ਅੱਜ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਵਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦਾ ਜਨਮਦਿਨ ਸ਼ਹਿਰ ਦੇ ਰੇਹੜੀ ਪਟਰੀ ਵਾਲਿਆਂ ਨਾਲ ਮਿਲਕੇ ਆਪਣੇ ਸਥਾਨਕ ਦਫਤਰ ਵਿਖੇ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਸੰਦੀਪ ਬੰਧੂ ਅਤੇ ਅਮਿਤ ਵਿਕੀ ਵੀ ਹਾਜ਼ਰ ਸਨ।
ਅਰਵਿੰਦ ਕੇਜਰੀਵਾਲ ਇਕ ਕ੍ਰਾਂਤੀਕਾਰੀ ਨੇਤਾ ਅਤੇ ਰਾਸ਼ਟਰੀ ਨਾਇਕ – ਬਲਤੇਜ ਪੰਨੂੰ
ਪ੍ਰੈਸ ਨੋਟ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਦੱਸਿਆ ਕਿ ਅੱਜ ਪਟਿਆਲਾ ਸ਼ਹਿਰ ਦੇ ਸਮੂਹ ਰੇਹੜੀ ਪਟਰੀ ਵਾਲੇ ਬਲਤੇਜ ਪੰਨੂੰ ਦੇ ਸਥਾਨਕ ਦਫਤਰ ਵਿਖੇ ਇਕੱਠੇ ਹੋਏ, ਜਿੱਥੇ ਉਨ੍ਹਾਂ ਨੇ ਕੇਕ ਕੱਟਕੇ ਅਰਵਿੰਦ ਕੇਜਰੀਵਾਲ ਜੀ ਦਾ ਜਨਮਦਿਨ ਮਨਾਇਆ ਅਤੇ ਉਹਨਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਨੇ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਇਕ ਕ੍ਰਾਂਤੀਕਾਰੀ ਨੇਤਾ ਅਤੇ ਰਾਸ਼ਟਰੀ ਨਾਇਕ ਹਨ। ਜਿਨ੍ਹਾਂ ਨੇ ਭਾਰਤ ਵਿੱਚ ਇਮਾਨਦਾਰ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਅਰਵਿੰਦ ਕੇਜਰੀਵਾਲ ਨੂੰ ਰਾਸ਼ਟਰੀ ਹੀਰੋ ਦੱਸਦਿਆਂ ਭਰੋਸਾ ਪ੍ਰਗਟਾਇਆ ਕਿ ਮੌਜੂਦਾ ਭਾਜਪਾ ਸਰਕਾਰ ਦੁਆਰਾ ਲਗਾਏ ਝੂਠੇ ਦੋਸ਼ਾਂ ਤੋਂ ਕੇਜਰੀਵਾਲ ਹੋਰ ਵੀ ਮਜ਼ਬੂਤ ਹੋ ਕੇ ਉੱਭਰਨਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਚਾਰ ਹੈ, ਇਸ ਨੂੰ ਜਿੰਨਾ ਦਬਾਇਆ ਜਾਂਦਾ ਹੈ, ਉਹ ਉਨਾਂ ਹੀ ਹੋਰ ਮਜ਼ਬੂਤ ਹੋ ਜਾਂਦਾ ਹੈ। ਇਹ ਕੇਜਰੀਵਾਲ ਦੇ ਬਿਹਤਰ ਰਾਸ਼ਟਰ ਵਿਜ਼ਨ ਦਾ ਹੀ ਨਤੀਜਾ ਹੈ ਕਿ ਦੇਸ਼ ਦੇ ਦੋ ਰਾਜਾਂ ਦਿੱਲੀ ਅਤੇ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਹੈ।
