ਵਿਤਕਰਾ

ਵਿਤਕਰਾਸੁਮਨ ਨੇ ਆਪਣੀ ਮਾਂ ਨੂੰ ਕੰਬਦਿਆਂ ਹੋਏ ਪੱੁਛਿਆ , ਮੰਮੀ ਜੀ ਤੁਸੀ ਮੇਰੇ ਨਾਲੋਂ ਮੇਰੇ ਭਰਾ ਮਨਪ੍ਰੀਤ ਨੂੰ ਜ਼ਿਆਦਾ ਪਿਆਰ ਕਿਉਂ ਕਰਦੇ ਹੋ? ਜਦੋਂ ਕਿ ਵੱਡੀ ਮੈਂ ਹਾਂ ਤੇ ਘਰ ਦਾ ਕੰਮ ਸਾਰਾ ਮੈਂ ਹੀ ਕਰਦੀ ਹਾਂ।ਸੁਮਨ ਦੀ ਮੰਮੀ ਕਮਲ ਨੇ ਕਿਹਾ ਕਿ ਤੂੰ ਇੱਕ ਲੜਕੀ ਹੈ ਤੇ ਤੇਰਾ ਭਰਾ ਮਨਪ੍ਰੀਤ ਇੱਕ ਲੜਕਾ ਹੈ। ਇਸੇ ਕਰਕੇ ਪਿਆਰ ਦਾ ਜਿਆਦਾ ਹੱਕ ਲੜਕੇ ਦਾ ਹੁੰਦਾ ਹੈ। ਮਾਂ ਦੇ ਵਿਚਾਰ ਸੁਣ ਕੇ ਸੁਮਨ ਨੂੰ ਇਸ ਤਰ੍ਹਾਂ ਲੱਗਿਆ ਜਿਵੇ ਕਿਸੇ ਨੇ ਉਸਦੇ ਮੂੰਹ ਤੇ ਚਪੇੜ ਮਾਰ ਦਿੱਤੀ ਹੋਵੇ।ਸੁਮਨ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ। ਜਦੋ ਸੁਮਨ ਦਾ ਪਿਓ ਦਫਤਰੋਂ ਵਾਪਸ ਆਇਆ ਤਾਂ ਉਸਦੀ ਮਾਂ ਨੇ ਪਾਣੀ ਲਿਆਉਣ ਲਈ ਕਿਹਾ ਤਾਂ ਸੁਮਨ ਨੇ ਇੱਕਦਮ ਜਵਾਬ ਦਿੰਦਿਆਂ ਕਿਹਾ ਕਿ ਇਹ ਕੰਮ ਤੁਹਾਡਾ ਲਾਡਲਾ ਪੱੁਤਰ ਮਨਪ੍ਰੀਤ ਕਰੇਗਾ। ਮੈ ਤਾਂ ਇੱਕ ਲੜਕੀ ਹਾਂ।ਇਹ ਸੁਣ ਕੇ ਕਮਲ ਨੂੰ ਰੋਣਾ ਆ ਗਿਆ।ਸਾਰੀ ਗੱਲ ਦਾ ਪਤਾ ਜਦੋਂ ਸੁਮਨ ਦੇ ਪਿਓ ਨੂੰ ਲੱਗਿਆ ਤਾਂ ਉਸਨੂੰ ਸਦਮਾ ਜਿਹਾ ਲੱਗਿਆ।ਕਮਲ ਨੇ ਆਪਣੀ ਗਲਤੀ ਮੰਨੀ ਤੇ ਦੋਵਾਂ ਨੇ ਸੁਮਨ ਨੂੰ ਸਮਝਾਇਆ ਕਿ ਵੇਖ ਪੱੁਤਰ ਤੇਰੀ ਮੰਮੀ ਕੋਲੋਂ ਗਲਤੀ ਹੋ ਗਈ ਹੈ । ਤੂੰ ਆਪਣੀ ਮੰਮੀ ਨੂੰ ਮਾਫ ਕਰ ਦੇ।ਸੁਮਨ ਨੇ ਇੱਕਦਮ ਪਿਤਾ ਜੀ ਨੂੰ ਕਿਹਾ , ਮੈ ਇੱਕ ਲੜਕੀ ਹਾਂ ਇਸ ਵਿੱਚ ਮੇਰਾ ਕੀ ਕਸੂਰ ਹੈ? ਅੱਜ ਦੇ ਜ਼ਮਾਨੇ ਵਿੱਚ ਲੜਕੀਆਂ ਕੀ ਨਹੀ ਕਰ ਸਕਦੀਆਂ। ਮੇਰੀ ਮਾਂ ਵੀ ਤਾਂ ਕਦੇ ਕਿਸੇ ਦੀ ਧੀ ਸੀ। ਫਿਰ ਧੀਆਂ ਨਾਲ ਵਿਤਕਰਾ ਕਿਉ? ਸੁਮਨ ਦੇ ਸ਼ਬਦਾਂ ਨੇ ਸਾਰੇ ਪਰਿਵਾਰ ਨੂੰ ਰੋਣ ਲਈ ਮਜਬੂਰ ਕਰ ਦਿੱਤਾ।

ਕਮਲ ਨੇ ਆਪਣੀ ਧੀ ਸੁਮਨ ਨੂੰ ਸੀਨੇ ਨਾਲ ਲਾਉਦਿਆਂ ਕਿਹਾ ਪੱੁਤਰ ਮੈਨੂੰ ਮਾਫ ਕਰ ਦੇ। ਮੇਰੇ ਕੋਲੋਂ ਗਲਤੀ ਹੋ ਗਈ ਹੈ।ਮੇਰੀ ਅੱਛੀ ਧੀ। ਮਾਂ ਦੇ ਮੂੰਹੋ ਸੁਮਨ ਨੂੰ ਚੰਗੇ ਸ਼ਬਦ ਨਿਕਲਦੇ ਹੋਏ ਵੇਖ ਸੁਮਨ ਨੇ ਆਪਣੀ ਮਾਂ ਕਮਲ ਨੂੰ ਘੱੁਟ ਕੇ ਸੀਨੇ ਨਾਲ ਲਾ ਲਿਆ।

–(ਸ੍ਰ ਗੁਰਿੰਦਰ ਸਿੰਘ ਪੰਜਾਬੀ )

Leave a Reply

Your email address will not be published. Required fields are marked *