਨ,
ਅਤੇ ਸ਼ੀ੍ ਰਾਮਪਾਲ ਮਹਾਜਨ ਪੰਜਾਬ ਪ੍ਰਧਾਨ ਜੀ ਦੀ ਅਗਵਾਈ ਵਿੱਚ ਮੀਟਿੰਗ ਹੋਈ ਜਿਸ ਵਿੱਚ ਮੈਡਮ ਭਾਸਕਰ ਜੀ ਵਲੋ ਦਸਿੱਆ ਕਿ ਤੁਹਾਡਾ ਅ੍ਪੈਲ, ਮਈ ਅਤੇ ਜੂਨ ਤਿੰਨ ਮਹੀਨੇ ਦਾ ਤੁਹਾਡਾ ਬਣਦਾ ਕਮੀਸ਼ਨ 1-50 ਪੈਸੇ ਵਾਲੀ ਫਰੀ ਵਾਲੀ ਵੰਡੀ ਕਣਕ ਦੇ ਬਕਾਇਆ ਪੈਸੇ ਅਤੇ ਦਾਲ਼ਾਂ ਵਾਲੇ ਪੈਸੇ ਚੰਡੀਗੜ੍ਹ ਦਫਤਰ ਵਲੋ ਜਾਰੀ ਕਰ ਦਿੱਤੇ ਗਏ ਹਨ। ਮਨਮੋਹਨ ਅਰੌੜਾ ਚੇਅਰਮੈਨ ਅਤੇ ਰਾਮਪਾਲ ਮਹਾਜਨ ਪੰਜਾਬ ਪ੍ਰਧਾਨ ਜੀ ਵਲੋ ਮੈਡਮ ਅੰਜੁਮਨ ਭਾਸਕਰ ਜੀ ਦਾ ਧੰਨਵਾਦ ਕੀਤਾ। ਮੈਡਮ ਭਾਸਕਰ ਜੀ ਵਲੋ ਵਫਦ ਨੂੰ ਵਿਸ਼ਵਾਸ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਡਿੱਪੂ ਹੋਲਡਰਾ ਦਾ ਕੋਈ ਵੀ ਕੰਮ ਹੋਵੇਗਾ ਉਸਨੂੰ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ। ਆਉਣ ਵਾਲੇ ਕੁੱਝ ਦਿਨਾਂ ਵਿੱਚ ਇਕ ਮੀਟਿੰਗ ਜਿਲ੍ਹੇ ਦੇ ਅਫਸਰਾਂ ਨਾਲ ਲਈ ਜਾਵੇਗੀ ਅਤੇ ਉਸ ਮੀਟਿੰਗ ਵਿੱਚ ਡਿੱਪੂ ਹੋਲਡਰਾ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਇਕ ਨਵੇ ਬਣ ਰਹੇ ਪਰਫਾਰਮੇ ਬਾਰੇ ਤਿੰਨ ਮਹੀਨਿਆਂ ਦੀ ਰਿਪੋਰਟ ਡਿੱਪੂ ਹੋਲਡਰਾ ਤੋ ਬਣਵਾਈ ਜਾਵੇਗੀ। ਇਸ ਮੀਟਿੰਗ ਵਿੱਚ ਪਟਿਆਲਾ ਜ਼ਿਲ੍ਹੇ ਤੋ ਪ੍ਧਾਨ ਪ੍ਦੀਪ ਕਪਿਲਾ ਜੀ ਜਰਨੈਲ ਸਿੰਘ ਮਾਹੀ ਜੀ ਪਠਾਨਕੋਟ ਤੋ ਕਪਿਲ ਸ਼ਰਮਾਂ ਰਵਿੰਦਰ ਕੁਮਾਰ ਬਲਜੀਤ ਮਹਾਜਨ ਅਮਿ੍ਤਸਰ ਤੋ ਪ੍ਧਾਨ ਸਜੀਵ ਸ਼ਰਮਾਂ ਸਾਡੀ ਜੀ ਗੁਰਵਿੰਦਰ ਸਿੰਘ ਜੀ ਰਨਵੀਰ ਸਿੰਘ ਇਸ ਮੋਕੇ ਪੈ੍ਸ ਸਕੱਤਰ ਪੰਜਾਬ ਸੁਦਰਸ਼ਨ ਮਿੱਤਲ ਜੀ ਵਲੋ ਰਾਮਪਾਲ ਮਹਾਜਨ ਪੰਜਾਬ ਪ੍ਧਾਨ ਜੀ ਨੂੰ ਮੁਬਾਰਕਬਾਦ ਦਿਤਿਆਂ ਕਿ ਤੁਸੀਂ ਹਰ ਤਰ੍ਹਾਂ ਦੀ ਕਮੀਸ਼ਨ ਹਰੇਕ ਡੀ ਐਫ ਐਸ ਸੀ ਦੇ ਖਾਤਿਆਂ ਵਿੱਚ ਪੈਸੇ ਪਵਾ ਦਿੱਤੇ ਹਨ। ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਤੁਸੀਂ ਪੰਜਾਬ ਦੇ ਡਿੱਪੂ ਹੋਲਡਰਾ ਦੇ ਸੇਵਾ ਕਰਦੇ ਰਹੋਗੇ।