ਗੁਰੂ ਨਾਨਕ ਦੇਵ ਜੀ ਦੀ ਤੁਕ, ਮਨ ਨੂੰਮਾਰ ਕੇ ਸੁਨ ਕਰਨ ਨਾਲ ਈਸ਼੍ਰਵਰ ਨੂੰ ਪਾਉਦਾ ਹੈ। ਮਨੱੁਖ ਦਾ ਸੁਭਾਅ ਧਿਆਨ ਵਿੱਚ ਜੁੜਨਾ ਸਿੱਧਾ ਰੱਖਿਆ ਘੜਾਭਰ ਜਾਂਦਾ ਹੈ। ਬਿਨ੍ਹਾਂ ਮੰਗਿਆ ਸਭ ਕੁਝ ਮਿਲ ਜਾਂਦਾ ਹੈ। ਸ਼ੁਕਰਾਨਾ ਕਰਦਾ ਹੈ। ਬੀਜ ਫਲ ਇਸ ਲਈ ਨਹੀ ਬਣਦਾ ਕਿਉਕਿ ਮਿਟਣਾ ਪੈਦਾ ਹੈ। ਮਨੱੁਖ ਪ੍ਰਮਾਤਮਾ ਹੈ। ਪ੍ਰਮਾਤਮਾ ਦਾ ਅੰਤ ਨਹੀ। ਪ੍ਰਕਾਸ਼ ਦੀ ਪ੍ਰਾਪਤੀ ਲਈ ਹਨੈਰੇ ਵਿਚੋ ਲੰਘਣਾ ਪੈਦਾ ਹੈ। ਮਨ ਨੂੰ ਜਿੱਤਣਾ ਅਥਵਾ ਮਾਰਨ ਲਈ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਦਾ ਹੈ। ਕਠਿਨਾਈਆਂ ਚੋ ਲੰਘ ਕੇ ਮਨੱੁਖ ਨਿੱਖਰ ਕੇ ਰੱਬ ਬਣ ਜਾਂਦਾ ਹੈ।
ਗੁਰੂ ਨਾਨਕ ਦੇਵ ਜੀ ਦੀ ਰਚੀ ਤੁਕ ਮਨ ਜੀਤੇ ਜਗ ਜੀਤ ਦਾ ਅਰਥ ਹੈ ਮਨ ਨੂੰਜਿੱਤਣ ਵਾਲਾ ਜੱਗ ਵਿੱਚ ਜੇਤੂ ਹੁੰਦਾ ਹੈ। ਹੋਰ ਸਭ ਚੁਰਾਸੀ ਲੱਖ ਜੂਨਾਂ ਵਿਚ ਪੈ ਜਾਂਦੇ ਹਨ। ਅਸਲ ਵਿਚ ਧਰਮ ਦੀ ਸਾਰੀ ਸਾਧਨਾ ਮਨ ਨੂੰ ਜਿੱਤਣ ਦੀ ਹੁੰਦੀ ਹੈ। ਇੱਥੇ ਤਲਵਾਰ ਮੰਨ ਨੂੰ ਮਾਰਨ ਲਈ ਚੱੁਕਣੀ ਪੈਦੀ ਹੈ। ਮਨ ਵਿਚਾਰਾਂ, ਫੁਰਨਿਆਂ, ਸੰਕਲਪਾਂ ਤੇ ਤ੍ਰਿਸ਼ਨਾਵਾਂ ਦਾ ਢੇਰ ਹੈ। ਇਨ੍ਹਾਂ ਦਾ ਪ੍ਰਵਾਹ ਹਰ ਵੇਲੇ ਚਲਦਾ ਰਹਿੰਦਾ ਹੈ। ਜਿਵੇ ਸਾਗਰ ਲਹਿਰਾਂ ਦੇ ਸ਼ਾਂਤ ਹੋਣ ਨਾਲ ਸ਼ਾਂਤ ਹੁੰਦਾ ਹੈ।