ਸ਼ਾਹੀ ਸ਼ਹਿਰ ਵਿੱਚ ਅਗਰਸੈਨ ਸਭਾ ਪਟਿਆਲਾ ਵਲੋਂ ਮਹਾਰਾਜਾ ਅਗਰਸੈਨ ਦੀ 5148ਵੀਂ ਜਯੰਤੀ ਅਤੇ ਸਨਮਾਨ ਸਮਾਰੋਹ ਆਯੋਜਿਤ

ਪ੍ਰੋ.ਹੇਮ ਗੋਇਲ ਤੇ ਮੈਡਮ ਸੰਨੀ ਗੁਪਤਾ ਨੂੰ ਅਗਰਵਾਲ ਰਤਨ ਅਵਾਰਡ ਨਾਲ ਸਨਮਾਨਿਤ ਕਰਦੇ ਹੋਏ ਪ੍ਰਧਾਨ ਜਨਕ ਰਾਜ‌ ਗੁਪਤਾ, ਭਗਵਾਨ ਦਾਸ ਗੁਪਤਾ, ਰਿਚੀ ਡਕਾਲਾ ਤੇ ਹੋਰ।

ਸਭਾ ਵਲੋਂ ਡਾ.ਪਰਮੋਦ ਅਗਰਵਾਲ, ਪ੍ਰੋ.ਹੇਮ ਗੋਇਲ, ਨਰੇਸ਼ ਗੁਪਤਾ ਨਾਜ਼, ਡਾ.ਪੂਨਮ ਗੁਪਤ, ਸੰਨੀ ਗੁਪਤਾ, ਨਿਰਮਲਾ ਗਰਗ ਅਤੇ ਕਿਰਨ ਸਿੰਗਲਾ ਅਗਰਵਾਲ ਰਤਨ ਅਵਾਰਡ ਨਾਲ ਸਨਮਾਨਿਤ
ਪਟਿਆਲਾ 3 ਅਕਤੂਬਰ
ਸ਼ਾਹੀ ਸ਼ਹਿਰ ਦੀ ਅਗਰਸੈਨ ਸਭਾ ਵਲੋਂ ਮਹਾਰਾਜਾ ਅਗਰਸੈਨ ਜੀ ਦੀ 5148ਵੀਂ ਜਯੰਤੀ ਅਤੇ ਸਨਮਾਨ ਸਮਾਰੋਹ ਅਗਰਸੈਨ ਚੌਂਕ,ਸਾਈਂ ਮਾਰਕੀਟ ਵਿਖੇ ਬਹੁਤ ਹੀ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ।
ਸੱਭ ਤੋਂ ਪਹਿਲਾਂ ਮਹਾਰਾਜਾ ਅਗਰਸੈਨ ਜੀ ਦੀ ਮੂਰਤੀ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ।
ਅਗਰਸੈਨ ਸਭਾ ਪਟਿਆਲਾ ਵਲੋਂ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਡਾ. ਪਰਮੋਦ ਅਗਰਵਾਲ,ਪ੍ਰਸਿੱਧ ਵਿਗਿਆਨੀ ਪ੍ਰੋ.ਹੇਮ‌ ਗੋਇਲ, ਨਰੇਸ਼ ਗੁਪਤਾ ਨਾਜ਼ ਸਾਬਕਾ ਸਹਾਇਕ ਨਿਰਦੇਸ਼ਕ ਜਾਂਚ ਬਿਉਰੋ ਆਫ਼ ਇੰਡੀਆਂ, ਲੈਕਚਰਾਰ ਡਾ.ਪੂਨਮ ਗੁਪਤਾ, ਕਵਿਤਰੀ ਨਿਰਮਲਾ ਗਰਗ, ਲੇਖਿਕਾ ਕਿਰਨ ਸਿੰਗਲਾ, ਸੰਨੀ ਗੁਪਤਾ ਤੇ ਰਜਨੀ ਸਿੰਗਲਾ ਦੋਵੇਂ ਮੁੱਖ ਅਧਿਆਪਕਾ ਆਦਿ ਨੂੰ ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਗਤੀਵਿਧੀਆਂ ਅਤੇ ਅਗਰਵਾਲਾਂ ਦਾ ਨਾਮ ਰੌਸ਼ਨ ਕਰਨ ਲਈ ਪਟਿਆਲਾ ਅਗਰਵਾਲ ਰਤਨ‌ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਅਗਰਵਾਲ ਸਭਾ ਦੇ ਮੁੱਖ ਸਰਪ੍ਰਸਤ ਉੱਘੇ ਸਮਾਜਸੇਵੀ ਭਗਵਾਨ ਦਾਸ ਗੁਪਤਾ ਸਾਬਕਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਅਤੇ ਪੈਟਰਨ ਇੰਡੀਅਨ ਰੈਡ ਕਰਾਸ ਸੁਸਾਇਟੀ ਪਟਿਆਲਾ ਨੇ ਵਿਸ਼ੇਸ਼ ਮਹਿਮਾਨਾਂ, ਸਨਮਾਨਤ ਸ਼ਖ਼ਸੀਅਤਾਂ ਅਤੇ ਸਮੂੰਹ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਗਰਸੈਨ ਸਭਾ ਵਲੋਂ ਸ਼ਾਹੀ ਸ਼ਹਿਰ ਦੀਆਂ ਸਾਰੀਆਂ ਅਗਰਵਾਲ ਜਥੇਬੰਦੀਆਂ ਤੇ ਸਭਾਵਾਂ ਨੂੰ ਇੱਕਜੁਟ ਕਰਨ ਦੀ ਪਹਿਲ ਕੀਤੀ ਜਾ ਰਹੀ ਹੈ।
ਡਾ.ਪਰਦੀਪ ਕੁਮਾਰ ਅਗਰਵਾਲ ਚੇਅਰਮੈਨ ਮਹਾਰਾਜਾ ਅਗਰਸੈਨ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੱਸਿਆ ਕਿ ਜੇਕਰ ਸਾਰੇ ਇੱਕਜੁੱਟ ਹੋ ਜਾਣ ਤਾਂ ਭਾਰਤ ਸਰਕਾਰ ਵਲੋਂ ਚੇਅਰ ਨੂੰ ਕਈ ਸਾਲ ਪਹਿਲਾਂ ਮਿਲੀ ਛੇ ਕਰੋੜ ਰੁਪਏ ਦੀ ਗ੍ਰਾਂਟ ਦੀ ਸਹੀ ਵਰਤੋਂ ਦਾ ਵੀ ਕੋਈ ਵਧੀਆ ਹੱਲ ਕੱਢਿਆ ਜਾ ਸਕਦਾ ਹੈ। ਆਰ.ਐਸ.ਅਗਰਵਾਲ ਪ੍ਰਧਾਨ ਨਿਊ ਅਗਰਵਾਲ ਸਭਾ,ਸਾਬਕਾ ਕੌਂਸਲਰ ਰਿਚੀ ਡਕਾਲਾ ਪ੍ਰਧਾਨ ਆੜਤੀ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਅਤੇ ਵਿਨੋਦ ਕੁਮਾਰ ਗੋਇਲ ਇੰਚਾਰਜ ਲੰਗਰ ਕਮੇਟੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰਧਾਨ ਜਨਕ ਰਾਜ ਗੁਪਤਾ ਨੇ ਧੰਨਵਾਦੀ ਸ਼ਬਦ ਕਹੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੀਸ਼ ਪਾਲ ਮਿੱਤਲ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ,ਵਿਜੈ ਗੋਇਲ ਪਟਿਆਲਾ ਵੈਲਫੇਅਰ ਸੁਸਾਇਟੀ,ਡਾ.ਪਰਸੋਤਮ ਗੋਇਲ ਪ੍ਰਧਾਨ ਚੇਤਨਾ ਮੰਚ, ਲਕਸ਼ਮੀ ਗੁਪਤਾ, ਕੌਂਸਲ ਰਾੳ ਸਿੰਗਲਾ, ਜੇ.ਕੇ.ਜਿੰਦਲ, ਹਰਬੰਸ ‌ਬਾਸਲ, ਦੇਵੀ ਦਿਆਲ ਗੋਇਲ, ਅਸ਼ੋਕ ਗੁਪਤਾ, ਹਰਬੰਸ ਬਰੇਟਾ, ਗੁਲਾਬ ਰਾਏ ਗਰਗ, ਰਾਮਾ ਡਕਾਲਾ, ਫੂਲ ਚੰਦ ਮਿੱਤਲ, ਰਵਿੰਦਰ ਮਿੱਤਲ,ਅਸ਼ਵਨੀ ਸਿੰਗਲਾ ਅਤੇ ਰਾਕੇਸ਼ ਕੁਮਾਰ ਸਿੰਗਲਾ ਹਾਜ਼ਰ ਸਨ।

 

Leave a Reply

Your email address will not be published. Required fields are marked *