ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ
ਵੰਦੇ ਮਾਤਰਮ ਦਲ ਵੱਲੋਂ ਮਨਾਇਆ ਗਿਆ ਆਪਣਾ 19ਵਾਂ ਸਥਾਪਨਾ ਦਿਵਸ ਨਵੀਂ ਸੇਵਾ ਦੀ ਕੀਤੀ ਸੂਰਵਾਤ
ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਸੰਸਥਾਵਾਂ ਵੱਲੋਂ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸੇ ਦਿਨ ਨੂੰ ਸਮਰਪਿਤ ਪਟਿਆਲਾ ਸ਼ਹਿਰ ਦੀ ਸਿਰਮੋਰ ਸਮਾਜ ਸੇਵੀ ਸੰਸਥਾ ਵੰਦੇ ਮਾਤਰਮ ਦਲ ਵੱਲੋਂ ਇੱਕ ਵਿਸ਼ਾਲ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਤਾ ਅਤੇ ਕਈ ਨਵੇਂ ਖੂਨਦਾਨੀ ਖੂਨ ਦਾਨ ਕਰਨ ਲਈ ਵੰਦੇ ਮਾਤਰਮ ਦਲ ਨੇ ਪ੍ਰੇਰਿਤ ਕੀਤੇ ਤੇ ਉਹਨਾਂ ਖੂਨ ਦਾਨ ਕੀਤਾ । ਇੱਥੇ ਹੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਅੱਜ ਤੋਂ 19 ਸਾਲ ਪਹਿਲਾਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਤੇ ਚਲਦੇ ਹੋਏ ਕੁਝ ਦੋਸਤਾਂ ਵੱਲੋਂ ਵੰਦੇ ਮਾਤਰਮ ਦਲ ਨਾਂ ਦੀ ਸੰਸਥਾ ਸ਼ੁਰੂ ਕੀਤੀ ਗਈ ਸੀ ਜੋ ਕਿ ਲਗਾਤਾਰ 19 ਸਾਲ ਤੋਂ ਨੀਸਵਾਰਥ ਨੀਰ ਵਿਘਨ ਸਮਾਜ ਦੀ ਧਰਮ ਦੀ ਸੇਵਾ ਕਰਦੀ ਆ ਰਹੀ ਹੈ । ਜਿਸ ਵਿੱਚ ਖੂਨਦਾਨ ਅਤੇ ਬੇਸਹਾਰਾ ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਦੇ ਨਾਲ ਨਾਲ ਬੱਚਿਆਂ ਨੂੰ ਸਿੱਖਿਆ ਲਈ ਮਦਦ ਕਰਨਾ ਅਤੇ ਇਨਸਾਨਾਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਵਾਉਣਾ ਵਰਗੇ ਕੰਮ ਕੀਤੇ ਜਾਂਦੇ ਹਨ । ਅੱਜ ਭਗਤ ਸਿੰਘ ਜੀ ਦੇ 117ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਖੂਨ ਦਾਨ ਕੈਂਪ ਲਗਾ ਕੇ ਉਹਨਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਅਤੇ ਉੱਥੇ ਹੀ ਇਹ ਵੀ ਦੱਸਿਆ ਕਿ ਅੱਜ ਤੋਂ ਬਾਅਦ ਵੰਦੇ ਮਾਤਰਮ ਦਲ ਇੱਕ ਨਵੀਂ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਜਿਸ ਵਿੱਚ ਜਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ, ਟੈਸਟ ਅਤੇ ਹੋਰ ਸਿਹਤ ਸੇਵਾਵਾਂ ਦੇਣ ਦਾ ਉਪਰਾਲਾ ਕੀਤਾ ਜਾਏਗਾ। ਇਥੇ ਹੀ ਦਲ ਦੇ ਸਪੀਚ ਸੈਕਟਰੀ ਸੁਸ਼ੀਲ ਨਈਅਰ ਨੇ ਦੱਸਿਆ ਕਿ ਅੱਜ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੀ ਜਰੂਰਤ ਹੈ ਕਿਉਂਕਿ ਹਰ ਰੋਜ਼ ਖੂਨ ਦੀ ਖਪਤ ਵਧਦੀ ਜਾ ਰਹੀ ਹੈ ਪਰ ਖੂਨ ਦਾਨ ਕਰਨ ਵਾਲੇ ਬਹੁਤ ਘੱਟ ਹਨ। ਜਦਕਿ ਖੂਨ ਇੱਕ ਅਜਿਹੀ ਵਡਮੁਲੀ ਦਾਤ ਹੈ ਜੋ ਸਿਰਫ ਇਨਸਾਨ ਹੀ ਇਨਸਾਨ ਨੂੰ ਦੇ ਕੇ ਉਸਦੀ ਜ਼ਿੰਦਗੀ ਬਚਾ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਅੱਜ ਤੋਂ ਬਾਅਦ ਵੰਦੇ ਮਾਤਰਮ ਦਲ ਵੱਲੋਂ ਜਿਹੜੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਉਸ ਵਿੱਚ ਸਮਾਜ ਦੇ ਦਾਨੀ ਸੱਜਣ ਅੱਗੇ ਆਉਣ ਅਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਉਹਨਾਂ ਦੇ ਸਹਿਯੋਗ ਅਤੇ ਜਰੂਰਤਮੰਦ ਤੱਕ ਪਹੁੰਚ ਲਈ ਵੰਦੇ ਮਾਤਰਮ ਦਲ ਇੱਕ ਪੁੱਲ ਦਾ ਕੰਮ ਕਰੇਗਾ ਅਤੇ ਵੱਧ ਤੋਂ ਵੱਧ ਕੋਸ਼ਿਸ਼ ਰਹੇਗੀ ਕਿ ਹਰੇਕ ਜਰੂਰਤਮੰਦ ਤੱਕ ਪਹੁੰਚ ਕੀਤੀ ਜਾ ਸਕੇ। ਅੱਜ ਇਸ ਕੈਂਪ ਵਿੱਚ ਸ਼ਹਿਰ ਦੀਆਂ ਸ਼ਖਸ਼ੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ ਜਿੱਥੇ ਕਿ ਐਮ ਐਲ ਏ ਅਜੀਤ ਪਾਲ ਸਿੰਘ ਕੋਹਲੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਉਤਸਾਹ ਵਧਾਇਆ ਉੱਥੇ ਹੀ ਉਹਨਾਂ ਨੂੰ ਸਰਟੀਫਿਕੇਟ , ਸਨਮਾਨ ਚਿੰਨ ਅਤੇ ਇੱਕ ਪੌਦਾ ਦੇ ਕੇ ਸਨਮਾਨਿਤ ਵੀ ਕੀਤਾ ਅਤੇ ਉਹਨਾਂ ਵੰਦੇ ਮਾਤਰਮ ਦਲ ਬਾਰੇ ਬੋਲਦੇ ਕਿਹਾ ਕਿ ਸਮਾਜ ਨੂੰ ਅਜਿਹੀਆਂ ਸੰਸਥਾਵਾਂ ਦੀ ਜਰੂਰਤ ਹੈ ਜੋ ਨੀਸਵਾਰਥ ਇਮਾਨਦਾਰੀ ਨਾਲ ਆਪਣਾ ਫਰਜ਼ ਸਮਝ ਕੇ ਸੇਵਾਵਾਂ ਨਿਭਾ ਰਹੇ ਹਨ। ਇੱਥੇ ਹੀ ਨੌਜਵਾਨਾਂ ਨੂੰ ਖੂਨਦਾਨੀਆਂ ਨੂੰ ਦਿੱਤੇ ਗਏ ਪੌਦੇ ਜਸਪਾਲ ਜੋਸ਼ਨ ਦੇ ਸਹਿਯੋਗ ਨਾਲ ਵੰਡੇ ਗਏ। ਇਸ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਵੀ ਬਹੁਤ ਸਾਰੀਆਂ ਸ਼ਖਸ਼ੀਅਤਾਂ ਨੇ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਖੂਨਦਾਨੀਆਂ ਨੂੰ ਆਸ਼ੀਰਵਾਦ ਅਤੇ ਸਨਮਾਨ ਚਿੰਨ ਭੇਂਟ ਕੀਤੇ। ਇਸ ਸਮੇਂ ਵੰਦੇ ਮਾਤਰਮ ਦਲ ਦੇ ਮੈਂਬਰ ਪਵਨ ਕੁਮਾਰ ਯੋਧਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਅੱਜ ਤੱਕ 103 ਵਾਰ ਪਲੈਟਲੈਟਸ ਸੈੱਲ ਦਾਨ ਕੀਤੇ ਅਤੇ ਅੱਜ ਨੂੰ ਮਿਲਾ ਕੇ 54 ਵਾਰ ਖੂਨ ਦਾਨ ਕੀਤਾ ਹੈ।
ਇਸ ਸਮੇਂ ਮੌਜੂਦ ਰਹੇ।
ਗੁਰਪ੍ਰੀਤ ਗੁਰੀ, ਵਰੁਣ ਕੌਸ਼ਲ, ਧੀਰਜ ਗੋਇਲ, ਹਿਮਾਂਸ਼ੂ , ਮੁਕੇਸ਼ , ਰੀਧਾਂਸ਼ ,ਲਕਸ਼ਿਤ, ਸੰਜੇ ਸ਼ਰਮਾ, ਪਿਯੂਸ਼ ਸ਼ਰਮਾ ,ਅਸ਼ਵਨੀ ਸ਼ਰਮਾ ਵਿਕਰਮਜੀਤ ਸਿੰਘ, ਰੁਦ੍ਰਨਸ਼ ਕੁਮਾਰ , ਨੀਂਦਰ ਕਾਹਲੋ ,