ਰਾਸ਼ਨ ਡਿੱਪੂ ਹੋਲਡਰਜ਼ ਵੈਲਫੇਅਰ ਐਸੋਸੀਏਸ਼ਨ ਪਟਿਆਲਾ (ਰਜਿਸਟਰਡ ਨੰਬਰ 563) ਜ਼ਿਲ੍ਹੇ ਦੇ ਡਿੱਪੂ ਹੋਲਡਰਜ਼ ਦੀ ਹੰਗਾਮੀ ਮੀਟਿੰਗ

ਰਾਸ਼ਨ ਡਿੱਪੂ ਹੋਲਡਰਜ਼ ਵੈਲਫੇਅਰ ਐਸੋਸੀਏਸ਼ਨ ਪਟਿਆਲਾ (ਰਜਿਸਟਰਡ ਨੰਬਰ 563) ਜ਼ਿਲ੍ਹੇ ਦੇ ਡਿੱਪੂ ਹੋਲਡਰਜ਼ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਕਾਫ਼ੀ ਡਿੱਪੂ ਹੋਲਡਰ ਸਾੱਥੀਆ ਵਲੋ ਮੋਜੂਦਾ ਮੁਸ਼ਕਿਲਾਂ ਜੋ ਡਿੱਪੂ ਹੋਲਡਰਜ਼ ਨੂੰ ਦਰਪੇਸ਼ ਆ ਰਹੀਆਂ ਨੇ ਉਹਨਾਂ ਦੇ ਬਾਰੇ ਆਪਣੇ ਆਪਣੇ ਸੁਝਾਅ ਦਿੱਤੇ। ਅਸੀਂ ਐਸੋਸੀਏਸ਼ਨ ਵਲੋ ਡਿੱਪੂ ਹੋਲਡਰਜ਼ ਨੂੰ ਜੋ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਲਈ ਜਿਵੇਂ ਕਿ ਮੁੱਖ ਤੌਰ ਤੇ ਕਣਕ ਗੋਦਾਮ ਵਿੱਚੋਂ ਜਦੋਂ ਡਿੱਪੂਆਂ ਤੇ ਆਉਦੀਂ ਹੈ ਅਸੀਂ ਭਾਰਤ ਸਰਕਾਰ ਦੀਆਂ ਹਿਦਾਇਤਾਂ ਦੇ ਮੁਤਾਬਿਕ ਜੋ ਮੋਉਚਰ ਤੇ ਐਫ਼ ਸੀ ਆਈ ਵਲੋ 12 ਪ੍ਤੀਸ਼ਤ ਨਾਲ ਕਣਕ ਖਰੀਦ ਕੇ ਚੁਕਾਈ ਜਾਦੀਂ ਹੈ ਕਣਕ ਦੀ ਬੋਰੀ ਦਾ ਵਜ਼ਨ ਜੋ ਮੰਡੀ ਵਿੱਚੋਂ 50 ਕਿਲੋ 580 ਗਰਾਮ ਭਰਾਈ ਜਾਦੀਂ ਹੈ ਉਸ ਮੁਤਾਬਿਕ ਬੋਰੀ ਦਾ ਵਜਨ ਆਪਣੇ ਸਾਹਮਣੇ ਕੰਡੇ ਉੱਤੇ ਤੋਲ ਕੇ ਲਵਾਂਗੇ। ਅਸੀਂ ਡਿੱਪੂ ਹੋਲਡਰਜ਼ ਸਾੱਥੀਆ ਦੇ ਧਿਆਨ ਹਿਤ ਲਿਆਉਣਾ ਚਾਹੁੰਦੇ ਹਾਂ ਕਿ ਕਈ ਬਲਾਕਾਂ ਵਿੱਚ ਪੁਰਾਣਾ ਫਟਿਆਂ ਹੋਇਆ ਬਾਰਦਾਨਾ ਲਗਾਕੇ ਕਣਕ ਭੇਜੀ ਜਾ ਰਹੀ ਹੈ ਡਿੱਪੂ ਹੋਲਡਰਜ਼ ਸਾੱਥੀਆ ਨੂੰ ਬੇਨਤੀ ਹੈ ਕੋਈ ਫਟੀ ਹੋਈ ਜਾ ਘੱਟ ਵਜ਼ਨ ਦੀ ਕਣਕ ਆਉਂਦੀ ਹੈ ਤਾਂ ਉਸ ਨੂੰ ਵਾਪਿਸ ਮੋੜ ਦਿਉ ਅਤੇ ਜਿਹਨੀਂ ਸਾਫ ਅਤੇ ਬੋਰੀ ਦਾ ਵਜ਼ਨ ਪੂਰਾ ਹੈ ਉਹਨੀਂ ਹੀ ਬਿਲ ਅਤੇ ਬਿਲਟੀ ਦੇ ਉਪਰ ਆਈ ਗੱਡੀ ਦੀ ਰਸੀਵ ਕਰੋ ਫਟੇ ਬਾਰਦਾਨੇ ਦੀ ਵਿਡੀਓ ਬਣਾਕੇ ਗਰੁੱਪ ਵਿੱਚ ਸਾਝੀਂ ਕਰੋ।