👉ਇੱਕ ਵਾਰ ਇੱਕ ਸਾਬਤ ਸੂਰਤ ਗੁਰੂ ਦਾ ਸਿੰਘ ਵਧੀਆ ਸੋਹਣਾ ਦੁਮਾਲਾ ਸਜਾਈ ਅਮਰੀਕਾ ਪੁਜਦਾ ਹੈ| ਜਦੋਂ ਉਸਦੀ ਇੰਮੀਗ੍ਰੇਸ਼ਨ ਦੀ ਲਾਈਨ ਵਿੱਚ ਵਾਰੀ ਆਉਂਦੀ ਹੈ ਤਾਂ ਇੰਮੀਗ੍ਰੇਸ਼ਨ ਆਫੀਸਰ ਕਹਿੰਦਾ ਹੈ..?
“Welcome to America Mr. Singh”
ਇਹ ਸੁਣ ਕੇ ਸਿੰਘ ਦੇ ਪਿੱਛੇ ਖੜਾ ਅੰਗਰੇਜ ਸਿੰਘ ਨੂੰ ਪੁੱਛਦਾ ਹੈ, “ਕੀ ਤੁਸੀਂ ਇਸ ਆਫੀਸਰ ਨੂੰ ਪਹਿਲਾਂ ਤੋਂ ਜਾਣਦੇ ਹੋ..?”
ਤਾਂ ਸਿੰਘ ਸਾਹਿਬ ਜਵਾਬ ਦਿੰਦੇ ਨੇ,
“ਨਹੀਂ ਸਰ ਮੈਂ ਅਮਰੀਕਾ ਪਹਿਲੀ ਵਾਰ ਆਇਆ ਹਾਂ | ਪਰ ਮੈਨੂੰ ਸਭ ਜਾਣਦੇ ਨੇ|”
ਇਸ ਗੱਲ ਤੇ ਅੰਗਰੇਜ ਨੂੰ ਯਕੀਨ ਨਹੀਂ ਆਉਂਦਾ ਤੇ ਉਹ ਸਿੰਘ
ਸਾਹਿਬ ਨੂੰ ਕੰਟੀਨ ਵਿੱਚ ਲੈ ਜਾਂਦਾ ਹੈ | ਉੱਥੇ ਕੰਮ ਕਰਦਾ ਮੁੰਡਾ ਆਉਂਦਾ ਹੈ ਤੇ ਕਹਿੰਦਾ ਹੈ,
“How are you Mr. Singh..?
How can i help you..?”
ਇਹ ਸੁਣ ਅੰਗਰੇਜ ਫਿਰ ਸੋਚਦਾ ਹੈ ਸਿੰਘ ਝੂਠ ਬੋਲ ਰਿਹਾ ਹੈ ! ਇਹ ਇਹਨਾਂ ਨੂੰ ਪਹਿਲਾਂ ਤੋਂ ਜਾਣਦਾ ਹੈ| ਉਸ ਅੰਗਰੇਜ ਦੇ ਰਾਜਨੀਤਿਕਾਂ ਨਾਲ ਸੰਬੰਧ ਹੁੰਦੇ ਨੇ ਤੇ ਉਹ ਸਿੰਘ ਸਾਹਿਬ ਨੂੰ
ਰਾਸ਼ਟਰਪਤੀ ਟਰੰਪ ਕੋਲ ਲੈ ਜਾਂਦਾ ਹੈ| ਸਿੰਘ ਸਾਹਿਬ ਨੂੰ ਦੇਖਦੇ ਹੀ ਟਰੰਪ ਕਹਿੰਦਾ ਹੈ,
“How are you Mr. Singh..?
Would you like to have a cup of Tea 🍵..?”
ਅੰਗਰੇਜ ਹੱਕਾ ਬੱਕਾ ਰਹਿ ਜਾਂਦਾ ਹੈ ਤੇ ਪੁੱਛਦਾ ਹੈ, “ਤੁਸੀਂ ਟਰੰਪ ਨੂੰ ਕਿਵੇਂ ਜਾਣਦੇ ਹੋ..?”
ਸਿੰਘ ਸਾਹਿਬ ਜਵਾਬ ਦਿੰਦੇ ਨੇ ਮੈਂ ਇਹਨਾਂ ਨੂੰ ਪਹਿਲੀ ਵਾਰ
ਮਿਲਿਆ ਹਾਂ| ਮੈ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ ਪਰ ਮੈਨੂੰ ਸਭ ਜਾਣਦੇ ਨੇ |
ਅੰਗਰੇਜ ਕੁੱਝ ਦਿਨਾਂ ਬਾਅਦ ਸਿੰਘ ਸਾਹਿਬ ਨੂੰ ਲੈ ਲੰਡਨ
ਚਲਾ ਜਾਂਦਾ ਹੈ| ਉੱਥੇ ਉਹ ਸਿੰਘ ਸਾਹਿਬ ਨੂੰ ਲੈ ਰਾਣੀ ਦੇ
ਮਹਿਲ ਜਾਂਦਾ ਹੈ |
ਰਾਣੀ ਸਿੰਘ ਸਾਹਿਬ ਨੂੰ ਦੇਖਦੇ ਸਾਰ ਕਹਿੰਦੀ..
Welcome Mr. Singh in our Kingdom”
Must see London Bridge..
