ਮੁਕੇਸ਼ ਯਾਦਗਰ ਕਮੇਟੀ ਰਜਿ: ਨਰਵਾਣਾ* ਵਲੋਂ ਪਲੇਅਬੈਕ ਗਾਇਕ ਮੁਕੇਸ਼ ਜੀ ਦੀ ਯਾਦ ਵਿੱਚ ਮੁਕੇਸ਼ ਨਾਈਟ 2024 ਦਾ ਆਯੋਜਨ ਮਿਲਨ ਪੈਲਸ, ਨਰਵਾਣਾ ਵਿਖੇ ਕਰਵਾਇਆ ਗਿਆ । ਮੁੱਖ ਮਹਿਮਾਨ ਵਜੋਂ ਸ੍ਰੀ ਪ੍ਰਦੀਪ ਮੋਰ ਚੇਅਰਮੈਨ ਸਵਤੰਤਰ ਸਮੂਹ ਸੇਵਾ ਸਮਿਤੀ, ਉੜੀਸਾ ਤੋਂ ਵਿਸੇ਼ਸ ਤੌਰ ਤੇ ਪਹੁੰਚੇ । ਕਮੇਟੀ ਦੇ ਸਰਪ੍ਰਸਤ ਡਾ. ਐਸ.ਕੇ.ਸਿੰਗਲਾ ਅਤੇ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ 150 ਤੋਂ ਵੱਧ ਗਾਇਕ ਕਲਾਕਾਰਾਂ ਦੇ ਅਡੀਸ਼ਨ ਲੈਣ ਤੋਂ ਬਾਅਦ 22 ਗਾਇਕ ਕਲਾਕਾਰਾਂ ਨੂੰ ਮੁਕੇਸ਼ ਨਾਈਟ 2024 ਦੀ ਪ੍ਰਤੀਯੋਗੀਤਾ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ, ਜਿਸ ਵਿੱਚੋਂ ਪਟਿਆਲਾ ਦੀ ਸ਼ੁਭਾਂਗਿਨੀ ਸ਼ਰਮਾ ਨੇ *ਦਿਲ ਚੀਜ਼ ਕਯਾ ਹੈ* ਗੀਤ ਗਾ ਕੇ ਪਹਿਲਾ ਇਸਤਰੀ ਇਨਾਮ ਅਤੇ ਜਗਾਧਰੀ ਦੇ ਪ੍ਰਵੀਨ ਕੰਬੋਜ ਨੇ *ਸਾਜਨਵਾ ਬੈਰੀ ਹੋ ਗਏ ਹਮਾਰ* ਗੀਤ ਗਾ ਕੇ ਪਹਿਲਾ ਪੁਰਸ਼ ਇਨਾਮ ਜਿੱਤਿਆ । ਕਮੇਟੀ ਵਲੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਦੋਵੇਂ ਜੈਤੂਆਂ ਨੂੰ 11—11 ਹਜ਼ਾਰ ਰੁ: ਇਨਾਮ ਵਜੋਂ ਦਿੱਤੇ ਗਏ, ਬੁਢਲਾਡਾ ਤੋਂ ਖੂਸ਼ੀ ਮਿਤਲ ਨੇ *ਜਬ ਪਿਆਰ ਕੀਆ ਤੋ ਡਰਨਾ ਕਿਆ* ਗੀਤ ਗਾ ਕੇ ਦੂਜਾ ਸਥਾਨ ਪ੍ਰਾਪਤ ਕਰਨ ਤੇ 5100— ਰੁ: ਅਤੇ ਤਿਜਾ ਸਥਾਲ ਪ੍ਰਾਪਤ ਕਰਨ ਤੇ ਟੋਹਾਨਾ ਦੀ ਸਿਮਰਨ ਭਾਟੀਆ ਨੇ *ਨੈਨੋ ਮੈਂ ਬਦਰਾ ਛਾਏ* ਗੀਤ ਗਾ ਕੇ ਅਤੇ ਨਰਵਾਣਾ ਦੀ ਪ੍ਰੇਰਣਾ ਕੌਸਿ਼ਕ ਨੇ *ਬੇਦਰਦੀ ਬਾਲਮਾਂ ਤੁਝ ਕੋ* ਗੀਤ ਗਾ ਕੇ 3100— ਰੁ: ਜਿੱਤੇ । ਸ੍ਰ: ਜਗਦੀਪ ਸਿੰਘ (ਚੰਡੀਗੜ੍ਹ), ਹਰਸ਼ੀਨ ਕੋਰ (ਲੁਧਿਆਣਾ), ਵੰਦਨਾ ਗੁਪੱਤਾ (ਹਰਦੋਈ), ਲਵਦੀਪ ਕੋਰ (ਟੋਹਾਨਾ), ਰੰਜਨ ਲਾਲ (ਲਖਨਊ), ਵਿਜੈ ਰਾਮਵਤ (ਸਿਰਸਾ) ਨੇ 