ਜੇਕਰ ਨਾ ਜਾਗਿਆ ਪ੍ਰਸ਼ਾਸਨ ਤਾਂ ਜਲਦ ਹੋਵੇਗਾ ਤਿੱਖਾ ਸੰਘਰਸ਼ : ਅਨੁਰਾਗ ਸ਼ਰਮਾ
ਅੱਜ ਵੰਦੇ ਮਾਤਰਮ ਦਲ ਅਤੇ ਸਨਾਤਨੀ ਯੋਧਾ ਟੀਮ ਦੇ ਨਾਲ ਧਰਮ ਜਾਗਰਨ ਮੰਚ ਵੱਲੋਂ ਪ੍ਰਾਚੀਨ ਪ੍ਰਸਿੱਧ ਸ਼੍ਰੀ ਵਾਮਨ ਅਵਤਾਰ ਮੰਦਰ ਦੀ ਦੂਰ ਦਰਸ਼ਾ ਅਤੇ ਸਰੋਵਰ ਤੇ ਹੋ ਰਹੇ ਨਾਜਾਇਜ਼ ਕਬਜਿਆਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਉਹਨਾਂ ਡਿਪਟੀ ਕਮਿਸ਼ਨਰ ਪਟਿਆਲਾ ਤੋਂ 10 ਮਿੰਟ ਦਾ ਸਮਾਂ ਸਰੋਵਰ ਅਤੇ ਮੰਦਰ ਤੇ ਵਿਜਿਟ ਵਾਸਤੇ ਮੰਗਿਆ ਅਤੇ ਨਾਲ ਹੀ ਆਉਣ ਵਾਲੇ ਵਾਮਨ ਦੁਆਦਸੀ ਦੇ ਮੇਲੇ ਤੋਂ ਪਹਿਲਾਂ ਇਸ ਦੀ ਸਾਫ ਸਫਾਈ ਅਤੇ ਸਾਂਭ ਸੰਭਾਲ ਦਾ ਭਰੋਸਾ ਵੀ ਮੰਗਿਆ ।
ਇੱਥੇ ਹੀ ਜਾਣਕਾਰੀ ਦਿੰਦੇ ਹੋਏ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਧਰਮ ਅਰਥ ਬੋਰਡ ਦੇ ਅਧੀਨ ਆਉਂਦੇ ਪ੍ਰਾਚੀਨ ਪ੍ਰਸਿੱਧ ਅਤੇ ਇਤਿਹਾਸਿਕ ਸ੍ਰੀ ਵਾਮਨ ਅਵਤਾਰ ਮੰਦਿਰ ਤੇ ਪਵਿੱਤਰ ਸਰੋਵਰ ਦੇ ਹਾਲਾਤ ਅੱਜ ਤਰਸਯੋਗ ਬਣੇ ਹੋਏ ਹਨ। ਇਸ ਦੇ ਆਲੇ ਦੁਆਲੇ ਬਹੁਤ ਸਾਰੇ ਸਮਾਜ ਵਿਰੋਧੀ ਲੋਕਾਂ ਵੱਲੋਂ ਅਤੇ ਭੂ ਮਾਫੀਆ ਵੱਲੋਂ ਨਜਾਇਜ਼ ਤੌਰ ਤੇ ਕਬਜ਼ੇ ਕੀਤੇ ਹੋਏ ਹਨ। ਉਹਨਾਂ ਦੀ ਖ਼ਰੀਦ ਫਰੋਖਤ ਬੜੇ ਧੜੱਲੇ ਨਾਲ ਜਾਰੀ ਹੈ। ਕਬਜਾ ਧਾਰੀਆਂ ਦੇ ਹੌਸਲੇ ਅਤੇ ਕਬਜ਼ੇ ਦੀ ਹੱਦ ਤਾਂ ਉਦੋਂ ਦੇਖਣ ਨੂੰ ਮਿਲੀ ਜਦੋਂ ਇਹਨਾਂ ਵੱਲੋਂ ਪਵਿੱਤਰ ਅਤੇ ਹਿੰਦੂ ਧਰਮ ਦੇ ਮੰਨਣ ਵਾਲਿਆਂ ਦੀ ਆਸਥਾ ਦਾ ਕੇਂਦਰ ਸਰੋਵਰ ਦੇ ਉੱਤੇ ਵੀ ਨਾਜਾਇਜ਼ ਕਬਜ਼ੇ ਕਰ ਲਿੱਤੇ ਗਏ। ਇਸ ਦੀ ਚਾਰ ਦੀਵਾਰੀ ਦੀਆਂ ਸਾਰੀਆਂ ਇੱਟਾਂ ਚੋਰੀ ਕਰਕੇ ਵੇਚ ਦਿੱਤੀਆਂ ਗਈਆਂ। ਇੱਥੇ ਹੀ ਡੀ ਸੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਇਹ ਪ੍ਰਸਿੱਧ ਪ੍ਰਾਚੀਨ ਮੰਦਿਰ ਪੰਜਾਬ ਦਾ ਇੱਕ ਅਤੇ ਸੰਸਾਰ ਵਿੱਚ ਦੂਸਰਾ ਮੰਦਿਰ ਸਾਡੇ ਪਟਿਆਲਾ ਵਿੱਚ ਸੁਸ਼ੋਭਿਤ ਹੈ। ਅਤੇ ਜਿੱਥੇ ਇਹ ਅਸਥਾਨ ਹਿੰਦੂਆਂ ਦੀ ਆਸਥਾ ਦਾ ਕੇਂਦਰ ਹੈ ਉੱਥੇ ਹੀ ਸੰਸਾਰ ਦਾ ਵੱਡਾ ਹੈਰੀਟੇਜ ਵੀ ਹੋ ਸਕਦਾ ਹੈ। ਪਰ ਅਫਸੋਸ ਇਸ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਦੱਸ ਦਈਏ ਅੱਜ ਤੋਂ ਕੁਝ ਸਾਲ ਪਹਿਲਾਂ ਵੀ ਸ਼ਹਿਰ ਦੀ ਸਰਮੋਰ ਸੰਸਥਾ ਵੰਦੇ ਮਾਤਰਮ ਦਲ ਵੱਲੋਂ ਨਿੱਜੀ ਤੌਰ ਤੇ ਲੱਖਾਂ ਰੁਪਈਆ ਖਰਚ ਕਰ ਆਪਣੇ ਹੱਥੀ ਸੇਵਾ ਕਰ ਇਸ ਮੰਦਿਰ ਦੇ ਸਰੋਵਰ ਨੂੰ ਪੂਰੀ ਤਰ੍ਹਾਂ ਸਾਫ ਸੁਥਰਾ ਕਰ ਕੇਂਦਰ ਸਰਕਾਰ ਅਤੇ ਮੌਕੇ ਦੀ ਪੰਜਾਬ ਸਰਕਾਰ ਦੀਆਂ ਟੀਮਾਂ ਨੂੰ ਸੌਂਪ ਦਿੱਤਾ ਗਿਆ ਸੀ। ਉਹਨਾਂ ਦੇ ਵੱਡੇ ਵੱਡੇ ਲਾਰਿਆਂ ਸਦਕਾ ਸੰਘਰਸ਼ ਕਰਦੇ ਸਰਧਾਲੂਆਂ ਵੱਲੋਂ (ਮਰਨ ਵਰਤ) ਸਮਾਪਤ ਕੀਤਾ ਗਿਆ ਸੀ। ਇੱਕ ਵਾਰ ਫਿਰ ਇਹਨਾਂ ਕਬਜ਼ਾਧਾਰੀਆਂ ਵੱਲੋਂ ਸਨਾਤਨ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਂਦੇ ਹੋਏ, ਜਿੱਥੇ ਮੰਦਿਰ ਦੇ ਆਲੇ ਦੁਆਲੇ ਧੜੇਲੇ ਨਾਲ ਸਮਾਜ ਵਿਰੋਧੀ ਕੰਮ ਜਿਸ ਤਰ੍ਹਾਂ ਨਸ਼ਾ ਵੇਚਣ ਵਾਲੇ ਲੋਕ ਰਹਿੰਦੇ ਹਨ। ਉਥੇ ਹੀ ਭੂ- ਮਾਫੀਆ ਇਸ ਮੰਦਿਰ ਦੀ ਸਾਰੀ ਜਮੀਨ ਤੇ ਕਾਬਜ ਹੋਈ ਬੈਠਾ ਹੈ। ਪਰ ਹੱਦ ਉਦੋਂ ਹੋ ਗਈ ਜਦੋਂ ਆਲੇ ਦੁਆਲੇ ਰਹਿੰਦੇ ਲੋਕਾਂ ਵੱਲੋਂ ਜੋ ਰੋੜੀ ਕੁੱਟਣ ਦਾ ਕੰਮ ਵੀ ਕਰਦੇ ਹਨ। ਇਹਨਾਂ ਵੱਲੋਂ ਇਸ ਪਵਿੱਤਰ ਪ੍ਰਾਚੀਨ ਸਰੋਵਰ ਨੂੰ ਕੂੜੇ ਦੇ ਢੇਰ ਵਿੱਚ ਤਬਦੀਲ ਕਰ ਦਿੱਤਾ ਗਿਆ। ਆਪਣੇ ਗਟਰ ਦੀਆਂ ਅਤੇ ਘਰੇਲੂ ਨਾਲੀਆਂ ਸਰੋਵਰ ਵਿੱਚ ਸਿੱਟ ਦਿੱਤੀਆਂ ਗਈਆਂ। ਆਪਣੇ ਘਰ ਦੇ ਕੂੜੇ ਤੋਂ ਇਲਾਵਾ ਪੂਰੇ ਸ਼ਹਿਰ ਦਾ ਕੂੜਾ ਕਰਕਟ ਲਿਆ ਕੇ ਇੱਥੇ ਢੇਰ ਲਗਾ ਦਿੱਤੇ ਗਏ ਤੇ ਇਸ ਸਰੋਵਰ ਨੂੰ ਪੂਰ ਕੇ ਇਸ ਦੇ ਉੱਤੇ ਕਬਜ਼ੇ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਅੱਜ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲ ਕੇ ਜਿੱਥੇ ਸਥਿਤੀ ਦੀ ਪੂਰੀ ਜਾਣਕਾਰੀ ਦਿੱਤੀ ਉੱਥੇ ਹੀ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸਰੋਵਰ ਦੀ ਸਾਫ ਸਫਾਈ ਕਰਵਾਈ ਜਾਏ ਅਤੇ ਇਸ ਮੰਦਰ ਨੂੰ ਸਾਫ ਸੁਥਰਾ ਅਤੇ ਮੱਥਾ ਟੇਕਣ ਲਾਇਕ ਹਾਲਾਤ ਦੇ ਵਿੱਚ ਲਿਆਂਦਾ ਜਾਵੇ ਕਿਉਂਕਿ ਇਸ ਸਰੋਵਰ ਦੇ ਵਿੱਚ ਗੰਦਗੀ ਦੇਖ ਹਿੰਦੂਆਂ ਦੇ ਹਿਰਦੇ ਨੂੰ ਠੇਸ ਪਹੁੰਚਦੀ ਹੈ ਜੋ ਕਿ ਬਹੁਤ ਗਲਤ ਹੈ । ਇੱਥੇ ਹੀ ਚਤਾਵਨੀ ਵੀ ਦਿੱਤੀ ਗਈ ਕਿ ਜੇਕਰ ਪ੍ਰਸ਼ਾਸਨ ਨਹੀਂ ਜਾਗਦਾ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਸੰਘਰਸ਼ ਕੀਤਾ ਜਾਏਗਾ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਮਨ ਦੁਆਦਸੀ ਦਾ ਮੇਲਾ ਆਉਣ ਵਾਲਾ ਹੈ ਅਤੇ ਪੂਰਾ ਪਟਿਆਲਾ ਸ਼ਹਿਰ ਇਸ ਦਿਨ ਧੂਮ ਧਾਮ ਨਾਲ ਇਸ ਮੇਲੇ ਨੂੰ ਮਨਾਉਂਦਾ ਹੈ। ਕਰੋੜਾਂ ਰੁਪਏ ਦੀ ਲਾਗਤ ਸ਼ਹਿਰ ਦੇ ਵਿੱਚ ਲਗਾਈ ਜਾਂਦੀ ਹੈ ਪਰ ਉਸ ਦਿਨ ਵੀ ਇਹ ਮੰਦਰ ਇੱਕ ਉਦਾਸ ਇਮਾਰਤ ਬਣ ਕੇ ਸਾਰੇ ਸ਼ਹਿਰ ਦਾ ਮੇਲਾ ਦੇਖਦਾ ਹੈ। ਬੇਨਤੀ ਹੈ ਕਿ ਇੱਕ ਵਾਰ ਇਸ ਅਸਥਾਨ ਦਾ ਦੌਰਾ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਇਸ ਪਵਿੱਤਰ ਆਸਥਾ ਦੇ ਕੇਂਦਰ ਮੰਦਿਰ ਅਤੇ ਸਰੋਵਰ ਦੀ ਡਿਵੈਲਪਮੈਂਟ ਵਾਸਤੇ ਯੋਗ ਕਦਮ ਚੁੱਕੋ ਜਾਣ । ਇਹਨਾ ਕਬਜ਼ਾ
ਧਾਰੀਆਂ ਤੋਂ ਇਸ ਸਰੋਵਰ ਦੀ ਸਾਫ ਸਫਾਈ ਕਰਵਾਈ ਜਾਵੇ ਅਤੇ ਇਹਨਾਂ ਨੂੰ ਜੁਰਮਾਨਾ ਲਗਾ ਇਹਨਾਂ ਤੇ ਚੋਰੀ ਅਤੇ ਕਬਜ਼ੇ ਦੇ ਮਾਮਲੇ ਦਰਜ ਕੀਤੇ ਜਾਣ।
ਇਸ ਵਕਤ ਨਾਲ ਮੌਜੂਦ ਰਹੇ ਅਨੁਰਾਗ ਸ਼ਰਮਾ ਪ੍ਰਧਾਨ ਵੰਦੇ ਮਾਤਰਮ ਦਲ, ਸੁਸ਼ੀਲ ਨਈਅਰ ਵੰਦੇ ਮਾਤਰਮ ਦਲ,ਵਰੁਣ ਜਿੰਦਲ ਪ੍ਰਧਾਨ ਰਾਮਲੀਲਾ ਕਮੇਟੀ ਜੋੜੀਆਂ ਭਠੀਆਂ, ਚਿਰਾਗ ਸਿੰਗਲਾ ਸਹਿ ਸਿਉਜਕ ਧਰਮ ਜਾਗਰਨ ਮੰਚ ਪਟਿਆਲਾ ।