ਹੰਕਾਰੀ ਦਾ ਹੰਕਾਰ ਤੋੜਨ ਵਿੱਚ ਰਾਮਗੜ੍ਹੀਆ ਪਰਿਵਾਰ ਹੋਏ ਕਾਮਯਾਬ- ਹਰਜੀਤ ਸਿੰਘ ਰਾਮਗੜ੍ਹੀਆ।

ਰਾਮਗੜ੍ਹੀਆ ਨੇ ਲਾਲਜੀਤ ਭੁੱਲਰ ਦੀ ਹਾਰ ਉਪਰੰਤ ਮੁੜ ਸਜਾਈ ਦਸਤਾਰ।
ਅੰਮ੍ਰਿਤਸਰ 5 ਜੂਨ (000)- ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਨੇ ਰਾਮਗੜ੍ਹੀਆ ਬੁੰਗਾ ਅੰਮ੍ਰਿਤਸਰ ਸਾਹਿਬ ਵਿਖੇ ਆਪਣੇ ਸਿਰ ਉਤੇ ਅੱਜ ਸਜਾਈ ਦਸਤਾਰ।
ਪਿਛਲੇ ਦਿਨੀਂ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੰਜਾਬ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਚੋਣ ਪ੍ਰਚਾਰ ਦੌਰਾਨ ਰਾਮਗੜ੍ਹੀਆ ਭਾਈਚਾਰੇ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਸੀ।
ਮੁੱਖ ਮੰਤਰੀ ਪੰਜਾਬ ਦੇ ਨਾਮ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਨੇ ਮੰਗ ਪੱਤਰ ਦਿੱਤਾ ਸੀ। ਇਸ ਮੰਗ ਪੱਤਰ ਰਾਹੀਂ ਜਥੇਬੰਦੀ ਦੀ ਮੰਗ ਸੀ ਕਿ ਲਾਲਜੀਤ ਸਿੰਘ ਭੁੱਲਰ ਦੀ ਟਿਕਟ ਕੈਂਸਲ ਕੀਤੀ ਜਾਵੇ, ਮੰਤਰੀ ਪਦ ਤੋਂ ਹਟਾਇਆ ਜਾਵੇ। ਬਰਾਦਰੀ ਪ੍ਰਤੀ ਬੋਲੀ ਭੱਦੀ ਸ਼ਬਦਾਬਲੀ ਬਦਲੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਥੇਬੰਦੀ ਨੂੰ ਅਣਦੇਖਿਆ ਕੀਤਾ, ਕੋਈ ਸੁਣਵਾਈ ਨਹੀਂ ਹੋਈ।
ਹੰਕਾਰੀ ਮੰਤਰੀ ਲਾਲਜੀਤ ਭੁੱਲਰ ਦਾ ਹੰਕਾਰ ਤੋੜਨ ਲਈ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ
ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੀਆਂ ਟੀਮਾਂ ਨੇ ਲੋਕ
ਸਭਾ ਹਲਕਾ ਖਡੂਰ ਸਾਹਿਬ ਅੰਦਰ ਹੰਕਾਰੀ ਮੰਤਰੀ ਲਾਲਜੀਤ ਭੁੱਲਰ ਨੂੰ ਵੋਟ ਨਾ ਪਾਉਣ ਲਈ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ। ਜੀਰਾ, ਮੱਖੂ, ਸੁਲਤਾਨਪੁਰ ਲੋਧੀ, ਕਪੂਰਥਲਾ, ਖਡੂਰ ਸਾਹਿਬ, ਬਾਬਾ ਬਕਾਲਾ, ਰਈਆ, ਜੰਡਿਆਲਾ ਗੁਰੂ, ਤਰਨਤਾਰਨ, ਪੱਟੀ, ਵਲਟੋਹਾ, ਖੇਮਕਰਨ, ਭਿਖੀਵਿੰਡ ਅੰਦਰ ਰਾਮਗੜ੍ਹੀਆ ਭਾਈਚਾਰੇ ਨਾਲ ਕੌਮੀ ਸੰਚਾਲਕ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ। ਉਸ ਉਪਰੰਤ
ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਰਾਮਗੜ੍ਹੀਆ ਪਰਿਵਾਰ ਦਾ ਇਤਿਹਾਸਕ ਪਿੰਡ ਸੁਰ ਸਿੰਘ ਵਿਖੇ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਨੇ ਆਪਣੀ ਕੌਮ ਅੱਗੇ ਬੇਨਤੀ ਕੀਤੀ ਕਿ ਹੰਕਾਰੀ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਹੰਕਾਰ ਤੋੜਨਾ ਅਤਿ ਜ਼ਰੂਰੀ ਹੈ। ਕੋਈ ਵੀ ਰਾਮਗੜ੍ਹੀਆ ਪਰਿਵਾਰ ਇਸ ਨੂੰ ਵੋਟ ਨਾ ਪਾਵੇ। ਉਹਨਾਂ ਇਸ ਮੌਕੇ ਆਪਣੀ ਕੌਮ ਲਈ ਆਪਣੇ ਸਿਰ ਉੱਤੋਂ ਦਸਤਾਰ ਉਤਾਰ ਕੇ ਕਿਹਾ ਮੈ ਹੰਕਾਰੀ ਮੰਤਰੀ ਦਾ ਹੰਕਾਰ ਤੋੜਨ ਉਪਰੰਤ ਹੀ ਆਪਣੇ ਸਿਰ ਉਤੇ ਦਸਤਾਰ ਸਜਾਵਾਂਗਾ।
ਅੱਜ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਅਕਾਲ ਤਖਤ ਸਾਹਿਬ ਵਿਖੇ ਸੂਬਾ ਆਗੂਆਂ ਸਮੇਤ ਮੱਥਾ ਟੇਕਣ ਪਹੁੰਚੇ ਉਸ ਉਪਰੰਤ ਉਹਨਾਂ ਨੇ ਰਾਮਗੜ੍ਹੀਆ ਬੁੰਗਾ ਅੰਮ੍ਰਿਤਸਰ ਸਾਹਿਬ ਵਿਖੇ ਆਪਣੇ ਸਿਰ ਉਤੇ ਦਸਤਾਰ ਸਜਾਈ ਅਤੇ ਕਿਹਾ ਹੰਕਾਰੀਆ ਦਾ ਹੰਕਾਰ ਤੋੜਨਾ ਸਾਨੂੰ ਸਾਡੇ ਵਿਰਸੇ ਵਿੱਚ ਮਿਲਿਆ ਹੈ। ਆਪਣੀ ਕੌਮ ਲਈ ਉਹ ਆਪਣਾ ਸੀਸ ਵੀ ਲਹਾਉਣ ਲਈ ਤਿਆਰ ਹਨ। ਉਹਨਾਂ ਕਿਹਾ ਕਿਸੇ ਨੂੰ ਕਿਸੇ ਵੀ ਜਾਤੀ ਪ੍ਰਤੀ ਕੋਈ ਵੀ ਭੱਦੀ ਸ਼ਬਦਾਵਲੀ ਨਹੀ ਬੋਲਣੀ ਚਾਹਦੀ। ਸਾਨੂੰ ਸਭ ਧਰਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੀ ਭਾਈਚਾਰਕ ਸਾਂਝ ਰੱਖਣੀ ਚਾਹੀਦੀ ਹੈ। ਪਹੁੰਚੀਆਂ ਜ਼ਿਲ੍ਹਾ ਟੀਮਾਂ ਨੇ ਹਰਜੀਤ ਸਿੰਘ ਰਾਮਗੜ੍ਹੀਆ ਨੂੰ ਦਸਤਾਰਾਂ ਭੇਂਟ ਕੀਤੀਆਂ ਅਤੇ ਵਿਧਾਨ ਸਭਾ ਹਲਕੇ ਤੋਂ ਪਹੁੰਚੇ ਰਾਮਗੜ੍ਹੀਆ ਭਾਈਚਾਰੇ ਨੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਤਸਵੀਰ ਭੇਂਟ ਕਰ ਅਤੇ ਸਿਰਪਾੳ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ, ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕਲਸੀ, ਕੰਵਰਬੀਰ ਸਿੰਘ ਮੰਜਿਲ ਮੁੱਖ ਬੁਲਾਰਾ ਪੰਜਾਬ, ਗੁਰਜੰਟ ਸਿੰਘ ਧੀਮਾਨ, ਗੁਰਵਿੰਦਰ ਸਿੰਘ ਦਿੳਸੀ, ਧਰਮਜੀਤ ਸਿੰਘ ਜੰਡੂ, ਜਰਨੈਲ ਸਿੰਘ ਸੱਗੂ, ਸੁਖਵਿੰਦਰ ਸਿੰਘ ਸੁਖੀ, ਹਰਮੇਸ਼ ਸਿੰਘ,
ਬਲਜੀਤ ਸਿੰਘ ਬਾਂਸਲ, ਗੁਰਵਿੰਦਰ ਸਿੰਘ ਮਠਾੜੂ, ਠੇਕੇਦਾਰ ਨਿਰਮਲ ਸਿੰਘ, ਠੇਕੇਦਾਰ ਸੁਖਪਾਲ ਸਿੰਘ ਅਲੀਸੇਰ, ਸੁਖਦੇਵ ਸਿੰਘ ਰੁਪਾਲ, ਅੰਤਰਪਾਲ ਸਿੰਘ ਰੁਪਾਲ, ਬਲਵੰਤ ਸਿੰਘ ਰਾਮਗੜ੍ਹੀਆ, ਨਿਰੰਜਨ ਸਿੰਘ , ਗੁਰਸੇਵਕ ਸਿੰਘ, ਮੁਸਤਫਾ ਸਿੰਘ, ਹਰਜਿੰਦਰ ਸਿੰਘ ਦੋਦਾ, ਗੁਰਦਿਤਾ ਸਿੰਘ, ਮੁਕੰਦ ਸਿੰਘ ਰਾਮਗੜ੍ਹੀਆ , ਜਰਨੈਲ ਸਿੰਘ ਮਠਾੜੂ, ਜਸਪ੍ਰੀਤ ਸਿੰਘ, ਨਰਿੰਦਰ ਸਿੰਘ ਸੋਹਲ, ਗੁਰਮੇਲ ਸਿੰਘ, ਜਗਸੀਰ ਸਿੰਘ ਧੀਮਾਨ , ਰਣਜੀਤ ਸਿੰਘ ਅਤੇ ਮੈਂਬਰ ਸਾਹਿਬਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਤਸਵੀਰ- ਹਰਜੀਤ ਸਿੰਘ ਰਾਮਗੜ੍ਹੀਆ ਦਸਤਾਰ ਸਜਾਉਂਦੇ ਹੋਏ।

Leave a Reply

Your email address will not be published. Required fields are marked *