ਆਉਣ ਵਾਲੇ ਇਕ ਦੋ ਦਿਨਾਂ ਵਿੱਚ ਪੰਜਾਬ ਦੇ ਸਤਿਕਾਰਯੋਗ ਫੂਡ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਕੋਲੋਂ ਰਾਸ਼ਨ ਡਿੱਪੂ ਹੋਲਡਰ ਐਸੋਸੀਏਸ਼ਨ ਪੰਜਾਬ ਦੇ ਪ੍ਧਾਨ ਸ਼ੀ੍ ਰਾਮਪਾਲ ਮਹਾਜਨ ਵਲੋ ਮਿਲਣ ਦਾ ਸਮਾਂ ਮੰਗਿਆ ਜਾ ਰਿਹਾ ਅਸੀਂ ਪੰਜਾਬ ਲੈਵਲ ਦੇ ਜੋ ਮਸਲੇਂ ਹਨ ਉਹ ਮੰਤਰੀ ਜੀ ਫੂਡ ਸਪਲਾਈ ਦੇ ਸੱਕਤਰ ਸਾਹਿਬ ਡਾਇਰੈਕਟਰ ਸਾਹਿਬ ਜਾਇੰਟ ਡਾਇਰੈਕਟਰ ਮੈਡਮ ਅੰਜੂਮਨ ਭਾਸਕਰ ਜੀ ਨਾਲ ਬੈਠਕੇ ਆਪਣੀਆਂ ਮੁੱਖ ਮੰਗਾ ਮਨਵਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਮੀਟਿੰਗ ਵਿੱਚ ਮਨਮੋਹਨ ਅਰੋੜਾ ਚੇਅਰਮੈਨ ਪੰਜਾਬ ਪ੍ਦੀਪ ਕਪਿਲਾ ਜ਼ਿਲਾ ਪ੍ਧਾਨ ਗੁਰਿੰਦਰ ਸਿੰਘ ਲਾਲੀ ਜਨਰਲ ਸਕੱਤਰ ਸੁਦਰਸ਼ਨ ਕਿੰਗਰ ਕੈਸ਼ੀਅਰ ਦੁਸ਼ਅੰਤ ਕੁਮਾਰ ਸੁਦਰਸ਼ਨ ਮਿਤੱਲ ਪੈ੍ਸ ਸਕੱਤਰ ਪੰਜਾਬ ਸਤੀਸ਼ ਕੁਮਾਰ ਰੂੱਝਾ ਤਰਸੇਮ ਚੰਦ ਤਰੋੜਾ ਸੁਰੇਸ਼ ਕੁਮਾਰ ਸਮਾਣਾ ਬੇਅੰਤ ਸਿੰਘ ਦੇਵੀ ਸ਼ਰਮਾ ਨਾਭਾ ਪਵਨ ਕੁਮਾਰ ਜਲਾਲਪੁਰ ਸੁਨੀਲ ਦੱਤ ਬਲਜਿੰਦਰ ਸਿੰਘ ਮੀੰਟੂ ਮਨੋਹਰ ਲਾਲ ਸੁਖਜੀਵਨ ਭਾਦਸੋਂ ਦਵਿੰਦਰ ਸਿੰਘ ਸਨੋਰ ਅਤੇ ਸੈਕੜੇ ਡਿੱਪੂ ਹੋਲਡਰ ਸ਼ਾਮਿਲ ਹੋਏ ਅਤੇ ਐਸੋਸੀਏਸ਼ਨ ਵਲੋ ਲਏ ਗਏ ਫੈਸਲਿਆਂ ਉਪਰ ਇਕ ਆਵਾਜ਼ ਵਿੱਚ ਹਾਂ ਦਾ ਨਾਅਰਾ ਮਾਰਿਆ।
ਪੈ੍ਸ ਨੋਟ ਜਾਰੀ ਕਰਤਾ
ਸੁਦਰਸ਼ਨ ਮਿਤੱਲ ਪੈ੍ਸ ਸਕੱਤਰ ਪੰਜਾਬ।

Leave a Reply

Your email address will not be published. Required fields are marked *