ਅੰਗਰੇਜ ਪਰੇਸ਼ਾਨ ਹੋਇਆ ਸਿੰਘ ਸਾਹਿਬ ਨੂੰ ਫਿਰ ਪੁੱਛਦਾ ਹੈ,
“ਤੁਸੀਂ ਸਭ ਨੂੰ ਕਿਵੇਂ ਜਾਣਦੇ ਹੋ ?” ਸਿੰਘ ਸਾਹਿਬ ਫਿਰ ਜਵਾਬ ਦਿੰਦੇ ਨੇ ਮੈਂ ਇਹਨਾਂ ਸਭ ਨੂੰ ਪਹਿਲੀ ਵਾਰ ਮਿਲਿਆ ਹਾਂ | ਮੈ ਕਿਸੇ ਨੂੰ ਨਹੀਂ ਸੀ ਜਾਣਦਾ ਪਰ ਮੈਨੂੰ ਸਭ ਜਾਣਦੇ ਨੇ ਇਸ ਧਰਤੀ ਤੇ|
ਅੰਗਰੇਜ ਕਹਿੰਦਾ ਹੈ, “ਐਸੀ ਇੱਕ ਥਾਂ ਹੈ ਧਰਤੀ ਤੇ ਜਿੱਥੇ ਤੁਹਾਨੂੰ ਕੋਈ ਨਹੀਂ ਜਾਣਦਾ ਹੋਵੇਗਾ|”
ਸਿੰਘ ਸਾਹਿਬ ਕਹਿੰਦੇ ਨੇ, “ਚਲੋ ਲੈ ਚਲੋ ਫੇਰ ਉੱਥੇ |”
ਅੰਗਰੇਜ ਸਿੰਘ ਸਾਹਿਬ ਨੂੰ ਵੈਟੀਕਨ ਸਿਟੀ ਲੈ ਜਾਂਦਾ ਹੈ |
ਤੇ ਦੋਵੇਂ ਪੋਪ ਦੇ ਜਾਣ ਵਾਲੇ ਰਸਤੇ ਦੇ ਨਾਲ ਭੀੜ ਵਿੱਚ ਖੜੇ ਹੋ ਜਾਂਦੇ ਨੇ | ਪੋਪ ਸਭ ਨੂੰ ਹੱਥ ਹਿਲਾਉਂਦਾ ਜਾ ਰਿਹਾ ਹੁੰਦਾ ਹੈ ਤੇ ਅਚਾਨਕ ਸਿੰਘ ਸਾਹਿਬ ਨੂੰ ਦੇਖ ਰੁੱਕ ਕੇ ਆਪਣੇ ਕੋਲ ਬੁਲਾਉਂਦਾ ਹੈ ਤੇ ਕਹਿੰਦਾ ਹੈ,
“Nice to see you here Singh Sahib, come with me”
ਸਿੰਘ ਸਾਹਿਬ ਪੋਪ ਨਾਲ ਸਟੇਜ ਤੇ ਜਾਂਦੇ ਨੇ ਤੇ ਅੰਗਰੇਜ ਭੀੜ ਵਿੱਚ ਰਹਿ ਜਾਂਦਾ ਹੈ |
ਸਿੰਘ ਸਾਹਿਬ ਅਚਾਨਕ ਦੇਖਦੇ ਨੇ ਉਹਨਾਂ ਦਾ ਅੰਗਰੇਜ ਦੋਸਤ ਭੀੜ ਦੇ ਅੱਗੇ ਬੇਹੋਸ਼ ਹੋ ਜਾਂਦਾ ਹੈ | ਸਿੰਘ ਸਾਹਿਬ ਉਸਦੇ ਕੋਲ ਆਉਂਦੇ ਨੇ ਤੇ ਪਾਣੀ ਦੇ ਛਿੱਟੇ ਉਸਦੇ ਚਿਹਰੇ ਤੇ ਮਾਰਦੇ ਨੇ ਤੇ ਪਾਣੀ ਪਿਲਾਉਂਦੇ ਨੇ|
ਸਿੰਘ ਸਾਹਿਬ ਪੁੱਛਦੇ ਨੇ…,
“ਤੁਸੀਂ ਬੇਹੋਸ਼ ਕਿਉਂ ਹੋ ਗਏ..?”
ਅੰਗਰੇਜ ਜਵਾਬ ਦਿੰਦਾ ਹੈ…ਜਦੋਂ ਤੁਸੀਂ ਪੋਪ ਨਾਲ ਸਟੇਜ ਤੇ ਚਲੇ ਗਏ ਕੋਲ ਖੜੇ ਲੋਕ ਤੇ ਬੱਚੇ ਕਹਿ ਰਹੇ ਸੀ,
ਮਿਸਟਰ ਸਿੰਘ ਨਾਲ ਇਹ ਟੋਪੀ ਵਾਲਾ ਬੰਦਾ ਕੌਣ ਹੈ..?”
👉👉ਇਹ ਹੈ ਸਿੱਖ ਦੀ ਪੱਗਦੀਸ਼ਾਨ🙏
ਜਿਸਨੂੰ ਸਾਰੀ ਦੁਨੀਆ ਜਾਣਦੀ ਹੈ। ਸ਼ਾਇਦ ਇਹ ਪੜ੍ਹ ਕੇ ਮੇਰੇ ਕਈ ਵੀਰ ਭੈਣਾਂ ਸਮਝ ਜਾਣਗੇ…ਦਸਤਾਰ ਕੀ ਕੀ ਅਹਿਮੀਅਤ ਹੈ।।