ਨਿਰਦਰਸ਼ਨ ਤੇ ਸੁਨ ਹੋ ਜਾਂਦਾ ਹੈ। ਪਿੱਛੇ ਕੇਵਲ ਆਤਮਾ ਪ੍ਰਮਾਤਮਾ ਰਹਿ ਜਾਂਦਾ ਹੈ। ਅਜਿਹਾ ਮਨ ਦਾ ਜੇਤੂਸਿਮਰਨ ਵਿਚ ਜੁੜ ਕੇ ਈਸ਼ਵਰ ਰੂਪ ਹੋ ਜਾਂਦਾ ਹੈ। ਉਸ ਦਾ ਜਾਨ ਨੂੰ ਮਾਰ ਕੇ ਸੰਸਾਰਕ ਪਦਾਰਥ ਮਿਲ ਜਾਂਦੇ ਹਨ। ਪਰ ਈਸ਼ਵਰ ਨਹੀ ਮਿਲਦਾ। ਈਸ਼ਵਰ ਮਨ ਨੂੰ ਮਾਰਨ ਨਾਲ ਹੀ ਮਿਲਦਾ ਹੈ। ਮਨ ਦੀਆਂ ਇਛਾਵਾਂ ਪੂਰੀਆਂ ਕਰਨ ਵਿੱਚ ਪ੍ਰਧੀਨਤਾ ਹੈ। ਤਿਆਗ ਵਿਚ ਨਹੀ। ਮਨੱੁਖ ਨੂੰ ਆਪਣਾ ਸਰੀਰ ਸੰਸਾਰ ਦੀ ਸੇਵਾ ਵਿਚ ਤੇ ਮਨ ਨੂੰ ਅੰਤਰ ਧਿਆਨ ਕਰਕੇ ਪ੍ਰਮਾਤਮਾ ਦੇ ਨਾਮ ਸਿਮਰਨ ਵਿਚ ਲਗਾਉਣਾ ਚਾਹੀਦਾ ਹੈ। ਜਿਵੇ ਸੂਰਜ ਦਾ ਸੁਭਾਅ ਪ੍ਰਕਾਸ਼ ਅਤੇ ਅੱਗ ਦੇਣਾ ਹੈ। ਇਸੇ ਤਰ੍ਹਾਂ ਮਨੱੁਖ ਦਾ ਸੁਭਾਅ ਧਿਆਨ ਵਿੱਚ ਜੁੜਨਾ ਹੈ। ਧਿਆਨ ਗਵਾਉਣਾ ਨਹੀ। ਜਿਸ ਦਾ ਧਿਆਨ ਗਵਾਚਦਾ ਹੈ ਉਹ ਨਾ ਮਾਤਰ ਮਨੱੁਖ ਹੁੰਦਾ ਹੈ। ਸਹੀ ਸ਼ਬਦਾਂ ਵਿੱਚ ਮਨੱੁਖ ਬਣਨ ਲਈ ਮੰਨ ਨੂੰਮਾਰਨਾ ਜ਼ਰੂਰੀ ਹੈ। ਫੁਰਨਿਆਂ ਤੇ ਪ੍ਰਵਾਹ ਦਾ ਬੰਦ ਹੋਣਾ ਲਾਜ਼ਮੀ ਹੈ।
ਜਦੋ ਮਨੱੁਖ ਨਿਰਵਿਚਾਰ ਜਾਂ ਸੁਹਜ ਅਵਸਥਾ ਵਿੱਚ ਹੁੰਦਾ ਹੈ ਉਦੋ ਉਸ ਵਿੱਚ ਸੁਧ ਭਾਵ ਜਨਮ ਲੈਦੇ ਹਨ। ਉਹ ਆਪਣੇ ਆਪ ਨੂੰ ਬੂੰਦ ਵਾਂਗ ਸਾਗਰ ਵਿਚ ਛੱਡ ਦਿੰਦਾ ਹੈ। ਉਸ ਦਾ ਕਰਤਾ ਭਾਵ ਮਿੱਟ ਜਾਂਦਾ ਹੈ। ਫਿਰ ਮਨੱੁਖ ਉਹੀ ਕਰਦਾ ਹੈ ਜੋ ਉਸ ਤੋ ਪ੍ਰਮਾਤਮਾ ਕਰਾਉਦਾ ਹੈ। ਉਸ ਦਾ ਸਿੱਧਾ ਰੱਖਿਆ ਘੜਾ ਈਸ਼ਵਰ ਕ੍ਰਿਪਾ ਦੀ ਵਰਖਾ ਨਾਲ ਭਰ ਜਾਂਦਾ ਹੈ। ਜਦੋ ਮਨੱੁਖ ਆਪਣਾ ਆਪ ਛੱਡਦਾ ਹੈ। ਉਹ ਪਰਮ ਨਿਯਮ ਦੀ ਸ਼ਰਨ ਵਿੱਚ ਹੁੰਦਾ ਹੈ। ਉਹ ਸੰਤੁਸ਼ਟ ਹੋ ਜਾਂਦਾ ਹੈ। ਉਸ ਨੂੰ ਬਿਨ੍ਹਾਂ ਮੰਗੇ ਸਭ ਕੁਝ ਮਿਲ ਜਾਂਦਾ ਹੈ। ਉਹ ਪ੍ਰਮਾਤਮਾ ਦਾ ਧੰਨਵਾਦ ਕਰਦਾ ਹੈ।ਉਹ ਕਹਿੰਦਾ ਹੈ ਕਿ ਮੈਨੂੰ ਜੋ ਮਿਲਿਆ ਹੈ ਲੋੜ ਨਾਲੋ ਵੱਧ ਮਿਲਿਆ ਹੈ। ਪ੍ਰਮਾਤਮਾ ਨੇ ਮੇਰੀ ਝੋਲੀ ਜ਼ਰੂਰਤ ਤੋ ਵੱਧ ਭਰ ਦਿੱਤੀ ਹੈ। ਉਹ ਦੱੁਖ ਦੇ ਪਿੱਛੇ ਛਿਪੇ ਹੋਏ ਸੱੁਖ ਨੂੰ ਮਹਿਸੂਸ ਕਰਦਾ ਹੈ।
ਸੁੰਨ ਅਵਸਥਾ ਵਿੱਚ ਧਿਆਨ ਜਾਂਦਿਆਂ ਹੀ ਪ੍ਰਮਾਤਮਾ ਦੇ ਦੁਆਰ ਖੁਲ੍ਹ ਜਾਂਦੇ ਹਨ। ਦੱਬੀਆਂ ਹੋਈਆਂ ਬਿਰਤੀਆਂ ਅਨੰਦਿਤ ਹੁੰਦੀਆਂ ਹਨ। ਅਚਨਚੇਤ ਹਿਰਦੇ ਦੀ ਅਵਾਜ ਸੁਣਾਈ ਦਿੰਦੀ ਹੈ। ਪ੍ਰਮਾਤਮਾ ਨਾਲ ਸਿੱਧਾ ਸੰਬੰਧ ਹੋ ਜਾਂਦਾ ਹੈ। ਜਦੋ ਮਨੱੁਖ ਪ੍ਰਮਾਤਮਾ ਦੇ ਘਰ ਨਿਮਰਤਾ, ਲੱਜਾ ਤੇ ਸਮਰਪਣ ਨਾਲ ਜਾਂਦਾ ਹੈ ਤਾਂ ਉਹ ਸਵੀਕਾਰਿਆ ਜਾਂਦਾ ਹੈ। ਹੁਣ ਤੱਕ ਸੰਤਾਂ ਅਤੇ ਮਹਾਤਮਾਵਾਂ ਨੇ ਏਹੀ ਅਨੁਭਵ ਕੀਤਾ ਹੈ। ਅਸਲ ਵਿਚ ਜੀਵਨ ਹੀ ਪੂਰਨ ਆਤਮਾ ਸਮਰਪਤ ਹੈ। ਜਦ ਵਿਚਾਰ ਸ਼ਾਂਤ ਹੋ ਜਾਂਦੇ ਹਨ ਤਾਂ ਮਨੱੁਖ ਆਪਣੇ ਭਾਵਾਂ ਨੂੰਭਗਤੀ ਵਿੱਚ ਢਾਲ ਲੈਦਾ ਹੈ। ਫਿਰ ਉਹ ਭਗਤ ਇਕ ਦਿਨ ਭਗਵਾਨ ਬਣ ਜਾਂਦਾ ਹੈ। ਜਦ ਉਸ ਵਿੱਚ ਰੋਸ਼ਨੀ ਆ ਜਾਂਦੀ ਹੈ ਤਦ ਉਹ ਇਸ ਨੂੰ ਹੋਰਨਾਂ ਵਿੱਚ ਵੰਡਦਾ ਹੈ। ਜਦ ਉਸ ਵਿੱਚ ਰੋਸ਼ਨੀ ਆ ਜਾਂਦੀ ਹੈ ਤਦ ਉਹ ਇਯ ਨੂੰਹੋਰਨਾਂ ਵਿੱਚ ਵੰਡਦਾ ਹੈ। ਇੱਨ ਬਿੱਨ ਜਿਵੇ ਇੱਕ ਜੋਤ ਅਨੇਕਾਂ ਦੀਵੇ ਜਗਾ ਦਿੰਦੀ ਹੈ।
