ਪਵਿੱਤਰ ਗ੍ਰੰਥ ਸ੍ਰੀ ਰਾਮਾਇਣ ਜੀ ਤੇ ਇਤਰਾਜ਼ਯੋਗ ਟਿੱਪਣੀਆਂ ਦੀ ਕਿਤਾਬ ਛਾਪਣ ਦੇ ਵਿਰੋਧ ਵਿੱਚ ਪ੍ਰਦਰਸ਼ਨ
ਪ੍ਰਸ਼ਾਸਨ ਇਸ ਦੋਸ਼ੀ ਨੂੰ ਦੇਵੇ ਸਜ਼ਾ ਨਹੀਂ ਤਾਂ ਉਤਰਨਾ ਪਏਗਾ ਸੜਕਾਂ ਤੇ
ਅੱਜ ਪਟਿਆਲਾ ਸ਼ਹਿਰ ਦੇ ਜੋੜੀਆਂ ਭੱਠੀਆਂ ਚੌਂਕ ਵਿੱਚ ਰਾਮਲਿਲਾ ਮੰਚ ਦੇ ਉੱਪਰ 51 ਦੇ ਕਰੀਬ ਸਨਾਤਨ ਧਰਮ ਵਿੱਚ ਆਸਥਾ ਰੱਖਣ ਵਾਲੇ ਪਟਿਆਲਾ ਦੇ ਸੱਜਣ ਪਤਵੰਤਿਆਂ ਵੱਲੋਂ ਸਵੇਰੇ ਤੋਂ ਹੀ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ । ਦੱਸ ਦਈਏ ਕਿ ਇੱਕ ਵਿਅਕਤੀ ਵੱਲੋਂ ਇੱਕ ਕਿਤਾਬ ਲਿਖੀ ਹੈ। ਜਿਸ ਦੀ ਉਹ ਆਨਲਾਈਨ ਸੇਲ ਕਰ ਰਿਹਾ ਹੈ। ਇਸ ਬੁੱਕ ਦਾ ਨਾਂ ਅਤੇ ਇਸ ਬੁੱਕ ਦੇ 261 ਪੇਜ ਦਾ ਹਰ ਸ਼ਬਦ ਹਿੰਦੂਆਂ ਦੀ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਈ ਹੈ। ਇਸਤੋਂ ਦੁੱਖੀ ਹੋਏ ਧਰਮ ਵਿੱਚ ਵਿਸ਼ਵਾਸ ਅਤੇ ਆਸਥਾ ਰੱਖਣ ਵਾਲਿਆਵੱਲੋਂ ਦੋ ਸਾਲ ਪਹਿਲਾਂ ਉਸ ਵਿਅਕਤੀ ਉੱਤੇ ਐਫ ਆਈ ਆਰ ਦਰਜ ਕਰਵਾਈ ਗਈ ਜੋ ਕਿ ਥਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਐਫ ਆਈ ਆਰ ਨੰਬਰ 0051, ਧਾਰਾ 295ਏ ਦੇ ਤਹਿਤ 25 ਮਾਰਚ 2022 ਦੇ ਵਿੱਚ ਦਰਜ ਹੋਈ । ਪਰ ਬਾਰ ਬਾਰ ਮੰਗ ਕਰਨ ਤੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਤੱਕ ਉਸ ਵਿਅਕਤੀ ਨੂੰ ਨਾ ਗਿਰਫਤਾਰ ਕੀਤਾ ਗਿਆ ਅਤੇ ਨਾ ਹੀ ਚਲਾਨ ਪੇਸ਼ ਕੀਤਾ ਗਿਆ। ਇਸ ਤੋਂ ਦੁਖੀ ਹੋ ਕੇ ਰੋਸ਼ ਪ੍ਰਦਰਸ਼ਨ ਕਰਨ ਲਈ ਅੱਜ ਜੋੜੀਆਂ ਭਠੀਆਂ ਚੌਂਕ ਦੇ ਰਾਮ ਲੀਲਾ ਮੰਚ ਤੇ 51 ਹਿੰਦੂਆਂ ਵੱਲੋਂ ਆਪ ਮੁਹਾਰੇ ਹੋ ਕੇ ਭੁੱਖ ਹੜਤਾਲ ਕੀਤੀ ਗਈ ਅਤੇ ਉਸ ਸਰਬਜੀਤ ਔਖਲਾ ਨਾਂ ਦੇ ਵਿਅਕਤੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਤੇ ਡੀ ਐਸ ਪੀ ਸਿਟ 1ਮੌਕੇ ਪਰ ਐਸ ਐਚ ਓ ਕੋਤਵਾਲੀ ਅਤੇ ਐਸ ਐਚ ਓ ਡਵੀਜ਼ਨ ਨੰਬਰ 4 ਪੁਹੰਚੇ ਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਅਸ਼ਵਾਸਨ ਦਵਾਇਆ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਇਸ ਵਿਅਕਤੀ ਦੇ ਖਿਲਾਫ ਚਲਾਨ ਵੀ ਪੇਸ਼ ਕੀਤਾ ਜਾਵੇਗਾ ਅਤੇ ਇਸ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਤੋਂ ਸੰਤੁਸ਼ਟ ਹੋਏ ਧਰਨਾਕਾਰੀਆਂ ਨੇ ਇਹ ਕਿਹਾ ਕਿ ਇਹ ਸੰਕੇਤਿਕ ਅਤੇ ਸ਼ਾਂਤਮਈ ਧਰਨਾ ਹੈ ਜੇਕਰ ਪ੍ਰਸ਼ਾਸਨ ਤਿੰਨ ਦਿਨਾਂ ਦੇ ਵਿੱਚ ਉਸ ਵਿਅਕਤੀ ਤੇ ਕੋਈ ਬਣਦੀ ਤਿੱਖੀ ਕਾਰਵਾਈ ਨਹੀਂ ਕਰਦਾ ਤੇ ਫਿਰ ਅਗਲੀ ਸੰਘਰਸ਼ ਦੀ ਨੀਤੀ ਤਿੱਖੀ ਹੋਵੇਗੀ ਅਤੇ ਉਸਦੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ ।