ਪਟਿਆਲਾ 11 ਮਈ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਜਨ ਜਨ ਵਿਚ ਇਹ ਸੰਦੇਸ਼ ਪਹੁੰਚਾਇਆ ਕਿ
ਸਾਨੂੰ ਧਰਮ ਵੱਲੋਂ ਦਰਸਾਏ ਗਏ ਮਾਰਗ ਉੱਤੇ ਚੱਲਣਾ ਚਾਹੀਦਾ ਹੈ। ਆਪਣੇ ਜੀਵਨ ਦਾ ਵੱਧ ਤੋਂ ਵੱਧ ਸਮਾ ਸਤਿਸੰਗ ਨੂੰ ਦੇਣਾ ਚਾਹੀਦਾ ਹੈ ਅਤੇ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕਿਸੇ ਵੀ ਧਰਮ ਦੀ ਨਿੰਦਾ ਨਹੀਂ ਕਰਨੀ ਚਾਹਿਦੀ ਇਹਨਾ ਵਿਚਾਰਾ ਦਾ ਪ੍ਰਗਟਾਵਾ ਜੋਤਿਸ ਅਚਾਰਿਆ ਡਾ. ਨੀਲ ਕਮਲ ਭਾਰਦਵਾਜ ਨੇ ਕੀਤਾ
ਅੱਜ ਚੰਡੀਗੜ੍ਹ-ਸੰਗਰੂਰ ਬਾਈਪਾਸ ਨੇੜੇ ਪਿੰਡ ਖੇੜਾ ਪਟਿਆਲਾ ਵਿਖੇ ਸ਼੍ਰੀ ਵਿਸ਼ਵਕਰਮਾਂ ਗੋ ਲੋਕ ਧਾਮ ਦਾ ਨੀਹ ਪੱਥਰ ਜ਼ੋਤਿਸ਼ ਅਚਾਰਿਆ ਡਾ. ਨੀਲ ਕਮਲ ਭਾਰਦਵਾਜ ਵੱਲੋਂ ਰੱਖਿਆ ਗਿਆ ਕੰਮ ਦੀ ਸੁਰੂਆਤ ਕਰਨ ਉਪਰੰਤ ਪ੍ਰਸਿੱਧ ਭਜਨ ਗਾਇਕਾਂ ਪੂਨਵ ਵਰਮਾ ਨੇ ਪ੍ਰਭੂ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ਅਤੇ ਆਈ ਸੰਗਤ ਨੂੰ ਗਉ ਸੇਵਾ ਦੀ ਮਹਾਨਤਾ ਬਾਰੇ ਬਹੁਤ ਹੀ ਬਰੀਕੀ ਨਾਲ ਚਾਨਣਾ ਪਾਇਆ ਅਤੇ ਨਵੇਂ ਬਣ ਰਹੇ ਸ਼੍ਰੀ ਵਿਸ਼ਵਕਰਮਾਂ ਗੋ ਲੋਕ ਧਾਮ ਦੀ ਸੇਵਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅਪੀਲ ਵੀ ਕੀਤੀ। ਪਟਿਆਲਾ ਸ਼ਹਿਰ ਦੇ ਨਾਮਵਰ ਸਮਾਜ ਸੇਵੀ ਭਗਵਾਨ ਦਾਸ ਜੁਨੇਜਾ ਨੇ ਚਲ ਰਹੀ ਉਸਾਰੀ ਵਿੱਚ 5000 ਇੱਟ ਭੇਜ ਕੇ ਆਪਣਾ ਸਹਿਯੋਗ ਪਾਇਆ।
ਸ਼੍ਰੀ ਵਿਸ਼ਵਕਰਮਾਂ ਗੋ ਲੋਕ ਧਾਮ ਦੇ ਸੰਸਥਾਪਕ ਜੋਤਿਸ ਅਚਾਰਿਆ ਡਾ. ਨੀਲ ਕਮਲ ਭਾਰਦਵਾਜ ਨੇ ਕਿਹਾ ਕਿ ਗਉ ਮਾਤਾ ਦੀ ਸੇਵਾ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਕਿਉਂਕਿ ਗਉ ਮਾਤਾ ਭਾਰਤ ਦੀ ਧਰੋਹਰ ਹੈ। ਗਉ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ। ਉਹਨਾਂ ਸਮਾਜ ਸੇਵੀ ਭਗਵਾਨ ਦਾਸ ਜੁਨੇਜਾ ਅਤੇ ਬਲਜਿੰਦਰ ਸਿੰਘ ਢਿਲੋਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਪਹੁੰਚਣ ਵਾਲੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਧਰਮ ਵਿੱਚ ਪਰਪੱਕ ਹੋਣਾ ਚਾਹੀਦਾ ਹੈ ਅਤੇ ਹਰ ਸਮੇਂ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ। ਇਸ ਮੌਕੇ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ, ਬਲਜਿੰਦਰ ਸਿੰਘ ਢਿਲੋਂ , ਦਰਸ਼ਵਿੰਦਰ ਰਿਸ਼ੀ, ਚੇਤਨ ਰਿਸ਼ੀ, ਸਰਬਜੀਤ ਰਿਸ਼ੀ, ਮੋਨੂੰ ਰਿਸ਼ੀ, ਡਾ. ਤਜਿੰਦਰ
ਰਿਸ਼ੀ, ਡਾ. ਨੇਹਾਂ ਰਿਸ਼ੀ, ਡਾ. ਰਿਸ਼ਿਕਾਂ ਸ਼ਰਮਾਂ, ਅੋਰਤ ਮੁਕਤੀ ਪੰਜਾਬ ਪ੍ਰਧਾਨ ਦਰਸ਼ਨਾਂ ਜੋਸ਼ੀ, ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ, ਮੁੱਖ ਬੁਲਾਰਾ ਪੰਜਾਬ ਰਾਮ ਸਿੰਘ ਧੀਮਾਨ, ਅਮਰਜੀਤ ਸਿੰਘ ਆਦਿ ਸੰਗਤ ਵੱਡੀ ਗਿਣਤੀ ਵਿੱਚ ਹਾਜਰ ਸੀ।