ਪਟਿਆਲਾ ਵਿਚ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਪੈਂਦੀ ਕਲੋਨੀ, “ਲਤਾ ਗ੍ਰੀਨਿ ਐਨਕਲਾਵੇ”, ਵਿਖੇ ਪੱਤਰਕਾਰ ਇਮਰਾਨ ਖ਼ਾਨ ਦੀ ਅਗਵਾਈ ਹੇਠ ਤਕਰੀਬਨ 50 ਬੂਟੇ ਲਾਏ ਗਏ। ਜਿਸ ਵਿੱਚ ਰਾਮਦੀਪ ਸਿੰਘ ਬਾਜਵਾ, ਸੋਨੂ ਮਾਨ, ਬਿੱਟੂ ਸਾਧ ਅਤੇ ਸੁਬਹਾਨ ਖ਼ਾਨ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਇਸ ਉਪਰਾਲੇ ਦੀ ਸ਼ਿਲਾਂਘਾ ਕਰਦੇ ਹੋਏ ਰਾਮਦੀਪ ਸਿੰਘ ਬਾਜਵਾ ਨੇ ਵਾਤਾਵਰਣ ਨੂੰ ਹਰਿਆ-ਭਰਿਆ ਸ਼ੁੱਧ ਅਤੇ ਸਾਫ ਰੱਖਣ ਲਈ ਕਲੋਨੀ ਵਾਸੀਆਂ ਨੂੰ ਆਪਣੇ ਆਸ ਪਾਸ ਬੂਟੇ ਲਾਉਣ ਦਾ ਸੰਦੇਸ਼ ਵੀ ਦਿੱਤਾ।



