ਪਟਿਆਲਾ -(ਗੁਰਪ੍ਰਤਾਪ ਸਿੰਘ ਸ਼ਾਹੀ)-ਸ਼ਾਹੀ ਸ਼ਹਿਰ ਪਟਿਆਲਾ ਦੇ ਰਾਜਕੰਵਰ ਸਿੰਘ ਸੰਧੂ ਅੰਤਰਰਾਸ਼ਟਰੀ ਖਿਡਾਰੀ 25 ਮੀਟਰ ਪਿਸਟਲ ਨਿਸ਼ਾਨੇਬਾਜ਼ ਨੂੰ ਗੁਰਿੰਦਰ ਸਿੰਘ ਬਰਾੜ ਐਮ ਐਲ ਏ ਕੈਲਗਿਰੀ (ਕਨੇਡਾ) ਵੱਲੋਂ ਕਨੇਡਾ ਪਹੁੰਚਣ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ ਅਤੇ ਸਾਰੇ ਪਰਿਵਾਰ ਨੂੰ ਮਾਰੀਆਂ ਹੋਇਆਂ ਮੱਲਾਂ ਦੀ ਵਧਾਈ ਦਿੱਤੀ।ਇਸ ਨੇ 14 ਸਾਲ ਦੀ ਉਮਰ ਵਿੱਚ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਸੀ ਤੇ 2018 ਵਿੱਚ ਪਹਿਲਾ ਅੰਤਰਰਾਸ਼ਟਰੀ ਵਰਲਡ ਕੱਪ ਖੇਡ ਕੇ ਸਿਡਨੀ ਵਿਖੇ ਤਗ਼ਮਾ ਹਾਸਲ ਕੀਤਾ ਸੀ ਉਸ ਤੋਂ ਬਾਦ ਵਰਲਡ ਚੈਂਪਿਅਨਸ਼ਿਪ, ਏਸ਼ੀਅਨ ਚੈਮਪਿਅਨਸ਼ਿਪ ਅਤੇ ਬਹੁਤ ਸਾਰੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਕਰੀਬ 30 ਤਗ਼ਮਿਆਂ ਦੀਆਂ ਮੱਲਾਂ ਮਾਰੀਆਂ ਹਨ। ਸਮਾਜ ਸੇਵੀ ਸਟੇਟ ਅਵਾਰਡੀ ਪਰਮਜੀਤ ਸਿੰਘ,ਗੁਰਕੀਰਤ ਸਿੰਘ,ਸਟੇਟ ਅਵਾਰਡੀ ਗੁਰਜੰਟ ਸਿੰਘ,ਅਮਰਜੀਤ ਸਿੰਘ,ਸਟੇਟ ਅਵਾਰਡੀ ਗੁਰਪ੍ਰੀਤ ਸਿੰਘ,ਕੁਲਵੰਤ ਧੀਮਾਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੇ ਬੱਚਿਆਂ ਨੂੰ ਰਾਜਕੰਵਰ ਸੰਧੂ ਵਰਗੇ ਨੌਜਵਾਨਾਂ ਤੋਂ ਸੇਧ ਲੇੈਣੀ ਚਾਹੀਦੀ ਹੈ।ਜੋ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ।