ਫੋਰਟਿਸ ਹਸਪਤਾਲ ਮੋਹਾਲੀ ਨੇ ਖੇਤਰ ਦੀ ਪਹਿਲੀ ਅਤਿ-ਆਧੁਨਿਕ ਬਾਈ-ਪਲੇਨ ਨਿਊਰੋ ਕੈਥ ਲੈਬ ਲਾਂਚ ਕੀਤੀ

ਬਾਈ-ਪਲੇਨ ਨਿਊਰੋ ਕੈਥ ਲੈਬ ਅਤਿ-ਆਧੁਨਿਕ ਇਮੇਜਿੰਗ ਤਕਨਾਲੋਜੀ ਨਾਲ ਲੈਸ ਹੈ ਜੋ ਨਿਊਰੋਵੈਸਕੁਲਰ ਸਮੱਸਿਆਵਾਂ ਦੇ ਸਹੀ ਹੱਲ ਅਤੇ ਪ੍ਰਭਾਵਸ਼ਾਲੀ ਇਲਾਜ ਨੂੰ ਯਕੀਨੀ ਬਣਾਉਣ ਲਈ ਉੱਚ-ਗੁਣਵੱਤਾ ਵਾਲੀ ਇਮੇਜਿੰਗ ਪ੍ਰਦਾਨ ਕਰਦੀ ਹੈ —

ਪਟਿਆਲਾ, ਅਗਸਤ 20, 2025: ਐਡਵਾਂਸਡ ਨਿਊਰੋ ਕੇਅਰ ਦੇ ਖੇਤਰ ਵਿੱਚ ਇੱਕ ਨਵਾਂ ਮਾਪਦੰਡ ਸਥਾਪਿਤ ਕਰਦੇ ਹੋਏ, ਫੋਰਟਿਸ ਹਸਪਤਾਲ, ਮੋਹਾਲੀ ਨੇ ਇੱਕ ਵਿਸ਼ੇਸ਼ ਬਾਈ-ਪਲੇਨ ਨਿਊਰੋ ਕੈਥ ਲੈਬ ਲਾਂਚ ਕੀਤੀ ਹੈ। ਇਹ ਮੈਡੀਕਲ ਸਹੂਲਤ ਅਤਿ-ਆਧੁਨਿਕ ਇਮੇਜਿੰਗ ਤਕਨਾਲੋਜੀ ਨਾਲ ਲੈਸ ਹੈ, ਜੋ ਨਿਊਰੋਵੈਸਕੁਲਰ ਸਥਿਤੀਆਂ ਦੇ ਹੱਲ ਅਤੇ ਇਲਾਜ ਲਈ ਉੱਚ-ਰੈਜ਼ੋਲੂਸ਼ਨ ਸ਼ੁੱਧਤਾ ਪ੍ਰਦਾਨ ਕਰਦੀ ਹੈ। ਇਸ ਪਹਿਲਕਦਮੀ ਨਾਲ, ਫੋਰਟਿਸ ਹਸਪਤਾਲ, ਮੋਹਾਲੀ ਦਿੱਲੀ-ਐਨਸੀਆਰ ਦੇ ਉੱਤਰੀ ਖੇਤਰ ਵਿੱਚ ਪਹਿਲਾ ਨਿੱਜੀ ਹਸਪਤਾਲ ਬਣ ਗਿਆ ਹੈ, ਜੋ ਨਿਊਰੋ-ਇੰਟਰਵੈਂਸ਼ਨਲ ਪ੍ਰਕਿਰਿਆਵਾਂ ਲਈ ਅਜਿਹੀ ਅਤਿ-ਆਧੁਨਿਕ ਮੈਡੀਕਲ ਸਹੂਲਤ ਦੀ ਪੇਸ਼ਕਸ਼ ਕਰਦਾ ਹੈ।

ਬਾਈ-ਪਲੇਨ ਨਿਊਰੋ ਕੈਥ ਲੈਬ ਦੋ ਐਕਸ-ਰੇ ਪ੍ਰਣਾਲੀਆਂ ਨਾਲ ਲੈਸ ਹੈ, ਜੋ ਇੱਕੋ ਸਮੇਂ ਦੋ ਵੱਖ-ਵੱਖ ਕੋਣਾਂ ਤੋਂ ਇਮੇਜਿੰਗ ਦੀ ਆਗਿਆ ਦਿੰਦੀ ਹੈ, ਜਿਸ ਨਾਲ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਵਿਸਤ੍ਰਿਤ 3ਡੀ ਤਸਵੀਰਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਹ ਉੱਨਤ ਸਹੂਲਤ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਡਾ. ਪ੍ਰੋ. ਵਿਵੇਕ ਗੁਪਤਾ, ਐਡੀਸ਼ਨਲ ਡਾਇਰੈਕਟਰ, ਇੰਟਰਵੈਂਸ਼ਨਲ ਨਿਊਰੋਰਾਡੀਓਲੋਜੀ ਅਤੇ ਡਾਇਰੈਕਟਰ, ਬਾਈ-ਪਲੇਨ ਨਿਊਰੋ ਕੈਥ ਲੈਬ ਦੀ ਅਗਵਾਈ ਹੇਠ ਸਥਾਪਿਤ ਕੀਤੀ ਗਈ ਹੈ।

