ਅੱਜ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਚੁਣੀ ਹੋਈ ਯੂਨੀਅਨ ਦੇ ਕਮੇਟੀ ਨੇ ਵਧੀਆ ਕਾਰਗੁਜ਼ਾਰੀ ਕੀਤੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਯੂਨੀਅਨ ਵਾਸਤੇ ਬਿਹਤਰ ਕੰਮ ਕਰਨ ਲਈ ਮੈਂ ਵਚਨਬੱਧ ਹਾਂ। ਇੱਥੇ ਜ਼ਿਕਰਯੋਗ ਹੈ ਇਹ ਚੋਣਾਂ ਅੰਬੂਜਾ ਸੀਮੈਂਟ ਕੰਪਨੀ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ ਸਨ ।ਜਿਸ ਤਹਿਤ ਕੰਪਨੀ ਦੇ ਮੁਲਾਜ਼ਮ ਵੀ ਇਸ ਚੋਣ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਹੋਏ ਸਨ।
ਇਸ ਮੌਕੇ ਜੀ ਚੇਅਰਮੈਨ ਸੋਮ ਸਿੰਘ, ਵਾਈਸ ਚੇਅਰਮੈਨ ਰੁਪਿੰਦਰ ਸਿੰਘ, ਗੁਰਦਿਆਲ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਮ ਕ੍ਰਿਸ਼ਨ ਮੀਤ ਪ੍ਰਧਾਨ, ਕੁਲਵੰਤ ਸਿੰਘ ਤੇ ਮਨਮਿੰਦਰ ਸਿੰਘ ਵਾਈਸ ਪ੍ਰਧਾਨ ,ਜਗਜੀਵਨ ਸਿੰਘ, ਜਨਰਲ ਸੈਕਟਰੀ ਕਰਮਜੀਤ ਸਿੰਘ, ਮੀਤ ਸੈਕਟਰੀ ਰਣਜੀਤ ਸਿੰਘ ਖਜਾਨਚੀ ਸੁੱਚਾ ਸਿੰਘ , ਮੀਤ ਖਜਾਨਚੀ ਜਰਨੈਲ ਸਿੰਘ , ਸਲਾਹਕਾਰ ਜਗਜੀਤ ਸਿੰਘ ਸੱਗੂ , ਸਟੇਜ ਸੈਕਟਰੀ ਰਣਜੀਤ ਸਿੰਘ, ਦਫਤਰ ਸੈਕਟਰੀ ਸੁਰਿੰਦਰ ਕੁਮਾਰ ਆਹ ਦੇਖੋ ਐਡਜੈਕਟਿਵ ਅਤੇ ਸਟੈਂਡਿੰਗ ਕਮੇਟੀ ਮੈਂਬਰ ਚੁਣੇ ਗਏ ਵੱਡੀ ਗਿਣਤੀ ਵਿੱਚ ਠੇਕੇਦਾਰ ਯੂਨੀਅਨ ਦੇ ਮੈਂਬਰ ਮੌਜੂਦ ਸਨ