ਪਿਛਲੇ ਦਿਨੀਂ ‘ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਾਵਾ ‘ ਜਾਣ ਦਾ ਅਵਸਰ ਮਿਲਿਆ। ਪਿੰਡ ਦੇ ਬਾਹਰ ਵਾਰ ਕੱਚੀ ਤੋ ਪੱਕੀ ਸੜਕ ਦੇ ਨਾਲ ਨਾਲ ਨਹਿਰ ਦੇ ਲਾਗੈ ਲਾਗੈ ਟੇਡੀਆ ਮੇਡੀਆ ਸੜਕਾਂ ਤੋ ਰਿਆੜਕੀ ਕਾਲਜ ਪਹੁੰਦੇ ਹੀ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਕਿਸੇ ਅਲੱਗ ਦੁਨੀਆਂ ਵਿੱਚ ਪੈਰ ਪੈ ਗਿਆ ਹੇ ,ਬਿਲਕੁਲ ਸ਼ਾਤ ਵਾਤਾਵਰਨ ਵਿਚ ਕਾਲਜ ਦੀ ਪੁਰਾਣੇ ਸਮਿਆਂ ਦੀ ਬਣੀ ਇਮਾਰਤ ਅੱਗੇ ਚਿੱਟੀ ਦਸਤਾਰ ਥੱਲੇ ਕੇਸਰੀ ਫਿਫਟੀ ਚਿੱਟੇ ਕੁੜਤੇ ਪੰਜਾਮੇ ਵਿਚ ਦਾਹੜਾ ਪਰਕਾਸ਼ ਕਰਕੇ ਖੜੇ ਬਜੁਰਗ ਬਾਬੇ ਨੇ ਗੁਰੂ ਨਾਨਕ ਦੇ ਬੋਲਾਂ ਨਾਲ ਸਵਾਗਤ ਕੀਤਾ।ਉਸਦੇ ਬੋਲਾ ਵਿਚ ਪਿਆਰ, ਤਲਖੀ, ਸਚਾਈ , ਸਿਖਿਆ ,ਗੁਰੂ ਦੀ ਬਾਣੀ ਸੱਭ ਕੁੱਝ ਸ਼ਾਮਿਲ ਸੀ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਅਸੀਂ ਰਾਏ ਭੋਏ ਦੀ ਤਲਵੰਡੀ ਪਹੁੰਚ ਗਏ ਹਾਂ ,ਨਾਨਕ ਦੇ ਬੋਲ ਹਵਾ ਵਿੱਚ ਗੁੰਜ ਰਹੇ ਹਨ।
ਕੁੜੀਆਂ ਦੇ ਇਸ ਕਾਲਜ ਵਿੱਚ ਕੋਈ ਟੀਚਰ ਨਹੀਂ ,ਕੋਈ ਚਪੜਾਸੀ ਨਹੀਂ, ਕੋਈ ਲਾਗਰੀ ਨਹੀਂ, ਛੁੱਟੀ ਹੋਣ ਵਾਲਾ ਘੜਿਆਲ ਵੀ ਨਹੀਂ , ਸਰਕਾਰ ਵੱਲੋਂ ਕੋਈ ਗਰਾਟ ਨਹੀਂ ਲਈ ਜਾਦੀ ਅਗਰ ਕੋਈ ਵਿਦਿਆਰਥੀ ਨਕਲ ਮਾਰਦਾ ਪਕੜਿਆ ਜਾਵੇ ਤਾਂ ਪੰਜਾਹ ਹਜਾਰ ਦਾ ਨਕਦ ਇਨਾਮ ਦਾ ਹਕਦਾਰ ਹੋਵੇਗਾ ਇਸ ਸੱਭ ਦੇ ਬਾਵਜੂਦ ਨਤੀਜਾ ਸੋ ਫੀਸਦੀ।ਹਰ ਬੱਚੀ ਨੇ ਪਹਿਲਾਂ ਹੀ ਸੋਚ ਰਖਿਆ ਉਸਨੇ ਆਪਣੀ ਜ਼ਿੰਦਗੀ ਵਿਚ ਕੀ ਬਨਣਾ ਹਰ ਬੇਟੀ ਦੇ ਮੋਢੇ ਤੇ ਇਕ ਪਰਚੀ ਲੱਗੀ ਹੈ ਮੈਂ ਆਪਣੀ ਜ਼ਿੰਦਗੀ ਵਿਚ ਕੀ ਮੁਕਾਮ ਹਾਸਿਲ ਕਰਨਾ।
ਇਸ ਕਾਲਜ ਵਿੱਚ ਕਰੀਬ 3500- ਵਿਦਿਆਰਥੀ ਹਨ ,ਹੋਸਟਲ ਹੈ , ਸੱਭ ਲਈ ਲੰਗਰ ਤਿਆਰ ਹੁੰਦਾ ਹੈ , ਕਣਕ ਦਾਲਾ ਦੁੱਧ ਪਨੀਰ ਘਿਉ ,ਸੱਭ ਇਥੇ ਹੀ ਤਿਆਰ ਹੁੰਦਾ ਹੈ ਖੇਤ ਆਪਣੇ ਹਨ ਡੇਅਰੀ ਆਪਣੀ ਹੈ ,ਲਿਖਣ ਵਾਸਤੇ ਹਾਲੇ ਹੋਰ ਬਹੁਤ ਕੁਝ ਹੈ ਪਰ ਹੋਰ ਨਹੀਂ ਦਸਨਾ ਕੀ ਹੈ? ਖੁਦ ਜਾ ਕੇ ਦੇਖੋ? ਮੈਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੋਇਆ ‘ ਇਹ ਹੀ ਅਸਲ ਖਾਲਿਸਤਾਨ ਹੈ ‘ ਹਰ ਚੀਜ਼ ਹੀ ਖਾਲਿਸ ਹੈ।
ਅੰਮ੍ਰਿਤ ਪਾਲ ਸਿੰਘ ਲੁਧਿਆਣਾ
98140-91339