– ਉਮੰਗ ਵੈੱਲਫੇਅਰ ਫਾਊਂਡੇਸ਼ਨ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਮਿਲ ਕੇ ਕੰਬੋਜ਼ ਦੀ ਯਾਦ ਵਿੱਚ ਲਗਾਏ ਬੂਟੇ
ਪਟਿਆਲਾ 10 ਜੂਨ ( ) ਉਮੰਗ ਵੈੱਲਫੇਅਰ ਫਾਊਂਡੇਸ਼ਨ ਅਤੇ ਪਟਿਆਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਪੱਤਰਕਾਰ ਅਵਿਨਾਂਸ਼ ਕੰਬੋਜ਼ ਦੀ ਅੰਤਿਮ ਅਰਦਾਸ ਲਈ ਪ੍ਰੈਸ ਰੋਡ ਤੇ ਬਣੇ ਗੁਰੂਦੁਆਰਾ ਸਾਹਿਬ ਵਿਖੇ ਰੱਖੇ ਗਏ ਪਾਠ ਦੀ ਅਰਦਾਸ ਮਗਰੋਂ ਨਾਲ ਲਗਦੇ ਪਾਰਕ ਵਿੱਚ ਉਨਾਂ ਦੀ ਯਾਦ ਵਿੱਚ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ ਐਲ ਏ ਅਜੀਤਪਾਲ ਸਿੰਘ ਕੋਹਲੀ, ਬੀਬਾ ਜੈ ਇੰਦਰ ਕੌਰ, ਏ ਪੀ ਆਰ ੳ ਹਰਦੀਪ ਸਿੰਘ, ਏ ਪੀ ਆਰ ੳ ਜਸਤਰਨ ਸਿੰਘ ਗਰੇਵਾਲ, ਹਰਜਸ਼ਨ ਪਠਾਨਮਾਜਰਾ, ਅਤੇ ਕਈ ਹੋਰਨਾਂ ਪਾਰਟੀਆਂ ਦੇ ਉੱਘੇ ਨੇਤਾ ਅਤੇ ਧਾਰਮਿਕ ਸੰਸਥਾਵਾਂ ਦੇ ਮੁਖੀ ਵਿਸ਼ੇਸ਼ ਤੌਰ ਤੇ ਪੁੱਜੇ।
ਇਸ ਮੌਕੇ ਬੋਲਦਿਆ ਪੱਤਰਕਾਰ ਅਨੁਰਾਗ ਸ਼ਰਮਾ ਨੇ ਕਿਹਾ ਕਿ ਕੁਝ ਦਿਨ ਪਹਿਲਾ ਕੰਬੋਜ਼ ਦੀ ਹੋਈ ਮੌਤ ਨੇ ਸਭ ਦਾ ਦਿਲ ਝੰਜੋੜ ਕੇ ਰੱਖ ਦਿੱਤਾ। ਬੇਸ਼ਕ ਗਲਤੀ ਕਿਸੇ ਦੀ ਵੀ ਹੋਵੇ ਪਰ ਪਰਿਵਾਰ ਲਈ ਇਹ ਭਾਣਾ ਬੜਾ ਵੱਡਾ ਸਦਮਾ ਬਣ ਗਿਆ ਹੈ। ਅਵਿਨਾਸ਼ ਦੇ ਪਰਿਵਾਰ ਵਿੱਚ ਉਸਦੀ ਪਤਨੀ ਅਤੇ ਤਿੰਨ ਬੱਚੇ ਹਨ, ਜਿਨ੍ਹਾਂ ਦਾ ਪਾਲਣ ਪੋਸ਼ਣ ਕੰਬੋਜ਼ ਬਗੈਰ ਬਹੁਤ ਮੁਸ਼ਕਲ ਸੀ। ਜਿਸ ਲਈ ਸਮੂਹ ਪੱਤਰਕਾਰਾਂ ਦੀ ਕੋਸ਼ਿਸ਼ ਨਾਲ ਸਰਕਾਰ ਨੂੰ ਗੁਹਾਰ ਲਗਾਉਣ ਮਗਰੋਂ ਕੁਝ ਰਾਸ਼ੀ ਅਤੇ ਕੰਬੋਜ਼ ਦੀ ਪਤਨੀ ਨੂੰ ਸਰਕਾਰੀ ਨੋਕਰੀ ਦੇਣ ਦੀ ਗੱਲ ਆਖੀ ਗਈ ਹੈ। ਜਿਸ ਨਾਲ ਕੰਬੋਜ਼ ਦੇ ਪਰਿਵਾਰ ਦਾ ਗੁਜਾਰਾ ਅਤੇ ਬੱਚਿਆਂ ਦੀ ਪੜਾਈ ਠੀਕ ਢੰਗ ਨਾਲ ਹੋ ਸਕੇ।
ਉਨਾਂ ਉਮੰਗ ਸੰਸਥਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੰਸਥਾਂ ਵੱਲੋਂ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ। ਅਜਿਹੇ ਉਪਰਾਲਿਆ ਨਾਲ ਜਿੱਥੇ ਵਧਦੀ ਗਰਮੀ ਨੂੰ ਠੱਲ ਪਾਈ ਜਾ ਸਕਦੀ ਹੈ ਉੱਥੇ ਹੀ ਸਮਾਜ ਨੂੰ ਹਰਿਆਵਲ ਵਧਾਉਣ ਲਈ ਬੂਟੇ ਲਗਾਉਣ ਲਈ ਚੰਗਾ ਸੁਨੇਹਾ ਵੀ ਦਿੱਤਾ ਜਾ ਸਕਦੇ। ਉਨਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪੱਤਰਕਾਰਾਂ ਲਈ ਸਦਨ ਵਿੱਚ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਣੀ ਚਾਹੀਦੀ ਹੈ ਤਾਂ ਜ਼ੋ ਕਿਸੇ ਵੀ ਪੱਤਰਕਾਰ ਦੀ ਮੌਤ ਤੇ ਉਸ ਦਾ ਪਰਿਵਾਰ ਦਰ ਦਰ ਦੀਆਂ ਠੋਕਰਾ ਖਾਣ ਤੇ ਮਜਬੂਰ ਨਾ ਹੋਵੇ। ਚੋਥਾਂ ਸਤੰਬ ਕਹੇ ਜਾਣ ਵਾਲੇ ਮੀਡੀਆਂ ਹਰ ਵੇਲੇ ਦੇਸ਼ ਦੁਨੀਆਂ ਦੀਆਂ ਖਬਰਾਂ ਲੋਕਾਂ ਤੱਕ ਪਹੁੰਚਾਉਣ ਲਈ ਤੱਤਪਰ ਰਹਿੰਦਾ ਹੈ। ਪਰ ਇਸ ਤਰਾਂ ਅਚਨਚੇਤ ਮੌਤ ਨਾਲ ਉਸ ਦੇ ਪਰਿਵਾਰ ਦੀ ਖਬਰ ਲੈਣ ਲਈ ਸਰਕਾਰਾਂ ਤੇ ਲੋਕਾਂ ਨੂੰ ਪਹਿਲ ਕਰਨੀ ਚਾਹੀਦੀ ਹੈ।