2100— ਰੁ: ਦੇ ਛੇਂ ਇਨਾਮ ਜਿਤੇ । ਗੇਸਟ ਆਇਟਮ ਦੇ ਤੋਰ ਤੇ ਉਚੇਚੇ ਤੌਰ ਤੇ ਲੁਧਿਆਣਾ ਤੋਂ ਪਹੁੰਚੇ ਸ੍ਰ: ਮੁਖਵਿੰਦਰ ਸਿੰਘ ਅਤੇ ਪਟਿਆਲਾ ਤੋਂ ਪਹੁੰਚੇ ਮੈਡਮ ਅਰਵਿੰਦਰ ਕੌਰ ਨੇ *ਤੇਰੇ ਹੋਂਟੋ ਕੇ ਦੋ ਫੂਲ ਪਿਆਰੇ ਪਿਆਰੇ, ਸਪੈਸ਼ਲ ਸੈਕਟ੍ਰੀ ਹਰਿਆਣਾ ਦੇ ਜਗਦੀਪ ਟਾਂਡਾ (ਐਚ ਸੀ ਐਸ) ਨੇ **ਮੇਰੇ ਮਨ ਕੀ ਗੰਗਾ, ਐਸ.ਐਸ.ਪ੍ਰਸ਼ਾਦ (ਰਿਟਾ: ਆਈ.ਏ.ਐਸ) ਅਤੇ ਰੰਜੂ ਪ੍ਰਸ਼ਾਦ (ਰਿਟਾ: ਆਈ.ਪੀ.ੳ.ਐਸ) ਨੇ **ਚਲ ਸਨਿਆਸੀ ਮਨਦਿਰ ਮੇਂ, ਡਾ. ਐਸ.ਕੇ.ਸਿੰਗਲਾ ਨੇ **ਯੇ ਮੇਰਾ ਦਿਵਾਨਾਪਨ ਹੈ, ਅਮਿਤ ਭਾਟੀਆ ਡੀ.ਐਸ.ਪੀ.ਨਰਵਾਣਾ ਨੇ **ਮੈਂ ਪਲ ਦੋ ਪਲ ਕਾ ਸ਼ਾਯਰ ਹੂੰ, ਭਵਾਨੀ ਤੋਂ ਸਿ਼ਵਕਾਂਤ ਸ਼ਰਮਾ ਨੇ **ਆਜ ਤੁੰਮ ਸੇ ਦੂਰ ਹੋ ਕਰ, ਰਾਗਵ ਸਿੰਗਲਾ ਅਤੇ ਸਲੋਨੀ ਨੇ **ਕਿਆ ਖ਼ੂਬ ਲਗਤੀ ਹੋ, ਲਖਨਊ ਤੋਂ ਡਾ. ਡੀ.ਕੇ.ਸ਼ਰਿਵਾਸਤਵ ਨੇ **ਮੁਝਕੋ ਏਕ ਰਾਤ ਕੀ ਤਨਹਾਈ, ਸਚਿਨ ਸ਼ਰਮਾ ਅਤੇ ਸੁਦੇਸ਼ ਨੇ **ਸਾਤ ਅਜੂਬੇ ਇਸ ਦੁਨੀਆ ਮੇਂ, ਅਰਵਿੰਦਰ ਕੋਰ ਅਤੇ ਮੁਖਵਿੰਦਰ ਸਿੰਘ ਨੇ **ਹੰਮ ਤੋ ਤੇਰੇ ਆਸਿ਼ਕ ਹੇਂ* ਗੀਤ ਗਾ ਕੇ ਮੁਕੇਸ਼ ਜੀ ਨੂੰ ਆਪਣੀ ਸ਼ਰਧਾਂਜਲੀ ਦਿੱਤੀ । ਪ੍ਰੋਗਰਾਮ ਵਿੱਚ ਲਾਈਵ ਮਿਊਜ਼ੀਕ ਅੰਬਾਲੇ ਤੋਂ ਡਾ. ਦਿਨੇਸ਼ ਹਸੀਜਾ ਅਤੇ ਸਾਥੀਆਂ ਵਲੋਂ ਬੜੀ ਖ਼ੂਬਸੁਰਤੀ ਨਾਲ ਦਿੱਤਾ ਗਿਆ । ਇਸ ਮੌਕੇ ਤੇ ਰਾਜੀਵ ਵਰਮਾ, ਗੁਰਵਿੰਦਰ ਮਠਾਰੂ, ਪ੍ਰੀਤੀ, ਡਾ. ਮਹੇਸ਼ ਮਹਿਰਾ, ਕੰਚਨ, ਅਰੂਨ ਜੈਨ, ਰਾਜ ਕੁਮਾਰ ਕਲਿਆਣ, ਕਰਮਜੀਤ ਸ਼ਰਮਾ, ਅਤੂਲ ਨਾਗਪਾਲ, ਡਾ. ਯਸ਼ਪਾਲ ਮਲਹੋਤਰਾ, ਨੀਰ ਸਵਾਮੀ, ਸੁਸ਼ੀਲ ਕੁਮਾਰ, ਅਮਿਤ ਸਹਿਗਲ, ਸੁਦਰਸ਼ਨ ਸਿੰਗਲਾ, ਸੰਜੈ ਚੋਧਰੀ, ਵਿਕਾਸ ਮਿਤਲ, ਪ੍ਰਮੋਦ ਸਿੰਗਲਾ, ਨਰੇਸ਼ ਅਰੋੜਾ, ਸੁਮਿਤ ਸ਼ਰਮਾ, ਡਾ. ਭੂਪ ਸਿੰਘ ਤੋਂ ਇਲਾਵਾ ਹੋਰ ਵੀ ਸੰਗੀਤ ਪ੍ਰੇਮੀ ਹਾਜ਼ਰ ਸਨ