ਬਾਈ-ਪਲੇਨ ਨਿਊਰੋ ਕੈਥ ਲੈਬ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਪ੍ਰੋ. ਵਿਵੇਕ ਗੁਪਤਾ ਨੇ ਕਿਹਾ ਕਿ ਹੋਰ ਰਵਾਇਤੀ ਕੈਥ ਲੈਬਾਂ ਵਿੱਚ, ਇੱਕ ਸਮੇਂ ਵਿੱਚ ਸਿਰਫ਼ ਇੱਕ ਇਮੇਜਿੰਗ ਪਲੇਨ ਸੰਭਵ ਸੀ, ਜਿਸ ਨਾਲ ਸਟਰੋਕ ਦੇ ਮਰੀਜ਼ਾਂ ਦੇ ਹੱਲ ਅਤੇ ਇਲਾਜ ਵਿੱਚ ਦੇਰੀ ਹੁੰਦੀ ਸੀ। ਪਰ ਬਾਈ-ਪਲੇਨ ਨਿਊਰੋ ਕੈਥ ਲੈਬ ਵਿੱਚ ਦੋ ਇਮੇਜਿੰਗ ਪਲੇਨ ਹਨ, ਜੋ ਸਾਹਮਣੇ ਅਤੇ ਸਾਇਡ ਤੋਂ ਇੱਕੋ ਸਮੇਂ ਉੱਚ-ਰੈਜ਼ੋਲਿਊਸ਼ਨ ਇਮੇਜਿੰਗ ਪ੍ਰਦਾਨ ਕਰਦੇ ਹਨ। ਇਹ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਵਿਸਤ੍ਰਿਤ 3ਡੀ ਤਸਵੀਰਾਂ ਪ੍ਰਦਾਨ ਕਰਦਾ ਹੈ। ਇਸ ਮਸ਼ੀਨ ਦੀ ਵਰਤੋਂ ਪ੍ਰਕਿਰਿਆ ਤੋਂ ਪਹਿਲਾਂ ਅਤੇ ਬਾਅਦ ਸੀ.ਟੀ. ਸਕੈਨ ਕਰਨ ਲਈ ਕੀਤੀ ਜਾ ਸਕਦੀ ਹੈ।“

ਡਾ. ਪ੍ਰੋ. ਵਿਵੇਕ ਗੁਪਤਾ ਨੇ ਕਿਹਾ, “ਇਸ ਨਵੀਂ ਪ੍ਰਣਾਲੀ ਵਿੱਚ ਸਥਾਪਿਤ ਉੱਨਤ ਸੌਫਟਵੇਅਰ ਦੀ ਮਦਦ ਨਾਲ, ਸਟਰੋਕ ਦੇ ਮਰੀਜ਼ਾਂ ਨੂੰ ਐਮਰਜੈਂਸੀ ਵਿਭਾਗ ਤੋਂ ਸਿੱਧੇ ਕੈਥ ਲੈਬ ਵਿੱਚ ਭੇਜਿਆ ਜਾ ਸਕਦਾ ਹੈ ਅਤੇ ਇਲਾਜ ਤੁਰੰਤ ਸ਼ੁਰੂ ਕੀਤਾ ਜਾ ਸਕਦਾ ਹੈ, ਜਿਸ ਨਾਲ ਕੀਮਤੀ ਸਮਾਂ ਬਚਦਾ ਹੈ। ਇਹ ਨਵੀਂ ਤਕਨੀਕ ਮਿਨੀਮਲ ਇਨਵੇਸਿਵ ਪ੍ਰਕਿਰਿਆਵਾਂ ਰਾਹੀਂ ਐਨਿਉਰਿਜ਼ਮ ਅਤੇ ਸਟਰੋਕ ਵਰਗੀਆਂ ਗੁੰਝਲਦਾਰ ਨਿਊਰੋਲੋਜੀਕਲ ਸਮੱਸਿਆਵਾਂ ਦੇ ਤੇਜ਼ ਅਤੇ ਪ੍ਰਭਾਵਸ਼ਾਲੀ ਹੱਲ ਅਤੇ ਇਲਾਜ ਦੀ ਸਹੂਲਤ ਦਿੰਦੀ ਹੈ।

ਡਾ. ਪ੍ਰੋ. ਵਿਵੇਕ ਗੁਪਤਾ ਨੇ ਕਿਹਾ ਨੇ ਕਿਹਾ ਕਿ ਫੋਰਟਿਸ ਹਸਪਤਾਲ, ਮੋਹਾਲੀ ਉੱਤਰੀ ਭਾਰਤ ਦਾ ਪਹਿਲਾ ਨਿੱਜੀ ਹਸਪਤਾਲ ਬਣ ਗਿਆ ਹੈ, ਜਿਸ ਕੋਲ ਇਹ ਅਤਿ-ਆਧੁਨਿਕ ਬਾਈ-ਪਲੇਨ ਨਿਊਰੋ ਕੈਥ ਲੈਬ ਸਹੂਲਤ ਹੈ। ਇਹ ਸਹੂਲਤ ਨਿਊਰੋਲੋਜੀਕਲ ਐਮਰਜੈਂਸੀ ਅਤੇ ਗੁੰਝਲਦਾਰ ਨਿਊਰੋਵੈਸਕੁਲਰ ਬਿਮਾਰੀਆਂ ਦੇ ਇਲਾਜ ਵੱਲ ਇੱਕ ਕ੍ਰਾਂਤੀਕਾਰੀ ਕਦਮ ਹੈ।

Leave a Reply

Your email address will not be published. Required fields are marked *