ਵੱਖ—ਵੱਖ ਖੇਤਰ ਵਿੱਚ ਆਪਣੀ ਮਿਹਨਤ ਸੰਘਰਸ਼ ਰਾਹੀਂ ਨਾਮਣਾ ਖੱਟਣ ਅਤੇ ਤਜਰਬੇਕਾਰ ਸਖਸ਼ੀਅਤਾਂ ਨੂੰ ਵਿਸ਼ੇਸ਼ ਸਨਮਾਨ ਦੇਣ ਲਈ ਨਵੀਂ ਦਿੱਲੀ ਵਿਖੇ ਆਯੋਜਿਤ ਸਮਾਰੋਹ ਦੌਰਾਨ ਉੱਤਰੀ ਭਾਰਤ ਅਤੇ ਪੰਜਾਬ ਪੱਧਰ ਤੇ ਆਯੂਰਵੈਦਿਕ ਦਵਾਈਆਂ ਰਾਹੀਂ ਪੇਟ ਰੋਗਾਂ, ਵਜਨ ਵਘਾਉਣ ਅਤੇ ਮਰਦਾਨਾ ਕਮਜੋਰੀ ਦੂਰ ਕਰਨ ਤੇ ਨਾਮਣਾ ਖੱਟਣ ਵਾਲੇ ਸ਼ਾਹੀ ਦਵਾ ਖਾਨਾ ਦੇ ਪ੍ਰਮੁੱਖ ਡਾ. ਵਿਸ਼ਾਲ ਗੋਡ ਨੂੰ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵਲੋਂ ਉੱਤਰੀ ਭਾਰਤ ਅਤੇ ਪੰਜਾਬ ਪੱਧਰ ਤੇ ਅੋਰੈਂਜ ਬਿਜਨੈਸ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਡਾ. ਵਿਸ਼ਾਲ ਗੋਡ ਨੇ ਕਿਹਾ ਕਿ ਆਯੂਰਵੈਦ ਸਾਨੂੰ ਹਜਾਰਾ ਸਾਲਾਂ ਤੋਂ ਦਿਸ਼ਾ ਵਿਖਾਉਂਦਾ ਆ ਰਿਹਾ ਹੈ। ਪ੍ਰਾਚੀਨ ਭਾਰਤ ਵਿੱਚ ਅਯੂਰਵੈਦਿਕ ਨੂੰ ਰੋਗਾਂ ਦੇ ਇਲਾਜ ਅਤੇ ਤੰਦਰੂਸਤ ਜੀਵਨ ਸ਼ੈਲੀ ਬਤੀਤ ਕਰਨ ਦਾ ਸਰਵਉੱਤਮ ਤਰੀਕਾ ਮੰਨਿਆ ਗਿਆ ਹੈ। ਅੱਜ ਦੇ ਭੱਜ ਦੌੜ ਵਾਲੇ ਜੀਵਨ ਵਿੱਚ ਸਾਨੂੰ ਆਪਣੇ ਸ਼ਰੀਰ ਅਤੇ ਮਨ ਦਾ ਧਿਆਨ ਰੱਖਣ ਲਈ ਆਯੂਰਵੈਦਿਕ ਤਰੀਕਿਆਂ ਦੀ ਲੋੜ ਹੈ। ਜਿਸ ਨਾਲ ਅਸੀਂ ਵੱਖ—ਵੱਖ ਰੋਗਾਂ ਤੋਂ ਮੁਕਤੀ ਪਾ ਸਕਦੇ ਹਾਂ ਅਤੇ ਖੁਸ਼ਾਹਲ ਜੀਵਨ ਜੀਅ ਸਕਦੇ ਹਾਂ।