ਸੰਦੀਪ ਬੰਧੂ ਨੇ ਦੱਸਿਆ ਕਿ ਇਸ ਮੌਕੇ ਰੇਹੜੀ ਪਟਰੀ ਵਾਲਿਆਂ ਨੇ ਆਪਣੀਆਂ ਰੇਹੜੀਆਂ ਦੁਬਾਰਾ ਲਗਵਾਉਣ ਅਤੇ ਗਰੀਬਾਂ ਦੇ ਹੱਕ ਵਿੱਚ ਖੜ੍ਹੇ ਹੋਣ ਲਈ ਬਲਤੇਜ ਪੰਨੂੰ ਦਾ ਧੰਨਵਾਦ ਵੀ ਕੀਤਾ। ਸਮੂਹ ਰੇਹੜੀ ਵਾਲਿਆਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਲਗਾਤਾਰ ਸਾਡੀਆਂ ਰੇਹੜੀਆਂ ਬੰਦ ਕਰਵਾਕੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਸੀ। ਸਾਡੇ ਗਰੀਬਾਂ ਦੇ ਰੋਜ਼ਗਾਰ ਨੂੰ ਉਜਾੜਿਆ ਜਾ ਰਿਹਾ ਸੀ, ਪਰ ਤੁਹਾਡੇ ਵਲੋਂ ਸਾਡਾ ਸਾਥ ਦਿੱਤਾ ਗਿਆ ਅਤੇ ਰੇਹੜੀਆਂ ਲਗਵਾਕੇ ਸਾਡਾ ਰੋਜ਼ਗਾਰ ਦੁਬਾਰਾ ਸ਼ੁਰੂ ਕਰਵਾਇਆ, ਇਸ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਇਸ ਮੌਕੇ ਪਾਰਟੀ ਆਗੂਆਂ ਸੰਦੀਪ ਬੰਧੂ, ਅਮਿਤ ਵਿਕੀ ਜਿਲ੍ਹਾ ਇੰਚਾਰਜ ਸ਼ੋਸ਼ਲ ਮੀਡੀਆ, ਰਿੰਕੂ ਪਹਿਲਵਾਨ ਜਿਲ੍ਹਾ ਉਪ ਪ੍ਰਧਾਨ, ਰਿਸ਼ਵ ਰਾਜਪੂਤ, ਰਾਜਿੰਦਰ ਮੋਹਨ, ਜਸਵਿੰਦਰ ਰਿੰਪਾ ਤਿੰਨੋਂ ਜਿਲ੍ਹਾ ਸੰਯੁਕਤ ਸਕੱਤਰ, ਰੂਬੀ ਭਾਟੀਆ ਬਲਾਕ ਪ੍ਰਧਾਨ, ਰਾਜਵੀਰ ਸਿੰਘ ਸਾਬਕਾ ਬਲਾਕ ਪ੍ਰਧਾਨ, ਯੂਥ ਆਗੂ ਜਤਿੰਦਰ ਕਾਲਰਾ, ਸੰਨੀ ਕੁਮਾਰ, ਸ਼ੈਂਪੀ ਚੱਢਾ ਅਤੇ ਰੇਹੜੀ ਵਾਲਿਆਂ ਵਿੱਚ ਰਵੀ ਕੁਮਾਰ, ਅਮਰੀਕ ਸਿੰਘ, ਰਾਹੁਲ, ਪਰਵਿੰਦਰ, ਰਾਜੂ, ਲਵਪ੍ਰੀਤ, ਹਰੀਸ਼ ਕੁਮਾਰ, ਸੰਨੀ ਕੁਮਾਰ, ਅਵਦੇਸ਼, ਜਸਵਿੰਦਰ ਸਿੰਘ, ਲਾਲ ਬਿਹਾਰੀ, ਰੋਹਿਤ, ਸ਼ੰਤੋਸ਼, ਸੰਜੈ ਕੁਮਾਰ, ਕ੍ਰਿਸ਼ਨ ਕੁਮਾਰ, ਸ਼ਿਵ ਕੁਮਾਰ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।