ਅੱਖ, ਕੰਨ, ਨੱਕ, ਹੱਥ ਤੇ ਪੈਰ ਪੰਜ ਇੰਦਰੀਆਂ ਬਾਹਰ ਵੱਲ ਖੁਲਦੀਆਂ ਹਨ। ਪਰ ਈਸ਼ਵਰ ਬਾਹਰ ਨਹੀ, ਉਹ ਤਾਂ ਇਨਸਾਨ ਦੇ ਅੰਦਰ ਹੈ। ਈਸ਼ਵਰ ਦੀ ਖੋਜ ਅੰਦਰ ਅੰਦਰ ਕੀਤੀ ਜਾਂਦੀ ਹੈ। ਅੰਤਰ ਮੱੁਖੀ ਯਾਤਰਾ ਕਰਨੀ ਪੈਦੀ ਹੈ। ਜਿਹੜਾ ਮਨੱੁਖ ਆਪਦੇ ਅੰਦਰ ਈਸ਼ਵਰ ਨੂੰ ਖੋਜ ਲੈਦਾ ਹੈ ਉਹ ਭਰਿਆ ਹੋਇਆ ਹੁੰਦਾ ਹੈ। ਹੋਰ ਸਭ ਖਾਲੀ ਹੁੰਦੇ ਹਨ। ਈਸ਼ਵਰ ਖਾਲੀ ਘੜੇ ਨੂੰ ਸਵੀਕਾਰ ਨਹੀ ਕਰਦਾ। ਉਹ ਮੁੜ ਜੂਨ ਚੱਕਰ ਵਿੱਚ ਪੈ ਜਾਂਦੇ ਹਨ।
ਬੀਜ ਫੁਲ ਇਸ ਕਰਕੇ ਨਹੀ ਬਣਦਾ ਕਿਉਕਿ ਉਸ ਨੂੰ ਡਰ ਹੈ ਕਿਉਕਿ ਫੁਲ ਬਣਨ ਤੋ ਪਹਿਲਾਂ ਮਿਟਣਾ ਪਵੇਗਾ। ਪ੍ਰਮਾਤਮਾ ਦੇ ਅਸਲ ਸਫਲ ਖੋਜੀ ਮਨੱੁਖ ਨੂੰਪ੍ਰਮਾਤਮਾ ਦਾ ਅੰਸ਼ ਨਹੀ ਸਗੋ, ਪ੍ਰਮਾਤਮਾ ਕਹਿੰਦੇ ਹਨ। ਜਿਵੇ ਪੁਨਿਆਂ ਦਾ ਚੰਨ ਹਰ ਝੀਲ, ਤਲਾਅ ਤੇ ਨਦੀ ਆਦਿ ਵਿੱਚ ਸੰਪੂਰਨ ਰੂਪ ਵਿੱਚ ਪ੍ਰਤੀਬਿੰਬਤ ਹੁੰਦਾ ਹੈ। ਇਵੇ ਪ੍ਰਮਾਤਮਾ ਹਰ ਜੀਵ ਵਿੱਚ ਪੂਰੇ ਦਾ ਪੂਰਾ ਪ੍ਰਕਾਸ਼ ਰੂਪ ਹੁੰਦਾ ਹੈ। ਜਿਵੇ ਪ੍ਰਕਾਸ਼ ਵਿੱਚ ਜਾਣ ਲਈ ਹਨੇਰੇ ਵਿਚੋ ਲੰਘਣਾ ਪੈਦਾ ਹੈ। ਇਸੇ ਤਰ੍ਹਾਂ ਮਨ ਨੂੰ ਜਿੱਤਣ ਲਈ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਦਾ ਹੈ। ਉਹ ਕਠਿਨਾਈਆਂ ਮਨੱੁਖ ਨੂੰ ਨਿਖਾਰ ਕੇ ਰੱਬ ਦਾ ਰੂਪ ਬਣਾ ਦਿੰਦੀਆਂ ਹਨ।