ਏ.ਆਰ.ਮੈਲੋਡੀਅਸ ਐਸੋਸੀਏਸ਼ਨ ਵਲੋਂ ਪੰਜਾਬ ਅਤੇ ਹਰਿਆਣਾ ਦੇ ਲਗਭਗ 45 ਗਾਇਕਾਂ ਨੇ ਆਪਣੇ ਗੀਤਾਂ ਨਾਲ ਬੋਲੀਵੂਡ ਦੀਆਂ ਮਹਾਨ ਹਸਤੀਆਂ ਮੁਹੰਮਦ ਰਫੀ, ਰਾਜ ਕਪੂਰ, ਮਦਨ ਮੋਹਨ, ਤਲਤ ਮਹਿਮੂਦ ਅਤੇ ਇੰਦੀਵਰ ਜੀ ਨੂੰ ਆਪਣੇ ਭਾਵਪੂਰਕ ਗੀਤਾਂ ਨਾਲ ਸਰਧਾਂਜਲੀ ਦਿੱਤੀ । ਏ.ਆਰ.ਮੈਲੋਡੀਅਸ ਦੇ ਸਰਪਰਸਤ ਡਾ. ਅਰੂਨ ਕਾਂਤ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਮਹਾਜਨ ਨੇ ਦੱਸਿਆ ਕਿ ਮੈਡਮ ਅਰਵਿੰਦ ਕੋਰ ਅਤੇ ਡਾ. ਅਨਿਲ ਸ਼ਰਮਾ ਵੱਲੋਂ “ਪਿਆਰ ਦੇ ਭੁਲੇਖੇ”, ਜਸਪ੍ਰੀਤ ਜੱਸਲ ਅਤੇ ਕੈਲਾਸ਼ ਅਟਵਾਲ ਵੱਲੋਂ “ਤੇਰੇ ਲੀਯੇ ਹਂਮ ਹੈਂ ਜੀਯੈ”, ਸ਼ਵੇਤਾ ਵਲੋਂ “ਨਿਗਰਾਹੇਂ ਮਿਲਾਨੇ ਕੋ ਜੀ ਚਾਹਤਾ ਹੈ”, ਵਿਜੇ ਟਿੱਕੂ ਅਤੇ ਸੁਚੇਤਾ ਵੱਲੋਂ “ਦਿੱਲ ਪੁਕਾਰੇ”, ਵਿਕਾਸ ਅਤੇ ਸ਼ੀਨਮ ਵੱਲੋਂ “ਵੋ ਹੇਂ ਜ਼ਰਾ ਖ਼ਫਾ ਖ਼ਫਾ”, ਬਲਜੀਤ ਸਿੰਘ ਅਤੇ ਅਨੂਰਾਧਾ ਵਲੋਂ “ਸ਼ੋਖੀਯੋ ਮੇਂ ਘੌਲਾ ਜਾਏ”, ਰਾਮਪਾਲ ਰਾਘਵ ਅਤੇ ਸੰਚੀਤਾ ਵੱਲੋਂ “ਪਿਆਰ ਹੂਆ ਇਕਰਾਰ ਹੂਆ”, ਬੀ.ਡੀ.ਸ਼ਰਮਾ ਅਤੇ ਪੁਸ਼ਵਾ ਵੱਲੋਂ “ਰਾਤ ਕੇ ਹੰਮਸਫਰ”, ਡਾ. ਬ੍ਰਿਜੇਸ਼ ਮੌਦੀ ਵੱਲੋਂ “ਤੂੰ ਕਹਾਂ ਯੇ ਬਤਾ”, ਮੁਕੇਸ਼ ਆਨੰਦ ਅਤੇ ਹਰਲੀਨ ਵੱਲੋਂ “ਇਤਨਾ ਨਾ ਮੁਝਸੇ ਤੂੰ ਪਿਆਰ ਬੜਾ”, ਡਾ. ਐਸ.ਐਸ.ਪ੍ਰਸ਼ਾਦ ਅਤੇ ਰੰਜੂ ਪ੍ਰਸ਼ਾਦ ਵੱਲੋਂ “ਚਲੇ ਜਾਨਾ ਜ਼ਰਾ ਠਹਰੋ”, ਰਨਜੀਤ ਸਿੰਘ ਅਤੇ ਰੇਨੂ ਰਾਵਤ ਵੱਲੋਂ “ਫ਼ੂਲ ਤੁਮਹੇ ਭੇਜਾ ਹੈ ਖ਼ੱਤ ਮੇਂ”, ਰੋਸ਼ਨ ਲਾਲ ਵੱਲੋਂ “ਰੰਗ ਔਰ ਨੂਰ ਕੀ ਬਾਰਾਤ” ਅਤੇ ਰਾਜੀਵ ਵਰਮਾ ਅਤੇ ਕਲਪਨਾ ਵੱਲੋਂ “ਤੁਜ਼ ਸੰਗ ਪ੍ਰੀਤ ਲਗਾਈ” ਗਾਏ ਗੀਤਾਂ ਤੇ ਟੈਗੋਰ ਥੀਏਟਰ ਤਾਲੀਆਂ ਨਾਲ ਗੁੰਜਦਾ ਰਿਹਾ । ਜਿਥੇ ਸੰਗੀਤ ਨਿਰਦੇਸ਼ਕ/ਅਰੇਂਜਰ/ਕੰਪੋਜ਼ਰ/ਗੀਤਕਾਰ ਡਾ. ਅਰੁਨ ਕਾਂਤ ਅਤੇ ਉਨ੍ਹਾਂ ਦੀ ਟੀਮ ਨੇ ਸੰਗੀਤ ਨਿਰਦੇਸ਼ਨ ਬਾਖੂ਼ਬੀ ਨਿਭਾਇਆ, ਉਥੇ ਡਾ. ਅਰੁਨ ਕਾਂਤ ਨੇ ਆਪਣੇ ਗੀਤ “ਤੇਰੇ ਚੇਹਰੇ ਮੇ ਵੋ ਜਾਦੂ ਹੈ” ਨਾਲ ਆਏ ਸਰੌਤਿਆਂ ਨੂੰ ਕੀਲ ਕੇ ਰੱਖ ਦਿੱਤਾ । ਕਈਂ ਨਾਮਵਰ ਸਖਸ਼ੀਅਤਾਂ ਤੋਂ ਇਲਾਵਾ ਆਏ ਸੰਗੀਤ ਪ੍ਰੇਮੀਆਂ ਨਾਲ ਟੈਗੋਰੇ ਥੀਏਟਰ ਦਾ ਹਾਲ ਦੇਰ ਰਾਤ ਤੱਕ ਖਚਾਖਚ ਭਰਿਆ ਰਿਹਾ ।